ਡੂੰਘੀਆਂ ਤੇ ਸਿਆਣੀਆਂ ਗੱਲਾਂ
ਅਕਸਰ ਉਹ ਲੋਕ ਕਰਦੇ ਨੇ
ਜਿੰਨਾ ਨੂੰ ਸਮਾਜ ਵਿੱਚ ਬੇਸਮਝ
ਸਮਝਿਆ ਜਾਂਦਿਆਂ ਏ (ਢਿੱਲੋਂ)-
ਤੇਰੇ ਬਿਨਾ ਮੇਰੀ ਹਰ ਰੀਝ ਅਧੂਰੀ ਏ
ਜੇ ਤੂੰ ਮਿਲ ਜਾਵੇ ਤਾਂ ਖੁਸ਼ੀਆਂ ਦਾ ਸਵ... read more
ਕਹਿੰਦੀ ………
ਜਦੋਂ ਤੂੰ ਕਾਗਜ਼ ਤੇ ਕਲਮ ਚਲਾਉਂਦਾ ਏ
ਤੇਰਿਆਂ ਖਿਆਲਾਂ ਵਿੱਚ ਕੋਣ ਜਿਉਂਦਾ ਏ
ਕਿਸ ਨਾਲ ਗੁੱਸੇ ਗਿਲੇ ਕਰਦਾ ਰਹਿੰਦਾ ਏ
ਸੱਚ ਦੱਸ ਕਿੰਨੂੰ ਮਿੰਨਤਾਂ ਨਾਲ ਮਨਾਉਂਦਾ ਏ
ਆਪਣੀਆਂ ਲਿਖਤਾਂ ਦੀ ਮੈਨੂੰ ਸੌਂਹ ਖਾਂ ਕੇ ਦੱਸ
ਆਪਣੀ ਕਲਮ ਤੋਂ ਵੱਧ ਤੂੰ ਕਿਸ ਨੂੰ ਚਾਹੁੰਦਾ ਏ
ਕੋਈ ਤਾਂ ਸਾਹ ਲੈਂਦੀ ਹੋਣੀ ਤੇਰਿਆਂ ਸਾਹਾਂ ’ਚ
ਢਿੱਲੋਂ ਜਿਸ ਵਾਸਤੇ ਤੂੰ ਸ਼ਬਦਾਂ ਦੇ ਹਾਰ ਪਰੋਦਾ ਏ-
ਜਦੋਂ ਜ਼ਹਿਰ ਖਾ ਕੇ ਵੀ
ਸਾਹ ਚੱਲਦੇ ਰਹਿਣ
ਤਾਂ ਸਮਝ ਲੋ
ਤੁਸੀ ਮਰਨ ਵਾਲਾ ਸਮਾਂ
ਪਹਿਲਾਂ ਹੀ ਗੁਜ਼ਾਰ ਚੁੱਕੇ ਹੋ(ਢਿੱਲੋਂ)-
ਮਰਦ ਤੇ ਆਇਆ ਮਾੜਾ ਵਕਤ
ਔਰਤ ਦੇ ਹਾਸੇ ਖਾਂ ਜਾਂਦਾ ਏ
ਗਰੀਬ ਬੰਦੇ ਨੂੰ ਲੱਗੀ ਬੀਮਾਰੀ
ਉਹਦਾ ਘਰ ਖਾ ਜਾਂਦੀ ਏ
ਮਾੜੇ ਬੰਦੇ ਦੀ ਕੀਤੀ ਸੰਗਤ
ਉਮਰ ਭਰ ਦੀ ਕਮਾਈ ਖਾਂ ਜਾਂਦੀ ਏ
ਜੇ ਉਲ਼ਾਦ ਮਾੜੀ ਨਿਕਲ ਜਾਵੇ
ਤਾਂ ਢਿੱਲੋਂ ਮਾਪੇ ਖਾਂ ਜਾਂਦੀ ਏ(ਢਿੱਲੋਂ)-
ਤੇਰੇ ਮੇਰੇ ਗੁੱਸੇ ਗਲੇ ਤਾਂ ਚੱਲਦੇ ਰਹਿਣੇ ਨੇ
ਚੱਲ ਆ ਵਿਛੋੜਿਆਂ ਦੀ ਪੀੜ ਤੇ
ਮੁਲਾਕਾਤ ਦੀ ਮਲ੍ਹਮ ਲਾਉਂਦੇ ਵਾ(ਢਿੱਲੋਂ)-
ਤੇਰੀ ਤਲਾਸ਼ ਵਿਚ ਭਟਕ ਰਿਹਾ ਹਾਂ
ਹੁਣ ਨਾ ਹੀ ਮੇਰਾ ਸਫਰ ਮੁੱਕਦਾ ਏ
ਕਿਸ ਮੰਜ਼ਿਲ ਤੇ ਜਾ ਕੇ ਰੁਕ ਜਾਵਾਂ
ਹੁਣ ਨਾ ਹੀ ਇਹ ਰਾਹ ਮੁੱਕਦੇ ਨੇ
ਤੇਰੀ ਇਕ ਝਲਕ ਨੂੰ ਤਰਸ ਜਾਵਾਂ
ਹੁਣ ਨਾ ਹੀ ਤੇਰੀ ਉਡੀਕ ਮੁੱਕਦੀ ਏ
ਵਿਛੋੜਿਆਂ ਦੀ ਪੀੜ ਨਾਲ ਸੁੱਕ ਜਾਵਾਂ
ਢਿੱਲੋਂ..ਨਾ ਹੀ ਮੇਰੇ ਚੰਦਰੇ ਸਾਹ ਮੁੱਕਦੇ ਨੇ-
ਮੈਂ ਬੜੇ ਅੱਖਰ ਜੋੜ ਕੇ ਵੇਖੇ ਲਏ……
ਉਹਦੇ ਲਈ ਕੋਈ ਲਿਖਤ ਬਣਦੀ ਨਹੀ
ਜਿਨ੍ਹਾਂ ਸ਼ਬਦਾਂ ਨਾਲ ਉਹਦੀ ਸਿਫ਼ਤ ਕਰਾਂ
ਉਹਨਾਂ ਅੱਖਰਾਂ ਨੂੰ ਕਲਮ ਫੜਦੀ ਨਹੀ
ਉਹਦੀ ਤੱਕਣੀ ਚਾਨਣਾਂ ਨੂੰ ਮਾਤ ਪਾਉਂਦੀ ਏ
ਉਹਦੇ ਚਮਕਦੇ ਚਿਹਰੇ ਤੇ ਅੱਖ ਖੜਦੀ ਨਹੀ
ਢਿੱਲੋਂ ਜਿਥੇ ਕਾਗਜ਼ ਨੂੰ ਵੀ ਰੋਣਾਂ ਆ ਜਾਵੇ
ਉਹ ਜਿਹੀ ਲਿਖਤ ਤੇਰੀ ਕਦੇ ਪੜ੍ਹਦੀ ਨਹੀ-
ਢਿੱਲੋਂ,,,,,,,ਭੁੱਖੇ ਢਿੱਡ ਛੇਤੀ ਰੱਜ ਨਹੀਂ ਆਉਂਦਾ
ਚਿੱਟੇ ਵਾਲ ਗੱਲ ਕਰਨ ਦਾ ਚੱਜ ਨਹੀਂ ਆਉਂਦਾ
ਭੋਲ਼ੇ ਬੰਦੇ ਨੂੰ ਝੂਠ ਬੋਲਣ ਦਾ ਪੱਜ ਨਹੀਂ ਆਉਂਦਾ
ਪਹਿਲਾਂ ਵਾਂਗ ਦਾਣੇ ਵੱਟੇ ਹੁਣ ਛੱਜ ਨਹੀ ਆਉਂਦਾ
ਸਮੇਂ ਵੱਟਿਆ ਕੈਸਾ ਪਾਸਾ ਮੁੜ ਭੱਜ ਨਹੀਂ ਆਉਂਦਾ
ਕੱਪੜੇ ਵੇਚਣ ਵਾਲਾਂ ਲੈ ਕੇ ਹੁਣ ਗੱਜ ਨਹੀ ਆਉਂਦਾ-
ਹੱਥ ਨਹੀ ਚੁੱਕਦੀਦਾ
ਕਦੇ ਜਵਾਨ ਧੀ-ਪੁੱਤ ਤੇ
ਮਿਹਣਾ ਨਹੀ ਕੱਸੀਦਾ
ਕਦੇ ਖ਼ਾਲੀ ਕੁੱਖ ਤੇ
ਅੱਗ ਦੀ ਧੂਣੀ ਨਾ ਲਾਈਏ
ਕਦੇ ਘਰੇ ਲੱਗੇ ਰੁੱਖ ਤੇ
ਢਿੱਲੋਂ ਖੁਸ਼ੀ ਨਾ ਮਨਾਈਏ
ਕਦੇ ਕਿਸੇ ਦੇ ਦੁੱਖ ਤੇ
ਦੰਦ ਕੱਢ ਹੱਸੀਏ ਨਾ
ਕਦੇ ਕਿਸੇ ਦੀ ਚੁੱਪ ਤੇ
ਖਾਣ ਦਾ ਵਿਖਾਵਾਂ ਨਾ ਕਰੀਏ
ਕਦੇ ਕਿਸੇ ਦੀ ਭੁੱਖ ਤੇ(ਢਿੱਲੋਂ)-
ਕਦਰ ਜਿਉਂਦਿਆਂ ਦੀ ਨਹੀ
ਮਰਿਆਂ ਨਾਲ ਪਿਆਰ ਕਿਓ
ਜਿਉਂਦਿਆਂ ਨੂੰ ਰੋਟੀ ਦਾ ਟੁੱਕ ਨਹੀ
ਫਿਰ ਮਰਿਆਂ ਦੀ ਫੋਟੋ ਤੇ ਹਾਰ ਕਿਓ
ਢਿੱਲੋਂ ਜਿਉਂਦਿਆਂ ਨੂੰ ਮਾਰੇ ਧੱਕੇ
ਫਿਰ ਮਰਿਆਂ ਦਾ ਸਤਿਕਾਰ ਕਿਓ
ਜਿਉਂਦਿਆਂ ਨਾਲ ਕਰਿਆ ਵਿਤਕਰਾ
ਫਿਰ ਮਰਿਆਂ ਤੇ ਚੰਗੇ ਵਿਚਾਰ ਕਿਓ
ਜਿਉਂਦਿਆਂ ਨੂੰ ਦੁੱਖ ਦਿੱਤੇ ਰੱਜ ਕੇ
ਫਿਰ ਮਰਿਆ ਤੇ ਯਾਦ ਕਰਤਾਰ ਕਿਓ-