ਸੌਖੀ ਨਾ ਜਾਣੀ ਮੋਹੱਬਤ ਦਿਲਾ
ਕੲੀਓ ਕੀਮਤਾਂ ਅਦਾ ਕਰਣੀਆਂ ਪਇਂਦੀਆਂ ਨੀਂ
ਇਹ ਕੋਈ ਮਹੀਨਾਂ , ਵਰ੍ਹਾ ਨਹੀਂ ਸਦਾ ਈ ਕਰਣੀਆਂ ਪਇਂਦੀਆਂ ਨੀਂ।
-
ਓਹਦੋਂ ਤੱਕ ਤੈਨੂੰ ਓ ਨਜਰ ਨਹੀ ਆ ਸਕਦਾ
ਨਾਲ ਤੇਰਾ ਬਦਲਣਾ ਵੀ ਜਰੂਰੀ ਸੀ
ਦਿਲਾ ਹਰ ਕੋਈ ਵਟਾਂਦੈ ਰੰਗ ਇੱਥੇ
ਤੇਰਾ ਵਿੱਚ ਢਲਣਾ ਵੀ ਜਰੂਰੀ ਸੀ।-
ਸਯਾਹੀ ਖਿਲਰੀ ਕੋਰੇ ਪੰਨੇ ਤੇ
ਸਮੇਟਾਂ ਤੇ ਜਜਬਾਤ ਜਾਹਿਰ ਕਰ ਦੇਂਦੀ ਐ
ਮਿਟਾਵਾਂ ਤੇ ਰੋਅ ਰੋਅ ਪੰਨਾ ਭਰ ਦੇਂਦੀ ਐ।
-
ਰਾਹ ਲੰਮੜੇ ਉਮਰਾਂ ਨਿੱਕੀਆਂ ਨੇ
ਇਹਨਾਂ ਅੱਖੀਆਂ ਤੇਂ ਬੜੀਆਂ ਉਮੀਦਾਂ ਟਿਕੀਆਂ ਨੇ
ਕੁਝ ਗੱਲਾਂ ਲੁੱਕੀਆਂ ਤੇ ਕੁਝ ਕੁ ਮੈਂ ਲਿਖੀਆਂ ਨੇ
ਕਦੇ ਮਾੜੇ ਸਮੇਂ 'ਚ ਵੀ ਖੁੱਲ ਜੀਨੇਂ ਆਂ
ਕਦੇ ਖੁਸ਼ੀਆਂ ਵੀ ਲੱਗਦੀਆਂ ਫਿੱਕੀਆਂ ਨੇ।-
ਕੋਈ ਦਿਨ ਜਾਂ ਮਹੀਨਾ ਨਹੀਂ , ਪੂਰਾ ਸਾਲ ਹੋਗਿਆ ਸੀ
ਬਾਰਡਰਾਂ ਤੇ ਡਟਿਆਂ ਦਾ ਹੌਂਸਲਾ ਵੀ ਕਮਾਲ ਹੋਗਿਆ ਸੀ
ਕੲੀਆਂ ਨੇ ਪੁੱਤ, ਪਿਓ, ਵੀਰ ਗਂਵਾਏ ਨੇ
ਕਨੂੰਨ ਕਨੂੰਨ ਕਹਿਕੇ ਹਾਕਮ ਕਿੰਨੇ ਘਰਾਂ ਦੇ ਦੀਵੇ ਬੁਝਾਏ ਨੇ
ਸ਼ਹੀਦੀਆਂ ਦਾ ਮੁੱਲ ਪਿਆ ਏ
ਸੌਖਾ ਨਹੀਓਂ ਜਿੱਤਣਾ
ਕੱਲਾ ਕੱਲਾ ਮੌਸਮ ਕਿਸਾਨਾਂ ਦੀ ਕੰਡ ਤੇ ਵਰ੍ਹ ਕੇ ਗਿਆ ਏ।-
मुझे जानने की मषक्कत की किसने
ये कोई अनजान से वाकिफ हुआ कैसे
जरा बताओ ना, मुझे तो सपना सा भा रहा है जैसे।-
ਮੈਂ ਕਿੰਨੇ ਖੁਆਬ ਆਓਣੋਂ ਡੱਕੇ ਨੇ
ਖਾਦੇ ਬੜੇ ਧੱਕੇ ਨੇ
ਮਤਲਬੀ ਲੋਕ ਇੱਥੇ ਮਹਿਲਾਂ 'ਚ
ਸਾਡੇ ਮਕਾਨ ਹਜੇ ਕੱਚੇ ਨੇ
ਵੇਖੀਦੇ ਬਥੇਰੇ ਉੱਡਦੇ ਅਸਮਾਨੀਂ
ਮੈਂ ਹਜੇ ਪੈਰ ਚਾਦਰ ਤੱਕ ਸੀਮਤ ਰੱਖੇ ਨੇ
ਬੇਸ਼ਕ ਦਗੇਬਾਜੀਆਂ 'ਚ ਕੱਚੇ ਆਂ
ਪਰ ਅਸੂਲ ਪੱਕੇ ਨੇ।-
ਮੇਰੇ ਨੈਣ ਤੇਰੀ ਤਸਵੀਰ ਵੇਖ ਨਹੀਂ ਸੌਂਦੇ
ਤੈਨੂੰ ਜੋ ਬਦਲਾਅ ਨਜਰੀਂ ਆ ਰਿਹਾ ਨਾ ਮੇਰੇ 'ਚ
ਜਿਹਦੇ 'ਚੋਂ ਤੈਨੂੰ ਮੈਂ ਕੱਢਿਆ ਸੀ ਤੂੰ ਸਿੱਟਿਆ ਮੈਨੂੰ ਓਸ ਹਨੇਰੇ 'ਚ।-
The past fairy told me
She saw there The old me
When somebody didn't hold me
I're strong enough
To mould me.-