ਮੈਂ ਜਿੰਨੇ ਵੀ ਘਰ ਬਣਾਏ
ਰੇਤੇ ਦੇ
ਤੇ ਅਫਸੋਸ ਰੱਬ ਤੇ-
ਤੈਨੂੰ ਪਤੈ ¡
ਲੋਕ ਹੱਸਦੇ ਨੇ,
ਦੂਜਿਆਂ ਤੇ,
ਜਦੋਂ ਉਹ ਦੂਜਿਆਂ ਨੂੰ ਨਹੀਂ ਜਾਣਦੇ ¦
ਉਹ ਹੱਸਦੇ ਨੇ
ਖੁਦ ਉੱਤੇ,
ਜਦੋਂ ਉਹ ਖੁਦ ਨੂੰ ਜਾਣ ਲੈਂਦੇ ਨੇ |
ਹਵਾਵਾਂ ਮੀਲਾਂ ਦਾ ਸਫ਼ਰ ਕਰਕੇ
ਥੱਕ ਹਾਰ ਕੇ
ਠਹਿਰ ਜਾਂਦੀਆਂ ਨੇ...
ਸ਼ੈਤਾਨ ਜੇ ਬੱਚਿਆਂ 'ਚ...
ਖੇਤਾਂ' ਚ...
ਮੋੜਾਂ ਤੇ...
ਸੱਥਾਂ ਚ ਲੱਗੇ,
ਬੋਹੜਾਂ ਦੇ ਪੱਤਿਆਂ' ਚ......
ਤੇ ਅਪਣੇ ਨਾਲ ਲੈ ਆਉਂਦੀਆਂ ਨੇ,
ਹਜ਼ਾਰਾਂ ਮਣ ਮਿੱਟੀ,
ਬੀਜ਼,
ਕਿੰਨੀਆਂ ਹੀ ਰੁੱਤਾਂ ਦਾ ਅਹਿਸਾਸ.... 🍃🍂-
ਐਨਾਂ ਤੇ ਬਹੁਤ ਹੁੰਦਾ ਏ
ਚੱਲ ਉਹਨੂੰ ਜਾਣ ਦਿੰਦੇ ਆਂ
🍂
ਚੱਲ ਇਹ ਤੇ ਮਾਣ ਦੀ ਗੱਲ ਏ
ਅਜੇ ਵੀ ਜਾਨ ਦਿੰਦੇ ਆਂ
🍂
-ਚੁੱਪ-
ਤੁਹਾਡੀ ਦਰਿਆਦਿਲੀ 'ਤੇ ਕੋਈ ਰੋਸਾ ਨਹੀਂ...
ਕੁਝ ਲੋਕ ਤਿਰਹਾਏ ਹੀ ਬੇਅੰਤ ਹੁੰਦੇ ਐ...
ਚੁੱਪ-
ਧਰਤੀ ਤੋਂ ਅਕਾਸ਼ ਤਕ..
ਨ੍ਹੇਰੇ ਤੋਂ ਪ੍ਰਕਾਸ਼ ਤਕ...
ਸੁਖਮ ਤੋਂ ਵਿਰਾਟ ਤਕ..
ਜ਼ਿੰਦਗੀ ਤੋਂ ਲਾਸ਼ ਤਕ...
👣👣👣👣👣
ਤੇਰਾ ਹਰ ਦਿਨ ਮਹਿਕੇ ਜ਼ਿੰਦਗੀ ਦਾ
🌼☘️🌻🌷🌿🌾🌵🌱🌳🍁🍂🌹
ਦੁਆ ਐ...
ਤੈਨੂੰ ਜ਼ਿੰਦਗੀ ਦਾ ਸੱਚ ਲੱਭੇ
ਤੇ ਲੱਖਾਂ ਝੂਠ ਮਾਨਣ ਬਾਅਦ
ਆਪਾਂ ਫੇਰ ਮਿਲੀਏ
ਉਸ ਥਾਂ ਤੇ... 👣
ਇੱਕੋ ਮਿੱਕ ਹੋਕੇ
ਇੱਕੋ ਸੁਰ ਹੋਕੇ
ਤੂੰ ਤੇ ਮੈਂ ਨਹੀਂ...
ਮੁਹੱਬਤ ਹੋਕੇ
ਮੋਨ ਹੋਕੇ....... ਜਨਮ ਦਿਨ ਮੁਬਾਰਕ ❤️
#diyaaftab
-
पलटती थी आखों में जुगनू उतर आते थे
तुम्हें देख आसमा के परिंदे उतर आते थे
दिल को दुखाने का बहाना मिला करता है
मुझसे मेरा बिछुड़ा ज़माना मिला करता है |
ਚੁੱਪ-
#ਕਵਿਤਾ
ਕਵਿਤਾ ਨੂੰ ਹਮੇਸ਼ਾ
ਕਾਗਜ਼ ਕਲਮ ਸਿਆਹੀ ਦੀ ਜਰੂਰਤ ਨਹੀਂ ਹੁੰਦੀ
ਕਈ ਵਾਰ
ਸਹਿਜ ਹੀ
ਅੱਖਾਂ ਚੋਂ ਡੁੱਲ੍ਹ ਜਾਂਦੀ ਹੈ
ਕਵਿਤਾ
-ਚੁੱਪ ਦੀ ਚੀਖ-
गुजरा वक़्त होके दीवाना मिला करता है |
मुझसे मेरा बिछुड़ा ज़माना मिला करता है ||
पलटती थी आखों में जुगनू उतर आते थे
तुम्हें देख आसमा के परिंदे उतर आते थे
दिल को दुखाने का बहाना मिला करता है
मुझसे मेरा बिछुड़ा ज़माना मिला करता है |
मेरी खुशी तेरी हँसी देख जीया करती थी
आखें मेरी आँख से लग के पीया करती थी
आँख से अब मोती बन ख़ज़ाना गिरा करता है
मुझसे मेरा बिछुड़ा ज़माना मिला करता है |
तेरी रूह मुझमे मेरी तुझमे बसर करती थी
तब तो बिन कहे ही मेरी दुआ असर करती थी
ऐसे फ़ूल मुरझा मेरे दिल का खिला करता है
मुझसे मेरा बिछुड़ा ज़माना मिला करता है |
-ਚੁੱਪ ਦੀ ਚੀਖ-
ਕੁਦਰਤ ਨੂੰ ਜੋ ਚਾਹੁੰਦੇ ਸੱਜਣ
ਕੁਦਰਤ ਵਰਗੇ ਹੋ ਜਾਂਦੇ
🌼
ਰੱਬ ਦੇ ਨੇੜੇ ਡਾਉਂਦੇ ਮੰਜੀ
ਖੁਦ ਰੱਬ ਵਰਗੇ ਹੋ ਜਾਂਦੇ
-ਚੁੱਪ ਦੀ ਚੀਖ-