ਇਹ ਰਸਨਾ ਤੇਰੀ ਪਵਿੱਤਰ ਹੋ ਜਾਵੇ
ਜਦ ਵੀ ਤੂੰ ਗੁਰ ਨਾਨਕ ਦੀ ਬਾਣੀ ਗਾਵੇਂ-
ਕੌਣ ਪੁਛੇ ਬਾਤ ਫਕੀਰਾਂ ਦੀ
ਇਹਨਾ ਪਾਕ ਪਵਿੱਤਰ ਪੀਰਾਂ ਦੀ
ਇਹ ਤਾਂ ਦੁਨੀਆ ਤੋਂ ਅਲਗ ਲੋਕੀ
ਇਹ ਭੋਲੇ ਭਾਲੇ ਪਵਿੱਤਰ ਲੋਕੀ-
ਗੱਲਾਂ
ਇਹ ਗ਼ੱਲਾਂ ਹੀ ਨੇ ਜੋ ਗੱਲਾਂ ਬਣਾਉਂਦੀਆਂ ਨੇ
ਇਹ ਗੱਲਾਂ ਹੀ ਨੇ ਜੋ ਸਾਰਾ ਖੇਡ ਰਾਚਾਉਂਦੀਆਂ ਨੇ
ਇਹ ਗੱਲਾਂ ਹੀ ਨੇ ਜੋ ਘਰ ਬਣਾਉਂਦੀਆਂ ਨੇ
ਇਹ ਗੱਲਾਂ ਹੀ ਨੇ ਜੋ ਘਰ ਤੁੜ੍ਹਵਾਉਂਦੀਆਂ ਨੇ
ਇਹ ਗੱਲਾਂ ਹੀ ਨੇ ਜੋ ਮੋਹ ਵਿਚ ਪਾਉਂਦਿਆਂ ਨੇ
ਇਹ ਗੱਲਾਂ ਹੀ ਨੇ ਜੋ ਨਫ਼ਰਤਾਂ ਵੀ ਫੈਲਾਉਂਦੀਆਂ ਨੇ
ਪਰ
ਗੱਲਾਂ .......
ਗੱਲਾਂ ਜੋ ਰੱਬ ਨਾਲ ਹੋਵਣ
ਓ ਹੀ ਗੱਲਾਂ ..ਅਸਲ ਗੱਲਾਂ ਕਹਾਉਂਦੀਆਂ ਨੇ
ਰੱਬ ਨਾਲ ਗੱਲਾਂ ਬਾਤਾਂ ਪਾ ਕੇ
ਦਿਨ ਦਾ ਸਾਰਾ ਹਾਲ ਸੁਣਾ ਕੇ
ਉਸਦਾ ਸ਼ੁਕਰ ਗੁਜ਼ਾਰ ਕੇ
ਰੂਹਾਂ ਜੋ ਸੋਵਣ
ਓ ਸਵਰਗ ਦਾ ਝੂਟਾ ਲੈ ਆਉਂਦੀਆਂ ਨੇ
@ਰਸਮੀਨ ਕੌਰ
-
ਕਰ ਕਰ ਗੁੱਸਾ ਦੁਖੀ ਹੋਵੇਂ
ਕਰ ਕਰ ਗੁੱਸਾ ਖੁੱਦ ਹੀ ਰੋਵੇਂ
🗣
ਕਰ ਕਰ ਗੁੱਸਾ ਖੋਖਲਾ ਹੋਵੇਂ
ਕਰ ਕਰ ਗੁੱਸਾ “ਰੂਹ ਨੂੰ ਖੋਵੇਂ”💔-
ਕੋਈ ਸੁਖ ਵੇਲੇ ਯਾਦ ਕਰੇ
ਤੇ ਕੋਈ ਦੁੱਖ ਵੇਲੇ
𝚆𝚑𝚢 𝚍𝚘𝚗'𝚝 𝚠𝚎 𝚛𝚎𝚖𝚎𝚖𝚋𝚎𝚛
ਵਾਹਿਗੁਰੂ ਹਰ ਵੇਲੇ-
ਜਾਂਦੇ ਜਾਂਦੇ ਇਹ ਸਾਲ ਬਹੁਤ ਕੁਛ ਸਿਖਾ ਗਿਆ
ਕਈਂ ਅਪਨੇ ਬਿਗਾਨੇ.....ਕਈਂ ਬਿਗਾਨੇ ਅਪਨੇ ਬਣਾ ਗਿਆ
ਜਾਂਦੇ ਜਾਂਦੇ ਇਹ ਸਾਲ ਬਹੁਤ ਕੁਛ ਸਿਖਾ ਗਿਆ
ਕਈਂ ਚੇਹਰੇ ਸਾਮਣੇ ਆਏ.....ਕਈਂ ਚੇਹਰੇ ਛੁਪਾ ਗਿਆ
ਜਾਂਦੇ ਜਾਂਦੇ ਇਹ ਸਾਲ ਬਹੁਤ ਕੁਛ ਸਿਖਾ ਗਿਆ-
ਵੈਸਾਖੀ..ਓ ਭਾਗਾਂ ਵਾਲਾ ਦਿਨ ਸੀ
ਜੱਦ ਸਤਿਗੁਰਾਂ ਪੰਡਾਲ ਸਜਾਇਆ ਸੀ
ਵੰਗਾਰ ਕੇ ਸੀਸ ਮੰਗਿਆ ਮੇਰੇ ਪਿਤਾ ਨੇ
ਸੱਭ ਤੋਂ ਪਹਿਲਾਂ ਦਇਆ ਸਿੰਘ ਅੱਗੇ ਆਇਆ ਸੀ
ਇਕ ਇਕ ਕਰਕੇ ਪੰਜ ਸੀਸ ਗੁਰਾਂ ਨੇ ਮੰਗੇ
ਪੰਜੋ ਯੋਧੇ ਓ ਸੀਸ ਭੇਟ ਕਰਨੋਂ ..ਜ਼ਰਾ ਵੀ ਨਾ ਸੰਗੇ
ਐਸਾ ਕੌਤਕ ਸਤਿਗੁਰਾਂ ਰਚਾ ਦਿੱਤਾ
ਕਰਕੇ ਗਿੱਦੜਾਂ ਦੀ ਫ਼ੌਜ ਦਸ਼ਮੇਸ਼ ਇਕਠੀ
ਗਿੱਦੜਾਂ ਤੋਂ ਸ਼ੇਰ ਬਨਾ ਦਿੱਤਾ
ਪੰਜ ਕੱਕੇ ਸਾਨੂੰ ਬਖ਼ਸ਼ ਕੇ
ਪੰਜਾਂ ਤੋਂ ਖਹਿੜਾ ਛਡਾ ਦਿੱਤਾ
ਨੀਵੀਂ ਉਸ ਤੀਵੀਂ ਨੂੰ ਚੱਕ ਕੇ
ਮਰਦਾਂ ਦੇ ਬਰਾਬਰ ਲਿਆ ਦਿੱਤਾ
ਇਕੋ ਬਾਟੇ ਚ' ਛਕਾ ਅੰਮਿ੍ਤ
ਊਚ ਨੀਚ ਦਾ ਫ਼ਰਕ ਮਿਟਾ ਦਿੱਤਾ
ਜ਼ੁਲਮ ਅੱਗੇ ਜੋ ਕਦੇ ਨਾ ਝੁਕੇ
ਇਕ ਏਸਾ ਪੰਥ ਸਜਾ ਦਿੱਤਾ
ਇਕ ਏਸਾ ਪੰਥ ਸਜਾ ਦਿੱਤਾ-