arshdeep singh   (ਅਰਸ਼ਦੀਪ ਸਿੰਘ)
39 Followers · 51 Following

ਭੁੱਲੇ ਭਟਕੇ ਖੌਰੇ ਕਿਹੜੇ ਰਸਤੇ ਪੈ ਗਏ ਆ
ਅਹਿਸਾਸਾਂ ਦੀ ਮੰਡੀ ਦੇ ਵਿਚ ਸਸਤੇ ਰਹਿ ਗਏ ਆ
Joined 3 April 2020


ਭੁੱਲੇ ਭਟਕੇ ਖੌਰੇ ਕਿਹੜੇ ਰਸਤੇ ਪੈ ਗਏ ਆ
ਅਹਿਸਾਸਾਂ ਦੀ ਮੰਡੀ ਦੇ ਵਿਚ ਸਸਤੇ ਰਹਿ ਗਏ ਆ
Joined 3 April 2020
24 DEC 2024 AT 22:50

ਹੱਕ ਦੀ ਗੱਲ ਕਰਦੇ ਓ
ਜ਼ਿੰਮੇਵਾਰੀ ਕਿੱਥੇ ਆ ?
ਪਿਆਰ ਦੀ ਹਾਮੀ ਭਰਦੇ ਓ
ਇਸ਼ਕ ਖ਼ੁਮਾਰੀ ਕਿੱਥੇ ਆ ?
ਜਿੰਨਾ ਚਾਹੋ ਬਦਨਾਮ ਕਰ ਸਕਦੇ ਓ
ਮੁਆਫ਼ ਕਰਨਾ , ਤੁਹਾਡੀ ਵੀ ਵਫਾਦਾਰੀ ਕਿੱਥੇ ਆ ?
Arsh

-


23 DEC 2024 AT 0:55

ਮੈਂ ਮੰਨਦਾ ਹਾਂ ਅਕਲ ਦੀ ਘਾਟ ਹੈ ਮੈਨੂੰ
ਗ਼ਲਤੀ ਹੈ ਸਿਆਣਾ ਹੋਣਾ ਨਹੀਂ ਚਾਹੁੰਦਾ
ਟੁੱਟਿਆ ਹਾਂ ਦੁੱਖਾਂ ਨਾਲ ਮੈਂ
ਸੰਗਦਾ ਹਾਂ ਕਿ ਰੋਣਾ ਨਹੀ ਚਾਹੁੰਦਾ
ਹੱਸਦਾ ਹਾਂ ਤਾਂ ਕੇ ਹਾਸੇ ਵੰਡੇ ਜਾਵਣ
ਸਹਾਰਾ ਬਣ ਖੜ੍ਹੇ ਨੇ ਨਾਲ ਮੇਰੇ
ਓਹਨਾ ਨੂੰ ਰਵਾਉਣਾ ਨਹੀਂ ਚਾਹੁੰਦਾ
ਸੁਣਿਆ ਸੀ ਆਦਮ ਨੂੰ ਬੜੀ ਸੋਝੀ ਆ
ਸੱਚ ਛੁਪਾ ਕੇ ਰੱਖਿਆ ਚਾਲ ਜ਼ਰੂਰ ਕੋਈ ਕੋਝੀ ਆ
ਵਹਿਮ ਨਹੀਂ ਇਹ ਕਸੂਰ ਹੈ ਮੇਰਾ
ਕਾਫ਼ਿਰ ਹਾਂ ਪਰ ਸਜ਼ਾ ਭੁਗਤਾਉਣਾ ਨਹੀਂ ਚਾਹੁੰਦਾ
ਮੈਂ ਮੰਨਦਾ ਹਾਂ ਅਕਲ ਦੀ ਘਾਟ ਹੈ ਮੈਨੂੰ
ਗ਼ਲਤੀ ਹੈ ਸਿਆਣਾ ਹੋਣਾ ਨਹੀਂ ਚਾਹੁੰਦਾ
©Arsh

-


15 DEC 2024 AT 23:52

हम लूटे नहीं गए बस नीलाम हो गए
पहले तुम्हारे थे
अब तेरी याद के गुलाम हो गए
झूठा था फितूर हमारा तेरे ख़ास होने का
टूट गए तो पहले से भी आम हो गए
हम लूटे नहीं ....

बेफिक्री की मौज कहीं गुम हो गई
महफिलों की रौनक भी सुन्न हो गई
फीकी पड़ गई उम्मीदों की रोशनी तो
उदासी के बादल सरेआम हो गए
हम लूटे नहीं गए बस नीलाम हो गए ...

-


15 DEC 2024 AT 23:40

ਅਸੀਂ ਲੁੱਟੇ ਨਹੀਂ ਗਏ ਬਸ ਨਿਲਾਮ ਹੋਗੇ
ਪਹਿਲਾਂ ਤੇਰੇ ਸੀ ਬਸ
ਹੁਣ ਤੇਰੀ ਯਾਦ ਦੇ ਗੁਲਾਮ ਹੋਗੇ
ਝੂਠਾ ਸੀ ਫ਼ਿਤੂਰ ਸਾਡਾ ਤੇਰੇ ਖ਼ਾਸ ਹੋਣ ਦਾ
ਟੁੱਟ ਗਏ ਤਾਂ ਪਹਿਲਾਂ ਨਾਲੋ ਵੀ ਆਮ ਹੋਗੇ
ਅਸੀ ਲੁੱਟੇ ਨਹੀਂ ਬਸ ਨਿਲਾਮ ਹੋਗੇ

ਬੇਫਿਕਰੀਆ ਦੀ ਮੌਜ ਕਿੱਤੇ ਗਵਾਚ ਗਈ
ਮਹਿਫ਼ਿਲਾਂ ਦੀ ਰੌਣਕ ਵੀ ਪਤਰੇ ਵਾਚ ਗਈ
ਫਿੱਕੀ ਪੈ ਗਈ ਉਮੀਦਾਂ ਦੀ ਰੌਸ਼ਨੀ
ਉਦਾਸੀ ਦੇ ਬੱਦਲ ਸ਼ਰੇਆਮ ਹੋਗੇ
ਅਸੀ ਲੁੱਟੇ ਨਹੀਂ ਬਸ ਨਿਲਾਮ ਹੋਗੇ

-


9 FEB 2023 AT 23:07

ਹਨੇਰੀਆਂ ਰਾਤਾਂ ਦੇ ਵਿਚ ਅਸੀਂ
ਆਪਣੇ ਦੀਵੇ ਦੀ ਲੋਅ ਲੈ ਖੜੇ ਰਹਾਂਗੇ
ਇਹਨਾਂ ਝੱਖੜਾਂ ਦੀ ਕੀ ਮਜ਼ਾਲ
ਅਸੀਂ ਹੌਂਸਲੇ ਦਾ ਸਾਥੀ ਬਣ ਅੜੇ ਰਹਾਂਗੇ ...

-


31 JAN 2023 AT 0:17

ਇਲਾਹੀ ਤਾਕਤਾਂ ਦਾ ਪਹਿਰਾ ਜੋ ਮੈਨੂੰ ਸੌਣ ਨਹੀਂ ਦਿੰਦਾ
ਹਿੰਮਤ ਸਿੱਦਕ ਦਾ ਖਹਿੜਾ ਜੋ ਮੈਨੂੰ ਰੌਣ ਨਹੀਂ ਦਿੰਦਾ
ਏਨੀ ਸ਼ਾਂਤੀ ਕਿਉਂ ਹੈ ਕੋਈ ਕੁਝ ਬੋਲਦਾ ਕਿਉਂ ਨਹੀਂ
ਨੂਰ ਇਕ ਤੋਂ ਆ ਰਿਹਾ ਕੋਈ ਕੁੰਡਾ ਖੋਲਦਾ ਕਿਉਂ ਨਹੀਂ

ਤਬੀਅਤ ਫੁੱਲ ਜਿਹੀ ਰੱਖੋ ਭੌਰੇ ਬਹੁਤ ਫਿਰਦੇ ਨੇ
ਖੁਸ਼ਬੋ ਮਹਿਕੋ ਜਿੰਮੇਦਾਰੀ ਆਪਣੀ ਭਗੌੜੇ ਬਹੁਤ ਫਿਰਦੇ ਨੇ
ਉਦਾਸੀ ਤੇ ਭੇਜੇ ਸੀ ਖਿਆਲ ਹੁਣ ਲੌਟ ਆਏ ਨੇ
ਸਭ ਸ਼ੰਕੇ ਸੁਭਾਵਾਂ ਨੂੰ ਬੜੀ ਦੂਰ ਛੋੜ ਆਏ ਨੇ ।

-


5 JAN 2023 AT 0:04

ਹਲਾਤਾਂ ਤੋਂ ਮਜ਼ਬੂਰ ਹੋ ਕੇ
ਔਕੜਾਂ ਤੋਂ ਥੱਕ ਚੂਰ ਹੋ ਕੇ
ਜਿਉਂਆ ਤਾਂ ਜਾ ਸਕਦਾ ਪਰ ਕਮਾਲ ਨਹੀਂ ਹੋ ਸਕਦਾ

-


21 OCT 2022 AT 1:46

ਸ਼ੁਕਰਾਨੇ
ਤੋਹਫ਼ੇ ਸਮੇਂ ਚ ਜੋ ਦਿੱਤੇ ਮੈਨੂੰ ਤਾਂ ਖਰੀਦ ਹੀ ਲਿਆ
ਦੁਆਵਾਂ ਦੀਆਂ ਪੰਡਾ ਦੇ ਦਿਲ ਜੇਹਾ ਚੀਰ ਹੀ ਲਿਆ
ਓ ਸ਼ਬਦ ਮੁਹੱਬਤ ਦੇ ਵਿਰਾਗ ਚ ਡਬੋ ਗਏ ਨੇ
ਕਿੰਝ ਸ਼ੁਕਰਾਨੇ ਕਰ ਸਕਦਾ ਮੇਰੇ ਅਲਫਾਜ਼ ਖੋ ਗਏ ਨੇ
ਇਕ ਸਕੂਨ ਵੀ ਮਿਲਿਆ ਏ ਹਜੇ ਵੀ ਤਾਜ਼ੇ ਆ
ਕੁਝ ਪਿਛਲੇ ਤਖਤਾਂ ਦੇ ਹਜੇ ਵ ਰਾਜੇ ਆ
ਸਮੇ ਦਾ ਸੁਰ ਵੱਡਾ ਤਰਜ ਤਾਂ ਆਪਣੀ ਹੀ ਬਣਾਵਾਂਗੇ
ਧੰਨਵਾਦ ਹੌਸਲਾ ਦੇਣ ਲਈ ਹੁਣ ਗੀਤ ਜ਼ਿੰਦਗੀ ਦੇ ਹੀ ਗਾਵਗੇ।

-


22 SEP 2022 AT 22:12

ਇਕ ਸਕੂਨ ਨਾ ਹੋਇਆ
ਹਾਦਸੇ ਤਮਾਮ ਹੋ ਰਹੇ ਨੇ
ਦਸਦੇ ਦਸਦੇ ਹਾਲ ਆਪਣਾ
ਤਾਰੇ ਵੀ ਪ੍ਰੇਸ਼ਾਨ ਹੋ ਗਏ ਨੇ

ਹਵਾਵਾਂ ਨੂੰ ਹਾਲ ਮੈਂ ਦੱਸਿਆ
ਗਵਾਹੀ ਬੱਦਲਾਂ ਤੋਂ ਭਰਵਾਈ
ਸੂਰਜ ਚੜ ਕੇ ਕਿਉਂ ਛਿੱਪ ਦਾ
ਮੁਹਬਤ ਓਹਦੇ ਹਿੱਸੇ ਵੀ ਨਾ ਆਈ ?

ਰਾਤੀ ਜਾਗਦਾ ਕਿਉਂ ਏ
ਚੰਦਰਮਾ ਨੂੰ ਇਕ ਰਾਤ ਮੈਂ ਪੁੱਛਿਆ
ਵਾਹਦਾ ਚਕੋਰ ਨਾਲ ਹੋਇਆ
ਓਹਨੇ ਰੋ ਰੋ ਕੇ ਦੱਸਿਆ

ਹੰਭ ਕੇ ਆਪਣੇ ਕੋਲ ਬੈਠਾ
ਅੰਦਰੋਂ ਅਵਾਜ ਕੋਈ ਆਈ
ਇਹ ਵਰਤਾਰਾ ਕੁਦਰਤ ਦਾ
ਸਮਝ ਤਨੂੰ ਹੀ ਹਜੇ ਨਹੀਂ ਆਈ

ਬਣ ਬਹੁਤ ਸਿਆਣਾ ਨਾ
ਤਾਕਤਾਂ ਹੋਰ ਬਥੇਰੀਆਂ ਨੇ
ਸਬਰ ਸ਼ੁਕਰ ਕਾਇਮ ਰੱਖ ਜਜ਼ਬੇ
ਇਹ ਰਹਿਮਤਾਂ ਓਸੇ ਦੀਆਂ ਸਾਰੀਆਂ ਨੇ ।

-


27 JUL 2022 AT 0:08

ਕੁਝ ਕ ਚੀਜ਼ਾਂ ਮੈਂਨੂੰ ਅੰਦਰੋਂ ਕਮਜ਼ੋਰ ਕਰ ਰਹੀਆਂ ਏ
ਸ਼ੀਸ਼ੇ ਦੀਆ ਨਜ਼ਰਾਂ ਜਿਵੇਂ ਚੋਰ ਕਰ ਰਹੀਆਂ ਏ
ਮੇਰੇ ਤੋਂ ਆਪਣੇ ਦਾ ਸਫ਼ਰ ਮੈਨੂੰ ਸਰੂਰ ਕਰ ਰਿਹਾ ਏ
ਮੈਂ ਚਹੁੰਦਾ ਸੀ ਮੇਰਾ ਹੀ ਰਹਿਣਾ ਪਰ ਇਹ ਮਜਬੂਰ ਕਰ ਗਿਆ ਏ
ਉਦਾਸ ਹੋਣ ਲਈ ਵੀ ਕਮੀ ਨਹੀਂ ਸਮਾਨ ਦੀ
ਪਰ ਕੁਝ ਤਾਂ ਹੈ ਜੋ ਫਿਰ ਵੀ ਖ਼ੁਸ਼ਮਿਜਾਜ ਕਰ ਰਿਹਾ ਏ
ਜ਼ਬਰਾ ਦੇ ਉੱਤੇ ਲੇਫ਼ ਸਬਰਾਂ ਦਾ ਪਾ ਲਿਆ
ਆਪਣਾ ਆਪ ਅੱਜ ਦੋਸ਼ੀ ਹੋਣੋ ਬਚਾ ਲਿਆ ।।





-


Fetching arshdeep singh Quotes