Manpreet Kaur Saggu  
59 Followers · 25 Following

Joined 26 June 2019


Joined 26 June 2019
10 MAY 2022 AT 19:51

ਵਹੀ ਹੈ ਕਸ਼ਤੀ,
ਸਮੁੰਦਰ ਭੀ ਵਹੀ ਹੈ,
ਢੂੰਡ ਰਹੇ ਹੈ ਕਿਨਾਰਾ,
ਮਗਰ ਸਹਾਰਾ ਨਹੀਂ ਹੈ।

-


21 APR 2022 AT 11:44

ਹੱਥ ਫੜ੍ਹ ਚੱਲੂ ਨਾਲ ਤੇਰੇ,
ਨਹੀਂ ਪੈਸੇ ਪਿੱਛੇ ਛੱਡਦੀ,
ਆਵੇ ਜੇ ਖਿਆਲ ਕਦੇ ਤੈਨੂੰ,
ਬੇਝਿਜਕ ਦਿਲੋਂ ਕੱਢਦੀ ,
ਜ਼ਿੰਦਗੀ ਦੇ ਸਭ ਉਤਰਾ ਚੜ੍ਹਾ,
ਨਾਲ ਤੇਰੇ ਹੀ ਸਰ ਕਰਨੇ,
ਮਿਲਿਆ ਨਾ ਪਿਆਰ ਜੇ ਤੇਰਾ,
ਚੰਦ ਨੋਟ ਵੀ ਤੇਰੇ ਕੀ ਕਰਨੇ,
ਤੂੰ ਹੀ ਮੇਰਾ ਹਰ ਇੱਕ ਗਹਿਣਾ,
ਹੀਰਿਆ ਨਾਲ ਨਹੀਂ ਜਜ਼ਬਾਤ ਠਰਨੇ,
ਧੁੱਪਾਂ ਛਾਵਾਂ ਹੰਡਾਉ ਨਾਲ ਤੇਰੇ,
ਸੁਪਨੇ ਮਿਹਨਤ ਨਾਲ ਪੂਰੇ ਕਰਨੇ,
ਫਿਰ ਵੀ ਸਾਥ ਤੇਰਾ ਜੇਰ ਮਿਲਿਆ ਨਾ,
ਫੇਰ ਪ੍ਰੀਤ ਨੇ ਇਹ ਰਿਸ਼ਤੇ ਵੀ ਕੀ ਕਰਨੇ

-


12 APR 2022 AT 13:32

ਕਰਲਾ ਮਨਾਂ ਸਮਝੌਤਾ ਨਾਲ ਆਪਣੇ ਹਾਲਾਤਾਂ,
ਕਿਸੇ ਨਾ ਪੁੱਛਣੀਆਂ ਏਥੇ ਤੇਰੀਆਂ ਵਾਤਾਂ,
ਰੋ ਕੇ ਮਨ ਨੂੰ ਹਲਕਾ ਤੂੰ ਕਰਿਆ ਕਰ,
ਐਵੇਂ ਨਿੱਤ ਨਿੱਤ, ਘੁੱਟ ਘੁੱਟ ਨਾ ਮਰਿਆ ਕਰ,
ਝੂਠੇ ਹਾਸੇ ਹੱਸ ਕੇ ਮਨ ਖ਼ੁਸ਼ ਕਰਿਆ ਕਰ,
ਨਹੀਂ ਹੁੰਦੀ ਤਕਲੀਫ਼ ਕਿਸੇ ਨੂੰ ਦੁੱਖ ਦੇਖ ਕੇ ਤੇਰਾ,
ਤੂੰ ਵੀ ਫ਼ਿਕਰ ਨਾ ਕਿਸੇ ਦੀ ਹੁਣ ਕਰਿਆ ਕਰ,
ਜੋ ਕਰੇਗਾ ਸੋ ਭਰੇਗਾ, ਤੂੰ ਨਾ ਐਵੇਂ ਕਿਸੇ ਤੋਂ ਡਰਿਆ ਕਰ,
ਮੁੱਕ ਜਾਣੇ ਨੇ ਪ੍ਰੀਤ ਸਾਹ ਵੀ ਇੱਕ ਦਿਨ,
ਤੂੰ ਬਸ ਹੱਸਿਆ ਕਰ ਨਾ ਐਵੇਂ ਰੋਇਆ ਕਰ।

-


26 MAR 2022 AT 11:10

ਮੇਰੀ ਮਾਂ ਹੈ ਮੇਰਾ ਸਰਮਾਇਆ,
ਜਿਹਨੇ ਮੇਰੇ ਲਈ ਹਰ ਫ਼ਰਜ਼ ਨਿਭਾਇਆ,
ਦੁੱਖ ਝੱਲ ਕੇ ਸੁੱਖ ਮੇਰੀ ਝੋਲੀ ਪਾਇਆ,
ਚੰਗੇ ਮਾੜੇ ਹਾਲਾਤਾਂ ਚ ਹੱਸਣਾ ਸਿਖਾਇਆ,
ਬਿਨਾ ਮੰਗੇ ਮੈਨੂੰ ਸਭ ਕੁਝ ਦਿਵਾਇਆ,
ਰੁੱਸ ਜਾਣ ਤੇ ਪਲ ਵਿਚ ਮਨਾਇਆ,
ਤੂੰ ਸੋਚ ਪ੍ਰੀਤ ਤੂੰ ਕਿਹੜਾ ਮਾਂ ਨੂੰ ਸੁੱਖ ਦਿਖਾਇਆ

-


26 MAR 2022 AT 11:08

ਸਾਰੇ ਜੱਗ ਤੋ ਸੋਹਣਾ ਵੀਰ ਮੇਰਾ,
ਬੜ੍ਹੇ ਲਾਡ ਲਡਾਉਂਦਾ ਏ,
ਹੋਵਾ ਨਾ ਮੈਂ ਉਦਾਸ ਕਦੇ,
ਦੁੱਖ ਦਿਲ ਵਾਲਾ ਲੁਕਾਉਂਦਾ ਏ,
ਚਾਅ ਮੇਰੇ ਸਾਰੇ ਪੂਰੇ ਕਰਦਾ,
ਨਵੇਂ ਸੁਪਨੇ ਵਿਖਾਉਂਦਾ ਏ,
ਜਦੋਂ ਕੱਲ੍ਹੀ ਕੀਤੇ ਬੈਠੀ ਹੋਵਾ,
ਤਾਨੇ ਮਾਰ ਚਿੜਾਉਂਦਾ ਏ,
ਜਦੋਂ ਕਦੇ ਮੈਨੂੰ ਰੋਂਦੀ ਵੇਖਲੇ,
ਉਹਦਾ ਮਨ ਘਬਰਾਉਂਦਾ ਏ,
ਰੱਬਾ ਖੁਸ਼ ਰੱਖੀਂ ਸਦਾ ਉਸਨੂੰ
ਜਿਹੜਾ ਪਿਆਰ ਆਪਣਾ ਨਾ ਜਤਾਉਂਦਾ ਏ,

-


18 DEC 2021 AT 11:56

ਅਸੀਂ ਹੱਸ ਕੇ ਸਭ ਕੁਝ ਤੇਰੇ ਨਾਵੇਂ ਕਰਤਾ,
ਤੂੰ ਨਾ ਜਜ਼ਬਾਤ ਦਿਲ ਦੇ ਲੁਕੋਇਆ ਕਰ,
ਨਾ ਅੰਦਰੋ ਅੰਦਰ ਘੁੱਟਿਆ ਕਰ,
ਮੇਰੇ ਨਾਲ ਬੈਠ ਹੱਸਿਆ ਰੋਇਆ ਕਰ,
ਗਮ ਦਿਲ ਆਪਣੇ ਦੇ ਵੰਡ ਨਾਲ ਮੇਰੇ,
ਤੂੰ ਬਸ ਖੁਸ਼ੀਆਂ ਦੇ ਹਾਰ ਪਰੋਇਆ ਕਰ,
ਨਹੀ ਲੈ ਜਾਣਾ ਇਸ ਦੁਨੀਆ ਤੋਂ ਕਿਸੇ ਕੁਝ,
ਤੂੰ ਨਾ ਗ਼ਮਾਂ ਨੂੰ ਕੱਲਿਆ ਢੋਇਆ ਕਰ,
ਪ੍ਰੀਤ ਸਮਝੁਗੀ ਸਾਰੇ ਜਜ਼ਬਾਤ ਤੇਰੇ,
ਤੂੰ ਬਣ ਮੇਰਾ ਸਾਥੀ ਮੇਰੇ ਨਾਲ ਖਲੋਇਆ ਕਰ,❤️

-


23 NOV 2021 AT 23:50

I feel so lonely without you😔

-


26 OCT 2021 AT 14:22

ਖੂਬਸੂਰਤ ਅਹਿਸਾਸ ਜੋ  ਮੇਰਾ ਕੈਦ ਬਣ ਕੇ ਰਹਿ ਗਿਆ,
ਖੁੱਲ੍ਹੇ ਅਸਮਾਨ ਥੱਲੇ ਬੀਤਿਆ ਸਮਾਂ ਯਾਦ ਬਣ ਕੇ ਰਹਿ ਗਿਆ,
ਆਪਣਾਪਨ, ਸਾਥ, ਖੁਸ਼ੀ ਤੇ ਹਾਸਾ ਖੰਭ ਲਾ ਕਿਧਰੇ ਉੱਡ ਗਿਆ,
ਇੱਕੋ ਕਮਰਾ ਮੇਰਾ ਹੁਣ ਨਿੱਤ ਨਿੱਤ ਦਮ ਮੇਰਾ ਘੁੱਟ ਰਿਹਾ,
ਸਮਝੇ ਨਾ ਕੋਈ ਜਜ਼ਬਾਤ ਮੇਰੇ ਦਿਲ ਅੰਦਰੋ ਅੰਦਰ ਟੁੱਟ ਰਿਹਾ,
ਚਾਵਾਂ, ਸੱਧਰਾਂ ਵਾਲਾ ਸੀ ਇਹ ਸਮਾਂ ਪਰ ਸਾਹ ਮੇਰਾ ਸੁੱਕ ਰਿਹਾ,
ਦਿਨ ਬੀਤੇ ਨਾ ਰਾਤੀ ਚੈਨ ਆਵੇ ਲਗਦਾ ਸਮਾਂ ਵੀ ਜਿਵੇਂ ਰੁੱਕ ਗਿਆ,
ਇਹ ਇਕੱਲੇਪਣ ਵਿੱਚ ਰਹਿ ਕੇ ਪਤਾ ਨਹੀਂ ਪ੍ਰੀਤ ਕੀ ਕੀ ਮੁੱਕ ਰਿਹਾ।

-


14 DEC 2020 AT 21:14

ਹਰ ਲੇਖਕ ਦੀ ਆਪਣੀ ਇੱਕ ਕਹਾਣੀ ਏ,
ਕਈ ਆਪਣੇ ਆਪ ਨੂੰ ਬਿਆਨ ਕਰਦੇ,
ਕਈਆਂ ਕੁਦਰਤ ਨੂੰ ਮੰਨਿਆ ਹਾਣੀ ਏ,
ਕੋਈ ਲਿਖਦਾ ਰਾਂਝਾ ਹੀਰ, ਮਿਰਜ਼ਾ ਸਾਹਿਬਾ ਦੇ ਕਿੱਸੇ,
ਗੁਰੂਆਂ ਦਾ ਗੁਣਗਾਨ ਵੀ ਆਇਆ ਕਈਆਂ ਹਿੱਸੇ,
ਇੱਥੇ ਸਭ ਤਰ੍ਹਾਂ ਦੇ ਲੋਕ ਵਸਦੇ ਨੇ,
ਫੇਰ ਹਰ ਲੇਖਕ ਦਾ ਬਿਰਹਾ ਹੀ ਕਿਉਂ ਤੁਹਾਨੂੰ ਦਿੱਸੇ,
ਕੋਈ ਕਾਲਪਨਿਕ ਕਹਾਣੀਆਂ ਨੂੰ ਲਿਖਦਾ ਹੈ,
ਤੇ ਕੋਈ ਸੱਚ ਦਾ ਪਰਦਾਫਾਸ਼ ਕਰੇ,
ਉੱਚਾ ਕਰੋ ਮਿਆਰ ਸੋਚ ਆਪਣੀ ਦਾ,
ਧੋਖਾ ਖਾਣ ਵਾਲਾ ਹੀ ਨਾ ਸ਼ਾਇਰ ਬਣੇ,


-


23 SEP 2020 AT 21:37

ਰੱਬਾ ਪਿਆਰ ਦਾ ਇਕ ਸ਼ਹਿਰ ਹੋਵੇ,
ਨਾ ਦੁਨੀਆ ਦਾ ਓਥੇ ਕਹਿਰ ਹੋਵੇ,
ਖੁਸ਼ੀਆਂ ਦੀ ਵਗਦੀ ਨਹਿਰ ਹੋਵੇ,
ਇੱਕ ਮੈਂ ਤੇ ਸੋਹਣਾ ਦਿਲਦਾਰ ਹੋਵੇ,
ਬਾਤ ਇਸ਼ਕੇ ਦੀ ਪਾਵੇ ਉਹ,
ਨਾ ਜਿਸਮਾਂ ਦਾ ਰੁਜਗਾਰ ਹੋਵੇ,
ਸਾਂਝ ਹੋਵੇ ਰੂਹਾਂ ਦੀ,
ਨਾ ਝੂਠਾ ਪਿਆਰ ਹੋਵੇ,
ਪ੍ਰੀਤ ਮਿਲ ਜਾਉ ਲੱਖਾਂ ਮੁਸੀਬਤਾਂ ਝੱਲ ਕੇ ਵੀ
ਜੇ ਕਿਸਮਤ ਚ ਲਿਖਿਆ ਰੱਬ ਨੇ ਯਾਰ ਹੋਵੇ

-


Fetching Manpreet Kaur Saggu Quotes