Gur   (ਗੁਰਮਨ)
321 Followers · 66 Following

ਆਓੁ ਪੜੀਏ ! ਕੀ ਆਖਦੀ ਹੈ ਜਿੰਦਗੀ।
Joined 18 March 2019


ਆਓੁ ਪੜੀਏ ! ਕੀ ਆਖਦੀ ਹੈ ਜਿੰਦਗੀ।
Joined 18 March 2019
27 JAN 2023 AT 12:04

ਪੰਜਾਬ ਦੀ ਨਬਜ਼ ਤੇ ਹੱਥ ਰੱਖ।
ਅੱਖ, ਲੋਕਾਂ ਦੀ ਅੱਖ’ ਚ ਰੱਖ।

ਅੱਥਰੂ ਸਾਰੇ ਸਿਆਹੀ ਕਰਲੈ,
ਤੇ ਸੋਚ ਇੰਨਾ ਦੇ ਪੱਖ’ ਚ ਰੱਖ।

ਕਰ ਸਵਾਲ ਮੰਤਰੀ ਮੰਡਲ ਨੂੰ,
ਦੰਮ ਇਹਨਾ ਦੇ ਨੱਕ’ ਚ ਰੱਖ।

ਮਹਿਲਾਂ’ ਚ ਨਾ ਤੂੰ ਮਹਿਫਲ ਲਾਵੀਂ
ਸਤਿਕਾਰ ਆਪਣਾ ਸੱਥ’ ਚ ਰੱਖ।

-


26 JAN 2023 AT 13:28

ਜਿਹੜਾ ਆਪਣਾ ਸਰੀਰ ਦਬੱਲੇ।
ਓਹ ਕਿਓੁ ਡੁੱਬਦਾ ਕਰਜੇ ਥੱਲੇ।

ਮੁੜਕੇ ਨਾਲ ਜੋ ਖੇਤੀ ਸਿੰਝੇ,
ਫਿਰ ਵੇਚਣ ਲਈ ਵੀ ਅੱਡੇ ਪੱਲੇ॥

ਸੇਠਾਂ ਅੱਗੇ ਪਈਆਂ ਕੋਫੀਆਂ,
ਕੋਈ ਇਹਨਾਂ ਕੋਲ ਨਾ ਪਾਣੀ ਘੱਲੇ॥

ਪਿੰਡੇ ਵਿਚੋਂ ਨਿੱਕਲੀਆਂ ਚੀਸਾਂ,
ਮੰਤਰੀ ਦੱਬ ਗਏ ਹੂਟਰਾਂ ਥੱਲੇ॥

ਤਗੜਿਆਂ ਲਈ ਏ ਰਸਤਾ ਹੋਰ,
ਖਜਾਨਾ ਲੁਟਕੇ ਬਾਹਰ ਨੂੰ ਚੱਲੇ॥

ਜਿਸ ਕਰਜਾ ਲੈਕੇ ਬੱਚੇ ਪਾਲੇ
ਓਹ ਲਟਕਣ ਚੱਲਾ ਪਿੱਪਲ ਥੱਲੇ॥

-


26 JAN 2023 AT 12:21

ਬੁੱਝੇ ਦੀਵੇ ਨੂੰ ਫੂਕਾਂ ਮਾਰੀ ਜਾਂਦੇ ਨੇ।
ਬੰਦਾ, ਬੰਦੇ ਅੰਦਰੋ ਮਾਰੀ ਜਾਂਦੇ ਨੇ।

ਟਿੱਕੇ ਲਾਕੇ ਵੱਗ ਬਣਾ ਲਏ,
ਆਪੋ ਆਪਣਾ ਚਾਰੀ ਜਾਂਦੇ ਨੇ।

ਜੇ ਹੱਲ ਵਿਧਾਇਕਾਂ ਨਈ ਕੱਡਣਾ,
ਕਿਓੁ ਮਸਲਾ ਵਿਚਾਰੀ ਜਾਂਦੇ ਨੇ?

ਖੱਕ’ਨੀ ਦੇਣਾ ਹਕੂਮਤਾਂ ਸਾਨੂੰ,
ਬਸ ਪੋਚਾ ਮਿੱਠਾ ਮਾਰੀ ਜਾਂਦੇ ਨੇ।

-


28 DEC 2022 AT 15:24

• ਵਿਸ਼ਵਾਸ!
ਵਿਸ਼ੇ’ਚ ਵਾਸ ਕਰਨਾ,

ਵੇਖੋ ਤੁਹਾਡਾ ਧਿਆਨ ਕਿਹੜੇ ਵਿਸ਼ੇ ਵਿਚ ਹੈ?
ਸਹੀ ਹੈ ਕਿ ਗਲਤ? ਕੀ ਦਲੀਲਾਂ ਹਨ।
ਕਿਓੁਕੀ ਇਸੇ ਚੋਂ ਫੁਰਨੇ ਓਠਦੇ ਹਨ ਜੋ ਤੁਹਾਡੀ ਅਗਵਾਈ ਕਰਦੇ ਹਨ।

-


28 DEC 2022 AT 15:18

• ਕੱਟੜਤਾ, ਲਕੀਰ ਮਾਤਰ ਹੁੰਦੀ ਹੈ।
ਜੋ ਇਕ ਹੀ ਦਿਸ਼ਾ ਵੱਲ ਵੇਖਦੀ ਹੈ
ਤੇ ਦੋਵੇਂ ਸਿਰਿਆਂ ਤੇਂ ਹੱਦ ਬੰਦੀ ਦਾ ਬਿੰਦੂ ਹੁੰਦਾ ਹੈ॥
ਜਿਸਨੂੰ ਤੁਸੀਂ ਲੰਗਦੇ ਨਹੀਂ ਬਸ ਇਕ ਤੋਂ ਦੂਜੇ ਤੱਕ ਤੁਰਦੇ ਜਿੰਦਗੀ ਕੱਡ ਦਿੰਦੇ ਹੋ।
ਘੇਰੇ ਦੀ ਤਰਾਂ ਫੈਲੋ ਤੇ ਸਭ ਕੁੱਝ ਨੂੰ ਸਤਿਕਾਰ ਸਹਿਤ ਪ੍ਰਵਾਨ ਕਰਕੇ
ਘੇਰੇ ਅੰਦਰ ਕਰ ਲਵੋ।
ਹਰ ਦਿਸ਼ਾ ਵੱਲ ਵੇਖੋ,ਵਗੋ,ਟੁਰੋ_

ਬਿੰਦੂ ਨਾ ਬਣੋ ਦਾਇਆਰਾ ਬਣੋ।

-


28 DEC 2022 AT 15:07



ਫਿਲਾਸਫੀ ਦਾ ਸਬੰਧ ਵਿਚਾਰਾਂ ਨਾਲ ਹੈ।

•ਫਿਲਾਸਫੀ,
ਇਕ ਛੱਜ ਹੈ!

ਜਿਦੇ ਵਿਚੋਂ ਮਨਣਯੋਗ ਸਿਟੇ ਕਿਰਦੇ ਹਨ॥

-


28 DEC 2022 AT 15:00

•ਡਲੀ ਇਸ਼ਕ ਦੀ ਦਿਲ ਹੋਇਆ,
ਜੋ ਖੁਰ ਜਾਣੀ_ਤੇਰੇ ਵਿੱਚ ਵੇ।

•ਤੂੰ ਹੀ ਤੂੰ ਮਹਿਸੂਸ ਵੇ ਹੁੰਦਾ,
ਕਈ ਦਿਨਾਂ ਤੋਂ_ਚੁਫੇਰੇ ਵਿੱਚ ਵੇ।

•ਚਾਨਣ ਹੈਂ ਤੂੰ ਮੇਰੇ ਰਾਹਾਂ ਦਾ,
ਕੁਝ ਨਾ ਰਿਹਾ_ਹਨੇਰੇ ਵਿੱਚ ਵੇ।

•ਚਿਹਰੇ ਤੇ ਇੰਜ ਹਾਸਾ ਛਣਕੇ,
ਘੁੰਗਰੂ ਨੇ ਜਿਓ_ਕਲੀਰੇ ਵਿੱਚ ਵੇ।

-


28 DEC 2022 AT 14:53

ਜੇ ਇਜ਼ਤ ਨਈਂ ਕੋਈ ਦਿਲ ਮੇਰੇ ਦੀ,
ਦੱਸ ਕੀ ਤੇਨੂੰ ਸਿਆਣਾ ਆਖਾਂ?
ਮਿਲਣ ਤੇ ਆਓੁਦਾ ਪਰ ਘੁਲਦਾ ਨਈ
ਦੱਸ ਕੀ ਏਨੂੰ ਨਿਬਾਣਾ ਆਖਾਂ?

-


28 DEC 2022 AT 14:43

ਸਾਲ ਪੁਰਾਣੇ ਜ਼ਖਮ ਚੋਂ
ਫਿਰ ਅੱਜ ਪੀੜ ਹੋਈ ਏ।

ਵੇਖ ਫਰੋਲਕੇ ਗੱਲਾਂ ਨੂੰ
ਮੈਂ ਥੱਲੇ ਗੱਲ ਲਕੋਈ ਏ।

-


10 DEC 2022 AT 15:58

ਮੇਰੇ ਹੱਥ ਦਾ ਸਫ਼ਰ!

ਮੱਥੇ ਤੋਂ ਸ਼ੁਰੂਆਤ ਹੋਈ ਓਹਨੂੰ ਲੱਗੇ ਮੋਰ ਦਾ ਖੰਬ ਹੱਥ ਮੇਰਾ।
ਮਸ਼ਕਰੀ ਹੋਈ ਤਾਂ ਭਰ ਲਿਆ ਓਹਨੇ ਵੀ ਅੱਖਾਂ ਚ ਹਨੇਰਾ।
ਓਹ ਆਨੰਦ ਮਾਨ ਰਹੀ ਸੀ ਨੱਕ ਤੇ ਖਲੋਕੇ ਉੰਗਲਾਂ ਨੇ ਵੇਖਿਆ।
ਬੁੱਲਾਂ ਦੇ ਚੁਫੇਰੇ ਨੱਚ ਰਹੀ ਮੁਸਕਾਨ ਦਾ ਨਾਚ ਵੀ ਵੇਖਿਆ।

ਔਖੇ ਸਾਹ ਚੱਲ ਰਹੇ ਸੀ,
ਜਿਵੇਂ ਪਾਣੀ ਚ ਕੋਈ ਗੀਟੇ ਦੀਆਂ ਛਾਲਾਂ ਮਰਵਾ ਰਿਹਾ ਹੋਵੇ।
ਹੱਥਾਂ ਚ ਤੱੜਫ ਮਹਿਸੁਸ ਹੋਈ,
ਜਿਵੇਂ ਕੋਈ ਪੰਛੀ ਪਿੱਝੇ ਖੰਬਾਂ ਨੂੰ ਫੜਾ ਫੜਾ ਕੇ ਸੁਕਾ ਰਿਹਾ ਹੋਵੇ।
ਓੁਡਨ ਨੂੰ ਕਾਹਲੀ ਹੈ।

ਸਾਰੇ ਖੂਬਸੁਰਤ ਚਿਹਰੇ ਦੀ ਪਰਿਕਰਮਾ ਕਰਕੇ
ਧੌਣ ਤੋਂ ਹੱਥ ਹੇਠਾਂ ਤੀਲਕ ਗਿਆ।
ਸੇਬਾਂ ਦੀ ਓੁਤਰੀ ਹੋਈ ਛਿਲੜ ਜਿਹਾ
ਗੁਦੇ ਦਾਰ ਰੰਗ ਸੀ ਫੈਲਿਆ ਪਿਆ।

‘ਮੇਰਾ ਹੱਥ’
ਰੱਸ ਮਿਸਾ ਜਿਆ ਹੁੰਦਾ ਹੁੰਦਾ!
ਬਈਮਾਨ ਹੋਗਿਆ।

-


Fetching Gur Quotes