ਮੁਸਾਫ਼ਿਰ ਏ, ਮੁਸਾਫ਼ਿਰ ਰਹਿ,
ਇਹ ਘਰ ਕੁਦਰੱਤ ਦਾ, ਪੰਗੇ ਨਾ ਲੈ,,-
ਮੰਜ਼ਿਲਾ ਕਿਸੇ ਦੇ ਕਰੀਬ ਨਹੀਂ ਹੁੰਦੀਆਂ,
ਮਿਹਨਤੀਆ ਕੋਲ ਗੱਲਾਂ ਨਸੀਬ ਦੀਆਂ ਨਹੀਂ ਹੁੰਦੀਆਂ,,
ਅਕਸਰ ਪਹੁੰਚ ਹੀ ਜਾਂਦੇ ਨੇ ਲੋਕ ਮੰਜ਼ਿਲਾਂ ਉੱਤੇ,
ਧੋਥੜਾ ਪਰ ਮੰਜ਼ਿਲਾਂ ਵੀ ਇੰਨੀਆ ਹਸੀਨ ਨਹੀਂ ਹੁੰਦੀਆਂ,,-
ਜੀਣਾਂ ਕਲਿਆ, ਮਰਨਾ ਕਲਿਆ,
ਕੀ ਸਾਥ ਮੰਗਣਾ ਕੁੱਝ ਲਮਹਿਆ ਦਾ,,
ਹੱਸਣਾ ਕਲਿਆ, ਰੌਣਾ ਕਲਿਆ,
ਕੀ ਕਰਨਾ ਝੱਲਿਆ, ਦਲਿਆ ਦਾ,,-
ਸੁਨਸਾਨ ਹੋਈਆ ਰਾਤਾਂ,
ਦਿਨ ਵੀ ਕੱਲਿਆਂ ਦਾ ਜਾਂਦਾ ਢਲ ਵੇ,,
ਬਨੇਰੇ ਉੱਤੇ ਕਾਂ ਵੀ ਬੋਲੇ,
ਨਾ ਕੋਈ ਆਉਂਦਾ ਦਿੱਸੇ ਸਾਡੇ ਵੱਲ ਵੇ, ,,
ਕੀ ਦੱਸਾ ਮੈਂ, ਕਿ ਦੱਸਾ,
ਕਿਵੇਂ ਲੰਘਦਾ ਪਲ ਪਲ ਵੇ,,
ਸੁਨਸਾਨ ਹੋਈਆ ਰਾਤਾਂ,
ਦਿਨ ਵੀ ਕੱਲਿਆਂ ਦਾ ਜਾਂਦਾ ਢਲ ਵੇ।-
ਇਹ ਸੂਰਤ ਨਹੀਂ ਰਹਿਣੀ,
ਇਹ ਢੱਲਦੀ ਜਾਣੀ,,
ਨਾ ਖਿਆਲਾਂ ਵਿੱਚ ਤੇਰੇ ਖਿਆਲ ਵੇ,
ਪੁੱਛ ਲਈ ਤੂੰ ਦਿਲ ਤੋ ਕੁੱਝ ਸਵਾਲ ਵੇ,,-
ਕੁਦਰਤ ਦੇ ਨਿਯਮਾਂ ਨੂੰ ਕਿਵੇਂ ਨਜਰਅੰਦਾਜ਼ ਕਰੀਏ,
ਨਫਰਤ ਨੂੰ ਦਸ ਰੱਬਾ ਕਿੱਦਾਂ ਪਿਆਰ ਕਰੀਏ,,-
ਭੱਜੇ ਫਿਰਦੇ ਹਾਂ, ਦੋ ਕੜੀ ਬਹਿਣ ਲਈ,,
ਸਕੂਨ ਗਵਾਈ ਬੈਠੇ ਹਾਂ, ਸਕੂਨ ਲੈਣ ਲਈ,,
ਤਨ ਮਨ ਰਿਸਤੇ ਸਭ ਦਾਅ ਤੇ ਲਾਈ ਬੈਠੇ ਹਾਂ,
ਐ ਜ਼ਿੰਦਗੀ ਅਸੀਂ ਤੇਰੀ ਕਦਰ ਗਵਾਈ ਬੈਠੇ ਹਾਂ,,-
ਸਕੁਨ ਵਿੱਚ ਹੁਣ ਚੈਨ ਕਿੱਥੇ,
ਵੈਰੀਆਂ ਵਿੱਚ ਹੁਣ ਵੈਰ ਕਿੱਥੇ,,
ਚਿਹਰਿਆਂ ਵਿੱਚ ਹੁਣ ਰੌਣਕ ਕਿੱਥੇ,
ਜਵਾਨੀ ਵਿੱਚ ਹੁਣ ਜੋਬਨ ਕਿੱਥੇ,,-