ਜ਼ਿੰਦਗੀ ਚਂ ਉਹ ਕੁੱਝ ਵੀ ਹਾਸਲ ਕੀਤਾ ਏ
ਜੀਹਦਾ ਕਦੇ ਗੁਮਾਨ ਨਹੀਂ ਕੀਤਾ
ਰਿਸ਼ਤਾ ਜੀਹਦੇ ਨਾਲ ਵੀ ਰੱਖਿਆ ਦਿਲੋਂ ਨਿਭਾਇਆਂ ਏ
ਸੋਚ ਕੇ ਗੱਲਾਂ ਆਪਾ ਕਦੇ ਨਫ਼ਾ ਨੁਕਸਾਨ ਨਹੀਂ ਕੀਤਾ
ਹੈਂ ਗੱਲ ਵੱਖਰੀ ਦਿਲੋਂ ਅਸੀਂ ਇੱਕ ਦੂਜੇ ਦੇ ਹੋਏ ਹਾਂ
ਦੁਨੀਆਂ ਸਾਹਮਣੇ ਉਹਨੇ ਕਦੇ ਨਕਸ਼ ਨੂੰ ਪ੍ਰਵਾਨ ਨਹੀਂ ਕੀਤਾ !
-
वो खुदा नहीं जो समझता है खुद को खुदा
ऊस पहाड़ी पे एक पथर खुदा बैठा है,
आँख भर आती हैं ज़रा सी बात पर नकश़
मेरे अंदर आज भी बचपन छूपा बैठा है ।-
ਚੱਲ ਹੁਣ ਵੱਖ ਹੋ ਜਾਈਏ
ਤੇਰੇ ਮੇਰੇ ਪਿਆਰ ਦੇ ਕਿੱਸੇ ਚਾਹੇ ਲੱਖਾਂ ਸਨ
ਚੱਲ ਹੁਣ ਉਹਨਾਂ ਲੱਖਾਂ ਤੋਂ ਕੱਖ਼ ਹੋ ਜਾਈਏ
ਚੱਲ ਹੁਣ ਵੱਖ ਹੋ ਜਾਈਏ,
ਇੰਜ਼ ਇਕੱਠਿਆਂ ਰਹਿ ਕੇ ਵੀ ਕੀ ਲੈਣਾ
ਜਦ ਇਕ ਦੂਜੇ ਦੇ ਦਿਲਾਂ ਤੋਂ ਕੋਹਾ ਦੂਰ ਹਾਂ
ਪਹਿਲਾਂ ਵਾਲੀ ਗੱਲ ਹੁਣ ਨਹੀਂ ਬਣਨੀ
ਇਕ ਦੂਜੇ ਦੇ ਨੇੜੇ ਚਾਹੇਂ ਬੇਸ਼ੱਕ ਹੋ ਜਾਈਏ
ਚੱਲ ਹੁਣ ਵੱਖ ਹੋ ਜਾਈਏ,
ਬੀਤੀਆਂ ਗੱਲਾਂ ਪੁਰਾਣੀਆਂ ਨੂੰ ਹੁਣ ਯਾਦ ਕਰਨ ਦਾ ਕੀ ਫਾਇਦਾ ਏ
ਜਦ ਸਾਡੇ ਵਿਚਕਾਰ ਬਦਲਿਆਂ ਹਰ ਇਕ ਕਨੂੰਨ ਕ਼ਾਇਦਾ ਏ
ਨਕਸ਼ ਛੱਡ ਕੇ ਹਵਾ ਚਂ ਆਸਾਂ ਵਾਲੇ ਮਹਿਲ ਉਸਾਰਨੇ
ਅਸਲੀ ਸੱਚ ਦੇ ਪ੍ਰਤੱਖ ਹੋ ਜਾਈਏ
ਚੱਲ ਹੁਣ ਵੱਖ ਹੋ ਜਾਈਏ
ਤੇਰੇ ਮੇਰੇ ਪਿਆਰ ਦੇ ਕਿਸੇ ਚਾਹੇ ਲੱਖਾਂ ਸਨ
ਚੱਲ ਹੁਣ ਲੱਖਾਂ ਤੋਂ ਕੱਖ਼ ਹੋ ਜਾਈਏ
ਚੱਲ ਹੁਣ ਵੱਖ ਹੋ ਜਾਈਏ,-
ਛੱਡ ਦਿਲਾ ਚੁੱਪ ਜੁੱਗੋਂ ਭਲੀ
ਕੀ ਲੈਣਾ ਆਪਾਂ ਰੌਲਾ ਪਾਅ ਕੇ ਗਲੀ ਗਲੀ,
ਜੇ ਲੁੱਕ ਲੁੱਕ ਲਾਈਆਂ ਸੀ
ਤਾਂ ਹੁਣ ਟੁੱਟੀਆਂ ਤੇ ਵੀ ਪਰਦਾ ਰਹਿਣ ਦੇ
ਕਦੀ ਤਾਂ ਆਪਣੇ ਸੀ
ਇਹ ਕਹਿ ਕੇ ਮਨ ਸਮਝਾਂ ਲੈਂ
ਜੋ ਕਹਿੰਦੇ ਆਂ ਕਹਿਣ ਦੇ,
ਗਲ ਲੱਗ ਕੇ ਮਿਲਣ ਵਾਲਿਆਂ ਦੀ
ਕਿਤੇ ਨਜ਼ਰਾਂ ਤੋਂ ਵੀ ਨਾ ਲਹਿ ਜਾਈ
ਬੋਲਣਾਂ ਬੁਲਾਉਣਾਂ ਤਾਂ ਗੱਲ ਦੂਰ ਦੀ ਏ
ਕਿਤੇ ਦੇਖਣ ਤੋਂ ਵੀ ਨਾ ਰਹਿ ਜਾਈ,
ਦੁੱਖ ਸੁੱਖ ਜ਼ਿੰਦਗੀ ਦਾ ਗਹਿਣਾ ਨੇ
ਮਰਜ਼ੀ ਮੰਨ ਕੇ ਸੱਜਣਾਂ ਦੀ ਚੁੱਪ ਕਰ ਕੇ ਬਹਿ ਜਾਈ
ਛੱਡ ਦਿਲਾ ਚੁੱਪ ਜੁੱਗੋਂ ਭਲੀ
ਕੀ ਲੈਣਾ ਆਪਾਂ ਰੌਲਾ ਪਾਅ ਕੇ ਗਲੀ ਗਲੀ"-
ਅਸ਼ਲੀਲਤਾ ਜਿਸਮਾਂ ਚਂ ਨਹੀਂ
ਸੋਚਾਂ ਚਂ ਹੁੰਦੀ ਏ
ਨੰਗੇਜ਼ ਕਈਆ ਦੀ ਮਜ਼ਬੂਰੀ ਏ
ਤੇ ਕਈਆ ਲਈ ਮਸ਼ਹੂਰੀ ਹੈ,
ਨਜ਼ਰ ਨਜ਼ਰ 'ਚਂ ਵੀ ਫ਼ਰਕ ਹੈ
ਨਜ਼ਰਾਂ ਲੱਗ ਵੀ ਜਾਂਦੀਆਂ ਨੇ
ਤੇ ਨਜ਼ਰਾਂ ਲੜ ਵੀ ਜਾਂਦੀਆਂ ਨੇ
ਭ੍ਰਮ ਭੁਲੇਖੇ ਦੂਰ ਵੀ ਹੁੰਦੇ ਨੇ
ਭ੍ਰਮ ਭੁਲੇਖੇ ਇਕ ਦੂਜੇ ਤੋਂ ਦੂਰ ਵੀ ਕਰਦੇ ਨੇ
-
ਦੋਗਲੇ ਜ਼ੁਬਾਨ ਦੇ ਨਾਂ ਨਿਭਣ ਬਹੁਤੀ ਦੇਰ
ਗੱਲ ਦਿਲ ਦੀ ਬੁੱਲਾਂ ਤੇ ਹੋਣੀਂ ਚਾਹੀਦੀ,
ਰੁੱਖੇਪਣ ਨਾਲ ਨਾ ਚੱਲੇ ਦੁਨੀਆਂ ਦਾਰੀ
ਮਾਫੀ ਨਕਸ਼ ਅਣਜਾਣ ਪੁਣੇ ਚਂ ਕੀਤੀਆਂ
ਭੁੱਲਾਂ ਤੇ ਵੀ ਹੋਣੀਂ ਚਾਹੀਦੀ-
ਕੋਣ ਰੱਖਦਾ ਏ ਰਿਸਤੇ ਕਿਸੇ ਗੁੰਮਨਾਨ ਦੇ ਨਾਲ,
ਹੋਵੇ ਮਸਹੂਰ ਬੰਦਾ ਤਾ
ਐਵੇ ਹੀ ਨਾਤੇ ਜੋੜ ਲੈਦੇ ਨੇ ਲੋਕ,
ਕਿਸੇ ਦੇ ਚੰਗੇ ਕੰਮ ਦੀ ਤਾਰੀਫ ਕਿਸੇ ਦੇ ਮੂੰਹੋ ਹੁੰਦੀ ਨਹੀ
ਕਰਨੀ ਹੋਵੇ ਕਿਸੇ ਦੀ ਬਦਨਾਮੀ ਤਾ
ਗੁੰਗੇ ਵੀ ਬੋਲ ਪੈਦੇ ਨੇ ਲੋਕ"-
ਇੱਕ ਗੱਲ ਤਾ ਨਕਸ਼ ਕਹਿਣੀ ਬਣਦੀ ਏ
ਦਰਦ ਇਕੋ ਜਿਹਾ ਹੀ ਹੁੰਦਾ ਏ
ਪੀੜ ਚਾਹੇ ਹਿਜਰ ਦੀ ਹੋਵੇ ਚਾਹੇ ਤਨ ਦੀ ਏ,
ਵਕਤ ਬੀਤਣ ਨਾਲ ਜਖਮ ਭਰ ਜਾਦੇ ਨੇ
ਪਿੱਛੇ ਰਹਿ ਗਏ ਨਿਸ਼ਾਨਾ ਤੇ ਕੋਈ ਮੱਲ੍ਹਮ ਨਾ ਕੰਮ ਕਰਦੀ ਏ,
ਲਾਲਚ ਚਂ ਆ ਕੇ ਦਿਮਾਗ ਤੋ ਕੀਤੇ ਫੈਸਲਿਆ ਤੇ
ਕਿੱਥੇ ਫੇਰ ਚੱਲਦੀ ਮਰਜੀ ਮਨ ਦੀ ਏ,
ਸਭ ਕੁੱਝ ਕਿਸਮਤ ਤੇ ਸੁੱਟ ਕੇ ਨਹੀ ਬਹਿ ਜਾਈਦਾ
ਕਰ ਜਿਗਰੇ ਪਹਾੜ ਚੱਲੇ ਜੋ
ਮਜਬੂਰੀ ਬੇਵੱਸੀ ਅੱਗੇ ਸਦਾ ਹਿੰਮਤ ਹਿੱਕ ਤਣਦੀ ਏ,
ਇੱਕ ਗੱਲ ਤਾ ਨਕਸ਼ ਜਰੂਰ ਕਹਿਣੀ ਬਣਦੀ ਏ !!-
ਆਪਣੇ ਦੁੱਖ ਸੁੱਖ ਸਾਝੇ ਸੀ ਜੋ
ਅੱਜ ਵੱਖ ਵੱਖ ਕਿੰਦਾ ਹੋ ਗਏ ਆ
ਇਹਨਾ ਅੱਖੀਆ ਨੇ ਜੋ ਕਦੇ ਸੁਪਨੇ ਦੇਖੇ ਸੀ
ਉਹ ਵੀ ਤਿੱਪ ਤਿੱਪ ਕਰਕੇ ਚੋਂਅ ਗਏ ਆ
ਜਿੰਦਗੀ ਵਿੱਚ ਕਦੇ ਵੇਹਲ ਮਿਲੇ ਤਾ ਸਾਨੂੰ ਵੀ ਯਾਦ ਕਰੀ
ਨੀ ਅਸੀ ਹੱਸਦੀ ਵੱਸਦੀ ਦੁਨੀਆ ਚੋਂ
ਇਕ ਤੇਰੇ ਕਰਕੇ ਖੋਅ ਗਏ ਆ-