3 OCT 2017 AT 19:08

ਅੱਜ ਮੇਰੀ ਅੱਖ ਚੋੲੀ
ਜਦੋਂ ਮੇਰੀ ਭੈਣ ਰੋੲੀ,
ਡਰਦੀ ੳੁਹ ਖੁਦ ਕੋਲ਼ੋਂ
ਦੁਨੀਅਾਂ ਦੇ ਸਾਹਵੇਂ ਹੋੲੀ !

ਸਾਹ ਮੇਰੇ ਚਲਦੇ ਜਿੳਂਂ
ੳੁੰਝ ਮੇਰੀ ਜਿੰਦ ਮੋੲੀ ,
ਹਾੜਾ ਹਾੜਾ ਕਡ੍ਹ ਜਦੋਂ
ਤਰਲੇ ਸੀ ਭੈਣ ਰੋੲੀ !

ਬਖ਼ਸ਼ ਦਵੋ ਰਿਸ਼ਤਾ ਤਾਂ
ਬਾਪ ਧੀ ਦਾ ਸੁੱਚੜਾ ਜੋ,
ਝੂਠ ਨੂੰ ਨਾ ਕਹਿ ਸੱਚ ,
ਸੱਚ ਕਰੋ ਨਾ ਜ਼ਲੀਲ ਕੋੲੀ !

ਸੋਚ ਕੇ ਮੈਂ ਰੋੲਿਅਾ
ਅੈਥੇ ਜੰਗਲ਼ ਜੋ ਰਾਜ ਹੋੲਿਅਾ,
ਭਲਾ ਬੁਰਾ ਸੋਚਦੇ ਨਾ
ਸੱਚ ਝੂਠ ਦੀ ਪਛਾਣ ਕੋੲੀ !

ਰੱਬਾ ਕੁਝ ਬੋਲ ੳੁੱਠ
ਸੁੱਤਾ ਕਾਹਤੋਂ ਟੇਕ ਲਾਕੇ ,
ਸਾਡੇ ਹੱਥੋਂ ਬਾਹਰ
ੲਿਹ ਗੱਲ ਜੋ ਬੇਵੱਸ ਹੋੲੀ !

😢 ਮੀਤ ਦਾ ਪ੍ਰੀਤ😢

- Preet Aftab