ਹਰਿ ਹਰਿ ਦੀ ਵੰਡਿਆਈ ਕਰਦੇ ,
ਖ਼ਾਲੀ ਪੰਨਿਆ ਨੂੰ ਰਸ ਨਾਲ਼ ਭਰਦੇ ,
ਧੰਨਵਾਦ ਰੱਬ ਜੀ ਤੁਹਾਡਾ
ਮੈਨੂੰ ਇਨ੍ਹਾਂ ਦੀ ਮਹਿਫ਼ਿਲ ਚ ਮਿਲਾ ਦਿੱਤਾ ,
ਕਿੰਝ ਕਰਾ ਵਡਿਆਈਆਂ ਤੇਰੀ ਵਾਹਿਗੁਰੂ
ਮੈਨੂੰ ਲਿਖਣੇ ਦੇ ਕਾਬਿਲ ਬਣਾ ਦਿੱਤਾ ,
-
ਹੋਇਆ ,
ਬੜੀ ਖੁਸ਼ੀ ਦੀ ਗੱਲ ਮਹਿਫ਼ਿਲ ਤੁਹਾਡੀ ਚ'
ਸ਼ਾਮਿਲ ਹੋਇਆ ,
ਕੀ ਲਿਖਦੇ ਹੋ... read more
ਜਿਸ ਦਿਨ ਦਾ ਤੈਨੂੰ ਦੇਖਿਆਂ
ਮੈਨੂੰ ਤੇਰੇ ਹੀ ਖ਼ਿਆਲ ਆਉਂਦੇ ਵੇ ,
ਇਹ ਨੀਂਦ ਮੈਨੂੰ ਚੰਗੀ ਲੱਗੇ
ਤੇਰੇ ਸੁਪਨੇ ਮੈਨੂੰ ਨੀਂਦਾ ਚ'
ਜਗਾਉਂਦੇ ਵੇ ,
ਕਦੇ ਤੂੰ ਮੇਰੇ ਵਾਲਾ ਨੂੰ ਛੇੜਦਾ
ਕਦੇ ਗੁੱਸਾ ਮੈਨੂੰ ਚੜਾਉਦਾ ਵੇ ,
ਲਾਪਰਵਾਹ ਯਾਰ ਮੇਰਾ
ਮੇਰੇ ਦਿੱਲ ਵੱਲ ਕਦੇ ਝਾਕੇ ਨਾ
ਕੋਈ ਜਾ ਕੇ ਹੀ ਦੱਸ ਦਿਓ ਉਹਨੂੰ
ਕਿ ਕੋਈ ਕਿੰਨਾ ਉਹਨੂੰ ਚਾਉਂਦਾ ਵੇ ,
ਹੁਣ ਮੈਂ , ਮੈਂ ਨਾ ਰਹੀ
ਹਰ ਪੱਲ ਤੇਰੇ ਬਾਰੇ ਸੋਚਾ
ਤੇਰੇ ਖ਼ਿਆਲ ਮੈਨੂੰ ਜਿੰਦਗੀ ਜੀਣਾ
ਸਿਖਾਉਂਦੇ ਵੇ ,
-
ਮੀਂਹ ਪੈ ਰਿਹਾ ਆ
ਦਿੱਲ ਕਹਿ ਰਿਹਾ ਆ ,
ਤੈਨੂੰ ਕੁਝ ਸ਼ਾਇਰੀ ਸੁਣਾਵਾਂ ,
ਤੂੰ ਬੋਲੈ ਮੇਰੇ ਨਾਲ਼ ਨਾਲ਼
ਹੋਵੇ ਮੇਰੇ ਨਾਲ਼ ਖੜੀ
ਤੇ ਮੈਂ ਪਕੌੜੇ ਬਣਾਵਾਂ ,
ਬੱਸ ਗੱਲਾਂ ਕਰੀਏ ਆਪਾਂ
ਅੱਜ ਦਿੱਲ ਦੀਆਂ ਦੋਵੇਂ ,
ਤੂੰ ਮੈਨੂੰ ਪਕੌੜੇ ਖੁਆਵੇ ਤੇ
ਮੈਂ ਤੈਨੂੰ ਖੁਆਵਾ ,
-
ਉਹ ਖਿਆਲਾ ਦੀ ਦੁਨੀਆਂ
ਚ' ਰਹਿਣ ਵਾਲਿਓ
ਜ਼ਰਾ ਥੋੜੀ ਦੇਰ ਲਈਂ ਕਲਮ
ਵਿਚਾਰੀ ਨੂੰ ਵੀ ਇਕੱਲੀ ਛੱਡ ਦੋ ,
ਬਾਹਰ ਮੀਂਹ ਪੈ ਰਿਹਾ ਜ਼ੋਰਾ ਦਾ
ਓਹ ਕੋਈ ਪਕੌੜੇ ਹੀ ਕੱਢ ਲੋ ,
-
ਪੁੱਛਦਾ ਆ...
ਕਦੇ ਫੁੱਲਾ ਚ' ਤੈਨੂੰ ਲੱਭਦਾ
ਕਦੇ ਤਿੱਤਲੀਆਂ ਨੂੰ ਪੁੱਛਦਾ ਆ
ਮੈਨੂੰ ਦੱਸ ਦਿਓ ਪਤਾ ਉਹਦਾ
ਜੋ ਬਿਲਕੁਲ ਤੁਹਾਡੇ ਵਰਗਾ ਏ ,
ਕਦੇ ਮੋਰਾਂ ਨਾਲ ਗੱਲਾਂ ਕਰਦਾ
ਕਦੇ ਚਿੜੀਆਂ ਨੂੰ ਪੁੱਛਦਾ ਆ ,
ਮੈਨੂੰ ਦੱਸ ਦਿਓ ਪਤਾ ਉਹਦਾ
ਜੋ ਬਿਲਕੁਲ ਤੁਹਾਡੀ ਤਰ੍ਹਾਂ ਗੱਲਾਂ
ਕਰਦਾ ਏ ,
ਕੋਈ ਤਾਂ ਦੱਸ ਦਿਓ ਪਤਾ ਉਹਦਾ....
-
ਉਹ ਰਾਹ ਮਹਿਕਣ ਲੱਗ ਜਾਣ
ਜਿਥੋਂ ਦੀ ਤੂੰ ਲੱਗੇ ,
ਤੇਰੇ ਵਾਲਾ ਵਿੱਚ ਸੋਹਣੇ ਲੱਗਣ
ਸਾਡੇ ਨਾਲੋਂ ਤੇ ਫੁੱਲ ਚੰਗੇ ,
ਤੇਰੀਆਂ ਅੱਖਾਂ ਪੱਤੀਆਂ
ਪੇੜ ਦੀਆਂ
ਐਵੇਂ ਦੂਰ ਨਾ ਸਾਡੇ ਤੋਂ
ਜਾਇਆਂ ਕਰ ,
ਲਵਲੀ' ਕੀ ਤੇਰਾ ਪ੍ਰੀਤ'
ਵੀ ਦੀਵਾਨਾ
ਸਾਡੇ ਕੋਲੋਂ ਨਾ ਐਵੇਂ
ਸ਼ਰਮਾਇਆ ਕਰ ,
(Read in caption.. )-
Ahh mehfeel aye
Sache Aashiqa di
Ethe mere wrge da ki km ,
Me aj padan betha
Poetry te shyar
Te dekhyian sariyan diya akha
Ne nam ,
Ehna piyar ina de dila wich
Meri soch badi heran aw ,
Kise layi piyar bniyan janat
Kise layi bniyan shamshan aw ,
...✍🏻lovely🙂
-
ਆਜੋ ਘਰ-ਘਰ ਏਹੋ ਸੁਨੇਹਾ ਘੱਲੀਏ ,
ਅੱਜ ਸੰਗਰਾਂਦ ਦਾ ਦਿਹਾੜਾ ਹੈ
ਗੂਰੂ ਘਰ ਚੱਲੀਏ ,
ਜਿੱਥੇ ਮੇਰਾ ਗੁਰੂ ਬੈਠਾ
ਵਿੱਚ ਪਾਲਕੀ ਦੇ ,
ਉਹ ਘਟ-ਘਟ ਦੀ ਜਾਣਦੇ
ਪ੍ਰਧਾਨ ਨੇ ਸਾਰੀ ਮਾਲਕੀ ਦੇ ,
ਸੁੰਦਰ ਰੁਮਾਲੇ , ਪ੍ਰਸ਼ਾਦਿ ਲੈ ਲਾ
ਤੇ ਸਿਰ ਤੇ ਰੁਮਾਲ ਲੈ ਲਾ ਝੱਲੀਏ ,
ਅੱਜ ਸੰਗਰਾਂਦ ਦਾ ਦਿਹਾੜਾ ਹੈ
ਆਜਾ ਗੁਰਦੁਆਰੇ ਚੱਲੀਏ ,
..✍🏻lovely🙂
-
ਨੁਕਸਾਨ ਤੇ ਹੋਇਆਂ
ਪਰ ਸਮਝ ਨੀਂ ਲੱਗਦੀ ਕਿਸ ਗੱਲ ਦਾ ,
ਤੂੰ ਦੂਰ ਹੋ ਗਿਆ ਸਾਡੇ ਤੋਂ
ਫਿਰ ਵੀ ਲੱਗਦਾ ਸਾਡੇ ਵੱਲ ਦਾ ,
ਜੋ ਭਾਗਾਂ ਚ ..!
ਸਿਆਣੇ ਕਹਿੰਦੇ ਉਹੀ ਮਿਲਦਾ
ਕਿਸਮਤ ਅੱਗੇ ਦੱਸ ਕਿਹਦਾ
ਜ਼ੋਰ ਚਲਦਾ ,
ਕਾਲੇ ਕਾਲੇ ਬਦਲਾ ਨਾਲ਼
ਹਨੇਰੀ ਚੱਲੇ ਮੀਂਹ ਪੈ ਰਿਹਾ ਕੱਲ ਦਾ ,-
ਚਾਹ ਪੀਣ ਦਾ ਚਾਅ ਕੁੱਝ
ਇਸ ਤਰ੍ਹਾਂ ..!
ਜਿਵੇਂ ਯਾਰ ਮੇਰਾ ਖੰਡ ਬਣਕੇ
ਵਿੱਚ ਘੁਲਿਆ ਹੋਵੇ ,
ਸ਼ਾਇਰੀ ਲਿਖਣ ਦਾ ਚਾਅ ਕੁੱਝ
ਇਸ ਤਰ੍ਹਾਂ ..!
ਜਿਵੇਂ ਕੋਈ ਦਿੱਲ ਦੀ ਧੜਕਣ ਨਾਲ਼
ਜੁੜਿਆਂ ਹੋਵੇ ,
ਬੜਾ ਕੁੱਝ ਆ ਯਾਰਾ ਦੁਨੀਆਂ ਤੇ
ਮੈਂ ਰੋਜ਼ ਦੇਖਦਾ ਹਾਂ ,
ਪਰ ਤੈਨੂੰ ਦੇਖਣ ਦਾ ਚਾਅ ਕੁੱਝ
ਇਸ ਤਰ੍ਹਾਂ ..!
ਜਿਵੇਂ ਵਿਦੇਸ਼ਾਂ ਵਿੱਚ ਜਾ ਕੇ
ਕੋਈ ਵਾਪਿਸ ਘਰ ਮੁੜਿਆ ਹੋਵੇ ,-