ਹੋਲੀ ਹੋਲੀ ਬਹਿ ਜਾਣਾ ਏ
ਇਹ ਪਾਣੀ ਦੀਆਂ ਛੱਲਾ ਨੇ
ਕਾਹਦਾ ਏਤੇ ਮਾਣ ਹੁੰਦਾ ਏ
ਕਿਹੜੀਆਂ ਦਸ ਇਹ ਮੱਲਾਂ ਨੇ
ਛੱਡ ਓਏ ਸੰਧੂ ਕੀ ਲਿਖਦਾ ਏ
ਇਸ਼ਕ ਉਸ਼ਕ਼ ਦੀਆਂ ਗੱਲਾਂ ਨੇ
ਹਰ ਇੱਕ ਕਿਸਾ ਖ਼ੂਬ ਨਹੀਂ ਹੁੰਦਾ
ਮਾੜੇ ਦਾ ਮਹਿਬੂਬ ਨਹੀਂ ਹੁੰਦਾ
ਜਿਸਮਾਂ ਤੋਂ ਜੋ ਪਾਰ ਦੀ ਦੁਨੀਆਂ
ਇਹਦਾ ਕੋਈ ਹਜੂਬ ਨਹੀਂ ਹੁੰਦਾ!
ਕਲਮਾਂ ਨੂੰ ਕਲਮਾਂ ਨਾ ਸਮਝੀ
ਇਹ ਕਾਪੀ ਤੇ ਹੱਲਾਂ ਨੇ
ਛੱਡ ਓਏ ਸੰਧੂ ਕੀ ਲਿਖਦਾ ਏ
ਇਸ਼ਕ ਉਸ਼ਕ਼ ਦੀਆਂ ਗੱਲਾਂ ਨੇ
-
ਕਸਮ ਸੇ ਗੁਜ਼ਰ ਸੇ ਗਏ ਹਮ
ਓਹਨੇ ਕਿਹਾ
ਫ਼ਰਕ ਤੇ ਹੈ ਆਪਣੇ ਚ
ਤੂੰ ਕਲਮ ਚੁੱਕ ਲਿਖ ਲੈਂਦਾ ਏ ਕਵਿਤਾ
ਤੇ ਮੈਂ ਬੈਗ ਚੁੱਕ ਕਵਿਤਾ
ਸੱਚ ਕਰਨ ਲਈ ਨਿਕਲ ਜਾਂਦੀ
ਤੇਰੇ ਖ਼ਿਆਲਾ ਚ ਦਿਸਦੀ ਤੈਨੂੰ
ਮੈਂ ਰੋਮੈਂਟਿਕ ਗੀਤ ਗਾਉਂਦੀ
ਮੇਰੇ ਖਿਆਲਾਂ ਚ ਆਉਂਦਾ ਕਰਜ਼ਾ
ਜੋ ਮੇਰੇ ਬਾਪੂ ਨੇ ਮੇਰੀ ਪੜਾਈ ਲਈ ਲਿਆ
-
ਕੁਝ ਗੱਲਾਂ ਨੂੰ ਅਣਗੌਲਿਆ ਜੇਹਾ ਕਰ
ਉਹ ਆਪਣੇ ਰਾਹ ਤੁਰਦੀ ਰਹੀ
ਤੇ ਮੈਨੂੰ ਦੱਸਦੀ ਰਹੀ ਕਿ ਦੋਸਤ
ਮੇਰੀ ਜ਼ਿੰਦਗੀ ਮੇਰੀ ਦੁਨੀਆਂ
ਤੇਰੀ ਕਵਿਤਾ ਦੇ ਅੰਤਰ ਭਾਵ ਤੋਂ
ਬਹੁਤ ਦੂਰ ਏ
ਤੂੰ ਆਪਣੇ ਲਫ਼ਜ਼ਾਂ ਨੂੰ ਰੋਕ
ਤੇ ਕਰਮਸ਼ੀਲ ਬਣ
ਤੈਨੂੰ ਕੀ ਲੱਗਦੈ
ਤੇਰੇ ਵਲੋਂ ਚਨ ਤਾਰਿਆਂ ਨਾਲ ਕੀਤੀ ਮੇਰੀ ਤੁਲਨਾ
ਮੈਨੂੰ ਚੰਗੀ ਲੱਗਦੀ ਹੋਊ
ਪਰ ਤੈਨੂੰ ਪਤਾ ਨਹੀਂ
ਮੇਰਾ ਬਾਪੂ ਸੂਰਜ ਉਡੀਕਦਾ
ਰਾਤ ਨੂੰ ਗਹਿਰੀ ਨੀਦ ਨਹੀਂ ਸੌਂਦਾ
-
ਉਹ ਤੇ ਆਖਣ ਬਾਬਾ ਸਾਡੇ ਵਰਗਾ ਬੰਦਾਂ ਲਭੋ
ਜਿਹੜਾ ਆਖੇ ਸੱਚ ਝੁਠ ਏ, ਤੇ ਝੁਠ ਨੂੰ ਆਖੇ ਸੱਚਾ ।
ਹੱਸਣ ਵਾਲੀ ਗੱਲ ਨਹੀਂ ਏ ,ਨਾਂ ਹੀ ਗੁਸਾ ਕਰਿਓ
ਬੈਠ ਵਿਚਾਰੋ ਕਾਤੋ ਦਸੋ ਰੋਇਆ ਨਹੀਂ ਓ ਬੱਚਾ ।
ਵੱਡੀ ਰਕਮ ਤਾਂ ਹੈ ਨਹੀਂ ਸੀ ਓ, ਕੀ ਸੀ ਉਹਨੇ ਕਰਨੀ ??
ਫੜਿਆ ਤਾਂ ਗਿਆ ਸੀ ਮਿੱਤਰੋ ਚੋਰ ਨਹੀਂ ਸੀ ਬੱਚਾ ।
ਕਦੋਂ ਕਰੇਗਾ ਮੇਹਰ ਉਹਨਾਂ ਤੇ?, ਜਿਸਦੀ ਦੀ ਜੇਬ ਹੈ ਖ਼ਾਲੀ ??
ਸਿਆਸਤਦਾਨ ਆਮ ਬੰਦਾ ਤੇ, ਪਾਲਣਹਾਰ ਜੋ ਸੱਚਾ ।
ਛੱਡ ਓਏ ਸੰਧੂ ਐਵੇਂ ਈ ਤੂੰ ਦਿਲ ਤੇ ਲਾ ਲਵੇਂ ਗੱਲਾਂ
ਕਾਤੋਂ ਦੇਖ ਇਹ ਚੋਈ ਜਾਂਦੈ , ਤੇਰਾ ਘਰ ਸੀ ਪੱਕਾ .....???-
ਉਹ ਤੇ ਆਖਣ ਬਾਬਾ ਸਾਡੇ ਵਰਗਾ ਬੰਦਾਂ ਲਭੋ
ਜਿਹੜਾ ਆਖੇ ਸੱਚ ਝੁਠ ਏ, ਤੇ ਝੁਠ ਨੂੰ ਆਖੇ ਸੱਚਾ ।
ਹੱਸਣ ਵਾਲੀ ਗੱਲ ਨਹੀਂ ਏ ,ਨਾਂ ਹੀ ਗੁਸਾ ਕਰਿਓ
ਬੈਠ ਵਿਚਾਰੋ ਕਾਤੋ ਦਸੋ ਰੋਇਆ ਨਹੀਂ ਓ ਬੱਚਾ ।
ਵੱਡੀ ਰਕਮ ਤਾਂ ਹੈ ਨਹੀਂ ਸੀ ਓ, ਕੀ ਸੀ ਉਹਨੇ ਕਰਨੀ ??
ਫੜਿਆ ਤਾਂ ਗਿਆ ਸੀ ਮਿੱਤਰੋ ਚੋਰ ਨਹੀਂ ਸੀ ਬੱਚਾ ।
ਕਦੋਂ ਕਰੇਗਾ ਮੇਹਰ ਉਹਨਾਂ ਤੇ, ਜਿਸਦੀ ਦੀ ਜੇਬ ਹੈ ਖ਼ਾਲੀ
ਸਿਆਸਤਦਾਨ ਆਮ ਬੰਦਾ ਤੇ, ਪਾਲਣਹਾਰ ਜੋ ਸੱਚਾ ।
ਛੱਡ ਓਏ ਸੰਧੂ ਐਵੇਂ ਈ ਤੂੰ ਦਿਲ ਤੇ ਲਾ ਲਵੇਂ ਗੱਲਾਂ
ਕਾਤੋਂ ਦੇਖ ਇਹ ਚੋਈ ਜਾਂਦੈ , ਤੇਰਾ ਘਰ ਸੀ ਪੱਕਾ .....???
-
Words entangle. But if one can understand the whole significance of the ways of one's thought, the ways of our desires and their pursuits and ambitions, then there is a possibility of having or understanding that which is love. But that requires an extraordinary understanding of oneself.
[...]
Love is not a sentiment, not romanticism, not dependent on something, and that state is extremely arduous and difficult to understand, or to be in—because our minds are always interfering, limiting, encroaching upon its functioning. Therefore it is important to understand first the mind and its ways; otherwise we shall be caught in illusions, caught in words and sensations that have very little significance.
Jiddu Krishnamurti,-
Your mind must be completely quiet, without a word, without a symbol, without an idea. And then you will discover—or there will come into being—that state in which what we have called love and what we have called sorrow and what we have called death are the same.
Jiddu Krishnamurti,
-
ਵਖ਼ਤ ਬਦਲ ਜਾਂਦੈ ਹਣਾ?
ਜਾਂ ਤੂੰ ਬਦਲ ਗਿਆਂ ਏ
-ਪਤਾ ਨਹੀਂ
-ਮੈਂ ਤਾਂ ਓਹੀ ਆ ???
ਨਹੀਂ ਤੇਰੀਆਂ ਅੱਖਾਂ ਵਿੱਚ ਹੁਣ ਡਰ ਹੈ ।
-ਡਰ ਕਿਸਦਾ ??
ਕਿਵੇਂ ਰਹੇਗਾ ਮੇਰੇ ਬਾਅਦ ?
-ਤੇਰੇ ਬਾਅਦ ਕਿਹੜਾ ਅੰਬਰ ਖਾਲੀ ਹੋ ਜਾਣਾ ।
ਹਾਂ ਇਹ ਤਾਂ ਹੈ ।
-ਤੂੰ ਦੱਸ ਰਹਿ ਲਵੇਗੀ??
ਹਾਂ ਕੋਸ਼ਿਸ ਕਰਾਂਗੀ ਤੇਰੇ ਭਰੇ ਅੰਬਰ ਚੋਂ ਤਾਰੇ ਲੈ ਜਾਵਾਂਗੀ।
😊😊
-
ਪਤਾ ਨਹੀਂ ਤੈਥੋਂ ਬਾਅਦ
ਤੇਰਾ ਮੋਹ ਲਿਖਦੇ ਲਿਖਦੇ
ਰੱਬ ਹੀ ਵਿਸਰ ਗਿਆ
ਤੇ ਕਵਿਤਾ ਤੇਰੀ ਹੀ
ਪ੍ਰਕਰਮਾ ਕਰਨ ਲੱਗੀ
ਫ਼ਿਰ ਤੂੰ ਵੀ ਵਿਸਰ ਗਈ
ਕਵਿਤਾ ਭੁੱਖ ਵੱਲ ਹੋ ਤੁਰੀ
ਤੇ ਲੱਭਣ ਲੱਗੀ ਲੁਟੇਰੇ
ਜੋ ਹੱਕ ਲੁੱਟ ਰਹੇ ਨੇ
ਏ ਚਿੱਟੇ ਲਿੜਿਆ ਤੋਂ ਡਰਦੀ ਡਰਦੀ
ਬੋਲ ਹੀ ਪੈਂਦੀ
ਇਹ ਸਰਕਾਰ ਮੁਰਦਾਬਾਦ
ਫ਼ਿਰ ਅਲੇਕਸ਼ਨ ਆਏ
ਸਰਕਾਰ ਵੀ ਵਿਸਰ ਗਈ
ਦਿਖਣ ਲੱਗੇ ਸਰਕਾਰ ਨੂੰ ਲੁੱਟਦੇ ਲੋਗ
ਕਵਿਤਾ ਮੋਹ ਲੱਭਦੀ ਮੁੜ ਆਈ
ਤੇਰੇ ਕੋਲ
ਇਦਾ ਲੱਗਾ ਤੂੰ ਬਾਹਾਂ ਖਿਲਾਰ ਉਡੀਕ ਈ ਰਹੀ ਸੀ
ਤੇਰੀ ਗੋਦੀ ਚ ਬੈਠ ਹੌਂਸਲਾ ਹੋਇਆ
ਤੇ ਤੂੰ ਜੁੜੀ ਤੇ ਰੁਮਾਲ ਪਾ
ਮੋਢਿਆਂ ਤੇ ਬਸਤਾ ਲੱਧ
ਤੋਰ ਦਿੱਤਾ ਮੈਨੂੰ
ਫ਼ਿਰ ਓਸੇ ਰਾਹ......
(✍️Jan/22)
-
ਪਤਾ ਨਹੀਂ ਤੈਥੋਂ ਬਾਅਦ
ਤੇਰਾ ਮੋਹ ਲਿਖਦੇ ਲਿਖਦੇ
ਰੱਬ ਹੀ ਵਿਸਰ ਗਿਆ
ਤੇ ਕਵਿਤਾ ਤੇਰੀ ਹੀ
ਪ੍ਰਕਰਮਾ ਕਰਨ ਲੱਗੀ
ਫ਼ਿਰ ਤੂੰ ਵੀ ਵਿਸਰ ਗਈ
ਕਵਿਤਾ ਭੁੱਖ ਵੱਲ ਹੋ ਤੁਰੀ
ਤੇ ਲੱਭਣ ਲੱਗੀ ਲੁਟੇਰੇ
ਜੋ ਹੱਕ ਲੁੱਟ ਰਹੇ ਨੇ
ਏ ਚਿੱਟੇ ਲਿੜਿਆ ਤੋਂ ਡਰਦੀ ਡਰਦੀ
ਬੋਲ ਹੀ ਪੈਂਦੀ
ਇਹ ਸਰਕਾਰ ਮੁਰਦਾਬਾਦ
ਫ਼ਿਰ ਅਲੇਕਸ਼ਨ ਆਏ
ਸਰਕਾਰ ਵੀ ਵਿਸਰ ਗਈ
ਦਿਖਣ ਲੱਗੇ ਸਰਕਾਰ ਨੂੰ ਲੁੱਟਦੇ ਲੋਗ
ਕਵਿਤਾ ਮੋਹ ਲੱਭਦੀ ਮੁੜ ਆਈ
ਤੇਰੇ ਕੋਲ
ਇਦਾ ਲੱਗਾ ਤੂੰ ਬਾਹਾਂ ਖਿਲਾਰ ਉਡੀਕ ਈ ਰਹੀ ਸੀ
ਤੇਰੀ ਗੋਦੀ ਚ ਬੈਠ ਹੌਂਸਲਾ ਹੋਇਆ
ਤੇ ਤੂੰ ਜੁੜੀ ਤੇ ਰੁਮਾਲ ਪਾ
ਮੋਢਿਆਂ ਤੇ ਬਸਤਾ ਲੱਧ
ਤੋਰ ਦਿੱਤਾ ਮੈਨੂੰ
ਫ਼ਿਰ ਓਸੇ ਰਾਹ......
-