ਰੋਗ ਇਸ਼ਕੇ ਦਾ ਜਿੰਦੜੀ ਨੂੰ ਲਾ ਲਿਆ
ਜਿੰਦ ਅਪਣੀ ਨੂੰ ਗ਼ਮਾਂ 'ਚ ਪਾ ਲਿਆ,
ਇਹਨਾਂ ਨੈਣਾਂ ਚੋਂ ਨਿਤ ਹੰਜੂ ਵਹਿੰਦੇ,
ਯਾਦਾਂ ਓਹਦੀਆਂ ਨੇ ਵਡ ਵਡ ਖਾ ਲਿਆ।
ਰੋਗ ਇਸ਼ਕੇ ਦਾ ਜਿੰਦੜੀ ਨੂੰ ਲਾ ਲਿਆ...
ਓਹਨੂੰ ਪਾਉਣ ਦੀ ਕੋਸ਼ਿਸ਼ਾਂ ਕਰਦੇ ਹੋਏ,
ਮੈਂ ਤਾਂ ਆਪਣਾ ਆਪ ਵੀ ਗਵਾ ਲਿਆ।
ਹੁਣ ਰਾਤਾਂ ਵੀ ਜਾਗ ਕੇ ਲੰਘਦੀਆਂ ਨੇ,
ਨੀਂਦਾਂ ਮੇਰੀਆਂ ਨੂੰ ਉਹਨੇ ਚੁਰਾ ਲਿਆ।
ਜਿੰਦ ਅਪਣੀ ਨੂੰ ਗ਼ਮਾਂ 'ਚ ਪਾ ਲਿਆ...
ਨਾ ਕਹਿ ਹੁੰਦਾ, ਨਾ ਹੀ ਸਹਿ ਹੁੰਦਾ ਏ,
ਦੁੱਖ ਕਿੰਨਾ ਦਿਲ 'ਚ ਲੁੱਕਾ ਲਿਆ।
ਨਾ ਜੀ ਸਕਦਾ, ਨਾ ਹੀ ਮਰ ਹੁੰਦਾ ਏ,
ਹਾਲ "ਦੀਪ", ਤੂੰ ਕੀ ਇਹ ਬਣਾ ਲਿਆ?
ਹਾਏ, ਰੋਗ ਇਸ਼ਕੇ ਦਾ ਕਿਉਂ ਤੂੰ ਲਾ ਲਿਆ?
©️ ਰਮਨਦੀਪ ਸਿੰਘ ਸਹਿਗਲ-
ਭੂਲੇ-ਭਟਕਿਆਂ ਨੂੰ ਸਿਧੇ ਰਾਹ ਪਾਓ ਜੀ,
ਅਰਦਾਸ ਸੁਣੋ ਦਾਤਿਆਂ, ਚਰਣੀ ਅਪਣੀ ਲਾਓ ਜੀ।
Bhoole bhatkeya nu seedhe raah pao ji
Ardaas suni dateya, charni apni lao ji
ਮੋਹ-ਮਾਇਆ ਦੇ ਜਾਲ ਵਿੱਚ,ਜਿਹੜੀ ਦੁਨੀਆ ਉਲਝੀ ਪਈ ਆ,
ਸਾਨੂੰ ਉਸ ਜਾਲ ਵਿੱਚ, ਦਾਤਾ, ਉਲਝਣ ਤੋਂ ਬਚਾਓ ਜੀ।
Mooh-maya de jaal vich, jehri duniya uljhi payi aa
Saanu os jaal vich, data, uljhan to bachao ji
ਇਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਕਰਦੇ ਨਿੱਤ ਸ਼ਿਕਾਇਤਾਂ,
ਸਬਰ ਤੇ ਸ਼ੁਕਰ ਨਾਲ ਜਿਉਣ ਦਾ ਸਲੀਕਾ ਸਭ ਨੂੰ ਸਿਖਾਓ ਜੀ।
Eh nahi mileya, oh nahi mileya, karde nit shikayeta'n
Sabr te Shukar naal jeun da saleeka sab nu sikhao ji
ਹਿੰਦੂ, ਮੁਸਲਮਾਨ, ਸਿੱਖ, ਈਸਾਈ—ਸਭ ਤੇਰੇ ਹੀ ਬੰਦੇ,
ਧਰਮਾਂ ਪਿੱਛੇ ਲੜਨ ਵਾਲਿਆਂ ਦੇ ਗਲ ਪਲੇ ਪਾਓ ਜੀ।
Hindu, musalman, sikha, issai- sab tere hi bande
Dharma piche ladn waleya de gal pale pao ji
ਨਾਲ ਕਰਮਾਂ ਦੇ ਜਾਣਾ ਨਹੀਂ ਹੋਰ ਕਿਸੇ ਵੀ ਚੀਜ਼ ਨੇ,
ਪੈਸਿਆਂ ਪਿੱਛੇ ਭੱਜਣ ਵਾਲਿਆਂ ਨੂੰ ਗੱਲ ਇਹ ਸਮਝਾਓ ਜੀ।
Naal karma de jana nahi hore kise v cheez ne
Paiseya'n piche bhajn waleya nu gal eh samjao ji-
ਆਪਾਂ ਦੋਵਾਂ ਵਿੱਚੋਂ ਚੈਨ ਨਾਲ ਸੌਂਦਾ ਕੌਣ ਹੈ?
ਰਾਤਾਂ ਨੂੰ ਉਠ-ਉਠ ਕੇ ਰੌਂਦਾ ਕੌਣ ਹੈ?
ਮੇਰੇ ਖ਼ਵਾਬਾਂ ਵਿੱਚ ਤਾਂ ਅੱਜ ਵੀ ਤੂੰ ਆਉਂਦੀ,
ਤੇਰੇ ਖ਼ਵਾਬਾਂ ਵਿੱਚ ਦੱਸ, ਆਉਂਦਾ ਕੌਣ ਹੈ?
ਬਿਨਾ ਗੱਲੋਂ ਰੁੱਸਦੀ ਤਾਂ ਅੱਜ ਵੀ ਹੋਵੇਂਗੀ,
ਮਿੰਤਾ ਕਰ-ਕਰ ਹੁਣ ਮਨਾਉਂਦਾ ਕੌਣ ਹੈ?
ਜਦੋਂ ਕਦੇ ਹੁੰਦੀ ਹੋਊਂ ਉਦਾਸ ਤੂੰ,
ਤੇਰੇ ਬੁੱਲ੍ਹਾਂ ‘ਤੇ ਹੱਸੀ ਸਜਾਉਂਦਾ ਕੌਣ ਹੈ?
ਹੁਣ, ਜਦ ਮੈਂ ਨਹੀਂ ਹਾਂ ਕੋਲ ਤੇਰੇ, ਦੱਸ,
ਹਰ ਰੀਜ਼ ਬਿਨ ਕਹੇ ਪੁਗਾਉਂਦਾ ਕੌਣ ਹੈ?
ਵਾਸਤਾ ਏ ਰੱਬ ਦਾ, ਇਕ ਵਾਰ ਤਾਂ ਮਿਲ ਜਾ,
ਇੰਝ ਕਿਸੇ ਨੂੰ ਭਲਾ ਸਤਾਉਂਦਾ ਕੌਣ ਹੈ?
ਜਿਸਮਾਂ ਤੋਂ ਸ਼ੁਰੂ, ਜਿਸਮਾਂ 'ਤੇ ਖ਼ਤਮ ਹੁੰਦੇ ਰਿਸ਼ਤੇ,
ਗੀਤ ਰੂਹਾਂ ਵਾਲਾ ਅੱਜ-ਕੱਲ੍ਹ ਗਾਉਂਦਾ ਕੌਣ ਹੈ?
ਪਲ ਭਰ ਵਿੱਚ ਬਦਲ ਲੈਂਦੇ ਯਾਰ ਯਾਰਾਨੇ ਲੋਕ,
ਦੱਸ, ਮੇਰੇ ਵਾਂਗੂ ਇੱਕ ਦਾ ਹੋ ਕੇ ਰਹਿੰਦਾ ਕੌਣ ਹੈ?
- ਰਮਨਦੀਪ ਸਿੰਘ ਸਹਿਗਲ-
The festival of Lohri is here,
Bringing joy and festive cheer.
Everywhere you look, there’s delight,
With boundless celebrations filling the night.
We have jaggery, gajak, peanuts, and sweets,
And little children playing in the streets.
Knocking on doors, singing their songs,
Bringing treats and firewood along.
In the evening, we’ll light the sacred flame,
Circle around it, chanting its name.
Into the fire, cast away your pride,
Ego and evil that linger inside.
Burn divisions of caste, grudges, and spite,
Let the flames transform darkness to light.
Celebrate Lohri with joy in your heart,
And let this sacred fire spark a new start.
Make it a fire of hope and change,
To drive out the darkness and rearrange.
Take a vow before this holy blaze,
To brighten the nation in countless ways.-
ਯਾਦਾਂ ਤੋਂ ਤੇਰੀ ਦੂਰ ਜਾ ਨਹੀਂ ਹੋਣਾ
ਹੋਰ ਕਿਸੇ ਨੂੰ ਦਿਲ ਚ ਵਸਾ ਨਹੀਂ ਹੋਣਾ।
ਨਿਤ ਮਿਲਦੇ ਸੀ ਜਿੰਨਾ ਰਾਹਾਂ ਤੇ ਅੱਪਾ
ਹੁਣ ਉਹਨਾਂ ਤੇ ਇਕੱਲਿਆਂ ਜਾ ਨਹੀਂ ਹੋਣਾ।
ਨਾ ਕਰ ਗੱਲ ਜਖ਼ਮਾਂ ਦੀ ਮੇਰੇ
ਡੂੰਗੇ ਨੇ ਬੜੇ, ਵਿਖਾ ਨਹੀਂ ਹੋਣਾ।
ਨਹੀਂ ਤੈਥੋਂ ਗਿਲਾ-ਸ਼ਿਕਵਾ ਤਾਂ ਨਹੀਂ ਕੋਈ
ਮੈਥੋਂ ਕਿਸਮਤ ਦਾ ਕੀਤਾ ਭੁਲਾ ਨਹੀਂ ਹੋਣਾ।
ਪੱਥਰ ਵਰਗਾ ਹੋਇਆ ਤੇਰੇ ਜਾਣ ਮਗਰੋਂ
ਇਸ ਪੱਥਰ ਨੂੰ ਹੁਣ ਕਿਸੇ ਤੋਂ ਪਿਘਲਾ ਨਹੀਂ ਹੋਣਾ।
ਸੱਚ ਆਖਾਂ ਤੇ ਤੈਨੂੰ ਕਦੇ ਭੁਲਾ ਨਹੀਂ ਹੋਣਾ
ਦੂਰ ਤੇਰੀ ਯਾਦਾਂ ਤੋਂ ਮੈਥੋਂ ਜਾ ਨਹੀਂ ਹੋਣਾ।
- ਰਮਨਦੀਪ ਸਿੰਘ ਸਹਿਗਲ-
ਰੱਬ ਨੇ ਜੇ ਚਾਹਿਆ ਤਾਂ,
ਇੱਕ ਨਾ ਇੱਕ ਦਿਨ ਅਸੀਂ ਫਿਰ ਮਿਲਾਂਗੇ।
ਯਾਦ ਕਰਾਂਗੇ ਬੀਤੇ ਵੇਲੇ ਨੂੰ,
ਥੋੜ੍ਹਾ ਰੋਵਾਂਗੇ, ਥੋੜ੍ਹਾ ਹੱਸਾਂਗੇ।
ਜਿੰਨ੍ਹਾਂ ਥਾਵਾਂ ਤੇ ਮਿਲਦੇ ਸੀ ਨਿਤ,
ਉਨ੍ਹਾਂ ਥਾਵਾਂ ਤੇ ਜਾ ਮੁੜਾਂਗੇ।
ਰਹਿ ਗਈਆਂ ਸੀ ਅਧੂਰੀਆਂ ਜੋ,
ਗੱਲਾਂ ਸਾਰੀਆਂ ਪੂਰੀ ਕਰਾਂਗੇ।
ਕਿਸਮਤ ਦਾ ਕਸੂਰ ਸੀ ਜਾਂ,
ਬਦਲਿਆ ਸੀ ਦੋਵਾਂ ਵਿੱਚੋਂ ਕੋਈ,
ਇਸ ਗੱਲ ਤੇ ਵਿਚਾਰ ਕਰਾਂਗੇ।
ਕੀਤੇ ਸਨ ਵਾਅਦੇ ਜਿਹੜੇ,
ਕਿੰਨੇ ਨਿਭਾਏ, ਕਿੰਨੇ ਨਹੀਂ।
ਇਸਦਾ ਵੀ ਹਿਸਾਬ ਕਰਾਂਗੇ।
ਇੱਕ ਦੂਜੇ ਬਿਨਾਂ ਸਾਲ ਜੋ ਬੀਤੇ,
ਕਿਵੇਂ ਬੀਤੇ, ਕਿਦਾਂ ਗੁਜ਼ਾਰੇ।
ਇੱਕ-ਇੱਕ ਗੱਲ ਸਾਂਝੀ ਕਰਾਂਗੇ।
ਮੁਹੱਬਤ ਜਿਉਂਦੀ ਹੈ ਜਾਂ ਨਹੀਂ,
ਮੂੰਹੋਂ ਪਾਵੇ ਕੁਝ ਨਾ ਕਹਾਂਗੇ।
ਇੱਕ ਦੂਜੇ ਦੀਆਂ ਅੱਖਾਂ ਪੜਾਂਗੇ।
ਇੱਕ ਨਾ ਇੱਕ ਦਿਨ ਫਿਰ ਮਿਲਾਂਗੇ,
ਥੋੜ੍ਹਾ ਰੋਵਾਂਗੇ, ਥੋੜ੍ਹਾ ਹੱਸਾਂਗੇ।
- ਰਮਨਦੀਪ ਸਿੰਘ ਸਹਿਗਲ-
ਖ਼ਿਆਲ ਜਹਨ ਚ ਹੁਣ ਕੋਈ ਆਉਂਦਾ ਨਹੀਂ
ਤਾਂਹਿਓ ਮੈਂ ਵਰਕੇਆਂ ਨੂੰ ਸਜਾਉਂਦਾ ਨਹੀਂ
ਗੱਲ ਇਹ ਨਹੀਂ, ਮਰ ਗਏ ਹਨ ਜ਼ਜਬਾਤ ਮੇਰੇ
ਬਸ ਹੁਣ ਸਰੇਆਮ ਉਹਨਾਂ ਨੂੰ ਵਿਖਾਉਂਦਾ ਨਹੀਂ
ਯਾਰ ਹਾਂ ਅਲਾਇਦਾ ਦੁਨੀਆਂ ਤੋਂ, ਗੱਲ ਇੰਨੀ ਆ,
ਇਹਦੇ ਰੰਗਾਂ ਚ ਚਾਹ ਕੇ ਵੀ ਢਲ ਪਾਉਂਦਾ ਨਹੀਂ
ਜਿਸ ਨੂੰ ਕਿਹਾ ਆਪਣਾ, ਦਿਲੋਂ-ਜਾਨ ਵਾਰ ਦਿੱਤੀ,
ਪਿਆਰ ਦਿਖਾਵੇ ਦਾ ਜਤਾਣਾ ਮੈਨੂੰ ਆਉਂਦਾ ਨਹੀਂ
ਹੋ ਜਾਂਦੇ ਹਨ ਕੰਮ ਸਾਰੇ, ਮਿਹਰ ਨਾਲ ਉਸਦੀ,
ਸੱਚ ਆਖਾਂ ਤਾਂ ਮੈਨੂੰ ਕੁਝ ਆਉਂਦਾ-ਜਾਉਂਦਾ ਨਹੀਂ
- ਰਮਨਦੀਪ ਸਿੰਘ ਸਹਿਗਲ-
Katal khwaisha'n da har roz karda ha
Jindagi jeun layi har pal marda ha
Chalda rehnda ik bawandar andar
Kithe ley na dube, es gal to darda ha
Aukha jeha lagda jazbaata'n nu zubaan dena
Zariye kalam de, tahiyo'n varkeya te ubharda ha
Ik roz jalaya si jo chirag Ishq da
Ajj v din raat os di lau ch jalda ha
Eh duniyadari yaar, samjh to pare hai mere
Main kade isde ranga'n ch nahi dhalda ha
Vikhaiya'n si raah'an guruya peera ne jo,
Chal saka ohna te, koshish ehi karda ha-
ਬਖਸ਼ੀ ਮੇਰੇ ਗੁਨਾਹਾਂ ਨੂੰ ਰੱਬਾ,
ਮੈਨੂੰ ਆਪਣੀ ਚਰਨੀ ਲਾਈ ਨੀ।
ਮੇਰੀ ਮੈਂ ਨੂੰ ਮੇਰੇ ਅੰਦਰੋਂ,
ਦਾਤਾ ਮੇਰੇ ਮੁਕਾਈਂ ਨੀ।
ਰਜ਼ਾ ਚ ਤੇਰੀ ਰਹਿਣਾ ਸਿੱਖ ਜਾਂ,
ਬਸ ਇਹਨੀ ਸੋਚੀ ਪਾਈ ਨੀ।
ਥਾਂ-ਥਾਂ ਤੇ ਚੱਲਦੇ ਪਖੰਡ ਜੋ, ਮੈਨੂੰ
ਉਹਨਾਂ ਦੇ ਰੰਗਾਂ ਚ ਨਾ ਰੰਗਾਈਂ ਨੀ।
ਤੇਨੂੰ ਮੰਨਦਾ, ਹੁਣ ਤੇਰੀ ਵੀ ਮੰਨਾਂ,
ਮੈਨੂੰ ਏਹੋ ਜਿਹਾ ਇਨਸਾਨ ਬਣਾਈਂ ਨੀ।-
हर पल रहता है बस इक तेरा ही ख़्याल
दिल को सताते है कुछ अनसुलझे सवाल
चलता रहता है मन में जज़्बातों का बवाल
तस्वीर को तेरी सुनाता हूँ दिल का हर हाल
चाह के भी तोड़ ना पाऊँ तेरी यादों का जाल
मोहब्बत बनी मेरी, ज़माने के लिए मिसाल
तक़दीर से रहता है अपनी इक यही सवाल
सब कुछ है, फिर किस बात का है मलाल
होता जा रहा है दिनोंदिन जीना अब मुहाल
कुछ यूँ बीत रहे है तुझ बिन साल दर साल-