ਇੱਕ ਰੁੱਤ ਝਾਤੀ ਮਾਰ ਜਾਊ ਅੱਸੀ ਜਿੱਥੇ ਹਾਂ,
ਦੋ ਕਬੂਤਰ ਉੱਡ ਜਾਣ ਤਾਂ ਪਤਾ ਲੱਗ ਜਾਵੇਗਾ, ਕਿ ਅਸੀਂ ਕਿੱਥੇ ਹਾਂ-
ਬੜੇ ਸੁਰਾਂ ਦੀ ਮੈਂ ਤਾਲ ਬਣਿਆ, ਤੇਰੇ ਪਿੱਛੋਂ ਹੀ ਇਹ ਹਾਲ ਬਣਿਆ
ਤੇਰੀ ਅੱਖ ਹਿੰਜਾਂ ਤਾਂ ਚੋਵੇ, ਆਖਿਰ, ਏਸੇ ਕੰਮ ਨੂੰ ਤਾਂ ਰੁਮਾਲ ਬਣਿਆ-
ਕੋਈ ਖੂਬਸੁਰਤ ਤਰਾਸ਼ੀ ਏ ਉਸ ਮੌਲਾ ਨੇ, ਖੋਰੇ ਕਿਹੜੇ ਸ਼ਹਿਰ ਵਸਦੀ ਏ,
ਮੈਨੂੰ ਲੱਗੇ ਕਰਦਾ ਖ਼ੁਦਾ ਮਖੋਲ, ਉਹ ਜਦੋਂ ਖਿੜ-ਖਿੜ ਹੱਸਦੀ ਏ।-
ਅੱਖਾਂ ਵਿੱਚ ਅਸ਼ਕ ਕਿਸੇ ਨਾਮ ਦੇ ਨੀ ਆਉਂਦੇ, ਲਿੱਖੇ ਗੀਤ ਕਿਸੇ ਲਈ ਵੀ ਨਹੀ ਗੌਉਂਦੇ
ਪੁਰਾਣਿਆਂ ਮੁਹੱਬਤਾਂ ਦਾ ਦਰਦ ਪੁਰਾਣਾ ਹੋ ਚੁਕਿਆ, ਮੈ ਉਹਦੇ ਲਈ, “ਸੀ”, ਉਹ ਮੇਰੇ ਲਈ ਹੋ ਚੁਕਿਆ-
ਫੌਲਾਦੀ ਕਿਸਮ ਦਾ ਏ, ਡਾਢਾ ਵਸਾਹ ਖਾਲ਼ੇ ਪੋਰਾ,,
ਇਸ਼ਕ ਨੂੰ ਲਿਖਣਾ ਏਂ, ਮੇਰੇ ਤੇ ਵੀ ਆਜਮਾਲੇ ਥੋੜਾ,,
-
ਮੈ ਜੇ ਆਖਾਂ ਟਾਲ਼ਾ ਮਾਰ ਦਿੰਦਾ ਏ
ਮੇਰੇ ਮੱਥੇ ਨਾ ਲਗਣ ਦਾ ਮਾਰਾ ਮਾਰ ਦਿੰਦਾ ਏ
ਮੈ ਸੂਟ ਸਿਵਾ ਕੇ ਰੱਖ ਲੈਣੀ ਆ
ਉਹ ਫੇਰ ਮਿਲਣ ਦਾ ਲਾਰਾ ਮਾਰ ਦਿੰਦਾ ਏ
ਮੈ ਪੁੱਛ ਲੈਣੀ ਆ, ਚੇਤਾ ਨਹੀਂ ਆਉਂਦਾ ?
ਅੱਖਾਂ ਬੰਦ ਕਰ ਨਾ ਦੇ ਵਿਚ ਇਸ਼ਾਰਾ ਮਾਰ ਦਿੰਦਾ ਏ
ਸਾਦੇ ਜਹੇ ਕੱਪੜੇ ਪਾਕੇ ਰਖਦਾ ਏ
ਮੈਂਨੂੰ ਸਾਵਲਾ ਰੰਗ ਤੇ ਤੀਖਾ ਨੈਣ-ਨਕਸ਼ਾ ਮਾਰ ਦਿੰਦਾ ਏ
ਮੋਹ ਦੇ ਵਿੱਚ ਭਿੱਜੀ ਹੋਈ ਜਦ ਨੁਚੜਣ ਲਗਦੀ ਆ
“ਮਨੀ” ਹੱਥ ਚ ਲੈ ਤਸਬੀਹ ਲਿਖਣ ਦੋਬਾਰਾ ਲਗਦਾ ਏ-
दूर तो हम कभी हुए नहीं, पास आने की तमाना नहीं
यूँ तुझे ताकता रहता हूँ , तो तुझे डर लगता है
कैसे बताऊ तेरी पलकों के नीचे मुझे मेरा घर लगता है-