Ekam ~ ਏਕਮ ~   (Ekam)
468 Followers · 423 Following

Poet,Lyricist,Singer & Composer
Joined 21 December 2017


Poet,Lyricist,Singer & Composer
Joined 21 December 2017
11 APR 2024 AT 15:22

मोहब्बत से मिलें जब भी
मोहब्बत और बढ़ती है

मोहब्बत से भरी हर रस्म को
दिल से निभाना है...


~ ईद मुबारक ~
🌺 Eid Mubark 🌺

-


2 APR 2024 AT 8:57

ਜ਼ਰਾ ਜਿਹਾ ਕੰਮ ਕਰਦੇ ਨੇ, ਢੰਡੋਰਾ ਵੱਧ ਪਿੱਟਦੇ ਨੇ
ਜੋ ਇਹਨਾਂ ਮਹਿਲ ਪਾਏ ਨੇ, ਬੜੀ ਕੱਚੀ ਜਹੀ ਇੱਟ ਦੇ ਨੇ


ਭੁਲੇਖੇ ਵਿੱਚ ਨਾ ਰਹਿ'ਜੀਂ, ਨਾ ਐਵੇਂ ਮਾਣ ਕਰ ਜਾਈਂ
ਇਹ ਜਿੰਨੇ ਨੇੜਲੇ ਤੇਰੇ, ਵਗਾਹ ਕੇ ਦੂਰ ਸਿੱਟਦੇ ਨੇ...



-


9 SEP 2023 AT 9:48

ਤੇਰੇ ਕੋਲ਼ੋਂ ਖ਼ੁਦ ਨੂੰ ਕਿਵੇਂ ਅਜ਼ਾਦ ਕਰਾਂ
ਤੂੰ ਹੀ ਦੱਸ ਓਹ ਨੁਕਤਾ ਕਿਵੇਂ ਈ'ਜਾਦ ਕਰਾਂ

ਤੇਰੇ ਹਾਵਾਂ-ਭਾਵਾਂ ਨੂੰ ਤਾਂ ਪੜ੍ਹ ਸਕਦਾਂ
ਰੂਹ ਤੇਰੀ ਦਾ ਕਿੱਦਾਂ ਮੈਂ ਅਨੁਵਾਦ ਕਰਾਂ

-


12 AUG 2023 AT 7:22

ਖ਼ੁਦ ਹੀ ਲੱਭ ਲੈ
ਮਨ ਦੇ ਸਾਗਰ ਵਾਲ਼ੇ ਮੋਤੀ ਨੂੰ
ਸ਼ਬਦਾਂ ਅੰਦਰ ਭਾਵ ਸਮੋਏ
ਦਿਲ ਦੇ ਅੰਦਰ ਤੂੰ

-


26 MAR 2022 AT 8:39

ਇਸ਼ਕ ਜਦੋਂ ਤੱਕ ਹੋਣਾ ਤੈਨੂੰ
ਖਵਰੇ ਕਿੱਥੇ ਹੋਣਾ ਤੂੰ
ਸੱਚ ਕਹਾਂ ਤਾਂ ਹੋ ਜਾਣੈਂ ਫਿਰ
ਸੋਹਣੇ ਤੋਂ ਵੀ ਸੋਹਣਾ ਤੂੰ

-


18 MAR 2022 AT 13:08




ਜੇ ਰੰਗਾਂ ਵਿੱਚ ਪਿਆਰ-ਮੁਹੱਬਤ ਮਿਲ਼ ਜਾਵੇ
ਹੋਲੀ ਦਾ ਦਿਨ ਫੁੱਲਾਂ ਵਾਂਗੂੰ ਖਿਲ ਜਾਵੇ

-


9 MAR 2022 AT 14:09

ਤੇਰਾ ਹੋਣਾ ਮੇਰੇ ਲਈ ਵੀ ਖ਼ਾਸ ਜਿਹਾ
ਜ਼ਿੰਦਗੀ ਵਰਗਾ ਤੇਰਾ ਹਰ ਅਹਿਸਾਸ ਜਿਹਾ

ਵਰ੍ਹ ਜਾਵੇਂ ਤੂੰ ਚਾਵਾਂ ਦੀ ਬੱਦਲੀ ਬਣਕੇ
ਇਹ ਦਿਲ ਮੇਰਾ ਹੋਵੇ ਜਦੋਂ ਉਦਾਸ ਜਿਹਾ

-


28 FEB 2022 AT 8:56

ਉੱਠੀਆਂ ਨੇ ਅੱਜ ਤਾਂਘਾਂ ਸੱਜਣ ਵੇਖਣ ਲਈ
ਦਿਲ ਨਹੀਂ ਰਾਜ਼ੀ ਬਿਰਹਾ ਦੀ ਅੱਗ ਸੇਕਣ ਲਈ

ਰੋਜ਼ੀ ਰੋਟੀ ਜੋਗੇ ਪੈਸੇ ਨਹੀਂ ਜੁੜਦੇ
ਸ਼ਾਇਰ ਹੈ ਮਜਬੂਰ ਕਿਤਾਬਾਂ ਵੇਚਣ ਲਈ

-


24 FEB 2022 AT 8:15

ਜ਼ਿੰਦਗੀ ਵਿੱਚ ਤੂੰ ਏਦਾਂ ਹੀ ਘੁਲ਼-ਮਿਲ਼ ਗਈ ਏਂ
ਜਿੱਦਾਂ ਪਾਣੀ ਦੇ ਵਿੱਚ ਪਾਣੀ ਘੁਲ਼ ਜਾਂਦਾ

ਜੇਕਰ ਕੋਈ ਮੁੱਲ ਸਮੇਂ 'ਤੇ ਪਾਵੇ ਨਾ
ਮਹਿੰਗੇ ਤੋਂ ਮਹਿੰਗਾ ਗਹਿਣਾ ਵੀ ਰੁਲ਼ ਜਾਂਦਾ

-


21 FEB 2022 AT 13:15

ਬੋਹੜਾਂ ਦੀ ਛਾਂ ਵਰਗੀ ਜਾਪੇ
ਮਾਂ-ਬੋਲੀ ਮਾਂ ਵਰਗੀ ਜਾਪੇ

ਇਹਤੋਂ ਰੁਤਬਾ ਉੱਚਾ ਕਿਹੜਾ
ਇਹਦੇ ਜਿੰਨਾ ਸੁੱਚਾ ਕਿਹੜਾ
ਅੱਲ੍ਹਾ ਦੇ ਨਾਂ ਵਰਗੀ ਜਾਪੇ
ਮਾਂ-ਬੋਲੀ ਮਾਂ ਵਰਗੀ ਜਾਪੇ
— % &

-


Fetching Ekam ~ ਏਕਮ ~ Quotes