ज़हन का कमरा जाला जाला हो चुका है
हर पल मानो ज़हर का प्याला हो चुका है
बचपन की बस इक दो यादें आती हैं
बाकी सब कुछ काला काला हो चुका है
- बिक्रम बमराह-
कुदरत को ही खुदा बताना कैसी फितरत है।
फिर पेड़ों को काट गिराना कैसी फितरत है।
पैसा पैसा करते जाने कब बिक जाएंगे,
कब किसका सौदा हो जाना कैसी फितरत है।
दिन दिहाड़े भरी दोपहर को रात बता देना,
अखबारों का काम पुराना कैसी फितरत है।
खाली होंगे एक दूजे को मार गिराएंगे,
काम-काज तो बस बहाना कैसी फितरत है।
आगे पीछे ऊपर नीचे हर सु दिखता है,
तेरी सूरत का मयखाना कैसी फितरत है।
- Bikram Bumrah-
ਉਂਝ ਤਾਂ ਹਰ ਪਲ ਮਾਰਦੇ ਸੌਦੇ,
ਕੰਮ ਵੀ ਬਹੁਤ ਨੇ ਸਾਰਦੇ ਸੌਦੇ।
ਸਾਡੇ ਵਿੱਚ ਵੀ ਤੂੰ-ਮੈਂ ਆ ਗਈ,
ਹੋ ਰਹੇ ਨੇ ਵਿਚਕਾਰ ਦੇ ਸੌਦੇ।
ਖੋਰੇ ਕਿੱਥੇ ਜੰਗ ਛਿੜੀ ਹੈ ?
ਵੱਧ ਗਏ ਨੇ ਅਖਬਾਰ ਦੇ ਸੌਦੇ।
ਸੁਣੀਐ ਹੁੰਦੇ ਸ਼ਹਿਰ ਓਹਨਾ ਦੇ,
ਮੰਡੀਆਂ ਵਿੱਚ ਸ਼ਿਕਾਰ ਦੇ ਸੌਦੇ।
ਸਾਹਾਂ ਵੱਲੇ ਉਮਰ ਉਧਾਰੀ,
ਹਰ ਪਾਸੇ ਬੇਕਾਰ ਦੇ ਸੌਦੇ।
ਰਹਿੰਦੀ ਖੁੰਦੀ ਮਾਰ ਮੁਕਾਵਣ,
ਕਵਿਤਾਵਾਂ ਦੇ ਸਾਰ ਦੇ ਸੌਦੇ।
- Bikram Bumrah-
छोटी-छोटी बात पे बवाल होते रहे।
गम के हाथ लहू से लाल होते रहे।
पिंजरे में पंछी ने आसमाँ को देखा,
लम्हे ऐसे गुज़रे के साल होते रहे।
-Bikram Bumrah-
ਦੂਰ ਦੇ ਜੁਗਨੂੰ, ਪਾਸ ਦੇ ਜੁਗਨੂੰ,
ਇਸ ਨਗਰੀ ਹਰ ਮਿਜਾਜ਼ ਦੇ ਜੁਗਨੂੰ।
ਜੀਵਨ ਹੈ ਕਿ ਇੱਕ ਲੰਬੀ ਉਡੀਕ,
ਨਾ ਕੈਦ ਹੋਣ ਧਰਵਾਸ ਦੇ ਜੁਗਨੂੰ।
ਪਲਾਂ ਚ ਕਰ ਦੇਣ ਦੁਨੀਆ ਰੋਸ਼ਨ,
ਪਲਾਂ ਚ ਗਾਇਬ ਇਹਸਾਸ ਦੇ ਜੁਗਨੂੰ।
ਗਵਾ ਬੈਠਾ ਜੋ ਨਿਆਣੀ ਉਮਰੇ,
ਇੱਕ-ਇੱਕ ਕਰ ਜੋੜੇ ਵਿਸ਼ਵਾਸ ਦੇ ਜੁਗਨੂੰ।
ਹਨੇਰਾ ਵ ਮਾਨਣ, ਰੋਸ਼ਨੀ ਵੀ ਮਾਨਣ,
ਆਸ਼ਿਕ਼ ਨੇ ਕੀਸਮ ਇੱਕ ਖਾਸ ਦੇ ਜੁਗਨੂੰ।
ਰਸਤੇ ਵੀਰਾਨ ਤੁਰ ਬੈਠੈਂ 'ਬਿਕਰਮ',
ਨਹੀਂ ਮਿਲਦੇ ਏਥੇ ਆਸ ਦੇ ਜੁਗਨੂੰ।
-Bikram Bumrah-
ਇੱਕ-ਇੱਕ ਕਰਕੇ ਸਾਰਾ ਬਣਿਆ,
ਤੁਪਕਿਆਂ ਨਾਲ ਫੁਹਾਰਾ ਬਣਿਆ।
ਕੋਲੇ ਵਿੱਚ ਹੀ ਅਗਨੀ ਵੱਸਦੀ,
ਪੱਥਰ ਨਾ ਅੰਗਿਆਰਾ ਬਣਿਆ।
ਜਿਓੰਦੇ-ਜੀ ਸੀ ਰੇਤ ਦਾ ਦਾਣਾ,
ਮਰਣ ਤੋੰ ਬਾਅਦ ਜੋ ਤਾਰਾ ਬਣਿਆ।
ਰੋਣਾ ਚਾਹਵੇ ਕਲਮ ਵਿਚਾਰੀ,
ਕੋਰਾ ਸਫ਼ਾ ਸਹਾਰਾ ਬਣਿਆ।
ਢੰਗ ਦੁਨੀਆ ਦੇ ਸਿੱਖ ਲੈ 'ਬਿਕਰਮ',
ਝੂਠ ਹੀ ਅੱਜਕਲ ਨਾਅਰਾ ਬਣਿਆ।
- Bikram Bumrah-
ਸੱਧਰਾਂ ਕੋਲੋਂ ਹਾਰੇ ਨੇ,
ਸੱਭੇ ਕਰਮਾਂ ਮਾਰੇ ਨੇ।
ਬਾਹਰੋਂ ਹੱਸਕੇ ਮਿਲਦੇ ਨੇ,
ਅੰਦਰੋਂ ਰੋਂਦੇ ਸਾਰੇ ਨੇ।
ਦੁਆ ਇੱਕ ਨਾ ਪੁੱਗਦੀ ਏ,
ਟੁੱਟਦੇ ਜਾਂਦੇ ਤਾਰੇ ਨੇ।
ਜ਼ਿੰਦਗੀ ਕਿੰਨੀ ਹਲਕੀ ਏ,
ਸੁਪਨੇ ਕਿੰਨੇ ਭਾਰੇ ਨੇ।
- Bikram Bumrah-
ਮੈਂ ਹਾਂ ਸ਼ਾਇਦ ਤੇਰਾ ਦੁਸ਼ਮਣ,
ਤੂੰ ਹੈਂ ਸ਼ਾਇਦ ਮੇਰਾ ਦੁਸ਼ਮਣ।
ਖੁਦ ਨੂੰ ਯਾਰ ਤਾਂ ਦਸਦੇ ਸਾਰੇ,
ਕਿਹੜਾ ਸੱਚਾ ? ਕਿਹੜਾ ਦੁਸ਼ਮਣ?
ਨੋਟਾਂ ਦੀ ਸਾਰੀ ਦੁਨੀਆਂ ਸੱਜਣ,
ਗਰੀਬ ਨੂੰ ਆਪਣਾ ਵੇਹੜਾ ਦੁਸ਼ਮਣ।
ਕਿ ਰਹਿਣਾ ਇਸ ਨਗਰੀ ਦੇ ਵਿਚ ?
ਬੁਰਖ਼ੇ ਦਾ ਹੈ ਸੇਹਰਾ ਦੁਸ਼ਮਣ।
ਇੰਜ ਬੰਦੇ ਦੀ ਬੰਦੇ ਨਾਲ ਜੰਗ,
ਜਿਓ ਚਾਨਣ ਦਾ ਨੇਰਾ ਦੁਸ਼ਮਣ।
- Bikram Bumrah-
ਜਜ਼ਬਾ ਰੱਖ ਸ਼ਿਕਾਰੀ ਦਾ,
ਖੇਡੇ ਬਿਨ ਨਹੀਂ ਹਾਰੀਦਾ।
ਉੱਦਮ ਹੱਥੀਂ ਡੋਰਾਂ ਛੱਡ ਦੇ,
ਕਿਸਮਤ ਨਾਮ ਬਿਮਾਰੀ ਦਾ।
-Bikram Bumrah-
नुक्स बहुत हैं माना मुझ में,
पागल कोई दीवाना मुझ में।
आग लगी हो गली मोहल्ले,
मौसम हो शायराना मुझ में।
बाहर से हूँ मैं भीड़ का हिस्सा,
अंदर एक ज़माना मुझ में।
कलम उठा कर ढूंढ रहा हूँ,
शख्स वो कहाँ पुराना मुझ में।
अक्स मेरा आईने के अंदर,
बाहर कोई बेगाना मुझ में।
दरवाज़े पर फ़ूल हैं टांगे,
काँटों का तहखाना मुझ में।
उम्र गवाई सफर में 'बिक्रम',
था जब मेरा ठिकाना मुझ में।
- Bikram Bumrah-