itz_kaur♠️   (Nav_jot✍️)
106 Followers · 26 Following

#Navodayan
Faith only in Waheguru 🙏🙏
Joined 15 June 2020


#Navodayan
Faith only in Waheguru 🙏🙏
Joined 15 June 2020
23 JAN 2022 AT 22:33

ਪੁਰਾਣੀਆਂ ਗੱਲਾਂ ਕਰਦੀ ਸੀ ਉਹਦੇ ਨਾਲ।।
ਕਹਿੰਦਾ....
ਇਹ ਗੱਲਾਂ ਨਾ ਕਰ_
ਮੈਂ ਸੋਚਿਆ ਯਾਦ ਆਉਂਦੀ ਹੋਣੀ💞
ਜੋ ਪਹਿਲਾਂ ਸੀ ਉਸ ਦੀ🤗
ਮੈਂ ਪੁੱਛ ਲਿਆ ਕਿ ਕਿਉੰ??
ਕਹਿੰਦਾ....
ਫ਼ਿਰ ਗੱਲ ਕਰਨ ਨੂੰ ਦਿਲ ਨ੍ਹੀ ਕਰਦਾ💔💔

-


23 JAN 2022 AT 20:39

ਇਕੱਠਿਆਂ ਦੀ ਲੋਹੜੀ ਹੁੰਦੀ ਸੀ
ਇਕੱਠਿਆਂ ਦੀ ਹੋਲੀ
ਦੁਸ਼ਹਿਰਾ ਵੀ ਇਕੱਠੇ ਹੀ ਮਨਾਉਂਦੇ ਸੀ
ਨਾ ਕਿਸੇ ਦੀ ਸੁਣਦੇ ਨ੍ਹੀ ਸੀ
ਸਭ ਨੂੰ ਬਾਹੋੰ ਫੜ ਨਚਾਉੰਦੇ ਸੀ
ਕਦੇ ਕਦਾਈਂ ਬੜਾ ਯਾਦ ਆਉਂਦਾ ਏ
ਸਮਾਂ ਇਕੱਠਿਆਂ ਜਿਹੜਾ ਬਿਤਾਉੰਦੇ ਸੀ
ਹੁਣ ਤਾਂ ਤਿਉਹਾਰ ਵੀ ਸਾਰੇ
ਸੁੰਨੇ ਜਿਹੇ ਲੰਘ ਜਾਂਦੇ ਨੇ
ਰਾਹ ਸਭਨਾਂ ਦੇ ਵੱਖੋ-ਵੱਖਰੇ ਹੋ ਗਏ
ਸਕੂਲੋਂ ਨਿਕਲਣ ਦੀ ਹੀ ਦੇਰੀ ਸੀ
ਇਕੱਲਿਆਂ ਬੈਠ ਕਦੇ ਸੋਚਦੀ ਹਾਂ ਉਹਨਾਂ ਦਿਨਾਂ ਬਾਰੇ
ਇੰਝ ਜਾਪਦਾ ਕੋਈ ਹਸੀਨ ਸੁਪਨਾ ਹੀ ਸੀ
ਕਦੇ ਕਦਾਈਂ ਬੜਾ ਯਾਦ ਆਉਂਦਾ ਏ
ਸਮਾਂ ਇਕੱਠਿਆਂ ਜਿਹੜਾ ਬਿਤਾਉੰਦੇ ਸੀ
ਦਿਲ ਕਰਦਾ ਸਕੂਲ ਮੁੜ ਚਲੇ ਜਾਈਏ
ਛੇਵੀਂ ਤੋਂ ਮੁੜ ਸ਼ੁਰੂ ਕਰੀਏ ਸਫ਼ਰ ਓਹੀ
ਸੱਤ ਸਾਲ ਪਹਿਲਾਂ ਜੋ ਕਰਿਆ ਸੀ
ਕਦੇ ਕਦਾਈਂ ਬੜਾ ਯਾਦ ਆਉਂਦਾ ਏ
ਸਮਾਂ ਇਕੱਠਿਆਂ ਜਿਹੜਾ ਬਿਤਾਉੰਦੇ ਸੀ

-


20 JAN 2022 AT 22:04

ਸਾਡੇ ਦੋਹਾਂ ਚ ਇੱਕ ਗੱਲ ਹੋਈ
ਉਸ ਗੱਲ ਤੋਂ ਬਾਅਦ ਦੋਹਾਂ ਪਾਸੇ ਚੁੱਪ ਹੋਈ
ਉਹ ਚੁੱਪ ਉਦੋਂ ਤੋਂ ਸ਼ੁਰੂ ਹੋ ਕੇ
ਹੁਣ ਤੱਕ ਚੱਲ ਰਹੀ ਏ...

-


24 NOV 2020 AT 21:03

We cannot express
HOSTEL LIFE in 2 lines

-


9 JAN 2022 AT 22:29

ਰਿਸ਼ਤਾ ਟੁੱਟੇ ਤੇ ਦੁੱਖ ਤਾਂ ਹੋਣਾ ਹੀ ਸੀ
ਪਰ ਜੇ ਰੱਬ ਤੋੜਦਾ
ਤਾਂ ਗੱਲ ਹੋਰ ਹੋਣੀ ਸੀ
ਪਰ ਤੇਰੇ ਤੋੜਨ ਨਾਲ
ਮੇਰੇ ਚ ਪਹਿਲਾਂ ਵਾਲਾ
ਕੁੱਝ ਬਚਿਆ ਹੀ ਨ੍ਹੀ

-


18 DEC 2021 AT 8:49

ਜਿਹੜੀਆਂ ਗੱਲਾਂ ਤੇਰੀਆਂ ਨੇ
ਮੈਂਨੂੰ ਮਜਬੂਰ ਕਰਿਆ ਏ
ਤੇਰੇ ਨਾਲ ਪਿਆਰ ਕਰਨ ਨੂੰ
ਅੱਜ ਤੂੰ ਆਪ ਉਹਨਾਂ ਤੋਂ ਮੁੱਕਰ ਰਿਹਾ ਏ
ਤੈਨੂੰ ਇੰਝ ਹੌਂਸਲਾ ਛੱਡਦੇ ਨੂੰ ਦੇਖ
ਮੇਰਾ ਦਿਲ ਘਬਰਾਉਂਦਾ ਏ
ਵੱਖ ਕਰਿਆ ਜੇਕਰ ਕਿਸਮਤ ਨੇ
ਕਿਸਮਤ ਨੂੰ ਕੋਸਣ ਜੋਗ ਤਾਂ ਹੋਵਾਂਗੇ
ਜਦ ਵੀ ਇੱਕ-ਦੂਜੇ ਦੀ ਯਾਦ ਆਵੇ
ਤਾਂ ਉਸ ਰੱਬ ਨੂੰ ਸ਼ਿਕਾਇਤ ਕਰਨ ਜੋਗ ਤਾਂ ਹੋਵਾਂਗੇ
ਪਰ ਆਪਣੇ-ਆਪ ਜੇ ਵੱਖ ਹੋਏ
ਖ਼ੁਦ ਦਾ ਸਾਮਹਣਾ ਵੀ ਕਰਨੇ ਤੋਂ ਰਹਿ ਜਾਵਾਂਗੇ
ਵਾਹਿਗੁਰੂ ਤੇ ਰੱਖ ਕੇ ਵਿਸ਼ਵਾਸ
ਇਸ ਤਰ੍ਹਾਂ ਹੀ ਅੱਗੇ ਵੱਧਦੇ ਹਾਂ
ਕਿੱਥੇ ਦਾ ਤਾਂ ਪਤਾ ਨ੍ਹੀ
ਪਰ ਕਿਤੇ ਨਾ ਕਿਤੇ ਤਾਂ ਜਾਵਾਂਗੇ...
-Nav_jot✍️

-


15 DEC 2021 AT 22:18

ਦਿਲ ਦੁਖਾਇਆ ਏ ਤੂੰ ਕਈ ਵਾਰ ਮੇਰਾ
ਪਰ ਫ਼ਰਕ ਜ਼ਿਆਦਾ
ਮੁੜ ਮਨਾਉਣਾ ਪਾਉਂਦਾ ਤੇਰਾ...

-


6 DEC 2021 AT 21:36

ਧੋਖਾ ਤੂੰ ਦਿੱਤਾ ਸੀ
ਤੇ ਪਿਆਰ ਵੀ ਤੂੰ ਬਦਲਿਆ ਸੀ
ਉਹ ਤਾਂ ਪਹਿਲਾਂ ਵਾਲੀ ਹੀ ਆ
ਤੇ ਪਿਆਰ ਵੀ ਉਸਦਾ ਉਹੀ ਆ
ਮੌਕਾ ਉਹਨੇ ਦਿੱਤਾ ਤੈਨੂੰ
ਕਿਉਂਕਿ ਤੈਨੂੰ ਖੋਣ ਦਾ ਡਰ ਹੈ ਉਹਨੂੰ
ਮਿਲ ਤਾਂ ਉਸ ਨੂੰ ਵੀ ਕਈ ਜਾਣੇ ਸੀ
ਪਰ ਤੇਰੇ ਮਿਲਣ ਤੋਂ ਬਾਅਦ ਓਹਨੇ
ਕਿਸੀ ਹੋਰ ਬਾਰੇ ਸੋਚਿਆ ਹੀ ਨ੍ਹੀ
ਹੁਣ ਦਿੱਤੇ ਮੌਕੇ ਦਾ ਫਾਇਦਾ ਨਾ ਚੁੱਕੀ
ਇੱਕ ਵਾਰ ਟੁੱਟ ਜਾਵੇ ਜੇ ਵਿਸ਼ਵਾਸ
ਮੁੜ ਕਦੇ ਜੁੜਦਾ ਨ੍ਹੀ
ਤੇਰੇ ਤੇ ਓਹਨੇ ਮੁੜ ਵਿਸ਼ਵਾਸ ਕਰਿਆ ਏ ਨਾ
ਤਾਂ ਫਰਜ਼ ਤੇਰਾ ਵੀ ਬਣਦਾ ਏ
ਕਿ ਹੁਣ ਫ਼ਿਰ ਉਸਨੂੰ ਤੋੜੀ ਨਾ
ਪਿਆਰ ਕਰਦੀ ਹੈ ਤੈਨੂੰ ਉਹ ਤੇਰੇ ਤੋਂ ਵੀ ਜ਼ਿਆਦਾ
ਉਸਦੀ ਕਹੀ ਗੱਲ ਤੂੰ ਕਦੇ ਮੋੜੀ ਨਾ
ਉਸਦੀ ਕਹੀ ਗੱਲ ਤੂੰ ਕਦੇ ਮੋੜੀ ਨਾ...

-


2 DEC 2021 AT 22:46

ਬਾਰ-ਬਾਰ ਇੱਕ ਹੀ ਇਨਸਾਨ,
ਤੋੜ ਕੇ ਰੱਖ ਦਿੰਦਾ ਤੇਰੇ ਜਜ਼ਬਾਤਾਂ ਨੂੰ
ਫ਼ਿਰ ਵੀ ਜਖ਼ਮ ਭਰਨ ਤੋਂ ਪਹਿਲਾਂ,
ਉਸ ਹੀ ਇਨਸਾਨ ਕੋਲ ਮੁੜ ਜਾਂਦਾ ਦਿਲਾ...

-


1 DEC 2021 AT 22:02

Mood ਮੁਤਾਬਿਕ ਚੱਲ ਰਹੇ ਨੇ ਜਨਾਬ ਅੱਜ-ਕੱਲ
ਅੱਜ ਇੱਕ ਗੱਲ ਦਾ mood ਨ੍ਹੀ ਤੇ ਕੱਲ ਕਿਸੇ ਹੋਰ ਗੱਲ ਦਾ
ਤੇ ਇੱਕ ਅਜਿਹਾ ਦਿਨ ਵੀ ਆਏਗਾ
ਜਦੋਂ ਸਾਡੇ ਲਈ ਵੀ mood ਨ੍ਹੀ ਹੋਏਗਾ...

-


Fetching itz_kaur♠️ Quotes