ਮੁੜ ਮਿਲਿਆ ਕੋਰਾ ਪੰਨਾ ਮੈਨੂੰ,
ਕਿਓਂ ਨਾ ਲੇਖ ਲਿਖਾਵਾਂ ।
ਕਿੰਨੀ ਸੋਹਣੀ ਦੁਨੀਆਂ ਮੇਰੀ,
ਆ ਹੱਥ ਫੜ੍ਹ ਕੇ ਸੈਰ ਕਰਾਵਾਂ।
-
ਜੋ ਜਾਵਣ ਦੀ ਨਾ ਗੱਲ ਕਰੇ,
ਹੱਥ ਫੜ੍ਹ ਲਾਂ ਜੀਹਦਾ ਕੱਸ ਕੇ ਮੈਂ।
ਨਾ ਦੇਵੇ ਮੈਨੂੰ ਜਾਵਣ ਓਹ,
ਖਲੋਤੀ ਰਹਿਜਾਂ ਕੋਲ ਜਿਹੜੇ ਹੱਸ ਕੇ ਮੈਂ ,
ਜੋ ਹਵਾਵਾਂ ਵਿਚ ਨਾ ਵਹਿ ਜਾਵੇ ,
ਨਾ ਪਾਣੀ ਵਾਂਗੂੰ ਸ਼ਬਦਾਂ ਤੋਂ ਲਹਿ ਜਾਵੇ।
ਜੀਹਦਾ ਸਾਥ ਵੀ ਪੱਥਰ ਵਾਂਗੂ ਹੋਵੇ,
ਕੰਮਾਂ ਤੋਂ ਤੇ ਸ਼ਬਦਾਂ ਤੋਂ,
ਜੋ ਰੂਹ ਦੀ ਬੋਲੀ ਬੋਲਦਾ ਹੋਵੇ,
ਰਮਜ਼ਾਂ ਤੋਂ ਤੇ ਲਫਜ਼ਾਂ ਤੋਂ।
ਆਪ ਹੀ ਸਾਥ ਲੋਚਦਾ ਹੋਵੇ,
ਮੇਰੇ ਤੋਂ ਵੱਧ ਮੇਰਾ ਸੋਚਦਾ ਹੋਵੇ।
ਮੇਰੇ ਫ਼ਿਕਰ ਬਹਾਨੇ ਨਾ ਤੁਰ ਜਾਣ ਵਾਲਾ ਹੋਵੇ,
ਫ਼ਿਕਰਾਂ ਦੇ ਨਾਲ ਸਾਥ ਨਿਭਾਉਣ ਵਾਲਾ ਹੋਵੇ।
ਕਰਾਂ ਲੰਮੀ ਉਮਰਾਂ ਦੀਆਂ ਸਲਾਹਾਂ ਜੀਹਦੇ ਨਾਲ,
ਓਹ ਮੁਰਝਾਏ ਹੱਥਾਂ ਨੂੰ ਹੱਥ ਫੜਾਉਣ ਵਾਲਾ ਹੋਵੇ।
-
ਕਾਸ਼ ਹਰ ਵਾਰ ਇੱਤੇਫ਼ਾਕ ਨਾ ਹੁੰਦਾ,
ਕਾਸ਼ ਉਡੀਕਾਂ ਦਾ ਬਣਿਆ ਮਜ਼ਾਕ ਨਾ ਹੁੰਦਾ।
ਜਿੰਨਾ ਹਵਾਵਾਂ ਤੋਂ ਦੂਰ ਭੱਜਣਾ ਸੀ,
ਕਾਸ਼ ਉਸਦਾ ਅਹਿਸਾਸ ਹੀ ਨਾ ਹੁੰਦਾ ।
ਕਾਸ਼ ਰਾਤਾਂ ਨੂੰ ਬਾਤਾਂ ਪਾਈਆਂ ਨਾ ਹੁੰਦੀਆਂ ,
ਕਾਸ਼ ਚੰਨ ਨੂੰ ਗੱਲਾਂ ਸੁਣਾਈਆਂ ਨਾ ਹੁੰਦੀਆਂ।
ਦਹਲੀਜ਼ ਤੇ ਖੜ੍ਹ ਕੇ ਪੈਰ ਵੀ ਥੱਕੇ,
ਕਾਸ਼ ਬੂਹੇ ਨੂੰ ਚਾਬੀਆਂ ਲਾਈਆਂ ਹੀ ਨਾ ਹੁੰਦੀਆਂ।
-
ਸਮੁੰਦਰ ਦੀਆਂ ਲਹਿਰਾਂ ਤੋਂ ਵੀ ਗਹਿਰੀਆਂ ਨੇ ਓਹਦੀਆਂ ਬਾਤਾਂ,
ਇੱਕ ਮੁਲਾਕਾਤ ਚ ਜਜ਼ਬਾਤ ਖੋਲ੍ਹ ਕੇ ਤਾਂ ਵੇਖਿਓ...-
ਅੱਜ - ਕੱਲ ਚੰਨ ਉਡੀਕਾਂ ਬਹੁਤ ਕਰਾਉਂਦਾ ਏ,
ਸ਼ਾਇਦ ਮੈਂ ਹੀ ਚਾਰ ਦਿਵਾਰੀ ਚ ਬੰਦ ਹਾਂ,
ਯਾਂ ਓਹ ਹਨੇਰੇ ਨੂੰ ਕੁਰਲਾਉਂਦਾ ਏ
ਅੱਜ - ਕੱਲ ਚੰਨ ਉਡੀਕਾਂ ਬਹੁਤ ਕਰਾਉਂਦਾ ਏ,
ਕੀ ਬਿਰਹਾ ਦਾ ਅਹਿਸਾਸ ਉਸਨੂੰ ਵੀ ਹੈ ?
ਕੀ ਮੈਨੂੰ ਤੱਕਣੇ ਦੀ ਆਸ ਉਸਨੂੰ ਵੀ ਹੈ ?
ਸ਼ਾਇਦ ਓਹ ਵੀ ਮੇਰੇ ਵਾਂਗ ਜਜ਼ਬਾਤਾਂ ਦੇ ਵਾਬਰੋਲੇ ਦੀ ਸੈਰ ਕਰ ਆਉਂਦਾ ਹੈ,
ਅੱਜ - ਕੱਲ ਚੰਨ ਉਡੀਕਾਂ ਬਹੁਤ ਕਰਾਉਂਦਾ ਏ,-
ਕੰਨ ਸੁਣ ਕੇ ਗੀਤਾਂ ਨੂੰ ,
ਅੱਖਾਂ ਥਾਣੀਂ ਹਸਦੇ ਨੇ।
ਬੁੱਲ੍ਹਾਂ ਤੋਂ ਗੁਣ ਗਣਾਉਂਦੀ ਹੈ ਜਦ,
ਉਹ ਬੋਲ ਵੀ ਸ਼ਹਿਦ ਜਿਹੇ ਲਗਦੇ ਨੇ।
ਨਿੰਮਾ ਨਿੰਮਾ ਹਾਸਾ ਉਹਦਾ,
ਦਿਲ ਨੂੰ ਖੋਹ ਜਿਹੀ ਪਾਉਂਦਾ ਏ,
ਅੱਖਾਂ ਬੰਦ ਕਰ ਦੇਖਾਂ ਜਦ ਮੈਂ,
ਨਾ ਹੋਰ ਕੋਈ ਥਿਓਂਦਾ ਏ।
-
ਮੁਸਕੁਰਾਹਟ ਨੂੰ ਮੁਸਕੁਰਾਹਟ ਰਹਿਣ ਦਿਓ ,
ਗ਼ਮਾਂ ਨੂੰ ਦਬਾਉਣ ਵਾਲਾ ਹਥਿਆਰ ਥੋੜੀ ਏ ,
ਮੌਸਮ ਦੀ ਤਰ੍ਹਾ ਲੋਕ ਬਦਲਦੇ ਨੇ ,
ਪੱਲੇ ਪਿਆ ਇਤਬਾਰ ਥੋੜੀ ਏ ।
ਜਦ ਗਿਲੇ ਦਬਾ ਕੇ ਰਖਣੇ ਪੈ ਜਾਣ ,
ਪਿੱਛੇ ਰਹਿ ਗਿਆ ਪਿਆਰ ਥੋੜ੍ਹੀ ਐ।-
ਰਾਵਣ ਨੂੰ ਰਾਮ ਨੇ ਨਹੀਂ ਖੁਦ ਉਸਦੇ ਐਬਾਂ ਨੇ ਮਾਰਿਆ ਇਸ ਲਈ ਕਦੇ ਵੀ ਦੂਜੇ ਦੀ ਗਲਤੀ ਕੱਢਣ ਦੀ ਬਜਾਏ ਆਪਣੀ ਗਲਤੀ ਸੁਧਾਰ ਲੈਣਾ ਹੀ ਵਾਜਬ ਸਾਬਤ ਹੁੰਦਾ ਹੈ ।
Happy Dussehra 🔥-