ਇਹ ਦੂਨੀਆਂ ਵੀ ਕਰਦੀ,
ਮੈਂ ਇੱਕਲਾ ਨਹੀਂ ਕਰਦਾ,
ਅਗਰ ਧਰਤੀ ਤੇ ਆ ਸਕਦਾ,
ਤੇਰੀ ਤਾਰੀਫ਼ ਅਲ੍ਹਾ ਵੀ ਕਰਦਾ।
-
ਮੈਂ ਉਸਦਾ ਹੋ ਵੀ ਨਹੀਂ ਸਕਦਾ,
ਤੇ ਉਸਨੂੰ ਖੋ ਵੀ ਨਹੀਂ ਸਕਦਾ,
ਕਿਹੋ ਜਿਹੀ ਦੁੱਚਿਤੀ ਵਿਚ ਫ਼ਸਿਆ,
ਮੈਂ ਚੈਣ ਨਾਲ ਸੋ ਵੀ ਨਹੀਂ ਸਕਦਾ।
ਨੇੜੇ ਹੋਕੇ ਵੀ ਕਈ ਦੂਰੀਆਂ ਨੇਂ,
ਕੁਝ ਇਹੋ ਜਿਹੀਆਂ ਮਜਬੂਰੀਆਂ ਨੇਂ,
ਦੱਸ ਪੈਣੀਆਂ ਕਿਥੋਂ ਪੂਰੀਆਂ ਨੇਂ,
ਜਦੋਂ ਇਸ਼ਕ ਪੂਰਾ ਹੋ ਹੀ ਨਹੀਂ ਸਕਦਾ,
ਮੈਂ ਉਸਦਾ ਹੋ ਵੀ ਨਹੀਂ ਸਕਦਾ,
ਤੇ ਉਸਨੂੰ ਖੋ ਵੀ ਨਹੀਂ ਸਕਦਾ।
ਲੱਗ ਜਾਣੇ ਲਗਦਾ ਸਾਲ ਬੜੇ੍,
ਮੇਰੇ ਦਿਲ ਦੇ ਵਿੱਚ ਖਿਆਲ ਬੜੇ,
ਜ਼ੁਬਾਨ ਦੇ ਉੱਤੇ ਸਵਾਲ ਬੜੇ,
ਜਵਾਬ ਕੋਈ ਹੋ ਹੀ ਨਹੀਂ ਸਕਦਾ,
ਮੈਂ ਉਸਦਾ ਹੋ ਵੀ ਨਹੀਂ ਸਕਦਾ,
ਤੇ ਉਸਨੂੰ ਖੋ ਵੀ ਨਹੀਂ ਸਕਦਾ।-
ਜੋ ਸੁਪਨੇ ਤੂੰ ਸਜ਼ਾਏ ਨੇਂ,
ਮੈਂ ਵੀ ਉਹਨਾਂ ਦਾ ਹਿੱਸਾ ਆ,
ਆਪਣੀ ਕਹਾਣੀ ਹਕੀਕੀ ਏ,
ਕੋਈ ਲੋਕ ਕਥਾਵਾਂ ਜਿਹਾ ਕਿੱਸਾ ਨਾਂ,
ਸੱਚੋ ਸੱਚ ਦੱਸ ਅਰਦਾਸ ਵੇਲੇ,
ਤੂੰ ਰੱਬ ਤੋਂ ਇਹ ਗੱਲ,
ਪੁੱਛੀ ਹੈ ਜਾਂ ਨਹੀਂ,
ਦੱਸ ਕਿਦਾਂ ਤੈਨੂੰ ਜ਼ਾਹਿਰ ਕਰਾਂ,
ਮੇਰੀ ਮੁਹੱਬਤ ਤੇਰੇ ਲਈ,
ਸੁੱਚੀ ਹੈ ਜਾਂ ਨਹੀਂ?
-
ਦੱਸ ਕਿਦਾਂ ਤੈਨੂੰ ਯਕੀਨੀ ਕਰਾਂ,
ਕੀ ਮੇਰੀ ਤੇਰੇ ਵਿੱਚ,
ਰੁੱਚੀ ਹੈ ਜਾਂ ਨਹੀਂ,
ਦੱਸ ਕਿਦਾਂ ਤੈਨੂੰ ਜ਼ਾਹਿਰ ਕਰਾਂ,
ਮੇਰੀ ਮੁਹੱਬਤ ਤੇਰੇ ਲਈ,
ਸੁੱਚੀ ਹੈ ਜਾਂ ਨਹੀਂ?
ਜੋ ਤੂੰ ਖੁਦ ਦੇ ਵਿੱਚ ਗਿਣਾਂ ਜਾਵੇਂ,
ਮੈਂ ਤੱਕਿਆ ਨਹੀਂ ਕਦੇ ਕਮੀਆਂ ਨੂੰ,
ਜੋ ਤੇਰੇ ਨਾਲ ਬਿਤਾਏ ਮੈਂ,
ਕਦੇ ਗਿਣਿਆ ਹੀ ਨਹੀਂ ਸਮਿਆਂ ਨੂੰ,
ਤੂੰ ਗੱਲੀ ਬਾਤੀ ਪੁੱਛ ਜਾਵੇਂ,
ਤੇਰੀ ਸ਼ਖ਼ਸੀਅਤ ਮੇਰੇ ਲਈ,
ਉੱਚੀ ਹੈ ਜਾਂ ਨਹੀਂ,
ਦੱਸ ਕਿਦਾਂ ਤੈਨੂੰ ਜ਼ਾਹਿਰ ਕਰਾਂ,
ਮੇਰੀ ਮੁਹੱਬਤ ਤੇਰੇ ਲਈ,
ਸੁੱਚੀ ਹੈ ਜਾਂ ਨਹੀਂ?
-
ਤੈਨੂੰ ਪਤਾ,
ਤੇਰਾ ਮੇਰੇ ਬਿਨਾਂ ਰਹਿ ਨਾਂ ਹੋਣਾ,
ਮੇਰਾ ਤੇਰੇ ਬਿਨਾਂ ਰਹਿ ਨਾਂ ਹੋਣਾ,
ਇਸ ਗੱਲ ਦਾ ਸਬੂਤ ਹੋ ਗਿਆ,
ਤੈਨੂੰ ਪਤਾ,
ਤੇਰਾ ਮੇਰਾ ਰਿਸ਼ਤਾ,
ਪਹਿਲਾਂ ਨਾਲੋਂ ਮਜ਼ਬੂਤ ਹੋ ਗਿਆ।
ਗੱਲਾਂ ਗੱਲਾਂ ਵਿੱਚ,
ਉਲਫ਼ਤ ਦੀ ਗੱਲ ਹੋ ਗਈ,
ਸਮਾਂ ਰੁੱਕ ਜਿਹਾ ਗਿਆ,
ਜਦੋਂ ਤੂੰ ਮੇਰੇ ਵੱਲ ਹੋ ਗਈ,
ਮੇਰਾ ਤੇਰੇ ਨਾਲ ਰਹਿਣਾ,
ਇੰਝ ਸੂਤ ਹੋ ਗਿਆ,
ਤੈਨੂੰ ਪਤਾ,
ਤੇਰਾ ਮੇਰਾ ਰਿਸ਼ਤਾ,
ਪਹਿਲਾਂ ਨਾਲੋਂ ਮਜ਼ਬੂਤ ਹੋ ਗਿਆ।
"ਰੰਧਾਵਾ"-
ਕੁਝ ਸੁਪਨੇ ਆਪਣੇ ਜਿਹੇ ਲਗਦੇ ਨੇਂ,
ਕੁਝ ਸੁਪਨਿਆਂ ਕੀਤਾ ਪਰਾਇਆ ਆ,
ਜਿਸ ਸ਼ਹਿਰ ਤੋਂ ਰੀਝਾਂ ਮੁੱਕਿਆਂ ਨਾਂ,
ਮੈਂ ਉਸ ਸ਼ਹਿਰ ਤੋਂ ਆਇਆਂ ਆ।
ਇੱਛਾਵਾਂ ਦੇ ਕੲੀ ਪਹਾੜ੍ਹ ਜਿੱਥੇ,
ਤੇ ਚੜਨੇ ਦੇ ਵੀ ਜੇਰ੍ਹੇ ਆ,
ਮੈਂ ਚੜ੍ਹਦੇ ਨੇਂ ਕਦੇ ਥੱਕਣਾ ਨਹੀਂ,
ਮੈਨੂੰ ਖਿੱਚਦੇ ਹੌਂਸਲੇ ਮੇਰੇ ਆ,
ਇੱਕ ਦਿਨ ਤਾਂ ਚੜ੍ਹਨਾ ਚੋਟੀ ਤੇ,
ਜ਼ੋਰ ਪੂਰਾ ਮੈਂ ਲਾਇਆ ਆ,
ਜਿਸ ਸ਼ਹਿਰ ਤੋਂ ਰੀਝਾਂ ਮੁੱਕਿਆਂ ਨਾਂ,
ਮੈਂ ਉਸ ਸ਼ਹਿਰ ਤੋਂ ਆਇਆਂ ਆ।
ਸੁਪਨਿਆਂ ਦਾ ਮਰ ਜਾਣਾ ਮੌਤ ਹੁੰਦੀ,
ਮੈਨੂੰ ਗੱਲ "ਪਾਸ਼" ਦੀ ਚੇਤੇ ਆ,
ਹੱਥੀ ਗਲ਼ ਘੁੱਟ ਕੇ ਰੀਝਾਂ ਦਾ,
ਦੱਸ ਕਿਹਨੇਂ ਸਵੇਰੇ ਦੇਖੇ ਆ,
'ਬਰਨਾਲੇ ਦੇ ਰੰਧਾਵੇ" ਤਰੱਕੀਆ ਤੇ,
ਟਾਂਵੇਂ ਟਾਂਵੇਂ ਨੇਂ ਹੱਕ ਜਿਤਾਇਆ ਆ,
ਜਿਸ ਸ਼ਹਿਰ ਤੋਂ ਰੀਝਾਂ ਮੁੱਕਿਆਂ ਨਾਂ,
ਮੈਂ ਉਸ ਸ਼ਹਿਰ ਤੋਂ ਆਇਆਂ ਆ।
"ਰੰਧਾਵਾ"
-
ਕੁਝ ਹੱਥਾਂ ਚ' ਲਕੀਰਾਂ ਤੱਕਦੇ,
ਕੁਝ ਹੱਥਾਂ ਚ' ਤਕਦੀਰਾਂ ਰੱਖਦੇ।
ਬਹੁਤਾ ਸਿਆਣਾ ਨਹੀਂ,
ਪਰ ਦੋਵੇਂ ਲਾਇਨਾਂ ਚ' ਫ਼ਰਕ ਬਹੁਤ ਆ।-
ਚੱਲ ਆਜਾ ਅੱਜ ਗੱਲ-ਬਾਤ ਕਰਦੇ ਆ।
ਕੁਝ ਤੇਰੇ ਅਤੀਤ ਦੇ,ਕੁਝ ਮੇਰੇ ਜੋ ਬੀਤ ਗੲੇ,
ਸਾਂਝੇ ਜਜ਼ਬਾਤ ਕਰਦੇ ਆ,
ਚੱਲ ਆਜਾ ਅੱਜ ਗੱਲ-ਬਾਤ ਕਰਦੇ ਆ।
ਸਵੇਰਿਆਂ ਤੋਂ ਦੂਰ ਕਿਤੇ, ਸ਼ਾਮ ਦੀ ਗੋਦ ਵਿੱਚ,
ਸੂਰਜਾਂ ਤੋਂ ਦੂਰ ਕਿਤੇ, ਤਾਰਿਆਂ ਦੀ ਹੋਂਦ ਵਿੱਚ,
ਇੱਕ ਨਿੱਕੀ ਜਿਹੀ ਮੁਲਾਕਾਤ ਕਰਦੇ ਆ,
ਚੱਲ ਆਜਾ ਅੱਜ ਗੱਲ-ਬਾਤ ਕਰਦੇ ਆ।
ਪੱਤਝੜ ਦੀ ਰੁੱਤ ਵਿੱਚ, ਬਿਰਹਾ ਦੇ ਬੁੱਤ ਵਿੱਚ,
ਭਾਦੋਂ ਦੀ ਧੁੱਪ ਵਿੱਚ, ਹਨੇਰਿਆਂ ਦੀ ਚੁੱਪ ਵਿੱਚ,
ਬੋਲਾਂ ਨਾਲ ਕੋਈ ਕਰਾਮਾਤ ਕਰਦੇ ਆ,
ਚੱਲ ਆਜਾ ਅੱਜ ਗੱਲ-ਬਾਤ ਕਰਦੇ ਆ।
"ਰੰਧਾਵਾ"
-
Hum yu hi fool chadate rahe,
Uski Mazaar pe,
Ek Mout Ka hi to faasla tha,
Uske dedaar main.
Tere hi to kaayel the,
Tabhi to udaas hai,
Nhi to Husan to aaj v,
Khade hai kataar main,
Teri Rooh ke Diwaane the,
Jiske Karazdaar the,
Nhi to Jisam to Shreaam hi,
Vikte hai Bazaar main.-
Suna hai Ishq jisne kiya,
Vo fannah ho Gya,
Agar aap Ne kiya,
To Sajda,
Agar hamne kiya,
Gunaah Ho gya.
-