ਜੋ ਦਿਲ ਦੇ ਅੰਦਰ ਆਸਾਂ ਨੇ,
ਇਹ ਜਪੁਜੀ
ਇਹ ਰਹਿਰਾਸਾਂ ਨੇ...
ਕੋਈ ਰੂਹ ਦਾ ਹਾਣੀ ਲੋਚਦੀਆਂ,
ਅੱਖਾਂ ਵਿੱਚ ਲੱਖ
ਅਰਦਾਸਾਂ ਨੇ...
-
ਮੈਂ ਤੈਨੂੰ ਸੋਹਨਾ ਲੱਗਦਾ ਹਾਂ...
ਇਹ ਆਪਣੇ ਆਪ ਵਿੱਚ ਹੀ ਬਹੁਤ ਸੋਹਨੀ ਗੱਲ ਹੈ...-
वफा जितनी थी, तुम पे खर्च करदी मैने,
अब औरों के लिए सिर्फ बेवफाई बची है।-
ਤੂੰ ਮੈਨੂੰ ਮੇਰੇ ਕਰੀਬ ਇੰਨਾ ਲਗਦਾ ਏਹ,
ਦੂਰ ਹੋਵੇ ਤਾਂ ਅਜ਼ੀਬ ਜੇਹਾ ਲਗਦਾ ਏਹ....-
ਕਦੇ ਕਦੇ ਅੱਖਾਂ ਨੂੰ ਛੱਡਕੇ,
ਤੁਹਾਡੇ ਅੰਦਰ ਸੱਬ ਕੁਝ ਰੋ ਰਿਹਾ ਹੁੰਦਾ ਹੈ।
ਐਵੇਂ ਲੋਕੀ ਆਖਦੇ ਨੇ, ਅੱਖਾਂ ਝੂਠ ਨਹੀਂ ਬੋਲਦਿਆ...-
ਮੇਰੇ ਵਿਚ ਆਕੜ ਨਹੀ, ਮੈਂ ਕੱਲਾ ਰਹਿੰਦਾ ਹਾਂ...
ਜਿਸ ਦਿਨ ਮੇਰੇ ਅੰਦਰ ਕੂਕਾਂ - ਚੀਖਾਂ ਰਹਿੰਦੀਆਂ ਨੇ,
ਮੈਂ ਚੁੱਪ - ਛੁਪੀਤਾ ਰਹਿੰਦਾ ਹਾਂ..
ਕੁੱਛ ਗੱਲਾਂ ਨੇ ਜੌ ਦੱਸ ਨਹੀਂ ਹੁੰਦੀਆਂ,
ਰੀਜ਼ਾਂ ਕੁਝ ਮੰਨ ਦੀਆ, ਜੌ ਰੱਜ਼ ਨਹੀ ਹੁੰਦੀਆ,
ਬੱਸ ਯਾਦਾਂ ਦੇ ਦਰ ਤੇ ਖੜਾ ਰਹਿੰਦਾ ਹਾਂ...
ਜਿਸ ਦਿਨ ਮੇਰੇ ਅੰਦਰ ਕੂਕਾਂ - ਚੀਖਾਂ ਰਹਿੰਦੀਆਂ ਨੇ,
ਮੈਂ ਚੁੱਪ - ਛੁਪੀਤਾ ਰਹਿੰਦਾ ਹਾਂ..
ਦੁਨੀਆ ਪਾਉਂਦੀ ਰੌਲਾ ਪਿਆਰ ਦਾ ਆਪਣੇ,
ਮੈਂ ਮੰਨ ਹੀ ਮੰਨ ਸੰਗਦਾ ਹਾਂ...
ਸ਼ਾਇਦ ਓਹ ਕਿਸੇ ਦਿਨ ਆ ਜਾਵੇ ਮੇਰੇ ਕੋਲ,
ਬੱਸ ਇਸ ਆਸ ਚ ਰਹਿਣਾ ਹਾਂ...
ਜਿਸ ਦਿਨ ਮੇਰੇ ਅੰਦਰ ਕੂਕਾਂ - ਚੀਖਾਂ ਰਹਿੰਦੀਆਂ ਨੇ,
ਮੈਂ ਚੁੱਪ - ਛੁਪੀਤਾ ਰਹਿੰਦਾ ਹਾਂ..
-
Love was the foundation of your creation Darling...
Keep your love alive; don't kill it.
-
ਕੋਈ ਗੱਲ ਬੁਰੀ ਕਹਿ ਗਿਆ...
ਦਿੱਲ ਛੋਟਾ ਨਾ ਕਰ।
ਜ਼ਿੰਦਗੀ ਚ ਥੋੜਾ ਪਿਛੇ ਰਹਿ ਗਿਆ...
ਦਿੱਲ ਛੋਟਾ ਨਾ ਕਰ।
ਹਾਲਾਤ ਨੇ, ਬਦਲਦੇ ਰਹਿਣਗੇ...
ਦਿੱਲ ਛੋਟਾ ਨਾ ਕਰ।
ਬੱਸ ਇਕ ਗੱਲ ਚੇਤੇ ਰੱਖੀਂ....
ਜਦੋਂ ਮੰਜ਼ਿਲ ਵੱਡੀ ਹੋਵੇ, ਦਿੱਲ ਛੋਟਾ ਨਹੀਂ ਰੱਖੀਦਾ।-
ਖ਼ੁਸ਼ੀ ਦੇ ਫੁੱਲ ਜਦੋਂ , ਦਿਲ ਚ ਵਸਦੇ ਨੇ...
ਫਿਰ ਮੈਨੂੰ ਇਨਸਾਨ , ਇਨਸਾਨ ਦੀ ਤਰ੍ਹਾ ਲਗਦੇ ਨੇ...
ਨਫ਼ਰਤ,ਧੋਖਾ,ਲਾਲਚ, ਲੜਾਈ, ਸੱਭ ਇੱਕ ਪਾਸੇ...
ਬੁੱਲਾਂ ਤੇ ਬੱਸ ਫ਼ਰਯਾਦ ਹੀ ਰੱਖਦੇ ਨੇ..
ਫਿਰ ਮੈਨੂੰ ਇਨਸਾਨ , ਇਨਸਾਨ ਦੀ ਤਰ੍ਹਾ ਲਗਦੇ ਨੇ...
-
ਮੈਨੂੰ ਤਜੁਰਬਾ, ਹਾਲਾਤਾਂ ਚ ਇਸ ਤਰ੍ਹਾਂ ਡਾਲ ਗਿਆ,
ਕਿਸੇ ਦੇ ਪਿਆਰ ਜਤਾਉਣ ਤੇ ਵੀ, ਮੈਂ ਆਪਣੇ ਦਿਲ ਨੂੰ ਸੰਭਾਲ ਗਿਆ....
ਫ਼ਰੇਬੀ ਹਾਸਾ ਦੁਨੀਆ ਦਾ ਦਿਲ ਤੇ ਸੱਟ ਮਾਰ ਗਿਆ,
ਬੇਈਮਾਨੀ ਹੋਰ ਨਹੀਂ ਹੋਣੀ, ਲੇਹਰੀ ਇੰਨਾ ਤਾਂ ਪਛਾਣ ਗਿਆ....-