ਕਿਵੇਂ ਦੀ ਫ਼ਿਤਰਤ ਆ ਦੁਨੀਆਂਦਾਰੀ ਦੀ,
ਹਰ ਪਾਸੇ ਝੂਠ ਦਾ ਬੋਲਬਾਲਾ ਏ,
ਸੱਚ ਦੇ ਮੂੰਹ ਤੇ ਤਾਂ ਲੱਗਿਆ ਤਾਲਾ ਏ....
ਪਾਠ ਤਾਂ ਨਿੱਤ ਕਰਦੇ ਵੇਖੇ,
ਲੋਕ ਕਰਦੇ ਦੇਖੇ ਅਮਲ ਨਹੀਂ....
ਸੱਚੀਓਂ ਮਿਲ ਜਾਊ ਸੱਚਖੰਡ ??
ਜਦ ਚੰਗੇ ਹੀ ਕੀਤੇ ਕਦੇ ਕਰਮ ਨਹੀਂ....
ਕਿਉਂ ??
ਕਿਸੇ ਲਈ ਜੀ ਹਜ਼ੂਰੀ ਕਰਨੀ ਬਹੁਤ ਜ਼ਰੂਰੀ ਏ,
ਕਿਸੇ ਲਈ ਚੁੱਪ ਚਾਪ ਮਾੜੇ ਬੋਲ ਸਹਿਣਾ ਮਜ਼ਬੂਰੀ ਏ....
ਚੁਗਲਖੋਰਾਂ ਦੀ ਪੁੱਛ ਬੜੀ,
ਕਿਉਂ ਕਦਰ ਨਹੀਂ ਏ ਸੱਚਿਆਂ ਦੀ...
ਦੱਸ !!
ਅੱਗ ਲਾਉਣ ਵਾਲਿਆਂ ਨੂੰ ਕੀ ਫ਼ਰਕ ਪੈਣਾ,
ਹਾਲਾਤ ਤਾ ਵਿਗੜ ਜਾਂਦੇ ਬਸ ਕੰਨੋਂ ਕੱਚਿਆਂ ਦੇ ।-
Lyrics 👉Mr. Dass
Singer 👉Mr. Dass
Video 👉Rahul Kashyap
Label 👉Mr. Das... read more
ਕਹਿੰਦੇ ਪੱਤਾ ਨੀ ਹਿੱਲਦਾ ਤੇਰੀ ਰਜਾ ਬਿਨਾਂ,
ਲੇਖਾ 'ਤੇ ਜਦ ਚੱਲਦੀ ਏ ਕਲਮ ਤੇਰੀ,
ਰੱਬਾ ਲੋਕ ਤਾਂ ਦੇਖ ਲਏ ਬਹੁਤ ਬਦਲ ਦੇ,
ਹੁਣ ਕਿਸਮਤ ਵੀ ਬਦਲ ਦੇ ਮੇਰੀ।।-
ਤਾਂਘ ਨਹੀਂ ਬੇਗਾਨੀ ਆਸ ਤੇ,
ਬੜੀ ਆਮ ਜਿਹੀ ਜ਼ਿੰਦਗੀ ਮਿਲ਼ੀ ਆ,
ਇਹਨੂੰ ਬਣਾਉਣਾ ਬਸ ਮੈਂ ਖਾਸ ਏ,
ਮੈਂਨੂੰ ਹੁਨਰ ਤਾਂ ਦਿੱਤਾ ਵਾਹਿਗੁਰੂ ਨੇ,
ਮਿਹਨਤਾਂ ਦਾ ਮੁੱਲ ਵੀ ਪੈ ਜਾਵੇ !
ਮੇਰੀ ਇਹੋ ਅਰਦਾਸ ਏ ।।-
ਕਿੱਥੇ 5911 ਰੀਸਾ ਤੇਰੀਆਂ,
ਨਾ ਤੇਰੇ ਜਿਹਾ ਲੱਭਣਾ ਕੋਈ ਹੋਰ ਏ,
ਭਾਵੇਂ ਉਮਰ ਸੀ ਘੱਟ ਮੂਸਿਆ,
ਤੇਰਾ ਚੱਲਿਆ ਵੀ ਪੂਰਾ ਦੌਰ ਏ,
ਜੇ ਤੇਰੇ ਦੋ ਯਾਰ ਨੇ ਬੱਚ ਸਕਦੇ,
ਫਿਰ ਤੂੰ ਵੀ ਤਾਂ ਬੱਚ ਸਕਦਾ ਸੀ,
ਐਵੇਂ ਤਾਂ ਨੀ ਗੈਰ ਮਾਰ ਗਏ,
ਤੇਰਾ ਆਪਣਾ ਖ਼ਬਰ ਲਾਗੇ ਦੀ ਦੱਸਦਾ ਸੀ,
ਤੇਰੇ ਬਾਪੂ ਦੀ ਮਾਰੀ ਥਾਪੀ ਨੇ,
ਵਿੱਚ ਸੋਚਾ ਦੇ ਪਾ ਦਿੱਤਾ,
ਤੂੰ ਵੱਡੀ ਸ਼ੈਅ ਸੀ ਕੋਈ,
ਜਿਹਨੇ ਦੁਨੀਆਂ ਨੂੰ ਰੋਣੇ ਲਾ ਦਿੱਤਾ,
ਦੱਸੋ ਕੀ ਸੀ ਮਾੜਾ ਗੀਤਾਂ ਵਿੱਚ,
ਹੱਕ ਸੱਚ ਲਈ ਤਾਂ ਬੋਲਦਾ ਸੀ,
ਕੌਣ ਚੰਗਾ ਕੌਣ ਮਾੜਾ ਏ,
ਪਰਦੇ ਸਰੇਆਮ ਜੋ ਖੋਲਦਾ ਸੀ ।।-
ਕਿੱਥੇ ਭੁੱਲਿਆ ਭੁੱਲ ਦੇ ਨੇ,
ਘਰ ਦਿਲ 💓 ਵਿੱਚ ਜੋ ਕਰਦੇ ਨੇ,
ਭਾਵੇਂ ਟੁੱਟਿਆਂ ਰਾਬਤਾ ਸਾਹਾਂ ਦਾ,
Legend ਕਿੱਥੇ ਮਾਰਿਆ ਮਰਦੇ ਨੇ.... 💫💐-
A very beautiful birthday for a very beautiful soul.... 🎉🎊
Happy birthday Legend (shubhdeep sidhu) ❣️-