Ramneez Recites   (Ramneez)
2 Followers · 6 Following

Joined 31 March 2022


Joined 31 March 2022
20 APR AT 6:07

सोच का दायरा बढ़ाओ कहते हैं
दिल को मत बाज़ार बनाओ कहते हैं
मैं तो हूँ ख़ाली अंदर से बाहर से
दूसरों की झोली भर आओ कहते हैं

-


14 MAR AT 22:52

मुझको ये मलाल है कि तुम मेरे नहीं हो
और ये भी कि मेरे कभी हो नहीं सकते
मैं कहना चाहती हूँ तुम्हें
कि ख़ुश रहो जिसके साथ भी रहो
मगर ये दिल से तुम्हारा ख्याल ही नहीं जा रहा

-


10 MAR AT 14:58

ਖ਼ਿਆਲਾਂ ਦਾ ਖਲੇਰਾ ਏ
ਓੜਕ ਉਂਝ ਤੂੰ ਮੇਰਾ ਏਂ

ਦਿਲ ਨੂੰ ਸਾਂਭੀ ਬੈਠੀ ਆਂ
ਮੇਰਾ ਨਹੀਂ ਦਿਲ, ਤੇਰਾ ਏ!

-


21 FEB AT 22:21

ਤੂੰ ਆਖੇਂ ਮੈਂ ਮੰਨਾਂ ਨਾਹੀਂ
ਮੈਂ ਆਖਾਂ ਤੂੰ ਮੰਨੇਂ
ਕੋਈ ਤਾਂ ਹੋਵੇ ਦੁਨੀਆ ਤੇ
ਜੋ ਤੇਰੀ ਆਕੜ ਭੰਨੇ

-


20 DEC 2024 AT 11:47

ਸਭ ਨੂੰ ਚਾਹ ਕੇ ਦੇਖ ਮੈਂ ਲੈਂਦਾਂ
ਗਲ ਨਾਲ ਲਾ ਕੇ ਦੇਖ ਮੈਂ ਲੈਂਦਾਂ
ਉਹਦੇ ਬਾਝੋਂ ਜੀ ਨਹੀਂ ਲੱਗਦਾ
ਪਰ ਅਜ਼ਮਾ ਕੇ ਦੇਖ ਮੈਂ ਲੈਂਦਾਂ

-


17 NOV 2024 AT 23:14

ਮੈਨੂੰ ਅੱਜਕੱਲ੍ਹ ਲਗਦਾ ਹੈ ਜਿਵੇਂ ਮੈਂ ਆਪਣੇ ਅੰਦਰ ਦੇ ਹੀ ਕਿਸੇ ਹਨ੍ਹੇਰੇ ਵਿੱਚ ਭਟਕਦੀ ਤੇ ਗੁੰਮ ਹੁੰਦੀ ਜਾ ਰਹੀ ਹਾਂ। ਪਹਿਲੋਂ ਦੂਰ ਕਿਤੋਂ ਇੱਕ ਕੋਨੇ ਵਿਚੋਂ ਇੱਕ ਆਸ ਦੀ ਕਿਰਨ ਝਲਕਦੀ ਸੀ ਜਿੱਥੇ ਗ਼ੌਰ ਨਾਲ਼ ਦੇਖਿਆਂ ਤੇਰੀ ਝਲਕ ਪੈਂਦੀ ਸੀ। ਹੁਣ ਤਾਂ ਉਹ ਝਲਕ ਵੀ ਧੁੰਦਲੀ ਹੋ ਕੇ ਲੁਪਤ ਹੁੰਦੀ ਜਾ ਰਹੀ ਏ। ਲੱਗਦਾ ਏ ਹੁਣ ਇਸ ਹਨ੍ਹੇਰੇ ਚੋਂ ਮੈਨੂੰ ਕੋਈ ਨਹੀਂ ਕੱਢ ਸਕਦਾ। ਮੈਨੂੰ ਤੇ ਬਸ ਇੱਕ ਆਖ਼ਰੀ ਆਸ ਦੁਆਵਾਂ ਤੋ ਏ। ਰੱਬ ਹੀ ਮੈਨੂੰ ਇਸ ਹਨ੍ਹੇਰੇ ਚੋਂ ਕੱਢ ਸਕਦਾ ਏ। ਤੂੰ ਵੀ ਮੇਰੇ ਲਈ ਜ਼ਰੂਰ ਦੁਆ ਕਰੀਂ। ਰੱਬ ਰਾਖਾ।

-


22 AUG 2024 AT 13:04

गर तुम मुझसे प्यार कर लोगे
तुम्हारा कुछ ना जाएगा
मेरी आँख का आंसू मगर
वहीं सूख जाएगा

-


8 JUL 2024 AT 1:16

ਮੈਂ ਕੋਈ ਕਿਤਾਬ
ਪੂਰੀ ਪੜ੍ਹ ਕੇ
ਖ਼ਤਮ ਕਰ ਲਵਾਂ
ਤਾਂ ਉਦਾਸ ਹੋ ਜਾਂਦੀ ਹਾਂ
ਜਿਵੇਂ ਮੇਰੀ ਕੋਈ ਪੱਕੀ ਸਹੇਲੀ
ਮੈਨੂੰ ਛੱਡ ਕੇ ਵਲੈਤ ਜਾ ਰਹੀ ਹੋਵੇ
ਸਹੀ ਹੀ ਕਹਿੰਦੇ ਨੇ
ਕਿਤਾਬਾਂ ਤੁਹਾਡੀਆਂ
ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਨੇ

-


16 MAY 2024 AT 18:26

ਮੇਰਾ ਪੁਰਾਣਾ ਮਹਿਬੂਬ

-


14 MAY 2024 AT 14:46

ਤੂੰ ਮੈਨੂੰ ਕਿਹੜੀਆਂ ਹੱਦਾਂ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈਂ
ਮੇਰੇ ਤੋਂ ਤਾਂ ਕਾਪੀ ਤੇ ਲੱਗੀਆਂ ਲਾਈਨਾਂ ਵਿੱਚ ਵੀ ਨਹੀਂ ਲਿਖਿਆ ਜਾਂਦਾ

-


Fetching Ramneez Recites Quotes