ਮਦਦ ਕਰੀਏ ਬਗੈਰ ਅੰਗਾਂ ਵਾਲਿਆਂ ਦੀ
ਹੱਥਾਂ ਪੈਰਾਂ ਵਾਲਿਆਂ ਦੀ ਮਦਦ ਇਹਸਾਨ ਆ
ਕੋਣ ਕਹਿੰਦਾ ਕੇ ਰੱਬ ਚਾਰ ਦੀਵਾਰਾਂ ਚ’ ਹੈ
ਬੋਲ ਬਾਣੀ ਵਿੱਚ ਹੀ ਵਸਦਾ ਭਗਵਾਨ ਆ
ਮੱਥੇ ਵੱਟ ਨਾ ਪਾਈਏ ਘਰ ਆਏ ਦੇ
ਚਾਹੇ ਲੱਖ ਬੇਗਾਨਾ ਮਹਿਮਾਨ ਆ
ਆਪਣੀ ਛੱਤ ਦਾ ਸੁੱਖ ਵੱਖਰਾ ਹੀ ਹੈ
ਭਾਵੇਂ ਕੁੱਲੀ ਜਾਂ ਕੱਚਾ ਮਕਾਨ ਆ
ਹਮੇਸ਼ਾ ਰਲ ਕੇ ਰਹੀਏ ਪਰਿਵਾਰ ਵਿੱਚ
ਤਾਹੀ ਸੁਪਨੇ ਚੜ੍ਹਨੇ ਪਰਵਾਨ ਆ
ਸੁੱਖ ਮੰਗੀਏ ਹਰ ਵੇਲੇ ਸਰਬੱਤ ਦੀ ਹੀ
ਚਾਹੇ ਗਮਾਂ ਦਾ ਦਿਲ ਚ’ ਤੂਫ਼ਾਨ ਆ
ਜਿਹੜਾ ਜੋੜ ਕੇ ਰੱਖੇ ਪੂਰੇ ਘਰ ਨੂੰ ਹੀ
ਉਹ ਇੱਕ ਬੁੱਧੀਮਾਨ ਇਨਸਾਨ ਆ
ਪਿਆਰ ਕਰੀਏ ਤੇ ਪਿਆਰ ਲਈਏ ਸਦਾ
ਇਹੀ ਇਕੋ ਇੱਕ ਜੀਣ ਦਾ ਅਰਮਾਨ ਆ
-