ਦੁੱਖ ਦਰਦ ਤਕਲੀਫ਼ਾਂ ਸਭ ਗਹਿਣੇ ਜ਼ਿੰਦਗੀ ਦੇ,
ਨਿਖਾਰ ਉਨਾਂ ਆਵੇ ਜਿੰਨਾ ਨੇੜੇ ਆਉਣ ਜ਼ਿੰਦਗੀ ਦੇ।-
ਦੁੱਖ ਦਰਦ ਤਕਲੀਫ਼ਾਂ ਸਭ ਗਹਿਣੇ ਜ਼ਿੰਦਗੀ ਦੇ,
ਨਿਖਾਰ ਉਨਾਂ ਆਵੇ ਜਿੰਨਾ ਨੇੜੇ ਆਉਣ ਜ਼ਿੰਦਗੀ ਦੇ।-
ਜਦ ਜਦ ਹਕੂਮਤ ਹੱਕਾਂ ਨੂੰ ਦੱਬੇ
ਪਿਸਦੀ ਆ ਕਿਰਤ ਚੱਕੀਆਂ ਦੇ ਗੱਭੇ,
ਜਦੋਂ ਨਾ ਹੱਲ ਕੋਈ ਮਸਲਿਆਂ ਦਾ ਲੱਭੇ
ਫਿਰ ਗੱਲ ਵੱਸੋ ਬਹਾਰ ਹੁੰਦੀ ਆ,
ਲੱਗਦੇ ਇਨਕਲਾਬ ਦੇ ਨਾਅਰੇ
ਕੱਠ ਲੋਕਾਂ ਦੇ ਵੱਧਦੇ ਜਾਣੇ,
ਹਾਕਮ ਹੋਣ ਭਾਵੇਂ ਸਦੀਆਂ ਪੁਰਾਣੇ
ਕਿਲੇ ਢੇਰੀ ਢਾਹ ਹੁੰਦੇ ਆ।-
ਮਾੜੇ ਤੋਂ ਵੀ ਮੰਦਭਾਗਾ ਹਾਲ ਹੋਇਆ ਕਿਸਾਨੀ ਦਾ
ਕਦੀ ਚਿੱਟਾ ਮੱਛਰ ਕਦੀ ਮੀਂਹ ਨੀ ਸਾਂਭੀ ਦਾ
ਮਾਰ ਪਈ ਗੁਲਾਬੀ ਸੁੰਡੀ ਦੀ ਉਡਿਆ ਰੰਗ ਜਵਾਨੀ ਦਾ
ਪੁੱਤਾਂ ਵਾਂਗੂੰ ਪਾਲ਼ਿਆ ਨਰਮਾ ਨਾ ਹੋਇਆ ਦੁਆਨੀ ਦਾ।-
ਰੁੱਖ ਖੜ੍ਹੇ ਨੇ ਹਰੇ ਹਰੇ
ਛਾਵਾਂ ਸਭ ਨੇ ਮਾਣੀਆਂ ਨੇ
ਰੁੱਖ ਲਾਉਂਦੇ ਨੇ ਵਿਰਲੇ ਵਿਰਲੇ
ਚੁੱਕੀਆਂ ਸਾਰਿਆਂ ਨੇ ਆਰੀਆਂ ਨੇ
ਰੁੱਖ ਵੱਢੀ ਤੇ ਪੈਸਾ ਲੁੱਟੀ ਜਾਂਦੇ
ਕੲੀ ਬਿਮਾਰੀਆਂ ਅਸੀਂ ਪਾਲੀਆਂ ਨੇ
ਮਨੁੱਖ ਦੇ ਅੰਦਰ ਰਿਹਾ ਦਿਲ ਨਾ
ਖੇਡੀਆਂ ਦਿਮਾਗ਼ ਨੇ ਖੇਡਾਂ ਮਾੜੀਆਂ ਨੇ।-
ਪਿਆਰ ਤੇਰੇ ਨਾਲ ਐਨਾ
ਖ਼ਿਆਲ ਤੇਰਾ ਦਿਲ ਚੋਂ ਕੱਢ ਨੀ ਹੋਣਾ
ਚੰਡੀਗੜ੍ਹ ਭਾਵੇਂ ਲੱਖ ਸੋਹਣਾ
ਪਰ ਮੇਰੇ ਪਿੰਡ ਵਰਗਾ ਨੀ ਹੋਣਾ।-
ਧੰਨ ਨੇ ਉਹ ਲੋਕ ਜਿਹੜੇ ਜਿਊਂਦਿਆਂ ਨੂੰ ਮਾਰ ਜਾਂਦੇ ਨੇ
ਸਾਡੇ ਤੋਂ ਤਾਂ ਆਪਣੀ ਇਨਸਾਨੀਅਤ ਮਾਰੀ ਜਾਂਦੀ ਨੀ।-
ਉਹ ਸਾਨੂੰ ਬਰਦੇ ਬਣਾ
ਮਹ਼ਬੂਸ ਚ ਰੱਖਣਾ ਚਾਹੁੰਦੇ ਨੇ
ਅਸੀਂ ਤੱਯੂਰ ਖੁੱਲ੍ਹੇ ਅਫ਼ਲਾਕਾਂ ਦੇ-
ਸਿਆਣਾ ਬੰਦਾ ਕਹੇ ਕੋਈ ਗੱਲ
ਉਸ ਵਿੱਚ ਤਰਕ ਹੁੰਦਾ ਏ,
ਉਹ ਗੁਰੂ ਤਾਂ ਕਹਿੰਦੇ ਨੇ ਪਰ ਮੰਨਦੇ ਨਹੀਂ
ਕਹਿਣ ਤੇ ਮੰਨਣ ਵਿੱਚ ਫ਼ਰਕ ਹੁੰਦਾ ਏ।-
ਇੰਝ ਗਿਰਫ਼ਤਾਰ ਕਰਕੇ ਰੋਕ ਲਵੋਂਗੇ ਸਾਨੂੰ ?
ਅੰਗਰੇਜ਼ਾਂ ਨੇ ਵੀ ਕੀਤਾ ਸੀ ਇਹ ਕੁਝ
ਨਤੀਜਾ ਤੁਸੀਂ ਜਾਣਦੇ ਓ।-