ਕੱਲੇ ਕੈਰੇ ਪੁੱਤਰ ਮਾਂਵਾ ਦੇ ਰੁੱਲ ਜਾਂਦੇ
ਵਿਛੜਣ ਵਾਲਾ ਤੂੰ ਸੱਚ ਨੀ ਜਾਣਦੀ
ਸੂਰਜ ਦੇ ਮੱਥੇ ਲੱਗਕੇ ਹੱਸਿਆ ਕਰ ਤੂੰ
ਮੇਰੀਆ ਰਾਤਾ ਦਾ ਤੂੰ ਸੱਚ ਨੀ ਜਾਣਦੀ-
ਬਾਠ ਕਲਾਂ
Insta ide ..navdip_62
ਕੁਝ ਦਰਦ ਕੁਝ ਪੀੜਾ ਨੇ ਮੇਰੇ ਪੱਲੇ
ਜਿੰਦਗੀ ਨੂੰ ਅੱਖਰਾਂ ਚ ... read more
ਸੁਪਨਿਆ ਦਾ ਕੀ ਏ ਵੇਖੇ ਜਾਂਦੇ ਨੇ
ਤੇ ਮੈਂ ਵੇਖਦਾਂ ਰਵਾਂਗਾ
ਜਿਵੇਂ ਇੱਕ ਨਵਾਂ ਸੁਪਨਾ ਵੇਖਿਆ ਮੈਂ
ਤੇਰਿਆ ਹੱਥਾਂ 'ਚ
ਮੇਰੀ ਹੱਥ ਲਿਖ਼ਤ "ਕਿਤਾਬ"-
ਤੇਰੀ ਮੁਹੱਬਤ 'ਚ ਮੈਂ ਤਕਸ਼ੀਮ ਹੋ ਗਿਆ
ਕਾਸ਼ ! ਜਮਾਂ ਤੇ ਘਟਾਉਂ ਹੋ ਜਾਂਦਾ
ਤੇ ਕਿਸੇ ਦੇ ਹਿੱਸੇ ਆ ਜਾਂਦਾ
ਤਾਂਅ ਉਮਰ ਗੁਆਚਿਆਂ ਸੁਪਨਿਆ ਦਾ
ਮੈਂ ਖ਼ੋਜੀ ਬਣਕੇ ਦਰ - ਦਰ ਭਟਕਦਾ ਨਾ
-
ਸ਼ਬਦਾਂ ਦੀ ਥਾਂ ਹੁਣ ਉਹ ਜਦੋ
ਮੁਸ਼ਕਰਾਹਟ ਦੇ ਦੇਦੀਂ ਐ
ਤਾ ਉਸ ਵਕਤ ਇਹ ਸਵਾਲ
ਜ਼ਾਇਜ ਹੀ ਨਹੀ ਰਹਿੰਦਾਂ !
ਕਿ ਤੂੰ ਏਨੀ ਚੁੱਪ ਕਿਉਂ ਏ
ਅੱਜ................?-
ਉਡੀਕ ਤੋਂ ਭੈੜਾਂ ਵੀ ਕੁਝ ਹੁੰਦਾਂ ਏ
ਹਾ ਸੱਚ ਤੂੰ ਦੱਸਿਆ ਸੀ ।
!!!!!!!!! ਸੱਜਣ ਨੂੰ ਲਾਇਆ ਲਾਰਾ-
ਸੋਚਾਂ ਦੀ ਸੂਲੀ ਟੰਗਿਆਂ ਬੰਦਾਂ
ਜਦੋ ਆਖ਼ੀਰ ਮੋਤ ਉਡੀਕਣ ਲੱਗ ਜਾਂਦਾ ਐ
ਉਦੋਂ ਗਲੀਆ ਦੇ ਕੱਖ ਵੀ ਹਮਦਰਦ ਬਣ ਜਾਂਦੇ ਆ
ਸ਼ਾਇਦ ਇਹ ਭਰੋਸ਼ੇ ਦੀ ਫਿਰ ਤੋ ਸੂਰੁਆਤ ਹੁੰਦੀ ਐ
ਅਸੀ ਇੱਕਲੇ ਹੁੰਦੇ ਹੋਏ ਵੀ
ਇੱਕਲੇ ਨੀ ਹੁੰਦੇ
ਤੇ ਸੂਲੀ ਤੇ ਟੰਗਿਆ ਬੰਦਾਂ ਵੀ
ਬੱਚ ਜਾਂਦਾ ਐ
ਇੱਕ ਆਸ਼ ਨਾਲ-
ਉਹ ਕਹਿੰਦੇ ਰੋ ਨਾ ਝੱਲਿਆਂ
ਮੈਂ ਸਮਝਿਆ ਉਹ ਮੇਰੇ ਹਮਦਰਦ ਨੇ
ਤੇ ਕੰਨ 'ਚ ਹੋਅਲੀ ਜੀ ਸਲਾਹ ਦੇ ਗਏ
ਚੁੱਪ ਕਰਕੇ "ਮਰਜਾਂ"
ਤੇ ਮੈਂ ਮੁਸ਼ਕਰਾਂ ਰਿਹਾਂ ਹਾ ! ਹੁਣ
-
ਆਪਾ ਇੱਕ ਦੂਜੇ ਨੂੰ ਜਾਨਣਾਂ ਸੀ ।
ਪਰ ਆਪਾ ਆਪਣੀਆ ਜਰੂਰਤਾਂ ਵੱਲ
ਜਿਆਦਾਂ ਧਿਆਨ ਦਿੱਤਾ
ਨਤੀਜੇ ਵੱਜੋ ਰਿਸ਼ਤਾਂ ਤਿੜਕਇਆ
ਫਿਰ ਇੱਕ ਦੂਜੇ ਸਿਰ ਤੋਹਮਤਾਂ ਦਾ ਤਾਜ ਪਾਇਆ
ਹੁਣ ਅਸੀ ਇੱਕ ਦੂਜੇ ਦੀਆ ਪੀੜਾਂ ਨੂੰ ਸਮਝ
ਰਹੇ ਆ ਤੇ ਜਾਣ ਰਹੇ ਆ ਅਸੀ ਖੁਸ਼ ਕਿਵੇ ਹੋਣਾ ਏ
ਤੇ ਇਸ ਰਿਸ਼ਤੇ ਨੇ ਫਿਰ ਤੋ ਦਰਪਨ ਦਾ ਰੂਪ ਕਦੋ
ਧਾਰਨ ਕਰਨਾ ਹੈ ।
ਕੀ ਮੁਹੱਬਤ ਕੋਈ ਇਮਾਰਤ ਦਾ ਨਕਸ਼ਾਂ ਏ
ਜਿਸ 'ਚ ਇੱਕ ਵਾਰ ਕੁਝ ਬਣਾਇਆ ਤੇ ਫਿਰ ਤੋੜਿਆ
ਤੇ ਫਿਰ ਬਣਾਇਆ
ਸਮਝਣ ਵਾਲੀ ਗੱਲ ਐ ,ਕੰਧਾਂ ਤੇ ਪਏ ਜੋੜ ਵੀ
ਇੱਕ ਵਕਤ ਨਾਲ ਨਜ਼ਰ ਆ ਜਾਂਦੇ ਨੇ
ਕੀਮਤ ਸਮਝਣੀ ਬੜੀ ਜਰੂਰੀ ਏ
ਰਿਸ਼ਤਿਆ ਦੀ ਮੁਹੱਬਤ ਦੀ
ਤੇ ਇੱਕ ਇਮਾਰਤ ਦੀ ਵੀ
ਬਹੁਮੁੱਲੀਆਂ ਚੀਜਾਂ ਏਵੇ ਨੀ ਮਿਲ ਜਾਂਦੀਆ-