Khanne Ala Deep   (✍️Deepkhanna)
190 Followers · 92 Following

read more
Joined 7 March 2021


read more
Joined 7 March 2021
20 JUL AT 22:42

तेरी तरह इक दिन मुकम्मल उसे पाने की,
बस यही है इस दिल की अधूरी आरजू,,

-


23 APR 2023 AT 22:16

ਤੱਕਿਆ ਏ ਮੈਂ ਓਹਦੀ ਹਾਸੇ ਪਿੱਛੇ ਦੀ ਉਦਾਸੀ ਨੂੰ,
ਅੱਖਾਂ ਭਰਦਾ ਇਉਂ,ਜਿਓਂ ਬਜ਼ੁਰਗ ਚੇਤੇ ਕਰ ਚੁਰਾਸੀ ਨੂੰ,
ਲੜਨਾ ਪੈ ਗਿਆ ਜੇ ਮੈਨੂੰ ਲੇਖਾਂ ਨਾ',ਮਰਨ ਤੱਕ ਹਰ ਜੰਗ ਲੜਾਂਗਾ,
ਜਿੱਤਦਾ ਜਿੱਤਦਾ ਮੈਂ, ਬਾਪੂ ਲਈ ਹਰ ਜੰਗ ਹਰਾਂਗਾ,
ਭਰਨਾ ਪਿਆ ਮਹਿਸੂਲ ਜੇ ਭਾਰਾ,ਹਸ ਕੇ ਓਹ ਵੀ ਭਰਾਂਗਾ,,

Read caption ❤️

-


5 APR 2023 AT 22:35

ਸਾਡੀਆਂ ਕੱਚੀਆਂ ਕੁੱਲੀਆਂ ਨੂੰ,
ਰੱਬਾ ਬਦਲਵਾਈ ਖਟਕਦੀ ਏ,,

Read caption ❤️

-


30 MAR 2023 AT 20:08

ਐਨੀਆਂ ਵੱਖਰੀਆਂ ਵੱਖਰੀਆਂ ਜਿੰਦਗੀਆਂ,
ਤੱਕ ਕੇ ਲਿਖੀਆਂ ਮੈਨੂੰ ਤੂੰ ਵਿਹਲਾ ਲਗਦਾ,,

Read caption 🙏❤️

-


23 MAR 2023 AT 7:39

ਅਸੀਂ ਜਨਮੇ ਓਹਨਾਂ ਥਾਵਾਂ ਤੇ,
ਜਿੱਥੇ ਉੱਗਦੇ ਲਹੂ ਨਾ' ਭਿੱਜੇ ਗੁਲਾਬ,,

Read caption ❤️❤️

-


19 MAR 2023 AT 19:00

ਤੇਰੀ ਮੁਸਕਾਨ,ਤੇ ਕੁਰਬਾਨ,
ਇਹ ਜਹਾਨ,ਮੇਰੇ ਮਹਿਰਮ,,

Read caption ❤️❤️

-


10 MAR 2023 AT 22:13

ਖੌਰੇ ਅਮੀਰ ਹੋਵਾਂਗਾ, ਜਾਂ ਗਰੀਬੀ ਮਾਰ ਮੁਕਾਉਗੀ,
ਕੁੱਲੀਆਂ ਤੋਂ ਕੋਠੀ ਹੋਵੇਗੀ, ਜਾਂ ਇੱਟ ਬਾਲਾ ਝੁਕਾਉਗੀ,
ਮਿਹਨਤ ਨਾ ਕੀਤੀ, ਮੁਫ਼ਤ ਹੀ ਖਾਧਾ,
ਤਾਹੀਂ ਖੜੇ ਤਿਉਂ ਦੇ ਤਿਉਂ ਰਹੇ,
ਨਿੱਕੀਆਂ ਨਿੱਕੀਆਂ ਫ਼ਿਕਰਾਂ, ਤੇ ਸਭ ਫ਼ਿਕਰਾਂ ਚ ਜਿਉਂ ਰਹੇ,,

Read caption ❤️

-


10 MAR 2023 AT 15:37

ਹਾਸਿਆਂ ਦੇ ਵਿਚੋਂ ਆਏ ਜੋ,
ਹਾਸਾ ਭਰਿਆ ਰਹੇ ਓਹਨਾਂ ਦੇ ਰੁਖ਼ਸਾਰ ਤੇ,,

Read caption❤️❤️

-


8 MAR 2023 AT 16:16

ਰੀਤ ਆ ਪੁਰਾਣੀ, ਬਦਲ ਕੇ ਤੂੰ ਸੁੱਟ ਦੇ,
ਬਿਰਖ ਨੇ ਖਾਰ ਦੇ ਜੋ ਜੜ੍ਹਾਂ ਤੋਂ ਤੂੰ ਪੁੱਟ ਦੇ,
ਬਣਾ ਲਵੀ ਹਾਣੀ, ਆਪਣੇ ਵਤੀਰੇ ਨੂੰ,
ਹੋਂਦ ਵਿੱਚ ਘੁਲ ਕੇ ਤੂੰ ਖੁਦ ਨੂੰ ਬਚਾਲੀ ਨੀ,
ਵਜੂਦ ਲਿਖੀ ਆਪਣਾ ਤੂੰ, ਖੁਦ ਨੂੰ ਨਾ ਢਾਲੀ ਨੀ,
ਤੇਰੀ ਕੁੱਖ ਚ ਜੋ ਪਲਦੀਆਂ ਧੀਆਂ ਨੂੰ ਬਚਾਲੀ ਨੀ,,

Read caption ❤️🥰

-


8 MAR 2023 AT 7:28

ਪਰਿੰਦਾ ਬੈਠਾ ਏ ਇੱਕ ਟਾਹਣੀ ਤੇ,
ਜਿਹਦੀ ਨਜ਼ਰ ਆਪਣੀ ਕਹਾਣੀ ਤੇ,,

Read caption ❤️🥰

-


Fetching Khanne Ala Deep Quotes