ਕਿਸੇ ਦਾ ਚਾਹੇ ਤੂੰ ਬੁਰਾ ਨ ਚਾਹਿਆਂ
ਸਦਾ ਸਰਬੱਤ ਦਾ ਭਲਾ ਮਨਾਇਆ ,
ਨਿੱਕੇ ਪਿੰਡ ਤੋ ਉੱਠ ਕੇ ਮਿੱਤਰਾ
ਭਾਵੇ ਏ ਤੂੰ ਦੁਨੀਆ ਵਿੱਚ ਛਾਇਆ ,
ਘਰੋਂ ਤਾਂ ਤੁਰਿਆ ਸੀ ਅੱਗੇ ਵਧਣ ਨੂੰ
ਅਗਲੇ ਮੋੜ ਉੱਤੇ ਮਿਲਦੀ ਏ ਮੋਂਤ ਮਿੱਤਰਾਂ ,
Failure ਨੂੰ ਨਾਂ ਕਰਨੋਂ ਮਖੋਲ ਛੱਡ ਦੇ
ਇੱਥੇ Success ਖਾਵੇ ਗੋਲੀ-ਪਿਸਤੌਲ ਮਿੱਤਰਾਂ ॥
REST IN POWER “SIDHU MOOSEWALA”-
“Respect everyone,Hurt no one “
👻dhesigury
In... read more
ਖਾਤਿਰ ਕੌਮ ਦੀ ਬਾਂਜ਼ਾ ਵਾਲਿਆਂ ਵਾਰ ਦਿੱਤਾ ਸਾਰਾ ਪਰਿਵਾਰ
ਪਹਿਲਾ ਵਾਰਿਆ ਬਾਪ ਗੁਰੂ ਸ਼੍ਰੀ ਤੇਗ ਬਹਾਦੁਰ ਸੀਸ ਲਵਾਂਹ
ਹਿੰਦੂਆਂ ਲਈ ਦਿੱਲੀ ਚੋੰਕ ਵਿਚਕਾਰ ,
ਪਾਈ ਸ਼ਹੀਦੀ ਮਾਤਾ ਗੁਜਰ ਕੌਰ ਪੋਹ ਦੇ ਮਹੀਨੇ
ਜਦ ਵਿੱਛੜਿਆ ਪਰਿਵਾਰ ਠੰਡੇ ਬੁਰਜ ਵਿੱਚ ਪਾਲੇ ਨਾਲ,
2 ਵਾਰੇ ਵੱਡੇ ਪੁੱਤ ਅਜੀਤ ਤੇ ਜੁਝਾਰ ਸਿੰਘ ਅੱਖਾਂ ਸਾਹਮਣੇ
ਜੋ ਜੰਗ ਹੋਈ ਘਮਾਸਾਨ ਚਮਕੌਰ ਗੜ੍ਹੀ ਵਿਚਕਾਰ ,
2 ਛੋਟੇ ਫਰਜ਼ੰਦ ਮਾਂ ਦੇ ਜ਼ੋਰਾਵਰ ਤੇ ਫ਼ਤਿਹ ਸਿੰਘ
ਸਰਹਿੰਦ ਦੀਆ ਨੀਂਹਾਂ ਵਿੱਚ ਚਿਣ ਗਏ
ਲਾ ਕੇ ਇੱਟਾਂ ਮੁਗਲਾਂ ਨੇ ਸਿਰ ਤੋ ਪਾਰ ,
ਆਪਣਾ ਆਪ ਵਾਰਿਆ ਕੌਮ ਤੋਂ ਵਾਰ ਕੇ ਕੁਲ ਪਰਿਵਾਰ
ਕਿਸੇ ਚੀਜ਼ ਦਾ ਮੋਹ ਨਾ ਕੀਤਾ ਦੱਸੋ ਕੀ ਨਹੀਂ ਸੀ ਗੁਰਾਂ ਦੇ ਪਾਸ
ਦੱਸੋ ਕੀ ਨਹੀਂ ਸੀ ਗੁਰਾਂ ਦੇ ਪਾਸ?-
ਸਿੱਖਾ ਲਈ ਕੋਈ ਕਾਨੂੰਨ ਨਾਂ ਮੁੱਢ ਤੌਂ
ਹੁਣ ਚਾੜਤੀਆਂ ਸਿਰਾਂ ਤੇ ਗੱਡੀਆਂ,
ਇਸ ਕੇਸ ਦੀ ਨਾਂ ਸਜ਼ਾ ਨਾਂ ਸੁਣਵਾਈ ਹੋਣੀ
ਨਾਂ ਪੁੱਛਣਾਂ ਕਿੰਨੇ ਮਰੇ ਤੇ ਨੇ ਟੁੱਟੀਆਂ ਹੱਡੀਆਂ,
ਨੇਤਾ ਸਾਰੇ ਹੋਏ ਆਪਣਾ ਢਿੱਡ ਭਰਨੇ ਨੂੰ
ਪੋਸਟਾਂ ਖੋਹ ਕੇ ਜਾ ਲੈ ਲੈਦੇ ਦੇ ਨੋਟਾਂ ਦੀਆਂ ਗੱਠੀਆਂ,
ਬੇਕਸੂਰ ਸਿੰਘ ਵਿੱਚ ੮੪ ਮਾਰੇ
ਸਾੜ ਦਿੱਤੀਆਂ ਉਹਨਾਂ ਕੇਸਾ ਦੀਆਂ ਥੱਬੀਆਂ,
ਜ਼ੇਲਾਂ ਵਿੱਚ ਰੁਲਣ ਸੂਰੇ ਸਾਡੇ ਕਈ ਸਾਲਾਂ ਤੌ
ਓਹਨਾ ਦੀਆ ਸੁਣਵਾਈਆਂ ਵਿੱਚੇ ਨੇ ਛੱਡੀਆ,
ਕੌਮ ਦੇ ਸਿਰੌਂ Power ਵਿੱਚ ਆ ਕੇ
ਕਰਦੇ ਨੇ ਕੌਮ ਦੀਆਂ ਈ ਇਹ ਭੰਡੀਆਂ,
ਧਰਨੇ ਤੇ ਬੈਠੇ ਨੇ ਜੋ ਕਹਿੰਦੇ ਉਹ ਤਾਂ ਕਿਸਾਨ ਈ ਨਹੀਂ
ਕਿਸਾਨਾਂ ਵਿੱਚ ਵੀ ਜਾਤ ਦੀਆਂ ਪਾ ਰਹੇ ਨੀ ਵੰਡੀਆ,
ਮਰਨ ਤੇ ਸਭ ਸਹਿਣ ਘਾਟੇ ਆਮ ਲੋਕ ਵੀਚਾਰੇ
ਇਹ ਅੰਦਰੋਂ ਅੰਦਰੀ ਆਪਸ ਚ’ ਕਰਦੇ ਨੇ ਸੰਧੀਆਂ,
“ ਗੁਰੀ ਗਗੜੇ ” ਦਿਆਂ ਕਿੱਥੇ ਜਾ ਕੇ ਇਹਨਾਂ ਦੇਣਾ ਲੇਖਾ
ਜਿੰਨਾ ਨੇ ਪੈਸੇ ਤੇ ਸੱਤਾ ਪਿੱਛੇ ਜ਼ਮੀਰਾਂ ਈ ਵੇਚ ਛੱਡੀਆਂ
ਆਪਣੀਆਂ ਜ਼ਮੀਰਾ ਈ ਵੇਚ ਛੱਡੀਆਂ…
- ✍️ ਗੁਰੀ_ਢੇਸੀ-
(Part 1) ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਕਿਸੇ ਨੇ ਚੁੱਕਿਆਂ ਝੰਡਾ ਕਿਸਾਨੀ
ਕੋਈ ਟਰੈਕਟਰ ਲਿਆਇਆਂ,
ਕਿਸੇ ਨੇ ਜੀਪ ਮਗਰ ਪਾਈ ਟਰਾਲੀ
ਕਿਸੇ ਚੱਕ ਸਾਇਕਲ ਰਾਹ ਦਿੱਲੀ ਦੇ ਪਾਇਆਂ,
ਕਿੰਨੇ ਚਿਰ ਤੌਂ ਚੁੱਪ-ਚਾਪ ਸੀ ਸਹਿੰਦੇ
ਹੁਣ ਉੱਠਿਆਂ ਭੂਚਾਲ ਦੱਸੇ ਕਿਸਾਨ ਕਿੰਨਾ ਇਹਨਾਂ ਸਤਾਇਆਂ,
ਜਿਹਨੂੰ ਨਸ਼ੇੜੀ ਤੇ ਬੇਅਣਖੀ ਸੀ ਕਹਿੰਦੇ
ਉਹੀ ਜਵਾਨ ਭੰਨ ਬੈਰੀਕੇਡਾਂ ਨੂੰ ਦੇਖੋ ਦਿੱਲੀ ਦੀ ਹਿੱਕ ਤੇ ਛਾਇਆਂ,
ਭਾਂਤ ਭਾਂਤ ਦੇ 36 ਪਦਾਰਥ ਵਰਤਣ ਉੱਥੇ
ਜਿੱਥੇ ਵੀ ਡੇਰਾ ਗੁਰੂ ਨਾਨਕ ਦੇ ਸਿੱਖਾਂ ਲਾਇਆਂ,
ਇਹ ਦੇਖ ਹੈਰਾਨ ਹੋਵਣ ਦਿੱਲੀ ਦੇ ਵਾਸੀ ਕੇ
ਏਨਾ ਧੰਨ ਇਹਨਾਂ ਕੋਲੇ ਕਿਧਰੋਂ ਆਇਆਂ,-
ਤੂੰ ਹੱਸਦੀ ਤਾਂ ਫੁੱਲ ਖਿੜ ਜਾਂਦੇ
ਤੂੰ ਨੱਚਦੀ ਤਾਂ ਪੰਛੀ ਨੱਚਦੇ ਨੇ ,
ਕੋਇਲਾਂ ਮੋਰ ਵੀ ਲੱਗਣ ਲੱਗ ਗਏ ਆਵਾਜ਼
ਸੁਰੀਲੀ ਤੇਰੀ ਤੌ ਇਹਨਾਂ ਉਹ ਮੱਚਦੇ ਨੇ ,
ਤੂੰ ਸਜੇ ਤਾਂ ਕੁਦਰਤ ਸੱਜਦੀ
ਤੇਰੇ ਹੱਥਾਂ ਤੇ ਰੰਗ ਮਹਿੰਦੀ ਦੇ ਜੱਚਦੇ ਨੇ ,
ਕਿਤੇ ਭੈੜੀ ਨਾਂ ਲੱਗਜੇ ਨਜ਼ਰ ਦੁਨੀਆਂ ਦੀ
ਘਰ ਦੇ ਵਾਰ-ਵਾਰ ਮਿਰਚਾਂ ਸਿਰੋਂ ਰੱਖਦੇ ਨੇ ,
ਜੀ ਘਰ ਦੇ ਵਾਰ ਮਿਰਚਾਂ ਥੋਨੂੰ ਰੱਖਦੇ ਨੇ ......
-
ਸ਼ਾਂਤ ਨੇ ਸੁਭਾਅ ਪਰ ਮਨ ਆਂ ਰੌਲੇਂ ਵਿੱਚ
ਹਾਸੇ ਮੁੱਖ ਤੇ ਪਰ ਟੁੱਟੇ ਦਿਲ ਆਂ ਝੋਲੇ ਵਿੱਚ 💔.......-
ਉੱਝ ਕਹਿਣੇ ਨੂੰ ਤਾ ਅੰਨ ਦਾ ਦਾਤਾ
ਸਰਕਾਰੇ ਪਰ ਤੂੰ ਭੁੱਖੇ ਤਾਂਈ ਸਵਾ ਤਾ,
ਹੱਸਦਾ ਸੀ ਜਿਹੜਾ ਕਦੇ ਵਾਢੀ ਵੇਚ ਕੇ
ਉਹਨੂੰ ਉਹਦੇ ਈ ਪੁੱਤਾ ਸਾਹਮਣੇ ਰਵਾ ਤਾ,
ਲਾ ਨਸ਼ੇ ਤੇ ਜਵਾਨੀ ਪੰਜਾਬ ਦੀ ਨੂੰ
ਹਰ ਘਰ ਵਿੱਚੋਂ ਜੱਗਦਾ ਚਿਰਾਗ ਬੁਝਾ ਤਾ,
ਹੁੰਦਾ ਸੀ ਪੰਜਾਬ ਜਿਹੜਾ ਸੋਨੇ ਦੀ ਚਿੜੀ
ਚੋਰ ਨੇਤਾਵਾਂ ਰਲ ਕੇ ਲੰਡਾ ਚਿੜਾਂ ਬਣਾ ਤਾ,
ਰੇਤਾਂ ਪਾਣੀ ਇਹਦਾ ਕੱਢ ਕੇ
ਰੱਜਿਆਂ ਤਾਈ ਰਜਾ ਤਾ
ਰੱਜਿਆਂ ਤਾਈ ਰਜਾ ਤਾ ..............-
ਪੱਤਝੜ ਵਿੱਚ ਜਿਓ ਪੱਤ ਝੱੜ ਜਾਂਦੇ ਰੁੱਖਾ ਦੇ,
ਤਿਓ ਬਾਅਦ ਦੁੱਖਾਂ ਦੇ ਬੇਲੀਓ ਵੇਲੇਂ ਆਉਦੇਂ ਸੁੱਖਾ ਦੇ,
ਜੀ ਵੇਲੇਂ ਆਉਦੇਂ ਸੁੱਖਾ ਦੇ ......-
“ ਪੰਜਾਬ ਅਤੇ ਕਿਸਾਨੀ “
ਕਰ ਮਿਹਨਤਾਂ ਨੇ ਧਰਤੀ ਚੌਂ ਸੋਨਾ ਕੱਢਦੇ
ਪਰ ਸੋਨੇ ਉੱਤੇ ਹੱਕ ਹੁਣ ਰਹਿਆਂ ਨਹੀਓ ਕੋਈ,
ਕੰਮ ਕਰਦੇ ਨੇ ਆਪ ਤੇ ਸਰਕਾਰਾਂ ਰੇਟ ਲਾਉਦੀਆਂ
ਫੇਰ ਦੱਸੋ ਹੋਰ ਕਿੱਥੋ ਮਿਲਣੀ ਆਂ ਢੋਈ,
ਨੱਬੇ Percent ਜਵਾਨੀ ਵਲੈਤ ਵੱਸ ਗਈ
ਜਿਹੜੀ ਬਚੀ-ਖੁਚੀ ਉਹ ਵਿੱਚ ਨਸ਼ਿਆਂ ਦੇ ਮੋਈ,
ਤੱਕ ਇਹ ਸਭ ਪੈਣ ਚੰਗਿਆੜਾਂ ਅੰਦਰੀ
ਰੂਹ ਪੰਜਾਬ ਦੀ ਵੀ ਦੇਖ ਹੰਝੂ ਖੂਨ ਦੇ ਆਂ ਰੋਈ,
84 ਦੇ ਦੰਗਿਆਂ ਤੌਂ ਸ਼ੁਰੂਆਤ ਕਰਲੋ ਤੇ ਦੇਖੋ
ਹੁਣ ਤਾਈ ਬਾਂਹ ਸਾਡੀ ਜੇ ਫੜਦਾ ਏ ਕੋਈ,
ਵੱਧ ਝਾੜ ਲਈ ਲਾ ਰੇਹਾਂ ਸਪਰੇਆਂ ਤੇ ਕਿਸਾਨੀ ਨੂੰ
ਅੰਨ ਖਾਣ ਲਈ ਵੀ ਸ਼ੁੱਧ ਭੋਰਾ ਕੱਢਦੀ ਨਾਂ ਭੋਈ,
ਰੱਬ ਵੀ ਲੱਗੇ ਕਿਸਾਨਾਂ ਵਾਰੀ ਸੁੱਤਾ ਰਹਿ ਜਾਂਦਾ
ਨਿੱਤ ਕਰਦੇ ਨੇ ਅਰਦਾਸ ਫਿਰ ਵੀ ਸੁਣੇ ਨਾਂ ਅਰਜੋਈ,
ਕਾਗਜ਼ਾ ਚ’ ਮਿਲੀ ਭਾਵੇ 47 ਵਿੱਚ ਸੀ ਆਜ਼ਾਦੀ
ਪਰ ਪੰਜਾਬ ਦੀ ਸੀ ਉੱਸੇ ਦਿਨੋਂ ਗਈ ਖੋਈ
ਘਰ ਆਪਣੇ ਭਰਨ ਲਈ ਨੇਤਾਂ ਈਮਾਨ ਵੇਚ ਗਏ
ਤੇ ਹੱਕ ਲੋਕਾਂ ਦਿਆਂ ਵੇਰੀਂ ਰਹਿੰਦੇ ਇਹ ਸੋਈਂ
ਪੰਜਾਬ ਤੇ ਕਿਸਾਨੀ ਦੀ ਤਾਂ ਗੁਰੀ ਸਿਆਂ ਕਿਸਮਤ ਈ ਏ ਮਾੜੀ
ਇਹਦੇ ਨਾਲ ਉਹੋ ਹੋਈ ਜੋ ਕਿਸੇ ਨਾਲ ਨਹੀਓ ਹੋਈ,
ਇਹਦੇ ਨਾਲ ਉਹੋ ਹੋਈ ਜੋ ਕਿਸੇ ਨਾਲ ਨਹੀਓ ਹੋਈ....-
ਜੇ ਤੈਨੂੰ ਉਹਨਾਂ ਤੇ ਯਕੀਨ ਤੇ ਸਾਡੇ ਉੱਤੇ ਸ਼ੱਕ ਆ ,ਤਾਂ ਬੱਸ ਫਿਰ ਸੱਜਣਾਂ ਜੋ ਤੂੰ ਸੁਣਿਆਂ ਓਹੀ ਸੱਚ ਆ ਓਹੀ ਸੱਚ ਆ......
Je tenu ohna te jkeen te sade utte shaq a
Ta bas fer sjna jo tu sunya ohi sach a....
-