ਬੇਕਸੂਰ ਹੁੰਦੇ ਹੋਏ ਵੀ ਕਸੂਰਵਾਰ ਬਣਾ ਦਿੱਤਾ ਗਿਆ
ਮੇਰੇ ਤੋਂ ਜ਼ਿਆਦਾ ਬਦਸਲੂਕੀ ਕਿਸਨੇ ਝੱਲੀ ਹੋਵੇਗੀ ?-
ਮੇਰੀ ਕਲਮ✍🏻ਮੇਰੇ... read more
ਸਾਦਗੀ ਤਾਂ ਮਨ ਦੀ ਹੁੰਦੀ ਏ
ਉਂਝ ਤਨ ਤੋਂ ਤਾਂ ਔਰਤ ਸਜੀ ਸਬਰੀ
ਹੀ ਸੋਹਣੀ ਲੱਗਦੀ ਏ-
ਕਿਸੇ ਦੇ ਛੱਡ ਜਾਣ ਦਾ ਉੱਨਾਂ ਦੁੱਖ ਨਹੀਂ ਹੁੰਦਾ
ਜਿੰਨਾਂ ਦੁੱਖ ਉਸ ਸਮੇਂ ਹੁੰਦਾ
ਜਦੋਂ ਕੋਈ ਨਾਲ ਰਹਿ ਕੇ ਧੋਖਾ ਦੇ ਰਿਹਾ ਹੋਵੇ……-
ਰੱਬਾ ਸ਼ੁਕਰ ਗੁਜ਼ਾਰ ਹਾਂ ਤੇਰੀ
ਤੂੰ ਉਹਦੀ ਮਿਹਨਤ ਦਾ ਮੁੱਲ ਪਾਇਆ ਏ
ਮੈਂ ਅੱਖੀਂ ਦੇਖਿਆ ਏ ਆਪਣੇ
ਉਹਨੇ ਕਿੰਨੀ ਮਿਹਨਤ ਨਾਲ ਆਪਣੀਆਂ ਮੁਸ਼ਕਲਾਂ ਨੂੰ ਹਰਾਇਆ ਏ
ਉਹ ਡਿਗਦੀ ਰਹੀ ਹਾਰਦੀ ਰਹੀ
ਪਰ ਰੁਕੀ ਨਹੀਂ ਤੇ ਡੌਲੀ ਨਹੀਂ
ਅੱਜ ਤਾਂ ਹੀ ਤੂੰ ਉਹਦੀ ਝੋਲੀ ਮਿਹਨਤ ਦਾ ਫਲ ਪਾਇਆ ਏ
ਰੱਬਾ ਮੈਂ ਸ਼ੁਕਰ ਗੁਜ਼ਾਰ ਹਾਂ ਤੇਰੀ
ਤੂੰ ਉਹਦੀ ਮਿਹਨਤ ਦਾ ਮੁੱਲ ਪਾਇਆ ਏ-
ਤੂੰ ਨਹੀਂ ਜਾਣਦਾ ਤੇਰੇ ਜਾਣ
ਪਿੱਛੋਂ ਅਸੀਂ ਕਿੰਨਾ ਰੋਏ ਆ
ਹਰ ਪਲ ਤੇਰੇ ਹੀ ਖਿਆਲਾਂ
ਵਿੱਚ ਰਹਿੰਦੇ ਖੋਏ ਆਂ
ਕਿਵੇਂ ਦੱਸੀਏ ਤੈਨੂੰ
ਕਿ ਕਿਵੇਂ ਜਜ਼ਬਾਤਾਂ ਨੂੰ
ਦਿਲ ਵਿੱਚ ਦੱਬ ਰਹੇ ਆਂ
ਦਿਲ ਵੀ ਨਹੀਂ ਮੰਨਦਾ
ਕਿ ਤੂੰ ਹੁਣ ਆਉਣਾ ਨਹੀਂ
ਤੇ ਰੱਬ ਵੀ ਨੀ ਮੰਨਦਾ
ਦਿਨ ਰਾਤ ਤੈਨੂੰ ਰੱਬ ਕੋਲੋ
ਮੰਗ ਰਹੇ ਆਂ
-
ਸੋਚਿਆ ਨਹੀਂ ਸੀ ਕਦੇ ਤੂੰ ਏਦਾਂ ਅਲਵਿਦਾ ਕਹਿਣੀ ਏ
ਸੱਚ ਜਾਣੀ ਤੇਰੇ ਬਿਨਾ ਇਹ ਦੁਨੀਆਂ ਬੜੀ ਹੀ ਸੁੰਨੀ ਰਹਿਣੀ ਏ
ਤੂੰ ਹੈ ਨਹੀਂ ਇਸ ਦੁਨੀਆਂ ਵਿੱਚ ਦਿਲ ਨਹੀਂ ਮੰਨਦਾ
ਤੂੰ ਆਵੇਂਗਾ ਵਾਪਸ ਦਿਲ ਇਹੀ ਕਹਿੰਦਾ ਏ
ਤੇਰੇ ਗਾਏ ਗੀਤ ਸੁਣਕੇ ਹੋਲ ਬੜਾ ਹੀ ਪੈਂਦਾ ਏ
ਤੇਰੇ ਨਾਲ ਕਿਉਂ ਹੋਇਆ ਏਦਾ ਦਿਲ ਇਹੀ ਸੋਚਦਾ ਰਹਿੰਦਾ ਏ
ਬੇਸ਼ਕ ਅੱਜ ਤੂੰ ਨਹੀ ਰਿਹਾ ਇਸ ਦੁਨੀਆਂ ਤੇ
ਪਰ ਜਿਉਂਦਾ ਸਦਾ ਹੀ ਹਰ ਇਕ ਦਿਲ ਵਿੱਚ ਰਹਿਣਾ ਏ
ਅਲਵਿਦਾ😐-
ਕਈ ਵਾਰ ਜ਼ਿੰਦਗੀ ਵਿੱਚ ਸ਼ਿਰਫ ਸਕੂਨ ਦੀ ਲ਼ੋੜ ਹੁੰਦੀ ਏ
ਉਸ ਸਮੇਂ ਨਾਂ ਪਿਆਰ ਚਾਹੀਦਾ ਹੈ ਨਾਂ ਇਨਸਾਫ਼-
ਹਰ ਗੱਲ ਦਾ ਆਪਣਾ ਇਕ ਮਤਲਬ ਹੁੰਦਾ ਏ
ਜਿਸ ਤਰਾਂ ਕੁੱਝ screenshot ਯਾਦਾਂ ਹੁੰਦੇ ਨੇ
ਤੇ ਕੁੱਝ ਸਬੂਤ-
ਦਿਲ ਵਿਚ ੳੁਠਦੇ ਸਵਾਲਾਂ ਨੂੰ
ਦਿਲ ਵਿਚ ਹੀ ਮਾਰੀ ਜਾਨੀ ਹਾਂ
ੲਿੰਝ ਲੱਗਦਾ ੳੁਹਨੂੰ ਜਿੱਤ ਕੇ ਵੀ
ਮੈਂ ਹਾਰੀ ਜਾਨੀ ਹਾਂ....-