ਰੱਬ ਕਰੇ ਮੈਨੂੰ ਮੌਤ ਆਵੇ
ਉਸ ਦਿਨ ਜਿਸ ਦਿਨ ਹੋਵੇ ਤੇਰਾ ਜਨਮ ਦਿਨ
ਚੱਲ ਇਸੇ ਬਹਾਨੇ ਯਾਦ ਤਾਂ ਕਰੇਂਗੀ
ਕਿ ਮਰਿਆ ਵੀ ਸੀ ਕੋਈ ਇਸ ਦਿਨ..-
Instagram - @harwinder_singh_honey68
ਕੋਸ਼ਿਸ਼ ਕੀਤੀ ਸੀ ਮੈਂ ਰਾਹ ਬਦਲਣ ਦੀ
ਪਰ ਇਹ ਜਿੰਨੇਂ ਵੀ ਰਾਹ ਨਿਕਲੇ
ਸਭ ਮੈਨੂੰ ਤੇਰੇ ਵੱਲ ਲੈ ਗਏ
ਬਸ ਇਹੋ ਹੀ ਮੰਜ਼ਿਲ ਹੈ ਤੇਰੀ
ਮੈਨੂੰ ਵਾਰੋ ਵਾਰੀ ਕਹਿ ਗਏ-
ਰੋ ਰਿਹਾ ਹਾਂ ਮੁੱਦਤਾਂ ਤੋਂ
ਹੋ ਗਿਆ ਸੀ ਇਸ਼ਕ ਸ਼ਿਦਤ ਤੋਂ
ਤਜ਼ੁਰਬਾ ਹੈ ਤਾਂ ਹੀ ਆਖਦਾ ਹਾਂ
ਯਾਰੋ ਮੌਤ ਚੰਗੀ ਹੈ ਇਸ ਮੁਹੱਬਤ ਤੋਂ-
ਰੂਹ ਦਾ ਰਿਸ਼ਤਾ ਵੀ ਚੁੱਭਦਾ ਏ ਦੁਨੀਆਂ ਨੂੰ
ਕੀ ਕੁੱਝ ਮੈਥੋਂ ਪੁੱਛਦੀ ਏ ਦੁਨੀਆਂ
ਕਿੰਨੇਂ ਸਾਲ ਉਹ ਸੀ ਨਾਲ ਰਹੀ
ਰੋ ਕੇ, ਰੁਸ ਕੇ, ਲੜ ਕੇ ਵੀ ਉਹ ਦਿਆਲ ਰਹੀ
ਯਾਦਾਂ ਖੁਆਬਾਂ ਦੇ ਵਿੱਚ ਬਸ ਉਹ ਮੇਰੇ ਨਾਲ ਰਹੀ-
ਕੁੱਝ ਜਖ਼ਮ ਅੱਲੇ ਨੇ ਇਸ ਸੋਹਲ ਜਿਹੇ ਦਿਲ ਉੱਤੇ
ਇਹ ਜੋ ਕੁੱਝ ਵੀ ਹੋਇਆ ਉਹਨਾਂ ਦੀ ਮੇਹਰਬਾਨੀ ਏ
ਹਿਸਾਬ-ਕਿਤਾਬ ਨਹੀਂ ਕੀਤਾ ਇਸ਼ਕ ਦੇ ਵਣਜ ਵਪਾਰਾਂ ਦਾ
ਜੋੜ-ਤੋੜ ਤੋਂ ਪਤਾ ਲੱਗੂ ਹੋਇਆ ਲਾਭ ਜਾਂ ਹਾਨੀ ਏ
ਲਿਖਤ ਚ ਕੁੱਝ ਨਾ ਲਿਆ ਇਹੋ ਬੱਸ ਇਕ ਗਲਤੀ ਕਰ ਬੈਠਾ
ਉਸਦਾ ਇੱਕ-ਇੱਕ ਵਾਦਾ ਯਾਦ ਮੇਰੇ ਬਸ ਮੂੰਹ-ਜ਼ਬਾਨੀ ਏ
'ਹਨੀ' ਅਕਸਰ ਇਹ ਲੋਕੀਂ ਕਹਿੰਦੇ ਕਿ ਮੈਂ ਇਕੱਲਾ ਚੱਲਦਾ ਹਾਂ
ਪਰ ਜੋ ਵਾਂਗ ਕਾਫ਼ਲੇ ਨਾਲ ਚੱਲੇ ਉਸ ਦੀਆਂ ਯਾਦਾਂ ਦੀ ਰੁਬਾਨੀ ਏ
-
ਪੱਥਰਾਂ ਨਾਲ ਪਿਆਰ ਕੀਤਾ ਕਿਉਂਕਿ ਨਾਦਾਨ ਸੀ ਮੈਂ
ਗ਼ਲਤੀ ਹੋਈ ਕਿਉਂਕਿ ਇਨਸਾਨ ਸੀ ਮੈਂ
ਅੱਜ ਜਿਸਨੂੰ ਮੇਰੇ ਨਾਲ ਨਜ਼ਰਾਂ ਮਿਲਾਉਣ ਵਿੱਚ ਤਕਲੀਫ਼ ਹੈ
ਕੱਲ੍ਹ ਤੱਕ ਉਸੇ ਦੀ ਜਾਨ ਸੀ ਮੈਂ-
ਤੇਰੇ ਵਾਅਦਿਆਂ ਦੀ ਪੰਡ
ਵੇ ਮੈਂ ਬੋਚ ਬੋਚ ਚੱਕਾਂ
ਤੇਰੇ ਨਿੱਤ ਨਵੇਂ ਲਾਰੇ
ਇੱਕ ਚੱਕਾਂ ਇੱਕ ਰੱਖਾਂ-
ਨੀਂਦ ਦੀਆਂ ਗੋਲੀਆਂ ਖਾਂਦਾ ਹੈ
ਹੁਣ ਉਹ ਸ਼ਖ਼ਸ
ਜੋ ਕਦੇ ਇਸ਼ਕ ਦੀਆਂ ਕਲਮਾਂ ਪੜ੍ਹ ਕੇ
ਸੋ ਜਾਇਆ ਕਰਦਾ ਸੀ-
ਇਹ ਕੱਲਯੁਗ ਹੈ ਜਨਾਬ
ਬੁਰੇ ਵਕ਼ਤ ਜਿਸਨੂੰ ਤੁਸੀਂ ਸੰਭਾਲਦੇ ਹੋ
ਚੰਗਾ ਵਕ਼ਤ ਆਉਣ ਤੇ
ਕਿਸੇ ਹੋਰ ਦਾ ਸਹਾਰਾ ਬਣ ਜਾਂਦੈ ਨੇ-