ਮੂਰਖਾਂ ਹੱਥ ਡੋਰ ਏ ਆਈ
ਕੈਸਾ ਸਬੱਬ ਬਣਿਆ ਏ,
ਮੂਰਖ ਬਣਾਵਣ ਪਏ ਘਰ ਉਸਦਾ
ਜਿਸਦੇ ਕਰਕੇ ਸਬ ਬਣਿਆ ਏ,
ਤੇਰੇ ਨਾਮ ਦੀ ਖੇਡ ਏ ਸਾਰੀ
ਤੇਰਾ ਹੀ ਨਾਂ ਜੱਬ ਬਣਿਆ ਏ,
ਬੰਦੇ ਬੰਦੇ ਅੰਦਰ ਰੱਬ ਏ
ਬੰਦਾ ਬੰਦਾ ਰੱਬ ਬਣਿਆ ਏ,-
ਜਿਸ ਤਰ੍ਹਾਂ ਰੁੱਖਾਂ ਦੀਆਂ ਛਾਵਾਂ ਗੱਲਾਂ ਕਰਦੀਆਂ ਨੇ,
ਇਸ ਤਰ੍ਹਾਂ ਮਾਵਾਂ ਦੀਆਂ ਦੁਆਵਾਂ ਗੱਲਾਂ ਕਰਦੀਆਂ ਨੇ,
ਗਲ਼ੀਆਂ ਦੇ ਚੁਰਸਤੇ, ਸੱਥਾਂ ਦੇ ਬਾਬੇ, ਪਿੱਪਲਾਂ ਦੇ ਪੱਤੇ
ਮੇਰੇ ਖ਼ਾਬ ਵਿੱਚ ਪਿੰਡ ਦੀਆਂ ਰਾਹਵਾਂ ਗੱਲਾਂ ਕਰਦੀਆਂ ਨੇ,-
पुरे गांव के चक्र लगाने वाले
बंध कर रह गए चंद कमरों में,
आसमान को जीतने वाले
सिमट गए सब बंद कमरों में,
-
मुस्कुरा के वो इस कद्र मिलती है,
जैसे फिज़ा-ए-फ़ज़र मिलती है,
हर शैअ नशे में लगती है
जब नज़र से नज़र मिलती है,
किसी अजीब ही दौर में होता हूँ
कोई उसकी जब खबर मिलती है,
बर्षों बीते वो नहीं मिली ये अलग बात है
वो मेरे गीतों में वो मगर मिलती है,
अक्सर जूनून बन जाता है ना मिलने वाला
मिलने वालों को कहाँ क़दर मिलती है,-
मुस्कुरा के वो इस कद्र मिलती है,
जैसे खिज़ा-ए-फ़ज़र मिलती है,
हर शैअ नशे में लगती है
जब नज़र से नज़र मिलती है,
किस अजीब ही दौर में होता हूँ
कोई उसकी जब खबर मिलती है,
बर्षों बीते वो नहीं मिली ये अलग बात है
मेरे गीतों में वो मगर मिलती है,
मुहब्बत मिलती है ना मिलने वालों को
मिलने वालों को कहाँ क़दर मिलती है,-
ਬਦਲਣ ਲਈ ਤਕਦੀਰ ਛੱਡ ਕੇ ਆਇਆ ਵਾਂ,
ਬੇਬੇ-ਬਾਪੂ, ਭੈਣਾਂ-ਵੀਰ ਛੱਡ ਕੇ ਆਇਆ ਵਾਂ,
ਬਰਗਰ-ਪੀਜ਼ੇ ਮਨ ਨੂੰ ਕਿੱਦਾਂ ਚੰਗੇ ਲੱਗਣ
ਚੁੱਲਿਆਂ 'ਤੇ ਰਿੱਝਦੀ ਖੀਰ ਛੱਡ ਕੇ ਆਇਆ ਵਾਂ,
ਹਰੀਆਂ ਭਰੀਆਂ ਫਸਲਾਂ ਛੱਡ ਆਇਆ ਵਾਂ
ਨਹਿਰਾਂ-ਖ਼ਾਲਾਂ ਚ ਵਗਦਾ ਨੀਰ ਛੱਡ ਕੇ ਆਇਆ ਵਾਂ,
ਪਿੰਡ ਦੇ ਮੰਦਰ,ਖੇੜੇ,ਮੇਲੇ ਛੱਡ ਕੇ ਆਇਆ ਵਾਂ
ਪਿੰਡੋਂ ਬਾਹਰ ਪੰਜ-ਪੀਰ ਛੱਡ ਕੇ ਆਇਆ ਵਾਂ,
ਇੱਕ ਤੋਂ ਇੱਕ ਫਨਕਾਰ-ਯਾਰ ਛੱਡ ਆਇਆ ਵਾਂ
ਕੁਝ ਗਾਲਿਬ,ਕੁਝ ਮੀਰ ਛੱਡ ਕੇ ਆਇਆ ਵਾਂ,
ਮਹਿਲਾਂ ਦੇ ਖਾਬ ਦੇਖਣ ਲਈ ਤਾਂ ਹੀ ਮਜਬੂਰ ਹੋਇਆਂ
ਮੈਂ ਛੱਤ ਵਿੱਚ ਟਪਕਦੀ ਸ਼ਤੀਰ ਛੱਡ ਕੇ ਆਇਆ ਵਾਂ
ਹੱਸਦੀ-ਗਾਉਂਦੀ ਪੈਲਾਂ ਪਾਉਂਦੀ ਇੱਕ ਅਲਬੇਲੀ
ਗਲ਼ੀਆਂ ਵਿੱਚ ਘੁੰਮਦੀ ਹੀਰ ਛੱਡ ਕੇ ਆਇਆ ਵਾਂ,
.............."ਮਨੂੰ"-
ਬਦਲਣ ਲਈ ਤਕਦੀਰ ਛੱਡ ਕੇ ਆਇਆ ਵਾਂ,,
ਬੇਬੇ ਬਾਪੂ ਭੈਣਾਂ ਵੀਰ ਛੱਡ ਕੇ ਆਇਆ ਵਾਂ,
ਬਰਗਰ ਪੀਜ਼ੇ ਮਨ ਨੂੰ ਭਾਉਂਦੇ ਨਹੀਂ ਕੀ ਕਰਾਂ
ਚੁੱਲ੍ਹੇ ਉੱਤੇ ਰਿੱਝਦੀ ਖੀਰ ਛੱਡ ਕੇ ਆਇਆ ਵਾਂ,
ਰੁੱਖ, ਬੇਲੇ, ਫਸਲਾਂ,ਕਿੱਕਰਾਂ ਕਰੀਰ ਛੱਡ ਕੇ ਆਇਆ ਵਾਂ
ਨਹਿਰਾਂ-ਖ਼ਾਲਾਂ ਚ ਵਗਦਾ ਨੀਰ ਛੱਡ ਕੇ ਆਇਆ ਵਾਂ,
ਰੋਜ ਮਹਿਫ਼ਿਲਾਂ ਲਾਉਂਦੇ, ਹੇਕਾਂ ਲਾ ਲਾ ਗਾਉਂਦੇ
ਕੁਝ ਗਾਲਿਬ ਕੁਝ ਮੀਰ ਛੱਡ ਕੇ ਆਇਆ ਵਾਂ,
ਹੱਸਦੀ ਗਾਉਂਦੀ ਪੈਲਾਂ ਪਾਉਂਦੀ ਅਲਬੇਲੀ ਮਸਤਾਨੀ
ਗਲ਼ੀਆਂ ਵਿੱਚ ਘੁੰਮਦੀ ਹੀਰ ਛੱਡ ਕੇ ਆਇਆ ਵਾਂ,
-
ਬਦਲਣ ਲਈ ਤਕਦੀਰ ਛੱਡ ਕੇ ਆਇਆ ਵਾਂ,,
ਬੇਬੇ ਬਾਪੂ ਭੈਣਾਂ ਵੀਰ ਛੱਡ ਕੇ ਆਇਆ ਵਾਂ,
ਬਰਗਰ ਪੀਜ਼ੇ ਮਨ ਨੂੰ ਭਾਉਂਦੇ ਨਹੀਂ ਕੀ ਕਰਾਂ
ਮੱਸਿਆ ਤੇ ਰਿੱਝਦੀ ਖੀਰ ਛੱਡ ਕੇ ਆਇਆ ਵਾਂ,
ਰੁੱਖ, ਬੇਲੇ, ਫਸਲਾਂ, ਬੂਟੀਆਂ ਛੱਡ ਆਇਆ ਵਾਂ
ਨਾਲ਼ੇ-ਖ਼ਾਲਾਂ ਚ ਵਗਦਾ ਨੀਰ ਛੱਡ ਕੇ ਆਇਆ ਵਾਂ,
ਰੋਜ ਮਹਿਫ਼ਿਲਾਂ ਲਾਉਂਦੇ, ਹੇਕਾਂ ਲਾ ਲਾ ਗਾਉਂਦੇ
ਕੁਝ ਗਾਲਿਬ ਕੁਝ ਮੀਰ ਛੱਡ ਕੇ ਆਇਆ ਵਾਂ,
ਅਲਬੇਲੀ ਮਸਤਾਨੀ ਹੱਸਦੀ ਗਾਉਂਦੀ ਦੀਵਾਨੀ
ਗਲ਼ੀਆਂ ਵਿੱਚ ਘੁੰਮਦੀ ਹੀਰ ਛੱਡ ਕੇ ਆਇਆ ਵਾਂ,
.............."ਮਨੂੰ"-
ਹਿਜ਼ਰ ਇਸ਼ਕ ਦਾ ਢੋਹ ਕੇ ਵੇਖਣਾ ਏ ਮੈਂ,
ਹੰਝੂਆਂ ਨਾਲ ਅੱਖੀਆਂ ਧੋ ਕੇ ਵੇਖਣਾ ਏ ਮੈਂ,
ਇੰਨੀ ਸ਼ਿੱਦਤ ਨਾਲ ਮੁਹੱਬਤ ਕਿਵੇਂ ਹੋ ਸਕਦੀ ਏ
ਬੰਦਾ ਏ ਕਿ ਖ਼ੁਦਾ ਏਂ ਛੋਹ ਕੇ ਵੇਖਣਾ ਏ ਮੈਂ,
ਵਿਰਲਾਂ ਥਾਣੀ ਵੇਖ ਕੇ ਚਿੱਤ ਨਹੀਂ ਰੱਜਿਆ
ਉਹਦੇ ਸਾਹਮਣੇ ਖਲੋ ਕੇ ਵੇਖਣਾ ਏ ਮੈਂ,
ਮੁੱਦਤ ਹੋਈ ਮੈਂ ਨੂੰ ਮੈਂ ਨਹੀਂ ਮਿਲਿਆ
ਖੁਦ ਨੂੰ ਖੁਦ ਚੋਂ ਟੋਹ ਕੇ ਦੇਖਣਾ ਏ ਮੈਂ,
ਜ਼ਮੀਨ ਤੇ ਰੇਂਗਦੇ ਬੜਾ ਵਕ਼ਤ ਹੋਇਆ
ਹੁਣ ਅਸਮਾਨ ਛੋਹ ਕੇ ਦੇਖਣਾ ਏ ਮੈਂ,
-