ਸਾਡੀ ਜ਼ਿੰਦਗੀ ਚ ਕਦੇ ਹੜ੍ਹ ਨਾ ਆਉਂਦੇ,
ਜੇ ਧੋਖੇ ਦੇ ਬੰਨ੍ਹ ਤੂੰ ਤੋੜੇ ਨਾ ਹੁੰਦੇ।
ਬੇਘਰ ਹੋ ਜਾਂਦੇ ਜਿੰਦਗੀ ਤੋ,
ਜੇ ਨੱਕੇ ਮੋੜੇ ਨਾ ਹੁੰਦੇ।
-
कितने खूबसूरत है जिदंगी के रंग,
तीन वर्ष बीत गए आपके संग।
आपके हौंसले से जीतेंगे
हारी हुई जंग।
3 years down, forever to go.-
ਸੁਕਰੀਆ ਤੇਰਾ
ਕੁਰਬਾਨੀਆਂ ਦਾ ਮੁੱਲ ਤਾਰਨ ਲਈ,
ਸੁਕਰੀਆ ਖੁਦ ਨੂੰ,
ਤੇਰੇ ਲਈ ਹਾਰਨ ਲਈ।-
ਆਰੰਭ ਤੇ ਆਗਾਜ਼ ਕਦੋਂ ਵੀ ਹੋ ਜਾਵੇ,
ਸ਼ੁਭ ਹੁੰਦਾ ਏ|
ਮਿਲਦੀ ਏ ਕਾਮਯਾਬੀ ਉਹਨੂੰ,
"ਲੱਧੜ" ਜੋ ਨਿਸ਼ਾਨੇ ਚ ਖੁੱਭ ਹੁੰਦਾ ਏ।-
ਈਰਖਾ ਦੀ ਪੰਡ ਪਰੇ ਸੁੱਟ ਲੈ,
ਮਿਲੀ ਏ ਜ਼ਿੰਦਗੀ
ਅਨੰਦ ਲੁੱਟ ਲੈ।
ਪਾਵੇਗਾ ਕਿਸੇ ਦੀਆ ਅੱਖਾਂ ਚ ਘਟਾ
",ਲੱਧੜ" ਘਾਟੇ ਪੈਣਗੇ,
ਜੇ ਨਫ਼ਰਤਾਂ ਦੀਆਂ ਅੱਖਾਂ ਨਾਲ ਵੇਖੇਗਾਂ
ਦਿਨ ਹਨੇਰਿਆ ਚ ਰਹਿਣਗੇ।-
ਈਰਖਾ ਦੀ ਪੰਡ ਪਰੇ ਸੁੱਟ ਲੈ,
ਮਿਲੀ ਏ ਜ਼ਿੰਦਗੀ
ਅਨੰਦ ਲੁੱਟ ਲੈ।
ਪਾਵੇਗਾ ਕਿਸੇ ਦੀਆ ਅੱਖਾਂ ਚ ਘਟਾ
",ਲੱਧੜ" ਘਾਟੇ ਪੈਣਗੇ,
ਜੇ ਨਫ਼ਰਤਾਂ ਦੀਆਂ ਅੱਖਾਂ ਨਾਲ ਵੇਖੇਗਾਂ
ਦਿਨ ਹਨੇਰਿਆ ਚ ਰਹਿਣਗੇ।-
ਮੁੱਕਦੇ ਸਾਲ ਜਾ ਰਹੇ ਨੇ,
ਕਦੀ ਕਦੀ ਲੱਗਦਾ
ਮੇਰੀ ਹਾਰ ਗਾ ਰਹੇ ਨੇ,
ਕਦੇ ਲੱਗਦਾ
ਤਜਰਬੇ ਦੇ ਡੂੰਘੇ ਸਮੁੰਦਰ ਚ ,
ਗਿਰਾ ਰਹੇ ਨੇ।-
ਨੋਟਾਂ ਦੇ ਦੌਰ ਨੇ,
ਰਿਸ਼ਤੇ ਕਰ ਦਿੱਤੇ ਕਮਜ਼ੋਰ ਨੇ
ਵੱਡਿਆਂ ਦਾ ਕਿੱਥੇ ਚੱਲਣ ਦਿੰਦੇ ਜ਼ੋਰ ਨੇ,
"ਲੱਧੜ" ਘਰ ਘਰ ਮੈਂ ਮੈਂ ਦੇ ਸ਼ੋਰ ਨੇ।-
ਜੋ ਕਿਸਮਤ ਲਿਖਵਾ ਕੇ ਆਇਆ
ਖੋਹਣ ਨੂੰ ਫਿਰਦੇ ਨੇ,
ਕਰਕੇ ਜਾਦੂ ਟੂਣੇ ਘਰ ਨੂੰ ਟੋਹਣ ਨੂੰ ਫਿਰਦੇ ਨੇ।
"ਲੱਧੜ" ਦਿੱਤਾ ਸਭ ਕੁਝ ਮਲਿਕ ਦਾ,
ਕਈ ਵਹਿਮਾਂ ਚ ਪਾਉਣ ਨੂੰ ਫਿਰਦੇ ਨੇ।-
ਮੁੱਹਬਤ ਦੇ ਗੁਲਾਲ ਨਾਲ ਰੰਗ ਜ਼ਿੰਦਗੀ,
ਜ਼ਿੰਦਗੀ " Holy" ਹੋ ਜਾਵੇਗੀ।
ਨਫ਼ਰਤਾਂ ਦਾ ਘੋਲ ਡੋਲ ਕੇ ਦੇਖ,
ਜ਼ਮੀਰ ਬੋਝ ਤੋਂ ਹੌਲੀ ਹੋ ਜਾਵੇਗੀ।-