ਭਰੀ ਜਦੋਂ ਵੀ ਮੈਂ ਉਡਾਣ ਖੜ੍ਹ ਦੇਖੂਗਾ ਜ਼ਮਾਨਾ,
ਅਜੇ ਡਿੱਗ-2 ਖੜ੍ਹਨੇ ਦਾ ਵੱਲ ਸਿੱਖੀ ਜਾਨਾ,
ਹੋਊ ਰੱਬ ਦੀ ਜਦ ਮਿਹਰ ਟਾਇਮ ਬਦਲੂਗਾ ਫਿਰ
ਅਜੇ ਮੰਜਿਲਾਂ ਨੂੰ ਜਾਣ ਦੇ ਮੈਂ ਰਾਹ ਮਿੱਥੀ ਜਾਨਾ,
ਸੀਗੇ ਪੱਖ ਚ ਵੀ ਬੜੇ ਮੇਰੇ ਹੱਕ ਚ ਵੀ ਬੜੇ
ਜਿਹਨਾਂ ਕੀਤੀ ਬੇਵਫ਼ਾਈ ਉਹ ਵੀ ਨਾਲ ਲਿਖੀ ਜਾਨਾ,
ਝੱਲੇ ਦੁੱਖ ਸੀ ਬਥੇਰੇ ਜਦੋਂ ਨਾਲ ਸੀ ਉਹ ਮੇਰੇ
ਹੁਣ ਪੁੱਛਦੇ ਨੀ ਕਾਹਤੋਂ ਮੇਰਾ ਹਾਲ ਲਿਖੀ ਜਾਨਾ..-
> Candle blown on 20th June
> Punjabi by Nature, by heart
❤️ ◆ Quotes ◆ s... read more
कैसे 2 हालातों से लड़ कर लौटा हूँ
एक अरसा पूरा मैं बर्बाद कर लौटा हूँ
दुनियां थी खिलाफ मेरी एक तरफ़ा मोहब्बत से
फ़िर भी चाहत को मैं आबाद करके लौटा हूँ..-
ਦੱਸ ਵੀ ਦੇਈਏ ਤਾਂ ਨਹੀਂ ਬੁੱਝਿਆ ਜਾਣਾ
ਤੈਥੋਂ ਦਰਦ ਰਕੀਬਾਂ ਦਾ,
ਕਿਉਂ ਪੈਸੇ ਵਾਲੀ ਤੱਕੜੀ ਤੋਲ ਤਾ
ਸਾਡਾ ਪਿਆਰ ਗਰੀਬਾਂ ਦਾ,
ਹਰ ਮਹਿਬੂਬ ਦੀ ਰੀਝ ਹੁੰਦੀ
ਇਸ਼ਕ ਸਿਰੇ ਤੱਕ ਪਹੁੰਚਾਵਣ ਦੀ
ਪਰ ਲਿਖੀਆਂ ਅੱਗੇ ਕਦੋਂ ਚੱਲਦਾ ਹੁੰਦਾ
ਰਸ਼ਪਾਲ ਸਿਹਾਂ ਜ਼ੋਰ ਨਸੀਬਾਂ ਦਾ..-
ਇੱਕ ਜ਼ਿੰਦਾ ਤਲਖ਼ ਹਕੀਕਤ ਹਾਂ ਅਰਮਾਨ ਥੋੜੀ ਆਂ?
ਮੈਥੋਂ ਵੀ ਤਾਂ ਗਲਤੀ ਹੋ ਸਕਦੀ ਭਗਵਾਨ ਥੋੜ੍ਹੀ ਆਂ?
ਹੁਣ ਖਫਾ ਹਾਂ ਅਗਰ ਮੈਂ ਨਾਲ ਤੇਰੇ ਤਾਂ ਮੰਨ ਵੀ ਜਾਵਾਂਗਾ
ਹੋਲੀ-੨ ਅੰਦਰੋਂ ਧੁਖਦਾ ਰਹਾਂ ਸਮਸ਼ਾਨ ਥੋੜ੍ਹੀ ਆਂ?
ਤਾਰੇ ਵਾਂਗੂੰ ਡਿੱਗਕੇ ਟੁੱਟ ਸਕਦਾ
ਬੜੀ ਛੋਟੀ ਏ ਮਿਆਦ ਮੇਰੀ,
ਹਰ ਵੇਲੇ ਅਡੋਲ ਖੜਿਆ ਰਹਾਂ
ਅਸਮਾਨ ਥੋੜੀ ਆਂ?
ਭੁੱਖੇ ਪਿਆਰ ਦੇ ਮਿੱਠਿਆਂ ਬੋਲਾਂ ਨਾਲ ਹੀ ਮੰਨ ਜਾਂਦੇ
ਹਰ ਗੱਲ ਦੇ ਵਿੱਚ ਨਫ਼ਾ ਵਿਚਾਰੀਏ ਧਨਵਾਨ ਥੋੜੀ ਆਂ?-
तेरा यूँ छोड़ जाना अब नहीं खलता मुझे
मैं गिर कर उठा हूँ पहले भी तमाम हादसों से..-
ख़ुद ही ख़ुद से लड़कर मैं यारों
बस काबिल बन ना चाहता था
वो तपती थी किसे रेत जैसी और
मैं उसका साहिल बन ना चाहता था..-
छुप-2 कर इस दुनियां से मैं अक्सर आहें भरता हूँ
दिल से तुझे निकाल देने का रोज़ इरादा करता हूँ।-
ਚੁੰਮ ਕੇ ਉਹਦੀ ਉਂਗਲੀ ਨੂੰ
ਸਾਡਾ ਛੱਲਾ ਵਾਪਿਸ ਮੁੜਿਆ ਏ,
ਹਿੱਸਾ ਉਹਦੀ ਪਿਆਰ ਕਹਾਣੀ ਵਿੱਚ
ਜਾਪੇ ਨਵਾਂ ਕੋਈ ਜੁੜਿਆ ਏ,
ਜੇ ਹੈਗੀ ਸੀ ਮਜਬੂਰੀ ਕੋਈ
ਸਾਨੂੰ ਦੱਸ ਤਾਂ ਸਕਦੇ ਸੀ
7 ਸਾਲਾਂ ਦੀ ਪੱਕੀ ਯਾਰੀ ਦਾ
ਥੋੜਾ ਮਾਣ ਜਿਹਾ ਤਾਂ ਰੱਖ ਸਕਦੇ ਸੀ,
ਨਹੀਂ ਮੰਨਦਾ ਅਜੇ ਵੀ ਦਿਲ ਚੰਦਰਾ
ਉਹਦੀ ਯਾਦ ਚ ਰਹਿੰਦਾ ਰੁੜਿਆ ਏ
ਸਾਡੀ ਛੋਟੀ ਜਿਹੀ ਦੁਨੀਆਂ ਚੋਂ
ਬੱਸ ਕੱਲਾ ਉਹੀ ਥੁੜਿਆ ਏ..-