ਤੁਸੀਂ ਆਪਣੀ ਮਰਜ਼ੀ ਜਾਂ ਕੋਈ ਫੈਸਲਾ,
ਕਿਸੇ ਵੀ ਇਨਸਾਨ ਨੂੰ ਮੰਨਣ ਲਈ ਮਜ਼ਬੂਰ ਨਹੀਂ ਕਰ ਸਕਦੇ,
ਖਾਸ ਕਰਕੇ ਉਸ ਸਮੇਂ ਤੱਕ ਤਾਂ ਬਿਲਕੁਲ ਵੀ ਨਹੀਂ,
ਜਦੋਂ ਤੱਕ ਤੁਸੀਂ ਖ਼ੁਦ ਉਸ ਇਨਸਾਨ ਦੇ,
ਮੋਢੇ ਨਾਲ ਮੋਢਾ ਜੋੜ ਕੇ ਨਹੀਂ ਤੁਰਦੇ...-
🎂 ਦਾ ਖੂਨ - 29 ਜੂਨ
ਵਾਸੀ - ਮੇਰਾ ਵੱਸਦਾ ਰਹੇ ਪੰਜਾਬ
ਪੜ੍ਹਾਈ... read more
ਜਿਸ ਤਰ੍ਹਾਂ ਮਿਲਾਇਆ ਸੀ ਰੱਬ ਨੇ ਸਾਨੂੰ,
ਮੈਨੂੰ ਸ਼ੱਕ ਤਾਂ ਸੀ ਕੇ ਦੂਰ ਜ਼ਰੂਰ ਹੋਵਾਂਗੇ...-
ਰੱਬ ਦੇ ਸਾਹਮਣੇ ਬੈਠ ਕੇ,
ਝੂਠ ਬੋਲਣ ਵਾਲਾ ਬੰਦਾ,
ਕਿੱਥੇ ਬਖਸ਼ਿਆ ਜਾਵੇਗਾ,
ਜੇ ਕਿਸੇ ਨੂੰ ਪਤਾ ਹੋਵੇ ਤਾਂ,
ਮੈਨੂੰ ਜਰੂਰ ਦੱਸਣਾ...-
ਰਿਸ਼ਤੇ ਕੋਈ,
ਕੱਪੜੇ ਸਿਉਣ ਵਾਲੀ ਰੀਲ ਦਾ ਧਾਗਾ ਨਹੀਂ,
ਕੇ ਖਿੱਚਤਾ ਤੇ ਟੁੱਟ ਗਏ,
ਰਿਸ਼ਤੇ ਤਾਂ ਦਿਲਾਂ ਦੀਆਂ ਸਾਂਝਾਂ ਹੁੰਦੇ ਨੇ,
ਜੋ ਇੰਨੀ ਜਲਦੀ ਤੋੜੇ ਨਹੀਂ ਜਾ ਸਕਦੇ,
'ਤੇ ਜੇਕਰ ਟੁੱਟੇ ਰਿਸ਼ਤੇ ਨੂੰ ਧਾਗੇ ਦੀ ਤਰ੍ਹਾਂ,
ਗੰਢ ਪਾ ਕੇ ਦੁਬਾਰਾ ਜੋੜ ਵੀ ਦਿਓਗੇ ਤਾਂ,
ਸਾਰੀ ਜ਼ਿੰਦਗੀ,
ਰਿਸ਼ਤੇ 'ਚ ਪਾਈ ਗੰਢ ਹਰ ਵਾਰੀ ਰੜਕੇਗੀ...-
ਅਕਲਮੰਦ ਇਨਸਾਨ,
ਬੇ-ਅਕਲੇ ਇਨਸਾਨ ਨੂੰ ਦੇਖ ਕੇ ਵੀ,
ਅਣਦੇਖਿਆ ਕਰ ਦਿੰਦਾ ਹੈ,
ਜਦਕਿ ਬੇ-ਅਕਲਾ ਇਨਸਾਨ,
ਅਕਲਮੰਦ ਇਨਸਾਨ ਦੀ ਪਿੱਠ ਪਿੱਛੇ,
ਤਾੜੀ ਮਾਰ ਕੇ ਹੱਸ ਪੈਂਦਾ ਹੈ 'ਤੇ,
ਆਪਣੀ ਰਹਿੰਦੀ ਅਕਲ ਦਾ ਜਨਾਜਾ ਵੀ ਖ਼ੁਦ ਕੱਢ ਲੈਂਦਾ ਹੈ...-
ਇਨਸਾਨ ਤਾਂ ਆਪਣੀ ਤਕਦੀਰ ਬਣਾਉਣ ਲਈ,
ਹਰ ਰੋਜ਼ ਆਪਣੀ ਮੰਜ਼ਿਲ ਵੱਲ ਕਦਮ ਵਧਾਉਂਦਾ ਰਹਿੰਦਾ ਹੈ,
ਪਰ ਕਈ ਵਾਰੀ ਉਸਦੀਆਂ ਕੀਤੀਆਂ ਗ਼ਲਤੀਆਂ ਦੇਖ,
ਖ਼ੁਦਾਵੰਦ ਉਸਨੂੰ ਰਾਹ ਵਿੱਚ ਹੀ ਭਟਕਾਉਂਦਾ ਰਹਿੰਦਾ ਹੈ...-
ਮੈਂ ਕਦੇ ਵੀ ਹਾਲਾਤਾਂ ਨੂੰ ਦੇਖ ਕੇ,
ਆਪਣੇ ਦੋਸਤ ਜਾਂ ਦੁਸ਼ਮਣ ਨਹੀਂ ਬਣਾਉਂਦਾ,
ਬਸ ਦੋਗਲੇ ਇਨਸਾਨ ਤੋਂ ਦੂਰੀ ਬਣਾ ਲੈਂਦਾ ਹਾਂ...-
ਔਰਤ ਨੂੰ ਮਾੜਾ ਬੋਲਣ ਵਾਲਾ ਮਰਦ ਵੀ,
ਹਰ ਵਾਰੀ ਗਲਤ ਨਹੀਂ ਹੁੰਦਾ,
ਕਿਉਂਕਿ ਕਈ ਵਾਰੀ ਉਸ ਨੂੰ,
ਸਤਾਇਆ ਹੀ ਇਨਾਂ ਜ਼ਿਆਦਾ ਹੁੰਦਾ ਕੇ,
ਉਸ ਨੂੰ ਹਾਰ ਕੇ ਗਲਤ ਕਦਮ ਚੁੱਕਣਾ ਪੈਂਦਾ ਹੈ...-
ਲੋਕਾਂ ਵਿੱਚ ਧਾਰਮਿਕ ਹੋਣਾ,
'ਤੇ ਅੰਦਰੋਂ ਧਾਰਮਿਕ ਹੋਣਾ,
ਦੋਵਾਂ ਵਿੱਚ ਬਹੁਤ ਫ਼ਰਕ ਹੈ...-
ਅਨਪੜ੍ਹ ਤੇ ਅੰਗੂਠਾ ਛਾਪ ਇਨਸਾਨ,
ਕਦੇ ਵੀ ਕਿਸੇ ਦੇ ਕੰਮ ਵਿੱਚ,
ਜਲਦੀ ਨਾਲ ਦਖ਼ਲਅੰਦਾਜ਼ੀ ਨਹੀਂ ਕਰਦਾ,
ਜਦਕਿ ਇਹ ਆਦਤ ਪੜ੍ਹੇ-ਲਿਖੇ ਅਨਪੜ੍ਹ,
ਇਨਸਾਨਾਂ ਵਿੱਚ ਬਹੁਤ ਜ਼ਿਆਦਾ ਹੈ...-