- ਸ਼ੁਕਰਾਨਾ
-
ਮੁਬਾਰਕ ਚੜ੍ਹ ਵਿਸਾਖ ਗਿਆ ਏ
ਚੇਤਰ ਚੰਗਾ ਆਖ ਗਿਆ ਏ
ਪੱਕ ਗਈਆਂ ਨੇ ਕਣਕਾਂ ਖੇਤੀਂ
ਮਿਹਨਤਾਂ ਨੂੰ ਲੱਗ ਭਾਗ ਗਿਆ ਏ
- 💎 ਭੌਰ ਮੰਢਿਆਣਵੀ 💎-
# ਹੱਕਦਾਰ #
ਮੇਰੇ ਕੋਲ਼ ਸੀ ਯਕੀਨ , ਭਰੋਸਾ , ਉਹਦੇ ਕੋਲ਼ ਇਤਬਾਰ ਨਹੀਂ ਸੀ ।
ਮੇਰੇ ਕੋਲ਼ੇ ਰੂਹਦਾਰੀ ਸੀ , ਉਹਦੇ ਕੋਲ਼ ਪਿਆਰ ਨਹੀਂ ਸੀ ।
ਮੈਂ ਓਹੀ ਹਾਂ ,
ਪਰ ਉਹ ਹੁਣ
ਉਹ ਨੀ ,
ਪਹਿਲਾਂ ਜਿਹਾ ਵਿਹਾਰ ਨਹੀਂ ਸੀ ।
ਮੈਂ ਉਹਦਾ ਸੀ ਹਰ ਦਮ ਦਰਦੀ , ਪਰ ਉਹ ਮੇਰੀ ਗ਼ਮ ਖ਼ਾਰ ਨਹੀਂ ਸੀ ।
ਮੈਂ ਵਾਰ ਦਿੰਦਾ ਇਹ ਜਾਨ ਵੀ ਹੱਸ ਕੇ , ਪਰ ਮੁੱਕਦੀ ਤਕਰਾਰ ਨਹੀਂ ਸੀ ।
ਉਹਨੇ ਸਭ ਹੱਕ ਗ਼ੈਰ ਨੂੰ ਦੇਤੇ , ਮੇਰਾ ਇਖ਼ਤਿਆਰ ਨਹੀਂ ਸੀ ।
ਉਹ ਹੱਸਦੀ ਏ , ਖੁਸ਼ ਵੱਸਦੀ ਏ , ਮੈਂ ਜਿੱਦਾਂ ਦਿਲਦਾਰ ਨਹੀਂ ਸੀ ।
" ਭੌਰ " ਜਿਹਦੇ ਲਈ ਆਲਮ ਭੁੱਲਿਆ ,
ਸ਼ਾਇਦ ਮੈਂ
ਹੱਕਦਾਰ ਨਹੀਂ ਸੀ ।
- 💎 ਭੌਰ ਮੰਢਿਆਣਵੀ 💎-
ਕਈ ਵਾਰ ਜੋ ਜ਼ਿਕਰ ਨਹੀਂ ਕਰਦੇ ...
ਉਹ ਅੰਦਰੋਂ ਅੰਦਰੀਂ ਫ਼ਿਕਰ ਬਹੁਤ ਕਰਦੇ ਹੁੰਦੇ ਨੇ ।-
ਮੈਂ ਮੁੜ ਜਾਂਨਾ ਆਂ ਪਿੱਛੇ
ਪਰ ਓਥੇ ਛੱਡ ਆ
ਜਿੱਥੇ ਸੱਚੀਂ ਮੈਂ
ਕੱਲਾ ਸੀ
💎 Bhaur Mandhianvi 💎-
ਦਇਆ ਕਰਹੁ
ਬਸਹੁ ਮਨਿ ਆਇ ॥
ਮੋਹਿ ਨਿਰਗੁਨ
ਲੀਜੈ ਲੜਿ ਲਾਇ ॥
ਹੇ ਪ੍ਰਭੂ ! ( ਮੇਰੇ ਉੱਤੇ ) ਮੇਹਰ ਕਰ ,
ਮੇਰੇ ਮਨ ਵਿਚ ਆ ਵਸ
ਅਤੇ ਮੈਨੂੰ ਗੁਣ - ਹੀਣ ਨੂੰ ਆਪਣੇ ਲੜ ਲਾ ਲੈ ।-
मेरे चुप रहने से
नाराज़ ना हुआ कीजिए ...
गहरा समंदर हमेशा
खामोश रहता है ...-