ਸਾਜਿਸਾਂ ਕਰ ਰਹੀਆਂ ਦੁਆਵਾਂ
ਸਾਡੇ ਉਲਟ ਵਗ ਰਹੀਆਂ ਹਵਾਵਾਂ
ਬਾਰਡਰਾਂ ਤੇ ਹੋਣ ਟਾਕਰੇ
ਘਰ ਉਡੀਕ ਰਹੀਆਂ ਨੇ ਮਾਂਵਾਂ......
ਰਾਤ ਕਾਲੀ ਹੋਰ ਕਾਲੀ ਹੋ ਗਈ
ਦਿਨੇ ਸੂਰਜ ਵੀ ਵੇਖ ਘਬਰਾਇਆ
ਹਾਕਮਾਂ ਦੀ ਨੀਂਦ ਉੱਡ ਗਈ
ਗੀਤ ਏਕੇ ਵਾਲਾ ਬਾਜ਼ਾਂ ਜਦੋਂ ਗਾਇਆ
ਮੀਡੀਏ ਨੂੰ ਅੱਗ ਲੱਗ ਗਈ
ਵੇਖ ਬੋਹੜਾਂ ਦੀਆਂ ਠੰਡੀਆਂ ਛਾਵਾਂ---
...............
ਵਿਹੜੇ ਦਾ ਰੁੱਖ ਸੁੱਕਿਆ
ਪੰਛੀਆਂ ਚੁੰਝ ਵਿੱਚ ਆਲਣੇ ਫਸਾਏ
ਕੈਦ ਵਿੱਚ ਸੋਚ ਹੋ ਗਈ
ਜਿੰਨੇ ਆਜ਼ਾਦੀ ਵਾਲੇ ਨਗਮੇਂ ਸੀ ਗਾਏ
ਬਾਗ਼ੀ ਕਰਮਜੀਤ ਹੋ ਗਿਆ
ਖ਼ੁਦ ਮੁੜ ਮੁੜ ਵੇਖੇ ਪਰਛਾਵਾਂ.......
ਬਾਰਡਰਾਂ ਤੇ ਹੋਣ ਟਾਕਰੇ,ਘਰ ਉਡੀਕ ਰਹੀਆਂ ਨੇ ਮਾਵਾਂ///
✍️ ਕਰਮਜੀਤ ਸਿੰਘ ਧਾਰੀਵਾਲ ੧੭-੦੫-੨੫ ਹਾਤ 1 PM-
ਨਾ ਬੁਰਾ ਜੇ ਸਿੱਖ, ਇਸਾਈ
ਹਿੰਦੂ-ਮੁਸਲਿਮ ਭਾਈ - ਭਾਈ
ਅੱਤਵਾਦ ਦਾ ਧਰਮ ਕੋਈ ਨਾ
ਚੰਗਾ ਉਹਦਾ ਕਰਮ ਕੋਈ ਨਾ
ਨਫ਼ਰਤ ਅੱਗ ਉਹ ਚਾਹੁੰਦਾ ਫੈਲੇ
ਤਾਹੀਓਂ ਘੋਲੇ ਜ਼ਹਿਰ ਵਿਛੈਲੇ
ਗੁੱਸਾ ਸਭ ਨੂੰ ਖਾ ਜਾਂਦਾ ਹੈ
ਲਾ ਕੌਮਾਂ ਨੂੰ ਢਾਅ ਜਾਂਦਾ ਹੈ
ਧਰਮ ਪਰਿਭਾਸ਼ਾ ਗਲਤ ਹੈ ਸਾਡੀ
ਕੀਤਾ ਰਾਜਨੀਤੀ ਨੇ ਤਾਹੀਂ ਫਾਡੀ
ਰਸਤੇ ਵਿੱਚ ਅਸੀਂ ਟੋਏ ਪਾ ਲਏ
ਹੰਕਾਰ ਪਹਾੜ ਮਨ ਬਣਾ ਲਏ
ਕਰਮਜੀਤ ਕਿਤੇ ਬੋਹੜੀ ਹੋ ਜਾਏ
ਸੋਚ ਸਾਡੀ ਸੱਚੀ ਚੌੜੀ ਹੋ ਜਾਏ///**
Ksd films 📽️
-
ਵਿਸਾਖੀ 2025**
"ਗ਼ੁਲਾਮੀ 1ਦਿਨ ਦੀ ਪੂਰਾ ਸਾਲ ਪਿੱਛੇ ਪਾ ਦਿੰਦੀ...
ਗੁਲਾਮੀ 100 ਸਾਲ ਦੀ 1000 ਸਾਲ ਸੁਆ ਦਿੰਦੀ"..
ਗ਼ੁਲਾਮੀ 1000 ਸਾਲ ਦੀ ਮੁਰਦਾ ਹੀ ਬਣਾ ਦਿੰਦੀ...
ਵਿਸਾਖੀ 1699 ਵੇਲੇ ,ਸ਼ੇਰਾਂ ਦੀ ਬੜ੍ਹੀ ਲੋੜ ਸੀ ...
ਬਾਜਾਂ ਵਾਲੇ ਬੜ੍ਹਾ ਪਰਖਿਆ,ਮਰਦਾਂ ਦੀ ਥੋੜ ਸੀ...
ਮਾਰ ਲਲਕਾਰਾ ਇੱਕ,ਸਿਰ ਮੰਗਿਆ ਦਸ਼ਮੇਸ ਨੇ..
ਗ਼ੁਲਾਮੀ ਵਾਲਾ ਨਰਕ ਸੀ,ਭੋਗਿਆ ਬੜ੍ਹਾ ਦੇਸ਼ ਨੇ...
ਵੱਖ-੨ ਜਾਤ,ਵੱਖ-੨ ਕੋਨਿਓਂ,੫ ਸਿੰਘ ਨਿਤਾਰ ਲਏ..
ਸਿਰ ਲੈ ਬਾਜ਼ਾਂ ਵਾਲਿਆਂ, ਜ਼ਹਾਜ ਸਿੱਖੀ ਉਤੇ ਚਾੜ੍ਹ ਲਏ..
ਜਾਤ ਸਿੱਖ,ਗੋਤ ਸਿੰਘ-ਕੌਰ ਦੇ ਕੇ,ਹੱਥ ਸ਼ਸਤਰ ਫੜ੍ਹਾ ਦਿੱਤੇ..
ਇਕੱਲੇ-ਇਕੱਲੇ ਸਿੰਘ ,ਸਵਾ ਲੱਖ ਨਾਲ ਲੜ੍ਹਾ ਦਿੱਤੇ...
ਬੜ੍ਹੀ ਸੀ ਲੋੜ੍ਹ ਭਾਈ ,ਸਮੇਂ ਵਿੱਚ ਹਨੇਰ ਸੀ....
ਉਚੀਆਂ- ਨੀਵੀਆਂ ਜਾਤਾਂ ਵਾਲੀ ਹੋਈ ਤੇਰ-ਮੇਰ ਸੀ...
ਉੱਚਾ ਫ਼ਲਸਫਾ ਸਿੱਖੀ ਦਾ ਵੀਰੋ,ਸਾਰੇ ਬੈਠ ਕੇ ਵਿਚਾਰੀਏ....
ਕਿਉਂ ਗੁਰੂ ਜੀ ਨੇ ਸਭ ਵਾਰਤਾ, ਕਰਮਜੀਤ ਜਰਾ ਵਿਚਾਰੀਏੴ
ੴੴੴksd films 📽️ on youtube
,✍️✍️ ਕਰਮਜੀਤ ਸਿੰਘ ਧਾਰੀਵਾਲ.੨੦੨੫
-
ਪ੍ਰਹੇਜ਼ ਕਰੋ ਉਸ ਰਾਹ ਤੋਂ
ਜਿੱਥੇ ਜ਼ਿਆਦਾ ਫਾਟਕ ਹੁੰਦੇ...
ਤੁਹਾਡੇ ਨਾਲੋਂ, ਤੁਹਾਡੀ ਸੋਚ ਦੇ
ਦੁਸ਼ਮਣ ਜ਼ਿਆਦਾ ਘਾਤਕ ਹੁੰਦੇ....
Ksd films 📽️ 14-2-25-
*ਜ਼ਿੰਦਗੀ*
ਹੌਲੀ ਹੌਲੀ ਜ਼ਿੰਦਗੀ ਹੱਥੋਂ ਸਰਕ ਰਹੀ ਏ...
ਬੁਢੇਪੇ ਵੱਲ,ਗੁਆ ਜੁਆਨੀ ਹੁਣ ਬੜਕ ਰਹੀ ਏ...
ਨਾ ਵਿਚਾਰ ਤੇ ਨਾ ਤਕਕਾਰ ਹੈ ਕੋਈ...
ਬਸ ਗੁਆ ਜ਼ਿੰਦਗੀ ਹੁਣ ਤਰਕ ਰਹੀ ਏ....
ਪੈਸੇ ਵਾਲੇ ਕਰਦੇ ਕੁੱਝ ਤਕਰੀਰਾਂ ਨੇ
ਇੰਝ ਲੱਗਦਾ ਜੁਆਨੀ ਕੁੱਝ ਫੜਕ ਰਹੀ ਏ...
ਮੰਜੇ ਤੇ ਕਿਸੇ ਥਾਂ ਬੁਢੇਪਾ ਸਹਿਕਦਾ ਹੈ
ਜੁਆਨੀ ਅੱਖਾਂ ਵਿੱਚ ਲੈ ਕੇ ਯਾਦਾਂ ਰੜਕ ਰਹੀ ਏ...
ਜਮੀਨ ਵਿਵਾਦ ਜ਼ਿੰਦਗੀ ਤੇ ਕਿਤੇ ਭਾਰੂ ਹੈ
ਨਵੀਂ ਪੀੜੀ ਦੀ ਡਾਂਗਾਂ ਦੇ ਸੰਗ ਖੜਕ ਰਹੀ ਏ...
ਬੁੱਢੇ ਹੋ ਕੇ ਲੱਗਦਾ ਪਤਾ ਉਸ ਕਾਦਰ ਦਾ
ਜੁਆਨੀ ਤਿੰਨ ਸ਼ੇਰਾਂ ਵਾਲੇ ਕਾਗਜ਼ ਪਿੱਛੇ ਗਰਕ ਰਹੀ ਏ..
ਨਰਕਾਂ ਵਿੱਚ ਹੀ ਰਹਿ ਕੇ ਦੁਆ ਸਵਰਗਾਂ ਦੀ
ਹੱਥਾਂ ਵਿੱਚ karamjit ਜ਼ਿੰਦਗੀ ਥੜਕ ਰਹੀ ਏ///
17*12*24
-
ਜੇ ਕਿਸੇ ਦੀ ਸਹਾਇਤਾ ਵੀ ਕਰੋ ਤੇ ਬੁਰੇ ਵੀ ਬਣੋ ਵਾਲਾ ਟੈਗ
ਲਗਾਉਣ ਨਾਲੋਂ 100 ਦਰਜੇ ਚੰਗਾ ਹੈ ਕਿ ਪਹਿਲਾਂ ਈ ਬੁਰੇ ਬਣ ਜਾਓ.......-
ਜ਼ਿੰਦਗੀ ਦੀ ਰਫ਼ਤਾਰ ਘੱਟ ਕਰਨ ਲਈ
ਜ਼ਰੂਰੀ ਹੈ ਕਿ ਜੀਣ ਦੀ ਰਫ਼ਤਾਰ ਕੁਝ ਵਧਾ ਲਓ
ਡਿਪਰੈਸ਼ਨ ਨੂੰ ਘੱਟ ਕਰਨ ਦਾ ਤਰੀਕਾ ਵੀ ਇਹੀ ਹੈ
ਬੀਤੇ ਪਲਾਂ ਦਾ ਪਛਤਾਵਾ ਵੀ ਇਦਾ ਹੀ ਘੱਟ ਹੁੰਦਾ/
ਤੇ ਰੱਬ ਦੇ ਭਾਣੇ ਤੇ ਨਿਯਮ ਦੀ ਸਮਝ ਜਲਦੀ ਲੱਗਦੀ
ਕਿਉਂਕਿ ਮਸਲੇ ਤੇ ਹੱਲ ਜਲਦੀ ਜਲਦੀ ਹੋਣ ਲੱਗਦੇ//
ਬਸ ਮਸਲਾ ਇਹੀ ਰਹੇਗਾ ਕਿ ਤੁਹਾਡੇ ਨਾਲ ਕੋਈ ਸਹਿਮਤ
ਨਹੀ ਹੋਵੇਗਾ।ksd films...29-11-24-
ਚਲ ਰਹੇ ਕੁੱਝ ਪਲ
ਚੇਤਿਆਂ ਵਿੱਚ ਮਹਿਕਦੇ ਨੇ...
ਗੁਜ਼ਰ ਗਏ ਬਹੁਤ ਪਲ
ਚੇਤਿਆਂ ਵਿੱਚ ਸਹਿਕਦੇ ਨੇ...
Ksd films-
ਅਹਿਸਾਸ.........
ਸਮਾਂ ਬੀਤੇ ਜਿਉਂ ਰੇਤ ਖਿਸਕਦੀ
ਮੁੱਠੀ ਬੰਦ ਜਦ ਕਰਦੇ ਆਂ ...
ਯਾਦਾਂ ਬੱਚਦੀਆਂ, ਹਾਉਕੇ ਲੈ ਕੇ
ਖੁੱਲਾ ਹੱਥ ਜਦ ਫੜ੍ਹਦੇ ਆਂ...
ਹਾਸੇ ਵੰਡੀਏ ਉਤੋਂ ਉੱਤੋਂ
ਅੰਦਰੋਂ ਅੰਦਰੀਂ ਮਰਦੇ ਆਂ...
ਅੱਖ ਮਟਕਦੀ ਵੇਖਣ ਸਾਰੇ
ਅੰਦਰੋਂ ਅੱਖ ਨਾ ਪੜ੍ਹਦੇ ਆਂ...
ਸੁੱਖ ਕਿਸੇ ਦਾ ਦਿਲ ਲੁਭਾਉਂਦਾ
ਨਾ ਦੁੱਖ ਕਿਸੇ ਦਾ ਫੜ੍ਹਦੇ ਆਂ....
ਨਾ ਤੂੰ ਰਹਿਣਾ,ਨਾ ਮੈਂ ਰਹਿਣਾ
ਫਿਰ ਆਪਾਂ ਕਾਹਤੋਂ ਲੜ੍ਹਦੇ ਆਂ....
ਵਕਤ ਬੀਤਣ ਦਾ ਦੁੱਖ ਵਡੇਰਾ
ਇਸਤੋਂ ਆਪਾਂ ਸਾਰੇ ਡਰਦੇ ਆਂ****-
ਵਕਤ.....
ਏ ਵਕਤ ਬੜਾ ਹੀ ਮਹਿੰਗਾ ਹੈ...
ਨਾ ਕੌਡੀਆਂ ਦੇ ਸੰਗ ਰੋਲ ਮਨਾਂ...
ਏ ਚੀਜ਼ ਨਈ ਕਿਸੇ ਰੇੜ੍ਹੀ ਦੀ
ਨਾ ਤੱਕੜੀ ਦੇ ਵਿੱਚ ਤੋਲ ਮਨਾਂ....
ਸ਼ਬਦ ਜ਼ੁਬਾਨ ਦੇ ਤੀਰ ਹੁੰਦੇ
ਗਿਣ-ਮਿੱਥ ਕੇ ਸਦਾ ਹੀ ਬੋਲ ਮਨਾਂ...
ਪਰਾਵਰਤਿਤ ਆਪਣਾ ਅਕਸ ਹੁੰਦਾ
ਕਿਤੇ ਬਹਿ ਕੇ ਦਿਲ ਫਰੋਲ ਮਨਾਂ....
ਤੂੰ ਉਸਤਦ ਆਪਣੀ ਚਾਹੁੰਦਾ ਏਂ
ਨਾ ਜ਼ਹਿਰ ਹੋਰਾਂ ਵੱਲ ਘੋਲ ਮਨਾਂ...
ਤੜਕਾ ਆਪਣੇ ਮਨ ਨੂੰ ਲਾਇਆ ਕਰ
ਖ਼ੁਸ਼ਬੋ ਦੂਜੀ ਵੇਖ ਨਾ ਡੋਲ ਮਨਾਂ|||
8-11-24** ksd films 📽️-