-
Insta id @the_apkc
☆○ᵒ。 ʰᵒᵇᵇⁱᵉˢ:-ˡᵉᵃʳⁿⁱⁿᵍ ᵈⁱᶠᶠᵉ... read more
ਮੈਥੋਂ ਹੋਣਾ ਨਈਓ ਜਿੰਦਾ
ਜੋਬਨ ਦਾ ਫੁੱਲ ਜੋ ਲੱਕੜਾਂ 'ਤੇ ਪਿਅਾ ਏ
ਚਿੱਟੇ ਰੰਗ ਦਾ ਕਾਲਾ ਜ਼ਹਿਰ
ਕੁੱਟ-ਕੁੱਟ ਓਹਦੀਆਂ ਪੱਤੀਆਂ 'ਚ ਪਿਆ ਏ
ਕਿਵੇਂ ਪਾਦਾਂ ਸਾਹ ਦਾ ਪਾਣੀ ਓਹਨੂੰ
ਆਪਣੀ ਜੱੜ ਆਪ ਹੀ ਪੱਟ ਗਿਆ ਏ
ਬੱਸ ਆਹੀ ਸ਼ਬਦ ਹਵਾ 'ਚੋਂ
ਰੱਬ ਮਾਂ ਦੇ ਕੰਨਾਂ 'ਚ ਕਹਿ ਗਿਆ ਏ— % &-
ਦੋਸਤ ਰੱਖੀ ਦਿਆ🤝🏻
ਜੋ ਹਾਲਾਤ👉🏻 ਬਦਲ ਦੇਣ
ਹਾਲਾਤਾਂ ਨਾਲ ਬਦਲਣ😏 ਵਾਲੇ
ਦੋਸਤ ਨਈਓ ਹੁੰਦੇ❌
insta@the_apkc— % &-
"ਸਾਹਾਂ ਦੀ ਹਕੀਕਤ"
ਸਮਝ ਨੀ ਸਕਦਾ ਜੋ ਤੂੰ
ਓਹ ਜ਼ਿੰਦਗੀ ਦੀ ਕਹਾਣੀ ਆ
ਚੰਗੇ ਨਾਲ ਮਾੜਾ ਹੁੰਦਾ
ਇਹ ਰੀਤ ਬੜੀ ਪੁਰਾਣੀ ਆ
ਆਪਣਿਆਂ ਨਾਲ ਵਰਤ ਕੇ
ਓਹਨਾਂ ਨਾਲ ਹੀ ਦਗਾ ਕਮਾ ਜਾਂਦੇ
ਅਸਲ ਸ਼ਕਲ ਰੱਬ ਨੂੰ ਦਿਖਾ ਜਾਂਦੇ
ਇੱਥੇ ਭਾਵੇਂ ਲੱਖ ਕੋਠੀਆਂ ਕਾਰਾਂ 'ਚ ਬਹਿੰਦੇ ਹੋਣ
ਦੁੱਜੇ ਨੂੰ ਛੋਟਾ ਆਪ ਨੂੰ ਵੱਡਾ ਕਹਿੰਦੇ ਹੋਣ
ਸਮਝ ਲੈਣ ਸਾਹਾਂ ਦੀ ਹਕੀਕਤ ਨੂੰ
ਅਸਲ ਪੇਸ਼ੀ ਤਾਂ ਰੱਬ ਕੋਲ ਜਾ ਕੇ ਪੈਣੀ ਆ
insta@the_apkc— % &-
ਜਦੋਂ ਮਰੇ ਬੰਦੇ ਦਾ ਸਾਰੇ ਮੂੰਹ ਦੇਖਦੇ ਆ ਨਾ
ਤਾਂ ਓਹਨਾਂ ਨੂੰ ਨੈਣ-ਨਖਸ਼ੇ ਦਿਸਦੇ ਨੇ
ਪਰ ਜਦੋਂ ਰੱਬ ਦੇਖਦਾ ਨਾ
ਫਿਰ ਬੰਦੇ ਦੇ ਨੈਣ -ਨਖਸ਼ੇ ਨੀ
"ਕਰਮ" ਦੇਖਦਾ
-
जब तक साँस की धुन साथ हो
हम तब तक अपनी धुन बजाते रहेंगे
जब तक इस हवा को हमारी ताल का एहसास हो-
ਬਣਿਆ ਸੀ ਕਾਨੂੰਨ ਜਿਸ ਦਿਨ
ਓਹ ਦਿਨ ਆ ਗਿਆ
ਸਾਰੇ ਦੇਸ਼ ਦੇ ਲੋਕਾਂ ਨੂੰ
ਇੱਕੋ ਸਮਾਨ ਦਰਸਾ ਗ਼ਿਅਾ
ਸਿਰਫ਼ ਇਹ ਕਹਿ ਕੇ
ਇਹ ਮਨਾਇਆ ਨਈਓ ਜਾਂਦਾ
ਇੱਕੋ ਲਫਜ਼ 'ਚ ਸਭ ਕੁਝ
ਦਰਸਾਇਆ ਨਈਓ ਜਾਂਦਾ
ਕਿਹੜੇ ਕਨੂੰਨ ਦੀ ਗਲ ਕਰਾ ਮੈਂ
ਜਿੱਥੇ ਸਭ ਨੂੰ ਬਰਾਬਰ ਕਹਿਕੇ,ਆਪ ਹੀ ਵੰਡਾਇਆ ਜਾਂਦਾ
ਕਿਹੜੀ ਖ਼ੁਸ਼ੀ ਹੱਥ 'ਚ ਝੰਡਾ ਫੜਕੇ ਮਨਾਵਾਂ ਮੈਂ
ਜਿੱਥੇ ਕਾਲੇ ਕੰਮ ਕਰਕੇ,ਕਾਲੇ ਕਨੂੰਨ ਬਣਾਕੇ
ਫਾਂਸੀ ਦੇ ਫੰਦੇ ਨੂੰ ਹਾਰ ਜਤਾਕੇ
ਨਿੱਤ ਸਤਾਇਆ ਸਾਨੂੰ ਜਾਂਦਾ
ਗੱਲਾਂ ਬੜੀਆਂ ਬੇਝੇਦੀਆਂ ਨੇ
ਛੇਤੀ ਸਮਝ ਨੀ ਸਕਦਾ ਇਨਸਾਨਾਂ ਤੁੰ
ਵੋਟਾਂ ਲਈ ਤਾਂ ਡਿਗਦੇ ਫਿਰਦੇ ਲੱਤਾਂ 'ਚ
ਬਾਅਦ 'ਚ ਦੇਖੋ, ਇਹੀ ਖਿੱਚਣ ਲੱਤਾਂ ਨੂੰ
ਦੇਣਗੇ ਵਧਾਈਆਂ ਭਾਸ਼ਣਾਂ 'ਚ
ਭੋਲੀ ਜੰਤਾ ਨੂੰ
ਦੇਖਲੇ ਗਣਤੰਤਰ ਦਿਵਸ ਤੋਂ ਬਾਅਦ ਬੀਤੇ ਸਾਰੇ ਵਰੇ
ਕਿਹੜੇ ਗਣਤੰਤਰ ਦਿਵਸ ਦੀ ਗੱਲ ਕਰਦਾ ਤੂੰ
ਹਜੇ ਤਾਂ ਅਜ਼ਾਦੀ ਵੀ ਨੀ ਮਿਲੀ ਸਾਨੂੰ
-
अनोखी खुशबू आए
फूलों की बहारों से
खुशी भी चाँद की तरह चमकाए
चिड़ीयों की डारों से
मैनें पूछा क्या हो गया
उड़ते पंख-मिनारों से
कहते एक बीज़ और लग गया हमारे घर का
पता चला फूलों की महकती पत्तियों से
-