ਸਮਾਜ ਦਾ ਸ਼ੀਸ਼ਾ ਵੀ ਕਾਣਾ ਹੋ ਗਿਆ,
ਨਫਰਤਾਂ ਦੀ ਅੱਗ ਮਚਾਉਣ ਵਾਲਾ
ਇਹ ਲਾਣਾ ਹੋ ਗਿਆ|
ਸੱਚਾਈ ਨੂੰ ਕਰਦੇ ਉਹਲੇ,
TRP ਦੀ ਹੋੜ ਚ ਇਹ ਸਿਆਣਾ ਹੋ ਗਿਆ|
"ਲੱਧੜ"ਸ਼ੀਸ਼ੇ ਨਾਲ ਇਹ ਕਿ ਭਾਣਾ ਹੋ ਗਿਆ|
-
"ਖ਼ਾਸ ਬਣ ਗਈ,ਹੁਣ ਤੂੰ ਖ਼ਾਸ ਹੀ ਰਹਿਣਾ ਏ,
"ਨੀ ਤੂੰ" ਮੇਰੀ ਜ਼ਿੰਦਗੀ ਦਾ ਗਹਿਣਾ ਏ|"
"ਨੀ ਤੂੰ" ਮੇਰੀ ਇੰਨੀ ਫ਼ਿਕਰ ਕਰਦੀ ਏ,
ਮੇਰੀਆਂ ਤਰੀਫਾਂ ਦਾ ਤੂੰ ਜ਼ਿਕਰ ਕਰਦੀ ਏ,
ਗ਼ਮਾਂ ਨੂੰ ਕਰ ਕੇ ਪਾਸੇ,
"ਲੱਧੜ"ਦੀ ਜ਼ਿੰਦਗੀ ਚ ਤੂੰ ਲੈ ਆਂਦੇ ਹਾਸੇ|-
"ਨੀ ਤੂੰ" ਮੇਰੀ ਵਫ਼ਾਦਾਰੀ ਦਾ ਖਿਤਾਬ ਏ,
ਬਣਾ ਦਿੱਤਾ ਤੂੰ ਮੈਨੂੰ ਨਵਾਬ ਏ |
ਮੇਰੀਆਂ ਲਹਿਰਾਂ ਲਈ ,ਤੂੰ ਆਬ ਏ,
ਤੇਰੀ ਮੇਰੀ ਮੁਹੱਬਤ ਬੇਹਿਸਾਬ ਏ|-
ਗ਼ਲਤ ਰਾਹ ਤੇ ਜਹਾਜ਼ ਵਿੱਚ ਜਾਣ ਨਾਲੋਂ ,ਸਹੀ ਰਾਹ ਤੇ ਪੈਦਲ ਜਾਣਾ ਸੌ ਗੁਣਾਂ ਬੇਹਤਰ ਹੈ|
-
ਜ਼ਿੰਦਗੀ ਚ ਸਕੂਨ ਬੜਾ ਏ,
ਖੁਸ਼ੀਆਂ ਦਾ ਸਾਗਰੋਂ ਡੂੰਘਾ ਘੜਾ ਏ|
ਕਿਸਮਤੇ ਜਿੱਤ ਮੇਰੀ ਹੋਣੀ ਏ,
ਲਾ ਲੈ ਜ਼ੋਰ ਜਿਨ੍ਹਾਂ ਲਾਉਣਾ ਹਰਾਉਣ ਲਈ,
ਮੈਦਾਨ ਦੋਵਾਂ ਲਈ ਰੜਾ ਏ|-
"ਨੀ ਤੂੰ" ਮੇਰੀ ਜ਼ਿੰਦਗੀ ਦਾ ਉਹ ਰੰਗ ਹੈ ਜਿਸਨੇ ਮੇਰੀ ਕਿਸਮਤ ਦੀ ਤਸਵੀਰ ਖ਼ੁਸ਼ੀਆਂ ਨਾਲ ਭਰ ਦਿੱਤੀ|
-
तेरे अच्छे दिनों से
हम बेहतर है|
सुनाने वाले मन की बात
हमारे मन की बात भी सुन,
क्यों अंधे तेरे नेत्र है|-
ਪੰਜਾਬੀ ਲਿਫ਼ਦੇ ਨਹੀਂ ਹੁੰਦੇ,
ਵਿਕਾਊ ਸੱਚ ਲਿਖਦੇ ਨਹੀਂ ਹੁੰਦੇ|
ਹੱਕਾਂ ਲਈ ਜਾਨ ਵੀ ਦੇ ਦਿੰਦੇ,
ਪਰ ਪੰਜਾਬੀ ਵਿਕਦੇ ਨਹੀਂ ਹੁੰਦੇ|-
ਖਾਦੇ ਨੇ ਕਈ ਹੱਕ,
ਮਾਰੇ ਨੇ ਕਈ ਬੇਕਸੂਰ
ਤਖ਼ਤ ਦੀ ਦਿੱਲੀ ਨੇ|
ਬੜੇ ਕਾਰੇ ਕੀਤੇ ਆ,
ਦੁੱਧ ਪੀਣੀ ਬਿੱਲੀ ਨੇ|
ਹੋ ਗਏ ਪ੍ਰੇਸ਼ਾਨ
ਸੁਣ ਸੁਣ ਜੁਮਲੇ
ਸ਼ੇਖ ਚਿੱਲੀ ਦੇ|
ਹਿੱਕ ਤੇ ਚੜ ਗਏ ਪੰਜਾਬੀ,
ਹੋ ਜਾਣਾ ਪਾਗ਼ਲ,
ਭਾਰ ਨਾਲ ਹਿੱਲੀ ਨੇ|
ਜੋਸ਼ ਨਾਲ ਹੋਸ਼ ਨਾ ਗਵਾਚੇ,
"ਲੱਧੜ" ਝੁੱਕ ਜਾਣਾ ਦਿੱਲੀ ਨੇ ,
ਝੁੱਕ ਜਾਣਾ ਦਿੱਲੀ ਨੇ|-