Prabh Sandhu  
1.4k Followers · 44 Following

Insta- its.prabh.sandhu

ਕੁਝ ਪਲ , ਕੁਝ ਚੇਹਰੇ , ਕੁਝ ਨਾਮ

ਯਾਦਾਂ ਦੇ ਪੰਨਿਆਂ ਤੋਂ ਮਿਟਦੇ ਨਹੀਂ
Joined 19 March 2021


Insta- its.prabh.sandhu

ਕੁਝ ਪਲ , ਕੁਝ ਚੇਹਰੇ , ਕੁਝ ਨਾਮ

ਯਾਦਾਂ ਦੇ ਪੰਨਿਆਂ ਤੋਂ ਮਿਟਦੇ ਨਹੀਂ
Joined 19 March 2021
11 OCT 2022 AT 10:25

ਹੋ ਸਕਦਾ ਮੈਂ ਭੁੱਲ ਜਾਵਾਂ
ਉਹ ਸਕੂਲ ਦਾ Trip ਵੀ
ਹੋ ਸਕਦਾ ਮੈਂ ਭੁੱਲ ਜਾਵਾਂ
ਚੋਰੀ ਕੀਤੀ ਫੋਟੋ ਜੋ Click ਸੀ
ਪਰ ਕਿੰਝ ਭੁੱਲਾਂ ਮੈ 9 ਨਵੰਬਰ
ਦਿਨ ਤੇਰੇ ਵਿਆਹ ਦੀ ਤਰੀਕ ਦਾ
ਜਦੋਂ ਆਖਰੀ ਪੱਤਾ ਝੜ ਗਿਆ ਸੀ
ਸੰਧੂ ਦੀ ਉਮੀਦ ਦਾ

-


8 OCT 2022 AT 13:15

ਹੋ ਸਕਦਾ ਮੈਂ ਭੁੱਲ ਜਾਵਾਂ
ਫੀਸਾਂ ਤੈਥੋਂ ਪੈਸੇ ਲੈ ਕੇ ਭਰੀਆਂ
ਹੋ ਸਕਦਾ ਮੈਂ ਭੁੱਲ ਜਾਵਾਂ
ਤੇਰੇ ਕਰਕੇ ਲੜਾਈਆਂ ਕਰੀਆਂ
ਨਾਮ ਕੱਟਣ ਤੱਕ ਗੱਲ
ਪਹੁਚ ਗਈ ਸੀ ਇੱਕ ਵਾਰ
ਔਖੇ ਸੌਖੇ ਮੈਨੂੰ ਤਾਂ
ਬਚਾ ਗਏ ਸੀ ਮੇਰੇ ਯਾਰ

-


6 OCT 2022 AT 9:01

ਹੋ ਸਕਦਾ ਮੈਂ ਭੁੱਲ ਜਾਵਾਂ
ਉਹ ਸਕੂਲ ਵੀ ਉਹ ਕਲਾਸ ਵੀ
ਹੋ ਸਕਦਾ ਮੈਂ ਭੁੱਲ ਜਾਵਾਂ
ਤੇਰੀ ਐਨਕ ਦਾ ਟੁੱਟਿਆ ਗਲਾਸ ਵੀ
ਪਰ ਕਿੰਝ ਭੁੱਲਾਂ ਕੈਨਟੀਨ ਵਾਲੇ ਨੇ
ਸ਼ਿਕਾਇਤ ਜਹੀ ਲਾਤੀ ਸੀ
😂ਟੈਨਸ਼ਨ ਦੇ ਵਿੱਚ ਦੋਨਾ ਦੀ
ਜਾਨ ਫਸਾਤੀ ਸੀ

-


1 OCT 2022 AT 20:31

ਹੋ ਸਕਦਾ ਮੈਂ ਭੁੱਲ ਜਾਵਾਂ
12 ਤਰੀਕ ਤੇ 7 ਸਾਲ ਵੀ
ਹੋ ਸਕਦਾ ਮੈਂ ਭੁੱਲ ਜਾਵਾਂ
ਤੈਨੂੰ ਤੇ ਤੇਰਾ ਖਿਆਲ ਵੀ
ਪਰ ਇਹ ਤਾਂ ਹੋ ਨਹੀਂ ਸਕਦਾ ਕਿ
ਘੱਟ ਪਿਆਰ ਹੋ ਜਾਵੇ
ਜੇ ਘੱਟ ਗਿਆ ਤਾਂ ਸ਼ਾਇਦ ਦਿਲ
ਤੈਨੂੰ ਭੁੱਲਣ ਲਈ ਤਿਆਰ ਹੋ ਜਾਵੇ

-


29 SEP 2022 AT 11:11

ਹੋ ਸਕਦਾ ਮੈਂ ਭੁੱਲ ਜਾਵਾਂ
ਤੇਰਾ ਹੱਸਣਾ ਤੇ ਤੇਰਾ ਰੋਣਾ
ਹੋ ਸਕਦਾ ਮੈਂ ਭੁੱਲ ਜਾਵਾਂ
ਤੇਰਾ ਗਲ ਗਲ ਤੇ ਸਮਝਾਉਣਾ
ਤੂੰ ਦੂਰ ਹੋਗਿਆ ਯਾਦਾਂ ਤਾਂ
ਮੇਰੇ ਕੋਲ ਹੀ ਰਹਿਣਗੀਆਂ
ਤੇਰੇ ਵਾਂਗੂੰ ਇਹ ਵੀ ਇੱਕ ਦਿਨ
ਕੁਛ ਤਾਂ ਕਹਿਣਗੀਆਂ

-


28 SEP 2022 AT 8:50

ਹੋ ਸਕਦਾ ਮੈਂ ਭੁੱਲ ਜਾਵਾਂ
ਤੇਰਾ ਚਿਹਰਾ ਵੀ ਤੇਰਾ ਨਾਂ ਵੀ
ਹੋ ਸਕਦਾ ਮੈਂ ਭੁੱਲ ਜਾਵਾਂ
ਜਿੱਥੇ ਮਿਲਦੇ ਸੀ ਉਹ ਥਾਂ ਵੀ
ਰੋਜ ਬੈਠਾ ਮੈਂ ਸੋਚਾਂ
ਸੰਧੂਆ ਕੁਝ ਤਾਂ ਕਰਨਾ ਪੈਣਾ ਏ
ਪਰ ਇੱਕ ਗੱਲ ਪੱਕੀ ਤੈਨੂੰ ਭੁੱਲਣ ਲਈ
ਸੱਜਣਾ ਮਰਨਾ ਪੈਣਾ ਏ

-


27 SEP 2022 AT 12:02

ਹੋ ਸਕਦਾ ……………
…………………………
…………………………
…………………………👆🏻

-


17 SEP 2022 AT 12:34

Tera mera sath howe
Ta sajjna kya e baat howe

-


2 SEP 2022 AT 8:35

ਇੱਥੇ ਸਮਝਣ ਵਾਲਾ ਕੋਈ ਨਹੀਂ
ਬਸ ਜਾਨਣ ਦੇ ਦਾਅਵੇ ਕਰਦੇ ਨੇ
ਆਖਰ ਵਿੱਚ ਜਦ ਭੁੱਲਣਾ ਹੁੰਦਾ
ਕਿਉਂ ਝੂਠੇ ਵਾਅਦੇ ਕਰਦੇ ਨੇ?

-


2 SEP 2022 AT 8:31

ਜਿਹਦਾ ਕੋਈ ਨਾ ਜਵਾਬ ਸੱਚੀਂ ਉਹੀ ਹਾਂ ਸਵਾਲ ਮੈਂ
ਸੋਚ ਹੋਵੇਂਗੀ ਹੈਰਾਨ ਕਿਵੇਂ ਕਰਦਾ ਕਮਾਲ ਮੈਂ
ਮੇਰੀ ਗੱਲਾਂ ਚ ਨਾ ਆ ਜਈਂ ਬੁਣਾ ਲਫਜਾਂ ਦੇ ਜਾਲ ਮੈਂ

-


Fetching Prabh Sandhu Quotes