ਕਿ ਅਸੀਂ ਕਾਹਦਾ ਉਲਝੇ ਤੇਰੀਆਂ ਜ਼ੁਲਫ਼ਾਂ ਵਿੱਚ
ਉਲਝੇ ਇਵੇਂ ਤੇਰੇ ਬਿਨ ਕੋਈ ਰਾਹ ਨਾ ਦਿਸੇ,
ਅਸਾਂ ਤੋਂ ਪਲ ਦੀ ਦੂਰੀ ਨਾਂ ਬਰਦਾਸ਼ਤ ਹੁੰਦੀ ਏ
ਸਾਨੂੰ ਤੇਰੇ ਬਿਨ ਆਉਂਦਾ ਨਾਂ ਕੋਈ ਸਾਹ ਦਿਸੇ,
ਤੇਰਾ ਚੰਨ ਜਿਹਾ ਮੁੱਖੜਾ ਚਾਨਣ ਕਰ ਗਿਆ
ਮੈਂ ਜਿਉਂਦਾ ਜਾਗਦਾ ਤੇਰੇ ਉੱਤੇ ਮਰ ਗਿਆ,
ਪਹਿਲਾਂ ਡੁੱਬਦਾ ਜਾਂਦਾ ਸੀ ਮੈਂ ਵਿੱਚ ਸਮੁੰਦਰਾਂ ਦੇ
ਤੈਨੂੰ ਪਾ ਕੇ ਲੱਗਦਾ ਜਿਉਂ ਹੁਣ ਤਰ ਗਿਆ,
ਤੈਨੂੰ ਨਿੱਤ ਕਰਦਾ ਹਾਂ ਸੱਜਦੇ ਮੈਂ ਛੱਡ ਨਿਗਾਹੇ ਨੀ
ਬਸ ਇੱਕ ਤੂੰ ਹੀ ਏ ਜੋ ਮੈਨੂੰ ਪਾਕ ਲੱਗਦਾ ਏ,
ਇੱਕ ਤੇਰੇ ਨਾਲ ਮੈਂ ਫੱਬਣ ਤੇ ਸੱਜਣ ਲੱਗਿਆ ਹਾਂ
ਤੇਰੇ ਬਿਨ ਜੱਸੜ ਨੂੰ ਜੱਸੜ ਖ਼ਾਕ ਲੱਗਦਾ ਏ,
ਮੇਰੀ ਰੂਹ ਨੂੰ ਸਕੂਨ ਮਿਲਿਆ ਜਦ ਦਾ ਤੂੰ ਮਿਲਿਆ
ਸਦੀਆਂ ਤੋਂ ਮੁਰਝਾਇਆ ਫ਼ੁੱਲ ਹੁਣ ਏ ਖਿਲਿਆ,
ਕਿ..ਜੱਸੜ....ਨੂੰ....ਜੱਸੜ ਹੁਣ ਜਾਨਣ ਲੱਗਿਆ ਏ
ਜਦ ਦਾ ਜੱਸੜ ਨੂੰ ਤੂੰ...."ਮਾਲੀ"....ਮਿਲਿਆ ਏ,-
ਤੇਰੇ ਬਿਨਾਂ ਮੈਨੂੰ ਦਿਲਾਸਾ ਦੇਣਾ ਵਾਲਾ ਕੌਣ ਏ
ਮੈਂ ਜਦ ਵੀ ਡਿੱਗਣ ਲੱਗਿਆ ਤੂੰ ਬਾਂਹ ਫੜੀ ਏ,
ਮੈਂ ਸਦਕੇ ਕੁਰਬਾਨ ਜਾਂਦਾ ਹਾਂ...ਤੇਰੇ ਤੋਂ ਅੜੀਏ
ਕਿੰਨਾ ਕੁਝ ਸੀ ਹੋਇਆ ਪਰ ਮੇਰੇ ਨਾਲ ਖੜੀ ਏ,
ਦੱਸ ਖ਼ਾਂ ਕਿਵੇਂ ਗੁਜ਼ਾਰਦਾ ਮੈਂ ਜ਼ਿੰਦਗੀ ਤੇਰੇ ਬਿਨ
ਜਦਕਿ ਮੇਰਾ ਪਲ ਪਲ ਲੰਘੇ ਔਖਾ ਤੇਰੇ ਬਿਨ,
ਹਾਂ ਤੇਰੇ ਤੋਂ ਵੀ ਕਿਹੜਾ ਰਹਿ ਹੋਣਾ ਸੀ ਮੇਰੇ ਬਿਨ
ਆਪਾਂ ਲੁਕ ਲੁਕ ਕੇ ਰੋ ਰੋ ਕੱਟਣੇ ਸੀ ਇਹ ਦਿਨ,
ਤੇਰੇ ਹਾਸਿਆਂ ਦੇ ਵਿੱਚ ਮੇਰੀ ਜਾਨ ਵਸੇਂਦੀ ਆ
ਮੈਂ ਤੇਰੇ ਹਰ ਦੁੱਖ ਨੂੰ ਗਲ਼ ਲਾਉਣਾ ਚਾਹੁੰਦਾ ਹਾਂ,
ਲੱਖਾਂ ਹੀਰਾਂ ਸਾਹਿਬਾ... ਤੁਰੀਆਂ ਫਿਰਨ ਇੱਥੇ
ਪਰ ਸਭ ਨੂੰ ਛੱਡ ਤੈਨੂੰ ਹੀ ਪਾਉਣਾ ਚਾਹੁੰਦਾ ਹਾਂ,
ਅੱਜ ਤੂੰ ਨਾਲ ਏ ਤੇ ਮੈਂ ਜਿਉਂਦਾ ਹਾਂ ਹਰ ਪਲ ਨੂੰ
ਜੇ ਤੂੰ ਨਾਂ ਹੁੰਦੀ ਤਾਂ ਕਦੋਂ ਦਾ ਮੈਂ ਤੇ ਮਰ ਜਾਂਦਾ ਨੀ,
ਜੱਸੜ ਅੱਜ ਤੈਨੂੰ ਫੁੱਲਾਂ ਵਾਂਗ ਸਾਂਭ ਸਾਂਭ ਰੱਖਦਾ
ਤੇਰੇ ਇੱਕ ਵਾਰ ਮੁਰਝਾਉਣ ਤੇ ਮੈਂ ਡਰ ਜਾਂਦਾ ਨੀ,
-
ਹਰ ਸਵੇਰ ਤੈਨੂੰ ਯਾਦ ਕਰ ਕੇ ਮੇਰਾ ਖਿਲ ਜਾਣਾ
ਹਰ ਰਾਤ ਤੇਰਾ ਸੁਪਨਿਆਂ ਵਿੱਚ ਆ ਮਿਲ ਜਾਣਾ,
ਮੈਂ ਬੜੇ ਭਾਗਾਂ ਵਾਲਾ ਹਾਂ ਕਿ ਮੈਨੂੰ ਤੂੰ ਮਿਲੀ ਏ
ਤੇਰੇ ਨਾਲ ਪਾਕ-ਏ-ਮੁਹੱਬਤ ਵੀ ਮੈਨੂੰ ਦਿਲੀ ਏ,
ਕਿ ਮੇਰੀ ਜ਼ਿੰਦਗੀ ਦੇ ਚਲਦੇ ਸਾਹਾਂ ਦਾ ਨਾਂ ਏ
Alizeh..ਮੇਰੇ ਚਾਵਾਂ ਦਾ ਨਾਂ ਏ...
ਕਿ ਤੈਨੂੰ ਸਭ ਦੀਆਂ ਨਜ਼ਰਾਂ ਤੋਂ ਲੁਕਾ ਰੱਖਦਾ ਹਾਂ
ਤੈਨੂੰ ਦੱਸਾਂ ਉਂਝ ਮੈਂ ਵੀ ਤੈਨੂੰ ਚੋਰੀ ਚੋਰੀ ਤੱਕਦਾ ਹਾਂ,
ਮੇਰਾ ਇੱਥੇ ਤੇਰੇ ਬਾਂਝੋ ਹੁਣ ਮੈਨੂੰ ਕੋਈ ਨਾਂ ਜਾਪੇ
ਡੋਲਦਾ ਰਹਿੰਦਾ ਆ ਮੈਂ ਤੂੰ ਮੈਨੂੰ ਸਾਂਭ ਲਈ ਆਪੇ ,
ਇੱਕੋ ਚੀਜ਼ ਮੰਗਦਾ ਤੈਥੋਂ ਕਿ ਕਦੇ ਖੁਦ ਤੋਂ ਵੱਖ ਨਾਂ ਕਰੀਂ
ਤੂੰ ਹੈ ਤਾਂ ਲੱਖਾਂ ਚ ਆ ਦੇਖੀ ਕਿਧਰੇ ਕੱਖ ਨਾਂ ਕਰੀਂ,
ਬਸ ਇੱਕ ਤੂੰ ਹੀ ਮਿਲੀ ਏ ਜੱਸੜ ਨੂੰ ਇੱਕ ਲੱਖਾਂ ਵਿੱਚ
ਕਿੰਨਾ ਪਿਆਰ ਆ ਤੇਰੇ ਲਈ ਪੜ ਲਈ ਅੱਖਾਂ ਵਿੱਚ,
-
ਹਾਏ...ਮੈਨੂੰ ਤੇਰੀ ਸੰਗ ਮਾਰ ਜਾਂਦੀ ਆ
ਕਿੰਝ ਦੱਸਾਂ ਡੰਗ ਮਾਰ ਮਾਰ ਜਾਂਦੀ ਆ,
ਤੇਰਾ ਹੱਸਣਾ ਮੁਸਕਾਉਣਾ ਕੱਢੇ ਜਾਨ ਅੜੀਏ
ਆ ਕੋਲ ਬਹਿ ਪਿਆਰ ਕਰੀਏ ਤੇ ਲੜੀਏ,
ਸੱਚ ਪੁੱਛੇ ਤਾਂ ਜੱਸੜ ਤੇਰੇ ਬਾਝੋਂ ਕੱਖ ਦਾ ਵੀ ਨੀ
ਇਹਦਾ ਇੱਕ ਅੱਖਰ ਵੀ ਤੇਰੇ ਬਾਝੋਂ ਲੱਖ ਦਾ ਨੀ,
ਮੈਂ ਹਰ ਇੱਕ ਪਲ ਤੈਨੂੰ ਦੇਖ ਦੇਖ ਜਿਉਂਦਾ ਆ
ਚਿੱਤੋਂ ਪਹਿਰ ਬੈਠ ਦੋਵਾਂ ਦੇ ਖਵਾਬ ਸਿਉਂਦਾ ਆ,
ਛੇਤੀ ਤੇਰੇ ਗੁੱਟ ਤੇ ਪੈਣਗੇ ਕਲੀਰੇ ਨੀ ਸੋਹਣੀਏ
ਫੇਰ ਸਾਂਭੀ ਆ ਕੇ ਮੇਰੇ ਚੀਰੇ ਨੀ ਸੋਹਣੀਏ,
ਜੱਸੜ ਜਿਹੇ ਆਸ਼ਕ ਦਾ ਜਦ ਤੈਨੂੰ ਦੇਖ ਚਿਤਾਰਨਾ
ਸੱਚੀਓਂ ਜਾਨ ਕੱਢ ਜਾਂਦਾ ਤਦ ਤੇਰਾ ਮੱਥੇ ਤੇ ਹੱਥ ਮਾਰਨਾ,
-
ਮੈਂ...ਖੁਦ ਨੂੰ ਗਿਰਵੀ..ਰੱਖਿਆ ਤੇਰੇ ਕੋਲ
ਮੈਨੂੰ ਜਿਵੇੰ ਤੇਰੀ ਹੋਈ ਮਰਜ਼ੀ ਲਈ ਤੋਲ,
ਸੀ ਤੱਕ ਨਾ ਕਰਾਂਗਾ....ਮੇਰੇ ਨੇ ਪੱਕੇ ਬੋਲ
ਚਾਹੇ ਅਜ਼ਮਾ ਲੈ ਮੈਨੂੰ ਨਾ ਕਰਦਾ ਕਲੋਲ,
ਤੈਨੂੰ ਹਰ ਇੱਕ ਪਲ ਯਾਦ ਕਰਦਾ ਰਹਿੰਦਾ
ਕਿੰਝ ਦੱਸਾਂ ਕਿੰਝ ਤੇਰੇ ਬਿਨ ਮਰਦਾ ਰਹਿੰਦਾ,
ਮੈਂ ਕਿਧਰੇ ਤੈਨੂੰ ਖੋ ਨਾ ਦੇਵਾਂ ਡਰਦਾ ਰਹਿੰਦਾ
ਬਸ ਇਸੇ ਗੱਲ ਕਰਕੇ ਮਰਦਾ ਰਹਿੰਦਾ,
ਕਿਤੇ ਸਕੂਨ ਹੀ ਨੀ ਮਿਲਿਆ ਮੇਰੀ ਰੂਹ ਨੂੰ
ਤੂੰ ਆਈ ਤੇ ਮੈਂ ਫੁੱਲਿਆ ਨਾ ਸਮਾਉਂਦਾ ਹਾਂ,
ਤੈਨੂੰ ਦੱਸਾਂ ਇਹ ਕੁਲਜ਼ਮ,ਜਹਾਂ ਵੀ ਘੱਟ ਆ
ਬਿਆਨ ਨੀ ਹੋਣਾ ਕਿ ਤੈਨੂੰ ਇੰਨਾ ਚਾਹੁੰਦਾ ਹਾਂ,
ਦੇਖ ਤੇਰੇ ਤੇ ਮੇਰੇ ਨਾਮ ਵਿੱਚ ਕਿੰਨੀ ਰੀਤ ਆ
ਮੇਰੇ ਸ਼ੁਰੂ ਚ ਲੱਗਦਾ "Jass" ਤੇ ਤੇਰੇ ਅਖ਼ੀਰ "Preet" ਆ,
ਮੁਸਕਰਾਉਂਦਾ ਰਹਿੰਦਾ ਹਰ ਪਲ ਜੱਸੜ ਤੇਰਾ
ਜੋ ਤੇਰਾ ਇੰਨਾ ਇੰਨਾ ਮੁਰੀਦ ਆ ਮੁਰੀਦ ਆ,
-
ਮੈਂ ਕਰਦੀ ਤਾਂ ਹਾਂ ਪਰ ਇਜ਼ਹਾਰ ਨੀ ਕਰਦੀ
ਕੌਣ ਕਹਿੰਦਾ ਮੈਂ ਤੈਨੂੰ ਪਿਆਰ ਨੀ ਕਰਦੀ,
ਗੱਲਾਂ ਤਾਂ ਤੇਰੇ ਨਾਲ ਬਹੁਤ ਹੋ ਜਾਂਦੀਆਂ ਨੇ
ਪਰ ਕੋਈ ਗੱਲ ਮੈਂ ਵੱਸੋਂ ਬਾਹਰ ਨੀ ਕਰਦੀ,
ਮੈਂ ਕਰਦੀ ਤਾਂ ਹਾਂ ਪਰ ਇਜ਼ਹਾਰ ਨੀ ਕਰਦੀ
ਕੌਣ ਕਹਿੰਦਾ ਮੈਂ ਤੈਨੂੰ ਪਿਆਰ ਨੀ ਕਰਦੀ,
ਤੇਰਾ ਤੇ ਮੇਰਾ ਰਿਸ਼ਤਾ ਏ ਜਿਉਂ ਫੁੱਲ ਤੇ ਭੋਰੇ ਦਾ
ਮੈਂ ਮਹਿਕਦੀ ਰਹਿੰਦੀ ਤੂੰ ਟਹਿਕਦਾ ਰਹਿੰਦਾ ਏ,
ਮਾਪਿਆਂ ਦੀ ਲਾਡਾਂ ਨਾਲ ਪਾਲੀ ਥੋੜੀ ਜ਼ਿੱਦੀ ਹਾਂ
ਤੇ ਤੂੰ ਮੇਰੇ ਗੁੱਸੇ ਹੋਣ ਤੇ ਸਹਿਕਦਾ ਰਹਿੰਦਾ ਏ,
ਲੜਦੀ ਤਾਂ ਹਾਂ...ਪਰ ਤੇਰੇ ਤੇ ਜਾਨ ਵੀ ਹਰਦੀ
ਕੌਣ ਕਹਿੰਦਾ ਆ ਮੈਂ ਤੈਨੂੰ ਪਿਆਰ ਨੀ ਕਰਦੀ,
ਮੈਂ ਬਹੁਤ ਖੁਸ਼ਨਸੀਬ ਹਾਂ ਕਿ ਮੈਨੂੰ ਤੂੰ ਮਿਲਿਆ ਏ
ਗੁਲਜ਼ਾਰ ਹੋ ਗਈ ਏ ਜ਼ਿੰਦਗੀ ਤੈਨੂੰ ਪਾਉਣ ਤੇ,
ਅਸਲੀ ਮਤਲਬ ਪਤਾ ਲੱਗਿਆ ਜ਼ਿੰਦਗੀ ਦਾ ਮੈਨੂੰ
ਬਸ...ਇੱਕ ਤੇਰਾ ਮੇਰੀ ਜ਼ਿੰਦਗੀ ਚ ਆਉਣ ਤੇ,
ਉਂਝ ਮੈਂ ਦੁਨੀਆਂ ਤੇ ਕਿੱਥੇ ਇਤਬਾਰ ਸੀ ਕਰਦੀ
ਕੌਣ ਕਹਿੰਦਾ ਆ ਮੈਂ ਤੈਨੂੰ ਪਿਆਰ ਨੀ ਕਰਦੀ,
ਮੇਰਾ ਇੱਕ ਛੋਟਾ ਜਿਹਾ ਆਲ੍ਹਣਾ ਏ ਚਾਵਾਂ ਦਾ
ਜੋ ਬੁਣਿਆ ਬਸ ਤੇਰੇ ਤੇ ਮੇਰੇ ਨਾਵਾਂ ਦਾ,
ਦੱਸ ਕਿ ਨੀ ਕਰ ਸਕਦੀ ਮੈਂ ਤੇਰੇ ਲਈ ਸੱਜਣਾ
ਪਰ ਧੀਆਂ ਮਾਣ ਹੁੰਦੀਆਂ ਨੇ ਭਰਾਵਾਂ ਦਾ,
ਮੈਂ ਡਰਦੀ ਰਹਿੰਦੀ ਆ ਤਾਂ ਕਰਾਰ ਨੀ ਕਰਦੀ
ਕੌਣ ਕਹਿੰਦਾ ਆ ਜੱਸੜਾ ਮੈਂ ਤੈਨੂੰ ਪਿਆਰ
ਨੀ ਕਰਦੀ,
ਕਰਦੀ ਤਾਂ ਹਾਂ ਪਰ ਇਜ਼ਹਾਰ ਨੀ ਕਰਦੀ,
-
ਮੁਝੇ ਤੋਂ ਤੇਰੇ ਇਸ਼ਕ ਸੇ ਫ਼ੁਰਸਤ ਨਹੀਂ...
ਵਰਨਾ ਜ਼ਮਾਨੇ ਕਿ ਕਿਆ ਮਜਾਲ ਮੁਝੇ ਨਿਕੰਮਾ ਕਹਿ ਜਾਏ,
-
ਹੁਣ...ਖੁਦ ਨੂੰ ਖੁੱਲੀ ਕਿਤਾਬ ਨੀ ਰੱਖਦਾ
ਕਿਸੇ ਚੰਗੇ ਮਾੜੇ ਦਾ ਹਿਸਾਬ ਨੀ ਰੱਖਦਾ,
ਜੇ ਰੱਖਦਾ ਹਾਂ ਤਾਂ ਖੁਦ ਨਾਲ ਹੀ ਰਾਬਤਾ
ਮਹਿਫਲਾਂ ਚ ਬਹੁਤਾ ਸਬਾਬ ਨੀ ਰੱਖਦਾ,
ਬਸ ਜ਼ਖਮ ਸੀਨੇ ਨਾਲ ਲਾਈ ਰੱਖਦਾ ਹਾਂ
ਕਿਸ ਨੇ ਦਿੱਤੇ ਨੇ ਇਹ ਯਾਦ ਨੀ ਰੱਖਦਾ,
ਖੁੱਲ੍ਹੇ ਹੀ ਰਹਿਣ ਏ ਜ਼ਖਮ ਕਦੇ ਭਰਨ ਨਾ
ਇਸ ਤੋਂ ਵੱਧ ਹੋਰ ਫਰਿਆਦ ਨੀ ਰੱਖਦਾ,
ਸ਼ਾਮ ਪੈਣ ਤੇ ਇੱਕ ਬੋਤਲ ਕੋਲ ਰੱਖਦਾ ਹਾਂ
ਪਰ ਮੈਂ ਓਸ ਬੋਤਲ ਚ ਸ਼ਰਾਬ ਨੀ ਰੱਖਦਾ,
ਜੇ ਰੱਖਾਂਗਾ ਤਾਂ ਵਿੱਚ ਬਸ ਨੈਣਾਂ ਦੇ ਨੀਰ
ਜਦ ਤੱਕ ਖੁਦ ਕਰ ਬਰਬਾਦ ਨੀ ਰੱਖਦਾ,
ਮੈਂ ਉਡੀਕਾਂ ਅੱਜ ਵੀ ਤੇਰੀਆਂ ਰੱਖਦਾ ਹਾਂ
ਕਦੇ ਆਪਣੀ ਨੀਅਤ ਖ਼ਰਾਬ ਨੀ ਰੱਖਦਾ,
ਤੇਰੇ ਇਸ਼ਕ ਚ ਇਮਾਨਦਾਰ ਹਾਂ ਜੱਸੜਾ
ਤੇਰੀ ਯਾਦ ਤੋਂ ਵੱਧ ਕੁਝ ਯਾਦ ਨੀ ਰੱਖਦਾ,
-
ਮੁੜਕਾ ਸੁੱਕਣ ਨਾ ਦੇਵੇ ਕਮੀਜ਼ ਨੂੰ
ਫਿਰ ਵੀ ਧੁੱਪ ਚੰਗੀ ਲੱਗਦੀ ਆ,
ਮੈਂ ਬੋਲ ਬੋਲ ਕੇ ਥੱਕ ਗਿਆ ਹਾਂ
ਹੁਣ ਚੁੱਪ ਹੀ ਚੰਗੀ ਲੱਗਦੀ ਆ,
ਜ਼ਿੰਦਗੀ ਦੇ ਰਾਹ ਤੇ ਚਲਦੇ ਚਲਦੇ
ਵਿਚਕਾਰ ਹੀ ਢੇਰੀ ਹੋ ਗਿਆ ਹਾਂ,
ਖੋਰੇ ਭਟਕ ਗਿਆ ਕੁਝ ਸੁੱਝਦਾ ਨਾ
ਖੁਦ ਨੂੰ ਲੱਭਦਾ ਖੁਦ ਚ ਖੋ ਗਿਆ ਹਾਂ,
ਕੋਈ ਬੇਲੀ ਵੀ ਹੱਥ ਨਹੀਓਂ ਫੜਦਾ
ਕਿ ਮੈਂ ਜਦ ਦਾ ਗ੍ਰੈਜੂਏਟ ਹੋ ਗਿਆ,
ਆਹ ਨੌਕਰੀ ਕਿੱਥੇ ਮਿਲਦੀ ਆ ਸੋਖੀ
ਫੜ ਡਿਗਰੀ ਰਾਹਾਂ ਚ ਖਲੋ ਗਿਆ,
ਇੱਕੋ ਸਕੀ ਨਾ ਹੋਰਾਂ ਵੱਲ ਝਾਕਦਾ ਆ
ਕਿ ਜਿਹਦੇ ਕਰਕੇ ਥੋੜ੍ਹਾ ਜਚਿਆ ਹਾਂ,
ਓਹਦਾ ਦੇਣ ਨੀ ਦੇ ਕਦੇ ਸਕਦਾ ਜੱਸੜਾ
ਜਿਹਦੇ ਕਰਕੇ ਮੈਂ ਅੱਜ ਬਚਿਆ ਹਾਂ,
-
ਔਖਾ ਹੁੰਦਾ ਆ ਪੈਰੀ ਝਾਂਜਰ ਪਾਉਣਾ
ਤੇ ਬਣ ਕੰਜਰੀ ਯਾਰ ਮਨਾਉਣਾ
ਬੁੱਲ੍ਹੇ ਸ਼ਾਹ ਨਾ ਬਣਨਾ ਤੇਰੇ ਜਿਹਾ ਕੋਈ
ਨਾ ਕਿਸੇ ਤੇਰੇ ਜਿਹਾ ਇਸ਼ਕ ਕਮਾਉਣਾ
ਜਦ ਪੈਣ ਤਾਨੇ ਮੇਣੇ ਜੱਗ ਦੇ ਸਹਿਣੇ
ਫਿਰ ਵੀ ਨਾ ਮੱਥੇ ਵੱਟ ਪਾਉਣਾ
ਔਖਾ ਹੁੰਦਾ ਆ ਨੱਚ ਨੱਚ ਕੇ ਯਾਰ ਮਨਾਉਣਾ....
ਕਿ.....ਹੱਥ ਫੜਨਾ ਤਾਂ ਸੌਖਾ ਹੁੰਦਾ ਏ
ਪਰ ਹੱਥ ਛੱਡ ਕੇ ਨਾ ਦਗਾ ਕਮਾਉਣਾ
ਸੱਜਣ ਚਾਹੇ ਲੱਖ ਪਾਸਾ ਵੱਟੀ ਜਾਵੇ
ਤੇ ਫਿਰ ਵੀ ਹੱਦੋਂ ਵੱਧ ਟੁੱਟ ਕੇ ਚਾਹੁਣਾ
ਬੁੱਲਾਂ ਵਿੱਚੋ ਕਦੇ...ਸੀ...ਨਾ ਕਰੀਏ
ਭਾਵੇਂ ਪੈ ਜੇ ਖੁਦ ਨੂੰ ਸੂਲੀ ਚੜਾਉਣਾ
ਔਖਾ ਹੁੰਦਾ ਆ ਜੱਸੜਾ ਮਰ ਕੇ ਵੀ
ਇਸ਼ਕ ਨਿਭਾਉਣਾ....
ਮਰ ਕੇ ਵੀ ਇਸ਼ਕ ਨਿਭਾਉਣਾ...
-