Gurwinder singh  
67 Followers · 41 Following

read more
Joined 11 November 2020


read more
Joined 11 November 2020
11 AUG 2022 AT 12:56

ਅੱਧ-ਖੜ ਉਮਰੇ ਪੈਰ ਹੈ ਧਰਿਆ, ਦਸ ਕੀ ਤੇਰੀ ਕਮਾਈ ਹੈ
ਸਣੇ ਸੂਤ ਦੇ ਕਰਨੀ ਪੈਣੀ ਜੋ ਮਾੜੇ ਕਰਮਾਂ ਦੀ ਭਰਪਾਈ ਹੈ।

ਬਿੱਲੀ ਵਾਂਗੂੰ ਅੱਖ ਕਿਉਂ ਮੇਟੇ, ਕੀ ਰਸਤਾ ਦਸ ਰਿਹਾਈ ਦਾ
ਚੱਲ ਖ਼ਿਆਲਾਂ ਵਾਲੇ ਬੂਹੇ ਭੇੜ ਤੇ ਸਾਮ੍ਹਣਾ ਕਰ ਸੱਚਾਈ ਦਾ।

ਦਸ ਤੂੰ ਕੇਹੜੀ ਮੋਹੱਬਤ ਲਿਖਦੈ, ਏਥੇ ਤਰਕ ਦਾ ਪੱਲੜਾ ਭਾਰੀ ਹੈ
ਏਥੇ ਸੱਚ ਦੀ ਕਾਠੀ ਲਿਸ਼ਕੀ ਫਿਰਦੇ ਪਰ ਝੂਠ ਦੀ ਥੱਲ੍ਹੇ ਸਵਾਰੀ ਹੈ।

ਤੂੰ ਕਾਹਦੀਆਂ ਦਸ ਉਮੀਦਾਂ ਰੱਖਦੈ, ਮਾੜੀ ਕਿਸਮਤ ਹੱਥੋਂ ਹਰਿਆਂ ਤੋਂ
ਲਗਦੈ ਮੈਨੂੰ ਤੂੰ ਕੁੱਝ ਨਹੀਂ ਸਿੱਖਿਆ, ਪਿਛਲੇ ਲੰਘ ਗਏ ਵਰ੍ਹਿਆਂ ਤੋਂ।

ਸਭ ਪਰਖ਼ ਦੀ ਤੱਕੜੀ ਚੁੱਕੀ ਫਿਰਦੇ ਜੋ ਆਸੇ - ਪਾਸੇ ਘੁੰਮਦੇ ਨੇ
ਤੂੰ ਸਭ ਓਨਾ ਉੱਤੋਂ ਨਿਸ਼ਾਵਰ ਕਰਦੇ ਜੋ ਨਿੱਤ ਮੱਥਾ ਤੇਰਾ ਚੁੰਮਦੇ ਨੇ।

ਹੱਥ ਉੱਤੇ ਹੱਥ ਧਰਿਆ ਕਾਤੌਂ, ਤੇ ਕਿਉਂ ਮੱਠਾ ਹੋਇਆ ਜਨੂੰਨ ਹੈ
ਜੋ ਅੱਜ ਤੱਕ ਬਸ ਤੇਰੇ ਮੂਹੋਂ ਸੁਣਿਆ, ਦਸ ਕਿੱਥੇ ਤੇਰਾ ਸਕੂਨ ਹੈ ?

ਚਲ ਲੋੜ ਪੈਣ ਤੇ ਝੁਕ ਜਾਈਂ ਥੋੜ੍ਹਾ ਪਰ ਜਾਗਦਾ ਰੱਖੀਂ ਜ਼ਮੀਰਾਂ ਨੂੰ
ਸੁਣਿਆ ਹੈ ਫ਼ਲ ਫਿੱਕੇ ਲੱਗਦੇ, ਸਿੰਮਲ ਰੁੱਖ ਸਰੀਰਾਂ ਨੂੰ।

-


2 FEB 2022 AT 11:14

ਸਹਿਕਦਾ ਜਿਹਾ ਮਨ ਮੇਰਾ, ਉੱਤੋਂ ਸੁੰਨੀ ਰੁੱਤ
ਨਾਲੇ ਦੱਬੇ ਦੱਬੇ ਪੈਰੀਂ ਕਰਾਂ ਸੈਰ ਵੇ

ਪੈਂਡਾ ਤੇਰਾ ਲੰਮਾ ਜਾਪੇ, ਉਮਰਾਂ ਦੇ ਨਾਲੋਂ
ਕਿੰਝ ਵੇਖਾਂ ਤੇਰੇ ਸ਼ਹਿਰ ਦੀ ਦੁਪਿਹਰ ਵੇ ?

-


1 JAN 2022 AT 11:29

ਅੱਡਣੇ ਨਾ ਪੈਣ ਕਦੇ ਕਿਸੇ ਅੱਗੇ ਹੱਥ, ਬਸ ਮਿਹਨਤਾਂ ਦਾ ਬਖਸ਼ੀ ਜਨੂੰਨ ਵੇ
ਖਵਾਹਿਸ਼ਾਂ ਵਾਲੇ ਭਾਂਡੇ ਕਦੇ ਭਰ ਨਹੀਓ ਹੋਣੇ, ਜ਼ਰਾ ਖੁੱਲ੍ਹੇ ਹੱਥੀਂ ਵੰਡੀ ਤੂੰ ਸਕੂਨ ਵੇ

ਥੋੜ੍ਹੇ ਖ਼ਾਬ ਨੇ ਸਜਾਏ ਖੁਲੀ ਅੱਖੀਆਂ ਦੇ ਨਾਲ, ਦੇਖੀ ਕਰੀਂ ਨਾ ਤੂੰ ਕਿਤੇ ਚੂਰ-2 ਵੇ
ਕੁੱਝ ਕੁ ਸੁਨੇਹੇ ਜ਼ਰਾ ਓਨਾ ਨੂੰ ਵੀ ਲਾਈ, ਜੇਹੜੇ ਰਹਿੰਦੇ ਸਾਥੋਂ ਥੋੜ੍ਹਾ-ਥੋੜ੍ਹਾ ਦੂਰ ਵੇ

ਬੀਤੇ ਜੋ ਜ਼ਮਾਨੇ ਢਾਈ-ਤਿੰਨ ਕੁ ਦਹਾਕਿਆਂ ਤੋਂ ਇਨ੍ਹਾਂ ਅੱਖੀਆਂ ਨੇ ਵੇਖੇ ਕਈ ਸਾਲ ਵੇ
ਹਾਲੇ ਤਾਈਂ ਐਸਾ ਕੋਈ ਚੜਿਆ ਨਾ ਚੰਨ, ਜਿਨੇ ਪੁੱਛਿਆ ਈ ਸਾਥੋਂ ਸਾਡਾ ਹਾਲ ਵੇ

ਤੇਰੇ ਤੋਂ ਜ਼ਮਾਨੇ ਨੂੰ ਸੱਧਰਾਂ ਨੇ ਬੜੀਆਂ, ਖੜੇ ਕਰੀਂ ਨਾ ਤੂੰ ਹੁਣ ਚੰਦਰੇ ਬਵਾਲ ਵੇ
ਰੁੱਤ ਨਵੀ ਲੈ ਕੇ ਆਈ ਤੂੰ ਐਵੇਂ ਨਾ ਮੁਰਜਾਈਂ, ਜਿਦਾਂ ਗੁਜ਼ਰੇ ਨੇ ਪਿਛਲੇ ਦੋ ਸਾਲ ਵੇ

ਕਈਆਂ ਨੇ ਸੀ ਪੀਤੇ ਹੋਣੇ ਸਬਰਾਂ ਦੇ ਘੁੱਟ ਤੇ ਕਈਆਂ ਨੇ ਸੀ ਸੱਧਰਾਂ ਨੂੰ ਸਾੜਿਆ
ਦੇਖੀ ਜ਼ਿਦ ਨਾ ਤੂੰ ਕਰੀਂ, ਬਸ ਸੁੱਖੀ-ਸਾਂਦੀ ਚੜੀ, ਐਤਕੀ ਪੋਹ-ਮਾਘ ਦੇ ਦਿਹਾੜਿਆ

-


2 DEC 2021 AT 14:30

ਸੁੰਨਾ ਪਿਆ ਸੀ ਜਦੋਂ ਚਾਰ-ਚੁਫੇਰਾ
ਓਨੂੰ ਵਰਕਿਆਂ ਤੇ ਉਲੀਕਣ ਦਾ ਰਾਤੀਂ ਕਰਿਆ ਸੀ ਜੇਰਾ

ਪਤਾ ਨਹੀਂ ਏ ਗੱਲ ਕਿਵੇਂ ਓਦੇ ਕੰਨਾਂ ਤਾਈਂ ਪੈ ਗਈ
ਮੇਰੀ ਏ ਕੋਸ਼ਿਸ਼ ਵੀ ਅਧੂਰੀ ਜੇਹੀ ਰਹਿ ਗਈ

ਲਿਖਾਂਗਾ ਮੈਂ ਹੁਣ ਕਿਤੇ ਓਹਲੇ ਜੇਹੇ ਹੋ ਕੇ
ਜਜ਼ਬਾਤਾਂ ਤੇ ਖਿਆਲਾਂ ਦੇ ਬੂਹੇ ਜੇਹੇ ਢੋਅ ਕੇ

ਲਿਖਾਂਗਾ ਮੈਂ ਸੱਚ ਨਾ ਹੀ ਝੂਠ ਮੈਂ ਸੁਣਾਵਾਂਗਾ
ਜਲਦ ਹੀ ਓਨੂੰ ਤੁਹਾਡੇ ਰੂ-ਬ-ਰੂ ਕਰਾਂਵਾਗਾਂ

-


13 OCT 2021 AT 14:42

ਸੁਣਿਆਂ ਹੈ ਕੇ ਅੱਜਕਲ੍ਹ ਤੂੰ ਬੜਾ ਮਾੜੇ - ਕੰਮੋ ਮੁੜਿਆ ਏ
ਐਸੀ ਕਿਹੜੀ ਥਾਂ ਹੈ ਜੱਗ ਤੇ ਜਿਹਦੇ ਨਾਲ ਤੂੰ ਜੁੜਿਆ ਏ

ਨੀਂਦ ਚ ਤੁਰਿਆ ਜਾਵੇ ਕਾਜ਼ੀ, ਜਿਉਂ ਮੁਰਸ਼ਦ ਦੇ ਦਰ ਵੱਲ ਨੂੰ
ਅੱਖ ਝਪਕੇ ਕਿਉਂ ਸੁਰਤ ਹੈ ਜੁੜਦੀ, ਸਿੱਧੀ ਓਹਦੇ ਘਰ ਵੱਲ ਨੂੰ

ਵਾਟੋਂ-ਲੰਮੀ ਰਾਤ ਹੈ ਟਿਕਦੀ ਪਰ ਤੇਰੇ ਲਈ ਪ੍ਰਭਾਤਾਂ ਨੇ
ਅੱਜਕਲ੍ਹ ਜਿਹੜੇ ਸੋਹਲੇ ਗਾਉਂਦਾ ਦੱਸ ਕੇਹਦੀਆਂ ਬਖਸ਼ੀਆਂ ਦਾਤਾਂ ਨੇ

ਮੈਨੂੰ ਤਾਂ ਇੰਝ ਲੱਗਦੈ ਉਹ ਮਨ ਆਪਣੇ ਚੋਂ ਕੱਢ ਗਏ ਨੇ
ਪਰ ਜਾਂਦੇ ਜਾਂਦੇ ਤੇਰੇ ਤੇ ਉਹ ਛਾਪ ਗੂੜ੍ਹੀ ਜੇਹੀ ਛੱਡ ਗਏ ਨੇ

ਤੂੰ ਏਨਾ ਕਿੱਦਾਂ ਸ਼ਾਂਤ ਹੋਇਉਂ ਜਿਉਂ ਸਾਧੂ ਬੈਠਾ ਡੇਰੇ ਤੇ
ਤੂੰ ਮੰਨ ਚਾਹੇ ਨਾ ਮੰਨ ਪਰ ਓਹਦੀ ਪਰਤ ਚੜ੍ਹੀ ਹੈ ਤੇਰੇ ਤੇ

ਵੈਸੇ ਤਾਂ ਹੁਣ ਕੋਈ ਨਹੀਂ ਪੁੱਛਦਾ ਅੱਜਕਲ੍ਹ ਤੈਥੋਂ ਸਾਰ ਤੇਰੀ
ਚੱਲ ਕੀ ਹੈ ਦੱਸਦੇ ਨਾਮ ਉਨ੍ਹਾਂ ਦਾ ਜਿੱਥੇ ਜੁੜਦੀ ਤਾਰ ਤੇਰੀ

-


8 SEP 2021 AT 16:18

ਵੈਸੇ ਤਾਂ ਬੜੀ ਕਲਮ ਹੈ ਚੱਲਦੀ ਕਿੱਸੇ-ਕਥਾਵਾਂ ਤੇ
ਕਿੰਨੇ ਹੀ ਜਜ਼ਬਾਤ ਹੈ ਲਿਖਤੇ, ਰੋਂਦੀਆਂ ਤੂੰ ਮਾਵਾਂ ਦੇ

ਐਸਾ ਕਿਹੜਾ ਟੀਚਾ ਔਖਾ, ਜੋ ਤੈਥੋਂ ਮਿੱਥ ਨਹੀਂ ਹੁੰਦਾ
ਕੀ ਐਸੀ ਗੱਲਬਾਤ ਓਨਾ ਵਿੱਚ, ਜੋ ਤੈਥੋਂ ਲਿਖ ਨਹੀਂ ਹੁੰਦਾ

ਪਰ ਐਸੀ ਕੋਈ ਰੂਹ ਪਵਿੱਤਰ, ਸਦੀਆਂ ਪਿੱਛੋਂ ਜੰਮਦੀ ਐ
ਲੱਗਦੈ ਮੈਨੂੰ ਕਲਮ ਤੇਰੀ ਵੀ, ਤਾਂਹੀਓਂ ਤਾਂ ਕੰਬਦੀ ਐ

ਕੀ ਰੱਬ ਦੀ ਰਜ਼ਾ ਹੈ ਹੁੰਦੀ, ਓਹਦੇ ਤੋਂ ਸਿੱਖਣਾ ਪਊ
ਫਿਰ ਇਕ ਨਾ ਇਕ ਦਿਨ ਤੈਨੂੰ, ਕੁੱਝ ਨਾ ਕੁੱਝ ਲਿਖਣਾ ਪਊ

ਐਨਾ ਕਿਉਂ ਵਿਸ਼ਵਾਸ ਹੈ ਖ਼ੁਦ ਤੇ ਕੇ ਓਹਨੇ ਤਾਂ ਮਰਨਾ ਨਹੀਂ
ਏਦਾਂ ਫ਼ੇਰ ਚੁੱਪੀ ਵੱਟ ਕੇ, ਬਹੁਤਾ ਚਿਰ ਸਰਨਾ ਨਹੀਂ

ਦੁਨੀਆਂ ਤੋਂ ਡਰਦੈ ਕਾਤੋਂ, ਥੋੜੀ ਜ਼ਿੱਲਤ ਤਾਂ ਜਰਨੀ ਪਊ
ਖ਼ਿਆਲਾਂ ਦੇ ਨਾਲ ਨਹੀਂ ਸਰਨਾ, ਥੋੜ੍ਹੀ ਹਿੰਮਤ ਵੀ ਕਰਨੀ ਪਊ

ਕਿਸੇ ਕੋਲ ਸਵਾਲ ਹੀ ਨਾ ਹੋਵਣ, ਤੇਰਿਆਂ ਜਵਾਬਾਂ ਦੇ
ਵਰਕੇ ਤੂੰ ਕਰਦੇ ਕਾਲੇ ਖ਼ਾਲੀ ਕਿਤਾਬਾਂ ਦੇ ...

-


2 AUG 2021 AT 12:29

ਤੈਨੂੰ ਪਤਾ ....!!

ਪੌਣਾਂ ਦਾ ਵੀ ਆਪਣਾ ਸੁਭਾਅ ਹੁੰਦਾ
ਜੋ ਤੇਰੇ ਸ਼ਹਿਰ ਵੱਲੋਂ ਆਉਂਦੀਆਂ

ਏ ਅਕਸਰ ...ਸ਼ਰਮ ਦੀ ਬੁੱਕਲ ਮਾਰਦੀਆਂ
ਜਦੋਂ ਤੂੰ ਮਾਯੂਸ ਹੁੰਨੈ ...!!

-


6 JUN 2021 AT 12:45

ਸੀ ਜੂਨ ਦਾ ਮਹੀਨਾ ਤੇ ਅੰਤਾਂ ਦੀ ਗਰਮੀ
ਪਰ ਜ਼ਾਲਮਾਂ ਵਿਖਾਈ ਨਾ ਥੋੜ੍ਹੀ ਵੀ ਨਰਮੀ

ਅਜੇ ਕੱਲ੍ਹ ਦੀ ਹੈ ਗੱਲ ਜੋ ਤੈਨੂੰ ਲੱਗਦੀ ਪੁਰਾਣੀ
ਕਈਆਂ ਹੱਡਾਂ ਤੇ ਹੰਢਾਈ ਤੂੰ ਜਿਹਨੂੰ ਆਖ਼ਦੈ ਕਹਾਣੀ

ਕਿਉਂ ਨਜ਼ਰੀਂ ਨਹੀਂ ਆਉਂਦੇ, ਗਲੀਂ ਟਾਇਰ ਜੋ ਸੜਦੇ
ਅੱਜ ਵੀ ਅੱਖਾਂ ਸਾਵੇਂ ਦਿਸਦੇ, ਜੋ ਲਾਂਬੂ ਨੇ ਬਲਦੇ

ਏ ਜਖ਼ਮ ਹੈ ਡਾਢਾ ਤੈਨੂੰ ਛੋਟਾ ਕਾਤੋਂ ਦਿਸਦਾ
ਏ ਅੱਜ ਵੀ ਹੈ ਅੱਲਾ ਤਾਹੀਓਂ ਤਾਂ ਰਿਸਦਾ

ਪਰ ਚੋਰਾਂ ਦੇ ਨਾਲ ਜਦ ਕੁੱਤੀ ਹੀ ਰਲਜੇ
ਕੀ ਕਰਨੀ ਐਸੀ ਰਾਖੀ ਭਾਵੇਂ ਸੁੱਤੀ ਹੀ ਮਰਜੇ

ਵੈਸੇ ਤਾਂ ਲਿਖਦੈ ਗੱਲਾਂ ਤੂੰ ਖਰੀਆਂ
ਜਾਗਦੇ ਨੇ ਬੁੱਤ ਪਰ ਜ਼ਮੀਰਾਂ ਕਿਉਂ ਮਰੀਆਂ

-


28 MAY 2021 AT 12:45

ਅੱਜਕਲ੍ਹ ਮੈਨੂੰ ਦੱਸ ਕੀ ਤੂੰ ਅੰਦਰੋਂ-ਅੰਦਰੀਂ ਸੋਚ ਰਿਹੈਂ
ਕਿਉਂ ਅਧੂਰੇ ਰਹਿ ਗਏ ਖਵਾਬਾਂ ਨੂੰ ਹਾਲੇ ਵੀ ਤੂੰ ਲੋਚ ਰਿਹੈਂ

ਕੀ ਗ਼ਲਤੀ ਏ ਇਨ੍ਹਾਂ ਵਰਕਿਆਂ ਦੀ, ਜੋ ਫਾੜ-ਫਾੜ ਤੂੰ ਸੁੱਟ ਰਿਹੈਂ
ਦਿਲ ਦੇ ਇਨ੍ਹਾਂ ਅਰਮਾਨਾਂ ਨੂੰ, ਕਾਤੋਂ ਅੰਦਰੋਂ-ਅੰਦਰੀਂ ਘੁੱਟ ਰਿਹੈਂ

ਤੂੰ ਤੋੜ੍ਹ ਦੇ ਸਭ ਜੰਜਾਲਾਂ ਨੂੰ ਤੇ ਖ਼ਿਆਲਾਂ ਵਾਲਾ ਪਰਿੰਦਾ ਹੋ
ਸਭ ਕਰਦੇ ਨੇ ਪਰ ਦੱਸਦਾ ਨਹੀਂ ਕੋਈ, ਤੂੰ ਐਵੇਂ ਨਾ ਸ਼ਰਮਿੰਦਾ ਹੋ

ਧੁਰ ਅੰਦਰ ਦੇ ਜੋ ਜਜ਼ਬਾਤ ਤੇਰੇ, ਸਭ ਵਾਰੋ-ਵਾਰੀ ਮੁੜ੍ਹਦੇ ਨੇ
ਬਾਹੋਂ ਫੜ੍ਹ ਉਹ ਆਪ ਲਿਖਾਉਂਦਾ, ਜਦ ਅੱਖਰ ਤੇਰੇ ਥੁੜਦੇ ਨੇ

ਕੀ ਲੈਣਾ ਏ ਤੂੰ ਹੋਰਾਂ ਤੋਂ ਬਸ ਖ਼ੁਦ ਕੋਲੋਂ ਹੀ ਸਿੱਖਦਾ ਜਾ
ਕੀ ਲੋਚਦਾ ਐ ਤੇ ਕੀ ਸੋਚਦਾ ਐ, ਬਸ ਵਾਰੋ-ਵਾਰੀ ਲਿਖਦਾ ਜਾ

-


18 MAY 2021 AT 15:08

ਅਰਮਾਨਾਂ ਦਾ ਕਤਲ


ਜੇ... ਕਦੇ ਕਰਨਾ ਹੋਇਆ
ਅਰਮਾਨਾਂ ਦਾ ਕਤਲ !!!

ਤਾਂ!! ਮੇਰੇ ਕੋਲ ਆਵੀਂ ...
ਬੜੇ ਲਹਿਜ਼ੇ ਨਾਲ ਸਿਖਾਵਾਂਗਾ

-


Fetching Gurwinder singh Quotes