ਪੈਰਾਂ ਦੇ ਵਿੱਚ ਲਿੱਤੜੇ ਜਾਈਏ
ਸਾਡੇ ਜੁ਼ਰਮ ਕੁਝ ਐਸੇ ਸੰਗੀਨ ਆ।
ਤੇਰੀ ਫਿਜਾ਼ ਵੀ ਦਿਲ ਟੁੰਬਦੀ ਏ
ਸਾਡੀ ਬਹਾਰ ਵੀ ਭੋਰਾ ਨਾ ਰੰਗੀਨ ਆ।
ਜਿੱਥੇ ਜੋਬਨ ਰੁੱਤੇ ਫੁੱਲ ਮੁਰਝਾਉਣ
ਮੈਂ ਐਸੀ ਬੰਜਰ ਓਹ ਜ਼ਮੀਨ ਆ।।
ਤੇਰੇ ਹੁੰਦਿਆਂ ਰਹਿਬਰ ਰੱਬ ਨੂੰ ਮੰਨਾਂ
ਏਹ ਤੇਰੀ ਨਹੀਂ ਰੱਬ ਦੀ ਤੌਹੀਨ ਆ ।
ਅਜ਼ਲ ਤੋਂ ਫਜ਼ਲ ਤੀਕ ਤੇਰਾ ਸਾਥ ਮੰਗਾ,
ਖੁਦਾ ਓਸੇ ਸ਼ਣ ਆਖੇ ਆਮੀਨ ਆ।।
ਮੇਰੇ ਖਿਆਲਾਂ ਦੀ ਸੰਦਲੀ ਚੌਖਟ ਤੇ
ਤੇਰੇ ਅਹਿਸਾਸਾਂ ਦੀ ਗੱਦੀ ਨਸੀ਼ਨ ਆ।।
ਮੇਰਾ ਅਕਲੋਂ ਬੇਅਕਲੇ ਹੋਣਾ ਲਾਜ਼ਮੀ ਸੀ
ਕਿ ਤੇਰੇ ਖਿਆਲ ਹੀ ਐਨੇ ਓਸੀ਼ਨ ਆ।।
ਦਿਲ ਦੇ ਸੰਦੂਕ ਵਿੱਚ ਲਾ ਜਿੰਦਾ ਸਾਂਭੇ ਮੈਂ
ਬੀਤੇ ਜੋ ਤੇਰੇ ਸਾਹਵੇਂ ਪਲ ਬੜੇ ਜ਼ਰੀਨ ਆ।।
ਖਿੱਚੋ ਤਾਣ ਤੋਂ ਬਚਾ ਕੇ ਰੱਖੀ ਇਹਨਾਂ ਨੂੰ
ਇਹ ਮੁਹੱਬਤੀ ਤੰਦ ਬੜੇ ਹੀ ਮਹੀਨ ਆ।।-
Simr_07
Engg. Life with lots of jazzbat...
The more u exhaust the more u shine.... read more
ਜਦੋਂ ਇੱਛਾਵਾਂ ਜ਼ਰੂਰਤਾਂ ਬਣ ਜਾਣ
ਤਾਂ ਰੱਬ ਨਾਲ ਫਾਸਲੇ ਵੱਧ ਜਾਂਦੇ ਹਨ।
ਪਰ ਜਦੋਂ ਜ਼ਰੂਰਤਾਂ ਵੀ ਇੱਛਾਵਾਂ ਵਿੱਚ
ਤਬਦੀਲ ਹੋਣ ਲੱਗ ਜਾਣ ਤਾਂ
ਸਮਝ ਲਵੋ ਕਿ ਰੱਬ ਥੋਡੇ ਨਾਲ
ਨੇੜਤਾ ਵਧਾਉਣਾ ਚਾਹੁੰਦਾ ਹੈ।।-
ਅਸੀਂ ਨਿੱਤ ਦਿਨ ਖਤ ਉਡੀਕਦੇ ਰਹੇ
ਪਰ ਥੋਡੀ ਨਾ ਕੋਈ ਡਾਕ ਆਈ।
ਅਸੀਂ ਸਾਹਾਂ ਦਾ ਸ਼ੋਰ ਵੀ ਥਮਦੇ ਰਹੇ
ਪਰ ਥੋਡੀ ਨਾ ਕੋਈ ਹਾਕ ਆਈ।।
ਅਸੀਂ ਅਜਲਾਂ ਤੋਂ ਬਨਣਾ ਤੇਰੇ ਲੋਚਦੇ ਰਹੇ
ਵਾਰੀ ਆਈ ਤਾਂ ਹੋਰ ਹੀ ਚਾਕ ਆਈ।
ਅਸੀਂ ਚੁੱਕ ਕੇ ਮੱਥੇ ਨਾਲ ਲਾ ਲੈਣੀ ਸੀ
ਬੇਸ਼ੱਕ ਤੇਰੇ ਪੈਰਾਂ ਦੀ ਹੀ ਹੁੰਦੀ ਖਾਕ ਆਈ।।
ਹਿਜਰ ਦੀ ਭੱਠੀ ਵਿੱਚ ਗਿੱਝ ਗਏ ਹਾਂ ਤਪਣਾ
ਮੋੜਦੇ ਰਹੇ ਹਰ ਹਵਾ ਜੋ ਵੀ ਮੁਹੱਬਤਾਂ ਦੇ ਸਾਕ ਲਿਆਈ।।
ਕਵਿਤਾਵਾਂ ਦਾ ਸਿਰਜਣ ਏਹ ਦੇਣ ਹੈ ਤੇਰੀ
ਉਂਝ ਕਦੇ ਨਾ ਸਾਨੂੰ ਸੀ ਇੱਕ ਵਾਕ ਵੀ ਥਿਆਈ।।
ਕੁਝ ਚੀਜਾਂ ਸਿਰਫ ਮਹਿਸੂਸ ਮਾਤਰ ਹੁੰਦੀਆਂ ਨੇ
ਦਿਲ ਟੁੱਟਣ ਦੀ ਵੀ ਹੈ ਕਦੇ ਖੜਾਕ ਆਈ?-
ਜਿਊਂਦੀਆਂ ਸਦਰਾਂ ਨੂੰ ਹੀ ਦਫਨਾ ਲਿਆ ਹੈ,
ਪੁਰਸ਼ੋਰ ਕੂਕਾਂ ਨੂੰ ਛੱਡ ਚੁੱਪਾਂ ਨੂੰ ਅਪਨਾ ਲਿਆ ਹੈ।
ਅੱਜ ਉਹਦੀਆਂ ਨਜ਼ਰਾਂ ਨੂੰ ਦੇਖ ਕੇ ਲੱਗਿਆ ਕਿ
ਮੈਂ ਹੁਣ ਉਹਨੂੰ ਪੂਰੀ ਤਰ੍ਹਾਂ ਗਵਾ ਲਿਆ ਹੈ।।-
ਤੁਸੀਂ ਸ਼ਹਿਰ ਸਾਡੇ ਕਦਮ ਪਾਏ
ਸ਼ਹਿਰ ਨੂੰ ਦੀਵਾਲੀ ਜਿੰਨ੍ਹਾਂ ਚਾਅ।
ਸਾਨੂੰ ਤਾਂ ਸੱਜਣਾ ਤੇਰੇ ਨਾਲ ਭਾਅ
ਫੇਰ ਐਵੇਂ ਤਾਂ ਨੀ ਤੇਰੇ ਸ਼ਹਿਰ ਨੂੰ ਚਾਅ।
ਤੁਸੀਂ ਮੁੜ ਫੇਰ ਦੁਬਾਰੇ ਕਦ ਆਓਗੇ
ਅਸੀਂ ਕਦ ਤੱਕ ਦੇਖਾਂਗਾਂ ਤੁਹਾਡਾ ਰਾਹ।
ਇਹ ਤਮੰਨਾ ਤਾਂ ਰਹੂਗੀ
ਚਾਹੇ ਰੁੱਕ ਜਾਵਣ ਏਹ ਸਾਹ।
ਕੁਝ ਖਵਾਇਸ਼ਾਂ ਪੂਰੀਆਂ ਹੋ ਜਾਂਦੀਆਂ
ਜੇ ਲਗਾਈ ਹੋਵੇ ਰੂਹਾਂ ਤੱਕ ਵਾਅ।।-
ਜ਼ਿੰਦਗੀ ਤੋਂ ਹੁਣ ਥੱਕੇ ਹੋਏ ਹਾਂ।
ਬੋਝ ਦਿਲਾਂ ਤੇ ਚੱਕੇ ਹੋਏ ਆ।
ਕਿੰਝ ਅੱਪੜਦੇ ਅਸੀਂ ਦਿਲ ਦੀ ਸਰਦਲ ਤੱਕ
ਰਕੀਬਾਂ ਨੇ ਰਾਹ ਪਹਿਲਾਂ ਹੀ ਡੱਕੇ ਹੋਏ ਆ।।
ਮਿਰਗਾਂ ਜਹੀ ਤੇਰੀ ਤੋਰ ਦੇਖਕੇ
ਮਿਰਗ ਵੀ ਹੱਕੇ ਬੱਕੇ ਹੋਏ ਆ।।
ਧਰਤੀ ਦੇ ਕਿਸ ਖੂੰਝੇ ਖਿੜਦੇ
ਤੇਰੇ ਰੂਪ ਅੱਗੇ ਫੁੱਲ ਫੱਕੇ ਹੋਏ ਆ।।
ਸਾਂਭ ਕੇ ਰੱਖੀਂ ਤੂੰ ਸੰਗ ਦੀ ਟੂਮ ਨੂੰ
ਸੁਣਿਆ ਪਿੰਡ ਬੜੇ ਚੋਰ ਉਚੱਕੇ ਹੋਏ ਆ।।
ਤੈਨੂੰ ਤੱਕਣਾ ਇਸ਼ਕ ਹਕੀਕੀ ਵਰਗਾ
ਸਾਡੇ ਏਥੇ ਮਦੀਨੇ ਮੱਕੇ ਹੋਏ ਆ।।
ਤੇਰਾ ਮਿਲਣਾ ਇੱਕ ਠਹਿਰਾਵ ਜਿਹਾ
ਉਂਝ ਹੁਣ ਤੱਕ ਤਾਂ ਬਸ ਧੱਕੇ ਹੋਏ ਆ।।
ਹਾਸਿਆਂ ਨਾਲ ਹੁਣ ਪੈਣਗੇ ਯਾਰਾਨੇ
ਅਰਸੇ ਤੋਂ ਮੈਂ ਤੇ ਗਮ ਸੱਕੇ ਹੋਏ ਆਂ।।
ਕਦੇ ਤਾਂ ਭਾਵਾਂ ਗੇ ਤੇਰੀਆਂ ਨਜ਼ਰਾਂ ਨੂੰ
ਤਾਹੀਂ ਦਰ ਤੇਰੇ ਦੇ ਮੁਸਾਫਿਰ ਪੱਕੇ ਹੋਏ ਆਂ।।-
ਦੁਨੀਆਂ ਪੁੱਛਦੀ -
" ਤੂੰ ਉਹਨੂੰ ਭੁੱਲਦਾ ਕਿਉਂ ਨਹੀਂ?"
ਮੈਂ ਕਿਹਾ -
"ਉਹਨੂੰ ਭੁੱਲਣ ਲਈ ਮੈਨੂੰ ਮੇਰੇ
ਲਫਜਾ਼ਂ ਤੇ ਮੇਰੀਆਂ ਲਿਖਤਾਂ ਨੂੰ
ਭੁੱਲਣਾ ਪਵੇਗਾ ਤੇ ਮੈਂ ਆਪਣੀਆਂ
ਲਿਖਤਾਂ ਨੂੰ ਛੱਡਣਾ ਨਹੀਂ ਚਾਹੁੰਦਾ
ਕਿਉਂਕਿ
ਮੈਂ ਉਹਨੂੰ ਕਦੇ ਭੁੱਲਣਾ ਨਹੀਂ ਚਾਹੁੰਦਾ।।"-
ਜਾਣ ਵੇਲੇ ਉਹਨੇ ਕਿਹਾ ਸੀ
"ਕਿਸੇ ਹੋਰ ਨਾਲ ਨਾ ਕਰੀਂ
ਜੋ ਤੂੰ ਹੈ ਮੇਰੇ ਨਾਲ ਕਰਿਆ।"
ਫੇਰ ਕਿਸੇ ਹੋਰ ਨੂੰ ਪਿਆਰ ਹੁਣ ਕਿੰਝ ਕਰਾਂ
ਮੈਂ ਤਾਂ ਪਿਆਰ ਹੀ ਸੀ ਉਹਦੇ ਨਾਲ ਕਰਿਆ।।-
ਉਹ ਦੀਆਂ ਵੱਖ ਸੀ ਪੈੜਾਂ ਦੁਨੀਆਂ ਤੋਂ
ਤੇ ਮੇਰੇ ਸਾਹ ਵੀ ਦੁਨੀਆਂ ਨਾਲ ਰਲਦੇ ਰਹੇ।
ਉਹ ਗਮਾਂ ਵਿੱਚ ਵੀ ਸ਼ੀਤਲ ਸੀ ਚਸ਼ਮਿਆਂ ਵਾਂਗ
ਤੇ ਅਸੀਂ ਖੇੜਿਆਂ ਵਿੱਚ ਵੀ ਚਿਖਾ ਵਾਂਗ ਬਲਦੇ ਰਹੇ।।
ਨਾਲ ਸੀ ਤਾਂ ਚੜਦੇ ਵਾਂਗ ਜਲੌਅ ਸੀ
ਵੱਖ ਹੋਏ ਤਾਂ ਹੌਲੀ ਹੌਲੀ ਢਲਦੇ ਰਹੇ।।
ਇਸ਼ਕੇ ਦੀ ਗਹਿਰਾਈ ਵਿੱਚ ਨਾ ਉਤਰ ਸਕੇ
ਅਸੀਂ ਮੁਹੱਬਤੀ ਤੈਰਾਕ ਹਸ਼ਰ ਤੀਕ ਤਲ ਦੇ ਰਹੇ।।
ਕਦ ਪੰਛੀ ਬਣ ਕੇ ਉੱਡ ਗਏ ਖਬਰ ਨਹੀਂ
ਵਿਛੋੜੇ ਦੇ ਬੋਟ ਅਸਾਡੇ ਵਿੱਚ ਚਿਰਾਂ ਤੋਂ ਪਲਦੇ ਰਹੇ।।
ਪਤਝੜ ਦਾ ਆਊਣਾ ਲਾਜਮੀ ਹੀ ਸੀ ਕਿਉਂਕਿ
ਚਾਹਤਾਂ ਦੇ ਫੁੱਲ ਹੱਦੋਂ ਵੱਧ ਫੁੱਲਦੇ ਫਲਦੇ ਰਹੈ।।
ਉਹਨਾਂ ਦੀਵੇ ਬਾਲ ਘਰ ਰੌਸ਼ਨਾਈ ਰੱਖਿਆ
ਅਸੀਂ ਜੁਗਨੂੰਆਂ ਹੱਥ ਸੁਨੇਹੇ ਘਲਦੇ ਰਹੇ।।
ਉਹ ਮਹਿਲਾਂ ਦੇ ਵਾਸੀ ਉੱਚੀਆਂ ਬਰੂਹਾਂ ਵਾਲੇ
ਅਸੀਂ ਅਉਧ ਉਮਰ ਭਟਕੇ ਵਿੱਚ ਥਲ ਦੇ ਰਹੇ।।-
ਮੁਹੱਬਤਾਂ ਦੇ ਫੱਟ ਕਿੰਝ ਸਹਿਣਾ
ਸਾਨੂੰ ਆ ਗਿਆ
ਰੂਹਾਂ ਦਾ ਵਿਯੋਗ ਕਿੰਝ ਪੈਣਾ
ਸਾਨੂੰ ਆ ਗਿਆ
ਪਾਣੀ ਚੜਦੇ ਤੋਂ ਲਹਿੰਦੇ ਵੱਲ ਕਿੰਝ ਵੈਣਾ
ਸਾਨੂੰ ਆ ਗਿਆ
ਦੂਰੀ ਦਿਲਾਂ ਵਿੱਚ ਕਿੰਝ ਪਾਣਾ
ਸਾਨੂੰ ਆ ਗਿਆ
ਮੋਹ ਦੇ ਮਲੂਕ ਅਹਿਸਾਸਾਂ ਨਾਲ ਕਿੰਝ ਰਹਿਣਾ
ਸਾਨੂੰ ਆ ਗਿਆ
ਪਿਆਰਿਆਂ ਦੇ ਜ਼ਿੰਦਗੀ ਚੋਂ ਜਾਣ ਤੋਂ ਬਾਦ
ਕਿੰਝ ਚੁੱਪ ਚੁੱਪ ਰਹਿਣਾ
ਸਾਨੂੰ ਆ ਗਿਆ ,,,,ਸਾਨੂੰ ਆ ਗਿਆ।।-