gurlabh brar   (Zaufigan)
73 Followers · 62 Following

read more
Joined 3 October 2017


read more
Joined 3 October 2017
26 APR AT 12:13

तुम्हारी याद भी 'मोहसिन' किसी मुफ़लिस की पूँजी है
जिसे हम पास रखते हैं जिसे हम रोज़ गिनते हैं
मोहसिन नक़वी

-


22 APR AT 20:19

ਹਿਜਰਾਂ ਦਾ ਕਿੱਲ ਸੀ ਇੱਕ ਸੀਨੇ ਦੇ ਅੰਦਰ|
ਉਸ ਤੇ ਟੰਗੀ ਰਹਿ ਗਈ ਮੇਰੀ ਉਮਰ ਸਾਰੀ|

ਬਹੁਤ ਹੀ ਅਜ਼ੀਜ਼ ਸੀ ਜੋ ਮੈਨੂੰ ਗੁੰਮ ਗਿਆ|
ਗੁਆਚ ਗਈ ਬਹੁਤ ਹੀ ਇੱਕ ਚੀਜ਼ ਪਿਆਰੀ|

ਅੱਧ ਵਿਚਕਾਰ ਸੀ ਸੁਪਨਾ ਜੋ ਟੁੱਟ ਗਿਆ|
ਤੇ ਫਿਰ ਨਾ ਲੱਗੀ ਅੱਖ ਮੇਰੀ ਰਾਤ ਸਾਰੀ|

-


1 JAN AT 20:27

ਮੈਂ ਫੁੱਲ ਉਹ ਕਲੀਆਂ ਦੇ ਹਾਣਦਾ ਸੀ
ਉਹ ਮੇਰੇ ਸੁਪਨੇ ਤਕ ਪਛਾਣਦਾ ਸੀ
ਮੈਂ ਕਦੇ ਦੁੱਖ ਤਕ ਨਹੀਂ ਸੀ ਦੱਸਿਆ
ਪਰ ਉਹ ਮੈਨੂੰ ਮੇਰੇ ਜਿੰਨਾ ਜਾਣਦਾ ਸੀ

-


19 DEC 2023 AT 20:40

तू मुझे
तमाम स्याह रातों के रतजगों के
मुआवज़े में मिला था

-


26 NOV 2023 AT 18:17

ਮਿਲਣਾ ਤੇ ਵਿਛੜ ਜਾਣਾ
ਦੋਵੇਂ ਹਾਦਸਾ ਨੇ
ਤੇ ਹਾਦਸੇ ਅਚਾਨਕ ਹੋ ਜਾਂਦੇ ਨੇ

-


2 OCT 2023 AT 10:39

ਕੌਣ ਕਿੱਥੇ ਬਲ੍ਹ ਰਿਹਾ ਸੀ, ਕੌਣ ਕਿੱਥੇ ਵਰ੍ਹ ਗਿਆ ਸੀ
ਸਭ ਹੀ ਬਦਲ ਗਿਆ ਜਦੋ ਚਿਰਾਂ ਪਿੱਛੋਂ ਘਰ ਗਿਆ ਸੀ

ਮੁੱਦਤ ਮਗਰੋਂ ਮਿਲੇ ਤਾਂ ਮੈਂ ਤੈਥੋਂ ਪੁੱਛਣਾ ਸੀ
ਮੈਂ ਤੈਨੂੰ ਯਾਦ ਰਿਹਾ ਜਾਂ ਚੇਤਿਆਂ ਚੋ ਗੁਜ਼ਰ ਗਿਆ ਸੀ

-


1 AUG 2023 AT 9:32

ਤੇਰੇ ਬਾਅਦ ਕੁਝ ਇਸ ਤਰਾਂ ਲੰਘ ਰਹੀ ਸੀ ਜ਼ਿੰਦਗੀ
ਸਭ ਕੁਝ ਖਲਾਅ ਹੋ ਗਿਆ, ਤੇਰੀ ਯਾਦ ਗੂੰਜਦੀ ਰਹੀ

ਕੋਈ ਕੋਲ ਦੀ ਗੁਜ਼ਰ ਗਿਆ ਮੁੜਿਆ ਨਹੀਂ ਫਿਰ ਕਦੀ
ਤਾ ਉਮਰ ਮੇਰੀ ਨਜ਼ਰ ਓਹਦੀ ਪੈੜ ਢੂੰਡਦੀ ਰਹੀ

-


18 JUL 2023 AT 12:59

ਜਦੋ ਤੇਰੇ ਕੋਲ ਆਇਆ ਸੀ
ਮੈਂ ਟੁੱਟੀ ਮਾਲਾ ਸੀ
ਹੁਣ ਮੈਂ ਸਿਰਫ ਇੱਕ
ਮਣਕਾ ਹਾਂ

-


16 JUL 2023 AT 18:19

ਵਕ਼ਤ ਨੂੰ
ਗਿਲਾ ਹੈ ਤੇਰੇ ਮੇਰੇ ਨਾਲ
ਆਪਾਂ ਗਵਾ ਲਿਆ ਓਹਨੂੰ

-


7 JUL 2023 AT 17:27

ਵਰ੍ਹਿਆਂ ਦਾ ਖੁਦ ਨੂੰ
ਕੱਢ ਰਿਹਾ ਸੀ ਜ਼ਿੰਦਗੀ ਦੀ ਡੂੰਘਾਈ ਚੋ
ਤੂੰ ਥੱਲਿਓਂ ਫੇਰ ਵਾਜ ਮਾਰਤੀ

-


Fetching gurlabh brar Quotes