ਪ੍ਰਭਜੋਤ ਨਾਗਰਾ   (✍ ️ਪ੍ਰਭਜੋਤ ਨਾਗਰਾ)
101 Followers · 30 Following

✍ ਲਿਖਣ ਦਾ ਸ਼ੌਕੀ
Joined 25 June 2018


✍ ਲਿਖਣ ਦਾ ਸ਼ੌਕੀ
Joined 25 June 2018

ਨਾਂ ਮੋਨੋ ਪੀ ਸਕਦਾ,ਨਾਂ ਫੰਦਾ ਲਾਵੇ
ਜਿਹਦੀ ਖੁਰਲੀ ਖਾਲੀ ਹੋ ਗਈ
ਦੱਸ ਉਹ ਕੀ ਝੰਡਾ ਲਾਵੇ !!!— % &

-



ਲੜਕੇ ਕੀ ਤੂੰ ਜਿੱਤਣਾ ਏ ਬਸ
ਚੁੱਪ ਰਿਹਾ ਕਰ
ਜ਼ਿੰਦਗੀ ਬੜੀ ਛੋਟੀ ਏ ਸੱਜਣਾਂ
ਖੁਸ਼ ਰਿਹਾ ਕਰ

-



ਪਹਿਲਾਂ ੪੭ ਫੇਰ ੮੪
ਸਾਨੂੰ ਫਰਕ ਨਹੀਂ ਪੈਂਦਾ ਸੱਟਾਂ ਦਾ
ਦੇਖ ਰਿਕਾਰਡ ਕਢਾਕੇ ਪਹਿਲਾਂ
ਇਹ ਤਾਂ ਜਾਣ ਵੀ ਦੇਦੇ ਵੱਟਾਂ ਨਾ
ਮੀਡਿਏ ਵਰਗਾ ਸਾਥ ਕੋਈ ਨਾ
ਜੇ ਰਾਖਾ ਬਣਜੇ ਹੱਕਾਂ ਦਾ
ਅਰਸ਼ੋ ਫਰਸ਼ ਬਣਾਂਤਾ ਜਿਹੜਾ
role model ਸੀ ਲੱਖਾਂ ਦਾ
ਸਾ਼ਸ਼ਕ ਰੋਲੇ ਅੰਨਦਾਤੇ ਨੂੰ
ਦਿਮਾਗ ਭਰ ਗਿਆ ਕੱਖਾਂ ਦਾ
ਸਾਹੂਕਾਰ ਵੀ ਰੋਂਦੇ ਕਹਿੰਦੇ
ਮਾੜਾ ਈ ਹਾਲ ਏ ਹੱਟਾਂ ਦਾ
ਘਰੋਂ ਬੇਘਰ ਪੋਹ ਦੇ ਮਹੀਨੇ
ਕਾਹਦਾ new year ਜੱਟਾਂ ਦਾ

-



ਦੋ ਰੋਟੀਆਂ ਦਾ ਮੁਹਤਾਜ ਮੁਲਕ ਸੀ
ਨਾਂ ਸੋਚਿਆ ਸੀ ਅੰਨ ਸੱਟਾਂ ਗੇ
ਹੁਣ ‌‌ਅੰਨਦਾਤੇ ਦੀ ਜਮੀਨ ਤੇ ਅੱਖ
ਭੁੱਲਗੇ ਕਿੰਨੇ ਕੇਸ ਚੱਲਦੇ ਵੱਟਾਂ ਦੇ
ਕਿੱਦਾਂ ਧੌਣ ਤੇ ਗੋਡਾ ਰੱਖਣਾਂ
ਸਾਨੂੰ"ਨਾਗਰਿਆ"ਸਭ ਚੱਜ਼ਾਂ ਨੇ
ਜਾਗੋ ਪਹੁੰਚ ਗਈ ਆ ਬੂਹੇ ਦਿੱਲੀਏ
ਤੇਰੇ ਝਾਂਜਰ ਪਾਕੇ ਨੱਚਾਂ ਗੇ
ਹੁਣ ਨੁੱਕਰੇ ਮੂਹਰੇ ਆਗੇ ਸਾਰੇ
ਨਾਂ ਮੂੰਹ ਖੋਲ ਦੀਆਂ ਖੱਚਾਂ ਨੇ
ਅੱਜ ਫੇਰ ਹੰਕਾਰੇ ਰਾਜੇ ਦਾ
ਹੰਕਾਰ ਤੋੜਿਆ ਜੱਟਾਂ ਨੇ

-



ਤੇਰੇ ਕਰਕੇ ਤੁਰਿਆ ਫਿਰਦਾਂ
ਕਿਧਰੇ ਰੁੱਸ ਜਾਂਵੀ ਨਾਂ
ਮਾਂ ਵਰਗਾ ਆਸਰਾ ਤੇਰਾ
ਹੱਥੋਂ ਖੁੱਸ ਜਾਂਵੀ ਨਾਂ

-



ਕਿਰਤੀ ਦੇਸ਼ ਦੇ ਅੰਨਦਾਤੇ ਤੁਸੀ ਬਿਪਤਾ ਵਿੱਚ ਨੇ ਪਾਏ
ਨਾ ਹੀ ਹਾਕਮ ਆਪਣੇ ਲਗਦੇ ਨਾਂ ਹੁਣ ਇਹ ਝੰਡਾ ਭਾਏ
ਪਹਿਲਾਂ ਵਾਂਝੇ ਨੌਕਰੀਆਂ ਤੋ ਹੁਣ ਖੇਤੀ ਤੇ ਵੀ ਕਾਲੇ ਸਾਏ
ਕੰਮ ਧੰਦੇ ਛੱਡ ਡਾਂਗਾਂ ਖਾਂਦੇ ਇਹ ਕੈਸੇ ਅੱਛੇ ਦਿਨ ਨੇ ਆਏ

-



ਛੱਡਦੇ ਭੂਤਕਾਲ ਨੂੰ ਅਗਲੇ
ਫੋਲਕੇ ਵਰਕੇ ਤਾਂ ਵੇਖ
ਬਹੁਤ ਮਾਣੀਆਂ ਮੌਜਾਂ ਹੁਣ ਤੂੰ
ਸੜਕੇ ਜਾਂ ਠਰਕੇ ਤਾਂ ਵੇਖ
ਵੱਢਦਾ ਰਿਹਾਂ ਜੜ੍ਹਾਂ ਜਿਦੀਆਂ
ਨਾਲ ਉਨ੍ਹਾ ਦੇ ਖੜਕੇ ਤਾਂ ਵੇਖ
ਕੁਝ ਨਹੀਂ ਬਣਿਆ ਨਿੰਦਕੇ ਜਿੰਣੂ
ਓਹਦਾ ਪੱਲਾ ਫੜਕੇ ਤਾਂ ਵੇਖ
ਜਿੱਤ ਦੀ ਭਾਲ ਚ' ਰੋਈ ਜਾਣਾ
ਖੁਸ਼ੀ ਖੁਸ਼ੀ ਤੂੰ ਹਰਕੇ ਤਾਂ ਵੇਖ
ਐਂਵੇ ਢੇਰੀ ਢਾਹੀ ਬੈਠਾਂ
ਸੱਜਣਾ ਕੋਸ਼ੀਸ਼ ਕਰਕੇ ਤਾਂ ਵੇਖ

-



/ਮਾਂ-ਬੋਲੀ

-



ਬੱਚੇ,ਅਣਪੜ,ਅਨਜਾਨ ਹੁੰਦੇ
ਲੜਦੇ ਸੀ ਮਾਂ ਮੇਰੀ ਐ ਮਾਂ ਮੇਰੀ ਐ
ਸਮਝਦਾਰ,ਜਵਾਨ ਹੋ ਗਏ
ਕਹਿਣ ਮਾਂ ਤੇਰੀ ਐ ਮਾਂ ਤੈਰੀ ਐ

-



ਪੈਰ ਪਿੱਛੇ ਨਹੀਂ ਹਟਾਇਆ ਜਿੰਨੇ
ਉਹ ਕਰੀਬੀ ਯਾਦ ਰੱਖਾਂਗੇ
ਬੜਾ ਕੁਝ ਹੈ ਸਖਾਇਆ ਜਿੰਨੇ
ਇਹ ਗਰੀਬੀ ਯਾਦ ਰੱਖਾਂਗੇ

-


Fetching ਪ੍ਰਭਜੋਤ ਨਾਗਰਾ Quotes