ਸੂਰਜ ਵੀ ਸਵੇਰੇ ਚੜ ਸ਼ਾਮ ਪਈ ਜਾਵੇ ਢੱਲਦਾ
ਇੱਕ ਤੂੰ ਹੀ ਨਾ ਹੋਵੇ ਕਦੇ ਸਾਡੇ ਵਲ ਦਾ
ਆ ਢੁੱਕੇ ਸ਼ਾਮਾਂ ਪਈਆਂ ਪੰਛੀ ਆਲ੍ਹਣੇ
ਇੱਕ ਤੂੰ ਦਰ ਸਾਡੇ ਮੱਲਦਾ ਨਾ,,
ਪੌਣਾ ਤੋਂ ਕਈ ਵਾਰ ਸੀ ਪੁੱਛਿਆ ਹਾਲ
ਦਿੱਤਾ ਜਵਾਬ ਓਨਾ ਕਿ ਸੁਨੇਹਾ ਤੂੰ ਹੀ ਕੋਈ ਘੱਲਦਾ ਨਾ,,
ਦੁਨੀਆਂ ਤਾਂ ਪੜ ਪੜ ਕਰੇ ਵਾਹੋ ਵਾਹੀ
ਲਫ਼ਜ਼ ਤੈਨੂੰ ਹੀ ਕੋਈ ਛੱਲਦਾ ਨਾ,,,-
Just write for peace of mind...
Don't mix my qoute with my
Personal lif
ਚੱਲ ਮੰਨਿਆ ਕਿ ਮੈਂ ਵਿੱਚ ਦੁਆਵਾਂ ਤੈਨੂੰ ਨਹੀਂ ਮੰਗਦੀ
ਪਰ ਦੁਆ ਹਰ ਸਾਹ ਤੇਰੇ ਲਈ ਮੰਗਦੀ ਆ,,,
ਕਿ ਤੈਨੂੰ ਹਰ ਕੀਮਤ ਪਾ ਲਵਾ ਤੂੰ ਕੋਈ ਚੀਜ਼ ਥੋੜੀ ਏ
ਪਰ ਹਾਂ ਤੇਰੀ ਦੀਦ ਦੀ ਰੀਝ ਮੈਨੂੰ ਡੰਗਦੀ ਆ,,,,
ਕਿ ਉਝ ਤਾਂ ਦੂਰੀ ਤੇਰੇ ਮੇਰੇ ਵਿੱਚ ਮੀਲਾਂ ਦੀ
ਪਰ ਜੋ ਤੈਨੂੰ ਛੋਹ ਆਉਦੀ ਓ ਹਵਾ ਮਹਿਕ ਮੇਰੇ ਕੋਲੋਂ ਲੰਘਦੀ ਆ,,
ਤੇਰੀ ਯਾਦ ਨਿੱਤ ਆਉਦੀ ਮੇਰੇ ਕੋਲ
ਪਰ ਖੜ ਓਹਲੇ ਮੈਨੂੰ ਚੋਰੀ ਚੋਰੀ ਤੱਕਦੀ ਆ,,
ਤੱਕਣਾ ਤਾਂ ਚਾਹਵਾਂ ਤੈਨੂੰ ਨਜ਼ਰਾਂ ਭਰ
ਪਰ ਨਜ਼ਰ ਮੇਰੀਪਾ ਨੀਵੀਂ ਰਹਿੰਦੀ ਸੰਗਦੀ ਆ,,,
ਕਿ ਤੂੰ ਦਿਖਾਵੇ ਬੇਰੁਖੀਆਂ
ਤੇ ਮੇਰੀ ਹਰ ਘੜੀ ਵਿਚ ਇੰਤਜਾਰਾਂ ਲੰਘਦੀ ਆ,,,
-
ਬੜੀ ਰੀਝ ਨਾਲ ਤੋੜਿਆ ਕਰਦੇ ਨੇ ਓ ਦਿਲ
ਜਿੰਨਾ ਓਤੇ ਯਕੀਨ ਹੋਵੇ ਕਿ ਓ ਸਾਂਭ ਕੇ ਰੱਖਣਗੇ,,,-
ਜਦ ਜਾਣਾ ਤਦ ਤਾਂ ਜਾਣਾ ਈ ਏ
ਕਿਉਂ ਵਿੱਚ ਫਿਕਰਾਂ ਜਿੰਦ ਤੂੰ ਪਾਈ ਏ,,
ਮਾਣ ਦੁਨੀਆਂ ਦੇ ਰੰਗਾਂ ਨੂੰ,,,
ਫੇਰ ਆਖਰ ਨੂੰ ਤਾਂ ਲੈਣੀ ਸਭ ਨੇ ਵਿਦਾਈ ਏ,,,,-
ਏ ਖ਼ਤਾ ਸ਼ਾਇਰ ਹੀ ਕਰਦੇ ਨੇ
ਜੋ ਯਾਰ ਨੂੰ ਖ਼ੁਦਾ ਦੱਸਦੇ ਨੇ
ਵਿੱਚ ਲਿਖਤਾਂ ਮਹਿਬੂਬ ਨੂੰ ਦੇ ਦਿੰਦੇ ਦਰਜਾ ਏ ਰੱਬ ਦਾ
ਜੋ ਫਿਰੇ ਆਮ ਇਨਸਾਨ ਵਿੱਚ ਮਸਜਿਦਾਂ ਮੰਦਰਾਂ ਚੋਂ ਲੱਭਦਾ,,,
ਕਰ ਮੁੱਠੀ ਦੇ ਵਿੱਚ ਬੰਦ ਲੈਂਦੇ
ਜਦ ਕਰੇ ਦਿਲ ਏ ਤੱਕ ਲੈਂਦੇ,,,
ਕਰ ਦੁਨੀਆਂ ਨੂੰ ਇੱਕ ਪਾਸੇ
ਕੋਲ ਮਹਿਬੂਬ ਨੂੰ ਰੱਖ ਲੈਂਦੇ,,,
ਮੰਨਦੇ ਨਾ ਦੁਨੀਆਦਾਰੀ ਨੂੰ
ਵਿੱਚ ਖ਼ਾਬਾਂ ਖਿਆਲਾਂ ਜ਼ਿੰਦਗੀ ਗੁਜ਼ਾਰ ਦੇ ਨੇ
ਏ ਸ਼ਾਇਰ ਵੀ ਬੜੇ ਕਮਾਲ ਨੇ ਜਨਾਬ
ਕਰ ਯਾਰ ਵਿੱਚੋਂ ਰੱਬ ਦਾ ਦੀਦਾਰ ਲੈਂਦੇ ਨੇ,,,,
ਜੋ ਮਿਲ਼ੇ ਨਾ ਸਿਰੇ ਦੀ ਮੁਹੱਬਤ
ਏ ਓਸੇ ਨੂੰ ਹੀ ਸੱਚਾ ਪਿਆਰ ਕਹਿੰਦੇ ਨੇ
ਕਰ ਬੁਰਾਈਆਂ ਇੱਕ ਪਾਸੇ ਏ ਖੂਬੀਆਂ ਯਾਰ ਦੀਆਂ
ਵਿੱਚ ਗ਼ਜ਼ਲਾਂ ਉਤਾਰ ਲੈਂਦੇ ਨੇ,,,-
ਇੱਕ ਯਾਦ ਸੀ ਪੁਰਾਣੀ ਯਾਦ ਫੇਰ ਆ ਗਈ
ਤੇਰੇ ਬਿਨਾਂ ਏ ਵੀਰਾਨਗੀ ਫੇਰ ਆ ਗਈ
ਜਿਉਣਾ ਸੀ ਸਿਖਾਇਆ
ਖੁਦ ਹੱਥੀਂ ਮਾਰ ਚਲਿਆ,,,
ਮਿਲਿਆ ਤੇ ਸੀ ਬਹਾਰ ਜਿਹੀ
ਛੱਡ ਚਲਾ ਫੇਰ ਕਰ ਕੱਲਿਆਂ,,,,
ਖਿਆਲਾਂ ਤੇ ਖਾਬ ਵਿਚ
ਛੱਡ ਤੁਰਿਆ,,,
ਕਹਿ ਗਿਆ ਸੀ ਮਿਲਾਂਗੇ
ਪਰ ਨਾ ਕਦੇ ਫੇਰ ਮੁੜਿਆ,,,,
ਬਿਨ ਤੇਰੇ ਨਾ ਸੀ ਗੁਜ਼ਾਰਾ
ਪਰ ਵਕਤ ਬਿਨ ਤੇਰੇ ਗੁਜ਼ਾਰ ਰਹੇ ਆ,,,
ਅੱਗੇ ਵਧੀਏ ਜਾਂ ਕਰੀਏ ਇੰਤਜ਼ਾਰ
ਹਾਲੇ ਤਾ ਏ ਹੀ ਵਿਚਾਰ ਰਹੇ ਆ,,,,
-
Bhut kujh sikheya,,,
Sach kha tan juban mili ethe aa
Te bhut bhut sukargujar v ona de
Jina sraheya te honsla dita,,,
Bt aj ton baad sahid e kujh post hoye
Am just leaving social platform
Likhde rho sikhde rho
Khushieya mande rho
Sab lai duwawa,,,,,-
ਮਜ਼ਾਕ ਹੀ ਏ
ਜਿੰਨੀ ਕ ਦੁਨੀਆਂ ਦੇਖੀ
ਐਸਾ ਦਿਖਿਆ ਨਾ
ਜੋ ਦੇਖ ਰੂਹ ਮਰੇ
ਕੋਈ ਮਰਦਾ ਚਿਹਰੇ
ਤੇ ਕੋਈ ਜਿਸਮ ਤੋਂ ਅੱਗੇ ਵਧਿਆ ਈ ਨਾ,,
ਜੋ ਸਾਥੀ ਬਣੇ ਰੂਹ ਦਾ
ਐਸਾ ਤਾਂ ਕੋਈ ਲੱਭਿਆ ਨਾ-
ਕਦੇ ਦਿਲ ਆਪਣੇ ਦੀ ਸੁਣਾ
ਸੁਣ ਮੇਰੇ ਖਿਆਲ ਜੋ ਵਿੱਚ
ਇੰਤਜ਼ਾਰ ਮੈਂ ਰੋਜ਼ ਬੁਣਾ
ਅਰਸਾ ਬੀਤਿਆ ਵਿੱਚ ਖ਼ਾਬਾਂ ਮਿਲਦਿਆਂ
ਵਿੱਚ ਹਨੇਰੀਆਂ ਰਾਤਾਂ ਮਿਲਦਿਆਂ
ਕਦੇ ਕਰਾ ਦੀਦਾਰ ਵੀ ਚਾਨਣ ਦਾ
ਕਦੇ ਹਕੀਕਤ ਵਿੱਚ ਵੀ ਮਿਲ ਆ,,,,
-
ਵਕਤ ਰਹਿੰਦਿਆਂ ਆਵਾਜ਼
ਜੇ ਇੱਕ ਮਾਰ ਲੈਂਦਾ
ਸੁਲਝ ਜਾਂਦੇ ਵਿਗੜੇ ਰਿਸ਼ਤੇ
ਜੇ ਬੈਠ ਏਨਾ ਸੁਧਾਰ ਲੈਂਦਾ
ਹੁਣ ਤਾਂ ਪਛਤਾਵੇ ਹੀ ਆ
ਹੱਥ ਪੱਲੇ ਕੁਝ ਆਉਣਾ ਨਾ
ਕਿੰਨਾ ਵੀ ਬਹਿ ਰੁੱਸ ਦਿਲਾਂ
ਕਿਸੇ ਆਣ ਮਨਾਉਣਾ ਨਾ
ਜੇ ਮੁੜ ਵੀ ਆਇਆ ਕਰ ਤਰਸ ਕੋਈ
ਸੱਚ ਜਾਣੀ ਹੁਣ ਪੱਥਰ ਹੋ ਗੲੇ ਆ
ਫ਼ਰਕ ਕੋਈ ਬਹੁਤਾ ਪੈਣਾ ਨਾ,,,,-