ਵੇਲੇ ਵੇਲੇ ਦੀ ਗੱਲ ਆ ਸੱਜਣਾ
ਕਦੇ ਪਰੀ ਕਹਾਣੀਆਂ ਵੀ
ਯਕੀਨ ਦੇ ਲਾਇਕ ਸੀ
ਤੇ ਹੁਣ ਤਲਖ ਹਕੀਕਤਾਂ ਵੀ
ਸ਼ੱਕ ਦੇ ਦਾਇਰਿਆਂ ਚ ਨੇ
— % &-
ਜਿੰਨੀਆ ਮਰਜੀ
ਕਰ ਲੈ ਚਮਚਾਗਿਰੀਆਂ
ਅਖੀਰ ਮਿਲਣਾ ਤੈਂ
ਕੂੜੇਦਾਨ ਚੋਂ ਹੀ ਐ
ਕਿਉਂਕਿ ਪਤਾ
ਉਹਨਾਂ ਨੂੰ ਵੀ ਐ
ਜੋ ਆਪਣਿਆਂ ਦਾ ਨਹੀਓਂ
ਉਹ ਕਿਸੇ ਦਾ ਵੀ ਨਹੀਓਂ-
ਇਹੋ ਜਿਹੇ ਰੁਤਬੇ ਕੀ ਕਰਨੇ
ਜੋ ਤੁਹਾਨੂੰ ਆਵਦੀ
ਕੌਮ ਦੇ ਹੱਕ ਚ ਵੀ
ਖੜ੍ਹਨ ਤੋ ਰੋਕ ਦੇਣ-
ਜੋ ਆਖਦੇ ਨੇ
ਕਿ ਸੱਚੇ ਨੂੰ ਕੋਈ ਆਂਚ ਨਹੀ
ਝੂਠੇ ਨੇ ਉਹ ਸਾਰੇ
ਕਿਉਕਿ ਆਂਚ ਤਾਂ ਇੱਕ ਪਾਸੇ
ਪੋਟਾ ਪੋਟਾ ਫੂਕ ਛੱਡਦੇ ਆ ਉਹ
ਜੋ ਸੱਚ ਤੋਂ ਡਰਦੇ ਆ-
ਬੰਦਾ ਤਾਂ ਸਿਰਫ਼
ਇਕ ਇਮਾਰਤ ਹੀ ਬਣਾਉਦਾ ਏ
ਪਰ ਉਸ ਨੂ ਘਰ
ਇਕ ਔਰਤ ਹੀ ਬਣਾਉਦੀ ਏ-
ਜੋ ਬੰਦਾ ਹੋਇਆ ਈ ਮੁਨਕਰ
ਉਸ ਨੂੰ ਉਸ ਬਾਬਤ ਸਮਝਾਉਣਾ
ਕੰਧ ਨਾਲ ਮੱਥਾ ਮਾਰਨ ਬਰਾਬਰ ਹੈ-
ਸਾਉਪੁਣੇ ਦੇ ਨਾਲ ਨਾਲ
ਚਲਾਕੀ ਤੇ ਸਮਝਦਾਰੀ ਵੀ ਰੱਖੋ
ਨਹੀੰ ਤੇ ਲੋਕਾਂ ਨੇ ਥੋਨੂੰ
ਰੁਮਾਲ ਬਣਾਕੇ ਰੱਖ ਦੇਣਾ ਏ-
ਦਿਹੁੰ ਮਾਹ ਸੀ ਅੱਜ ਦਾ
ਤੇ ਸੰਨ ਸੀ ਸੋਲ੍ਹਾਂ ਸੌ ਸੱਤਰ ਦਾ
ਜੰਮਿਆ ਸੀ ਸੋਈ ਸੂਰਾ ਜਿਸ
ਮੁਜਰਿਆ ਥੀਂ ਮਲਕੀਤ ਬਣਾਇਆ
ਬਾਦਸ਼ਾਹੀ ਬਖ਼ਸ਼ੀ ਦੇਸ ਪੰਜਾਬ ਦੀ-
ਜਦ ਲੋਕ
ਖੁਦ ਇਨਸਾਫ਼ ਕਰਨ ਲੱਗਣ
ਤਾਂ ਇਹ ਗੱਲ
ਚਿੱਟੇ ਦਿਨ ਵਾਂਗ ਸਾਫ਼ ਸਮਝੋ
ਕਿ ਲੋਕਾਂ ਨੂੰ ਕਨੂੰਨ ਤੇ
ਯਕੀਨ ਨਹੀਂ ਰਿਹਾ-
ਜਿੰਦਗੀ ਨੂੰ
ਸੁਖਾਲਾ ਬਣਾਉਣ ਦੀ ਦੌੜ ਵਿੱਚ
ਕਦੋਂ ਜਿਉਣਾ ਭੁੱਲ ਗਏ
ਸਾਨੂੰ ਪਤਾ ਈ ਨਹੀਂ ਲੱਗਿਆ
-