Tere ghar deya leyi main khaas Naa Hoya
Ishq de parche vicho main pass Naa Hoya
Ohna bana laye nave rishte hor kite
Maithon hi timepaas Naa Hoya
Zehar da piyaala dedo koi
Amrit maithon Raas Naa hoya
Tu vi palla chad devega
Rabba! Eh mainu Aas na Hoya
“Armaan” mehram ne Oss teekar maareya
Jini der main laash Naa Hoya-
More Shayari on Instagram
ਤੇਰੇ ਘਰ ਦਿਆਂ ਲਈ ਮੈਂ ਖਾਸ ਨਾ ਹੋਇਆ
ਇਸ਼ਕ ਦੇ ਪਰਚੇ ਵਿੱਚੋਂ ਮੈਂ ਪਾਸ ਨਾ ਹੋਇਆ
ਉਹਨਾਂ ਬਣਾ ਲਏ ਨਵੇਂ ਰਿਸ਼ਤੇ ਹੋਰ ਕਿਤੇ
ਮੈਥੋਂ ਹੀ timepass ਨਾ ਹੋਇਆ
ਜ਼ਹਿਰ ਦਾ ਪਿਆਲਾ ਦੇਦੋ ਕੋਈ
ਅੰਮ੍ਰਿਤ ਮੈਥੋਂ ਰਾਸ ਨਾ ਹੋਇਆ
ਤੂੰ ਵੀ ਪੱਲਾ ਛੱਡ ਦੇਵੇਂਗਾ
ਰੱਬਾ! ਇਹ ਮੈਨੂੰ ਆਸ ਨਾ ਹੋਇਆ
“ਅਰਮਾਨ” ਮਹਿਰਮ ਨੇ ਓਸ ਤੀਕਰ ਮਾਰਿਆ
ਜਿੰਨੀ ਦੇਰ ਮੈਂ ਲਾਸ਼ ਨਾ ਹੋਇਆ-
Asaan ho geya Sukh apna batana aaj kal
Mushqil hai dukh apna shupana aaj kal
Dar-ba-dar karta hai sajda insaan paise ke liye
Mushqil hai khudda aage sar apna jhukana aaj kal
Karte hai log vaade ek dusre se jeene marne ki
Mushqil hai mauke pe pyaare liye mit jaana aaj kal
Marte rehege log mazhab zaat ke naam pe
Mushqil hai nafrat ko bhulaana aaj kal
Zanjeere pehnadi hume haakim ne zillat ki
Mushqil hai haq liye awaaz uthaana aaj kal
“Armaan” Asaan hai haste ko rulaana aaj kal
Mushqil hai rohte ko hasaana aaj kal-
ਇੱਕ ਤੇਰੇ ਅੱਗੇ ਰੋਇਆ ਸੀ, ਪਰ ਤੂੰ ਮੇਰੇ ਹੰਝੂਆਂ ਦੀ ਕੀਤੀ ਨਾ ਕਦਰ
ਆਪ ਹੱਸਦੇ ਓ ਹੁਣ ਹੋਰਾਂ ਨਾਲ, ਮੇਰੀ ਮੁਸਕਰਾਹਟ ਦੀ ਬਣਾਕੇ ਕਬਰ
ਬਸ ਤੂੰ ਹੀ ਨਾ ਮਿਲਿਆ, ਤੇ ਮੇਰੀ ਮਰ ਗਈ ਹਰ ਇੱਕ ਸਦਰ
“ਅਰਮਾਨ” ਤੁਹਾਡੇ ਨਾਲ ਕੀ ਕਰੇ ਰੋਸਾ, ਤੁਹਾਡੇ ਉੱਤੇ ਰੱਬ ਦੀ ਨਦਰ…
ਤੁਹਾਡੇ ਉੱਤੇ ਰੱਬ ਦੀ ਨਦਰ…
Ek tere agge Roya si, par tu mere hanjua di keeti na kadar
Aap hassde o hun horan naal, Meri muskurahat di banake kabar
Bas tu hi Naa mileya, te meri mar geyi har ek sadar
“Armaan” tuwahde naal ki kare rossa, Tuwahde utte Rab di nadar…
Tuwahde utte Rab di nadar…-
Subha savere bed ton uthan nu ji nhi karda
Sach dassa hun zindagi jeeyon nu ji nhi karda
Kehnde saare bhul jaa dil chon oss “Nakhro” nu
Ohdi thaave kise hor nu leeyon nu ji nhi karda
Choode Tussi sajalo naal gairan de
Mera tan hun viah Karvon nu ji nhi karda
Kehar aise seh laye rab de ditte main
Ke sachi hun ibadat ch hath hilaon nu ji nhi karda
Sive ch fook ke shaid aa jaave sukh di neend mainu
Kaaliya Ehna Raatan Vich Son nu ji nhi karda
Parkh ke inj vekh leha apneyan Ang sangiya nu
Mushqil ch Koi naal kharhon nu ji nhi karda
Ban geya hun Rog hissa Meri aatma da
Pehla wangar, Theek hon nu ji nhi karda
Maut nu bana leha dil da mehram main
“Armaan” jhoothe nave rishte Banon nu ji nhi karda-
ਸੁਭਾ ਸਵੇਰੇ Bed ਤੋਂ ਉਠਣ ਨੂੰ ਜੀ ਨਹੀ ਕਰਦਾ
ਸੱਚ ਦੱਸਾਂ ਹੁਣ ਜ਼ਿੰਦਗੀ ਜਿਉਂਣ ਨੂੰ ਜੀ ਨਹੀ ਕਰਦਾ
ਕਹਿੰਦੇ ਸਾਰੇ ਭੁੱਲ ਜਾ ਦਿਲ ਚੋਂ ਉਸ “ਨਖਰੋ” ਨੂੰ
ਉਹਦੀ ਥਾਂਵੇ ਕਿਸੇ ਹੋਰ ਲਿਆਉਣ ਨੂੰ ਜੀ ਨਹੀਂ ਕਰਦਾ
ਚੂੜੇ ਤੁਸੀ ਸਜਾਲੋ ਨਾਲ ਗੈਰਾਂ ਦੇ
ਮੇਰਾ ਤਾਂ ਹੁਣ ਵਿਆਹ ਕਰਵਾਉਣ ਨੂੰ ਜੀ ਨਹੀਂ ਕਰਦਾ
ਕਹਿਰ ਐਸੇ ਸਹਿ ਲਏ ਰੱਬ ਦੇ ਦਿੱਤੇ ਮੈਂ
ਕੇ ਸੱਚੀਂ ਹੁਣ ਇਬਾਦਤ ‘ਚ ਹੱਥ ਹਿਲਾਉਂਣ ਨੂੰ ਜੀ ਨਹੀਂ ਕਰਦਾ
ਸਿਵੇ ਵਿੱਚ ਫੂਕ ਕੇ ਸ਼ਾਇਦ ਆ ਜਾਵੇ ਸੁੱਖ ਦੀ ਨੀਂਦ ਮੈਨੂੰ
ਕਾਲੀਆਂ ਇਹਨਾਂ ਰਾਤਾਂ ਵਿੱਚ ਸੋਣ ਨੂੰ ਜੀ ਨਹੀਂ ਕਰਦਾ
ਪਰਖ ਕੇ ਇੰਜ ਵੇਖ ਲਿਆ ਆਪਣਿਆਂ ਅੰਗ ਸੰਗੀਆਂ ਨੂੰ
ਮੁਸ਼ਕਿਲ ‘ਚ ਕੋਈ ਨਾਲ ਖੜਾਉਂਣ ਨੂੰ ਜੀ ਨਹੀਂ ਕਰਦਾ
ਬਣ ਗਿਆ ਹੁਣ ਰੋਗ ਹਿੱਸਾ ਮੇਰੀ ਆਤਮਾ ਦਾ
ਪਹਿਲਾਂ ਵਾਂਗਰ, ਠੀਕ ਹੋਣ ਨੂੰ ਜੀ ਨਹੀਂ ਕਰਦਾ
ਮੌਤ ਨੂੰ ਬਣਾ ਲਿਆ ਦਿਲ ਦਾ ਮਹਿਰਮ ਮੈਂ
“ਅਰਮਾਨ” ਝੂਠੇ ਨਵੇਂ ਰਿਸ਼ਤੇ ਬਣਾਉਣ ਨੂੰ ਜੀ ਨਹੀਂ ਕਰਦਾ-
ਹੁਣ ਸਬਰ ਨਹੀਂ ਕਬਰ ਦੀ ਆਸ ਰੱਖਦੇ ਹਾਂ
ਹੁਣ ਰੱਬ ਅੱਗੇ ਮੌਤ ਦੀ ਅਰਦਾਸ ਰੱਖਦੇ ਹਾਂ…
Hun Sabar nhi Kabar di Aas rakhde haan
Hun Rab agge maut di Ardaas rakhde haan…-
ਚੀਸਾਂ….ਚੀਸਾਂ
ਪੈਣ ਦਿਲ ਵਿੱਚ ਨਿੱਤ ਹੀ ਚੀਸਾਂ
ਰੂਹ ਸਾਡੀ ਸਾਥ ਛੱਡ ਗਈ,
ਕਿਹੜੀਆਂ ਲੱਗੀਆਂ ਸਾਨੂੰ ਨੇ ਅਸੀਸਾਂ
Cheesan….cheesan
Pain dil Vich nit hi cheesan
Rooh saadi saath chad geyi,
Kehriya laggiya saanu ne aseesan-
ਸਾਡੀ ਜਿੰਦਰੀ ਵਿੱਚ ਪੈ ਗਏ ਸੋਕੇ
ਗੈਰਾਂ ਨਾਲ ਹੋ ਗਏ ਰੋਕੇ
ਸਾਨੂੰ ਦੇ ਗਏ ਸੱਜਣ ਅੱਜ ਧੋਖੇ
ਪਰ ਤੁਹਾਨੂੰ ਮੁਬਾਰਕ ਦਿੰਦੇ ਇਸ ਮੌਕੇ
ਸਾਡੀ ਜਿੰਦਰੀ ਵਿੱਚ ਪੈ ਗਏ ਸੋਕੇ…
ਨਾ ਹੋਏ ਪ੍ਰਵਾਨ ਤੁਹਾਡੇ ਲਈ
ਬੱਸ ਸਹੇ ਅਪਮਾਨ ਤੁਹਾਡੇ ਲਈ
ਹੋ ਗਏ ਕੁਰਬਾਨ ਤੁਹਾਡੇ ਲਈ
ਟੁੱਟ ਗਏ “ਅਰਮਾਨ” ਤੁਹਾਡੇ ਲਈ
ਨਾ ਹੋਏ ਪ੍ਰਵਾਨ ਤੁਹਾਡੇ ਲਈ…-
Apaneya zakhma utte aap hi loon pavayi jaande aa
Jeena hun chad ditta, Bas Joon handhayi jaande aa
Mohabbat di Ki deyiye gawahi munsif nu
Pyaar di Adalat vich sir nave ilzaam lavayi jaande aa
Jeena hun chad ditta, Bas Joon handhayi jaande aa
Khaake shamakan, thokaran, maaran pinde utte
Tohke alhe zakhma nu Dil apna Rawayi jaande aa
Jeena hun chad ditta, Bas Joon handhayi jaande aa
Majbooriyan ki san, na das sake raaz ohna nu
Apne hi pyaareyan nu gussa Charhayi jaande aa
Jeena hun chad ditta, Bas Joon handhayi jaande aa
Kiwe bura kehva ohna baare Jo Naa chaunde vi
Ghar di izzat rakhan leyi puraane rishte tadhayi jaande a
Khat leha Bauht enaam assan Ess duniya kolon
Chal “Armaan” Maapeyan da nalaik putt akhvayi jaande aa-