ਲਿਖਣ ਲਈ ਸਿਰਫ਼ ਕਲਮ ਤੇ ਕਾਗਜ਼
ਕਾਫੀ ਨਹੀਂ ਹੁੰਦੇ
ਜਜ਼ਬਾਤਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ll-
WhatsApp only 9463200048
Release... read more
ਪੈਰ ਪੈਰ ਤੇ ਸਾਥ ਹੋਵੇ ਜਦ ਆਪਣਿਆਂ ਦਾ,
ਫ਼ਿਰ ਪੈਂਡੇ ਸਰ ਕਰਨੇ ਸੱਜਣਾ ਔਖੇ ਨਹੀਂ ਹੁੰਦੇ ll-
ਕਦੇ ਕਦੇ ਮੈਨੂੰ ਐਦਾਂ ਲੱਗਦਾ
ਜਿਵੇਂ ਕਲਮਾਂ ਦੇ ਜਜ਼ਬਾਤ ਹੁੰਦੇ ਨੇ
ਸਹਿਬਾਜਪੁਰੀ ਉਹੀ ਲਿਖ ਦਿੰਦੀਆਂ ਨੇ
ਜਿੱਦਾਂ ਦੇ ਹਾਲਾਤ ਹੁੰਦੇ ਨੇ ll-
ਜਾਤ ਨਹੀਂ ਕੋਈ ਹੁੰਦੀ,
ਦੋਗਲੇ ਬੰਦਿਆਂ ਦੀ,
ਬਸ ਕੰਮ ਇਹਨਾਂ ਦਾ,
ਅੱਗਾਂ ਲਾਉਣਾ ਹੁੰਦਾ ਆ,
ਟੁੱਟਦੇ ਆ ਤਾਂ ਟੁੱਟ ਜਾਣ,
ਰਿਸ਼ਤੇ ਲੱਖ ਭਾਂਵੇਂ,
ਬਲ਼ਦੀ ਨੂੰ ਇਹਨਾਂ,
ਹੋਰ ਮਘਾਉਣਾ ਹੁੰਦਾ ਆ ll
-
ਤੂੰ ਮੰਦਿਰ,ਮਸਜਿਦ ਜਾਂ ਗੁਰਦੁਆਰੇ ਜਾਕੇ ਭਾਂਵੇਂ ਲੱਖ ਮੁਆਫ਼ੀਆਂ ਮੰਗ ਲਈਂ, ਪਰ ਵਕਤ ਆਉਣ ਤੇ ਤੈਨੂੰ
ਤੇਰੇ ਕੀਤੇ ਗੁਨਾਹਾਂ ਦਾ ਹਿਸਾਬ ਤਾਂ ਦੇਣਾਂ ਪੈਣਾਂ ਆਂ ll-
ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ
ਟੁੱਟਣਾ ਬਹੁਤ ਸੌਖਾ ਹੁੰਦਾ
ਪਰ ਟੁੱਟ ਕੇ ਫ਼ਿਰ ਤੋਂ ਜੁੜਨਾ ਬਹੁਤ ਔਖਾ ਹੁੰਦਾ ll-
ਜਿੱਥੇ ਸਾਹਮਣੇ ਵਾਲਾ ਜੋੜਨ ਦੀ ਕੋਸ਼ਿਸ਼ ਨਾ ਕਰੇ
ਉਥੇ ਟੁੱਟ ਜਾਣ ਵਿਚ ਹੀ ਭਲਾਈ ਹੁੰਦੀ ਆ ll-
ਹਕੀਕਤ ਨਾਲ਼ੋਂ ਸੁਪਨੇ ਚੰਗੇ,
ਭਾਂਵੇਂ ਨੀਂਦਰ ਵਿੱਚ ਹੀ ਆਉਂਦੇ ਨੇ,
ਸਹਿਬਾਜਪੁਰੀ ਜਿਹੜੇ ਛੱਡ ਕੇ ਤੁਰ ਗਏ,
ਸੱਜਣਾਂ ਨਾਲ਼ ਮਿਲਾਉਂਦੇ ਨੇ,
ਉਹਨਾਂ ਸੱਜਣਾਂ ਨਾਲ਼ ਮਿਲਾਉਂਦੇ ਨੇ।।-
" ਵਕ਼ਤ "
ਨਾਲ਼ ਵਕ਼ਤ ਦੇ ਕੀ ਕੀ ਬਦਲਿਆ,
ਜਿਹੜੇ ਖ਼ਾਸ ਹੁੰਦੇ ਸੀ ਯਾਰ ਬਦਲ ਗਏ,
ਮੇਰਾ ਮੇਰਾ ਕਰਦੇ ਸੀ ਜੋ,
ਬਣ ਗਏ ਦੁਸ਼ਮਣ ਪਿਆਰ ਬਦਲ ਗਏ,
ਲੋੜ ਪਈ ਤਾਂ ਪਾਸਾ ਵੱਟ ਲਿਆ,
ਲੋਕਾਂ ਦੇ ਵਿਵਹਾਰ ਬਦਲ ਗਏ,
ਸਹਿਬਾਜਪੁਰੀ ਨਾ ਦਿਲ ਤੇ ਲ਼ਾ ਲਈਂ,
ਆਪਣੇਪਨ ਦੇ ਮਿਆਰ ਬਦਲ ਗਏ,
ਹੁਣ ਆਪਣੇਪਨ ਦੇ ਮਿਆਰ ਬਦਲ ਗਏ।।
-
ਕੱਚੇ ਧਾਗੇ,ਕੱਚੇ ਵਾਅਦੇ,
ਟੁੱਟ ਹੀ ਜਾਂਦੇ ਨੇ,
ਆਪਣੇ ਬਣਕੇ ਲੋਕੀ ਅਕਸਰ,
ਲੁੱਟ ਹੀ ਜਾਂਦੇ ਨੇ,
ਇੱਥੇ ਆਪਣੇ ਪੈਰਾਂ ਉੱਤੇ,
ਖੜ੍ਹਨਾ ਸੌਖਾ ਨਹੀਂ,
ਆਉਂਦੇ ਜਾਂਦੇ ਲੋਕ ਜੜ੍ਹਾਂ ਨੂੰ,
ਪੁੱਟ ਹੀ ਜਾਂਦੇ ਨੇ,
ਸਹਿਬਾਜਪੁਰੀ ਇੱਥੇ ਰਹਿਣਾ ਪੈਂਦਾ,
ਬਚ ਕੇ ਦੁਨੀਆਂ ਤੋਂ,
ਲੋਕੀ ਆਪਣਾ ਕੂੜਾ,
ਦੂਸਰਿਆਂ ਤੇ ਸੁੱਟ ਹੀ ਜਾਂਦੇ ਨੇ।।-