ਮੰਨਿਆ ਮੈਂ ਜ਼ਾਹਿਰ ਨੀ ਕਰਦਾ,
ਹੋਰਾਂ ਵਾਂਗ ਇਜ਼ਹਾਰ ਨੀ ਕਰਦਾ,
ਪਰ ਇਹਦਾ ਮਤਲਬ ਇਹ ਤਾਂ ਨਹੀਂ,
ਕੇ ਮੈਂ ਤੈਨੂੰ ਪਿਆਰ ਨੀ ਕਰਦਾ,
ਛੇ ਦਿਨ ਹਨੇਰੇ ਵਿੱਚ ਰਹਿਨਾ,
ਇਕ ਦਿਨ ਦੇ ਚਾਨਣ ਲਈ,
ਤਰਸਦਾ ਰਹਿਨਾ ਹਰ ਪਲ ਹੀ,
ਤੇਰੇ ਪਿਆਰ ਦਾ ਨਿੱਘ ਮਾਨਣ ਲਈ,
ਤੂੰ ਹੀ ਮੇਰਾ ਦਿਲ ਐ,
ਤੂੰ ਹੈ ਮੇਰੀ ਜਾਨ ਐ,
ਮੇਰੀ ਟੋਏ ਵਿੱਚ ਫੱਸੀ ਜ਼ਿੰਦਗੀ ਦਾ,
ਤੂੰ ਹੀ ਆਸਮਾਨ ਐ।-
ਮੰਨਿਆ ਮੈਂ ਜ਼ਾਹਿਰ ਨੀ ਕਰਦਾ,
ਹੋਰਾਂ ਵਾਂਗ ਇਜ਼ਹਾਰ ਨੀ ਕਰਦਾ,
ਪਰ ਇਹਦਾ ਮਤਲਬ ਇਹ ਤਾਂ ਨਹੀਂ,
ਕੇ ਮੈਂ ਤੈਨੂੰ ਪਿਆਰ ਨੀ ਕਰਦਾ,
ਛੇ ਦਿਨ ਹਨੇਰੇ ਵਿੱਚ ਰਹਿਨਾ,
ਇਕ ਦਿਨ ਦੇ ਚਾਨਣ ਲਈ,
ਤਰਸਦਾ ਰਹਿਨਾ ਹਰ ਪਲ ਹੀ,
ਤੇਰੇ ਪਿਆਰ ਦਾ ਨਿੱਘ ਮਾਨਣ ਲਈ,
ਤੂੰ ਹੀ ਮੇਰਾ ਦਿਲ ਐ,
ਤੂੰ ਹੈ ਮੇਰੀ ਜਾਨ ਐ,
ਮੇਰੀ ਟੋਏ ਵਿੱਚ ਫੱਸੀ ਜ਼ਿੰਦਗੀ ਦਾ,
ਤੂੰ ਹੀ ਆਸਮਾਨ ਐ।-
ਤੂੰ ਮਿਲਿਆ ਤਾਂ ਮਿਲ ਗਈ ਧੁੱਪਾਂ ਵਿੱਚ ਛਾਂ
ਹਰ ਵੇਲੇ ਤੇਰਿਆਂ ਹੀ ਖਿਆਲਾਂ ਚ ਰਹਾਂ
ਜਿੱਥੇ ਲੋੜ ਪਈ ਓਥੇ ਬਣੂ ਤੇਰੀ ਬਾਂਹ
ਆਪਣੇ ਤੋਂ ਵੀ ਵੱਧ ਤੈਨੂੰ ਇਸ਼ਕ ਮੈਂ ਕਰਾਂ।-
ਘੁੰਮਣਾ ਫਿਰਨਾ ਲਿਖਣਾ ਗਾਉਣਾ
ਸਿੱਖੇ ਤੇਰੇ ਤੋਂ ਕੋਈ ਖੁਲ ਕੇ ਜਿਉਣਾ
ਬਾਹਰੋਂ ਖੁਸ਼ ਤੇ ਅੰਦਰੋ ਰਹੇ ਦੁੱਖੀ
ਸੁਪਨੇ ਪੂਰਾ ਕਰਨ ਦੀ ਭੁੱਖੀ
ਰੋਸ਼ਨੀ ਤੇ ਪ੍ਰੇਰਨਾ ਦਾ ਸਰੋਤ ਹੈ ਤੂੰ
ਕਦੇ ਨਾ ਭੁਝਣ ਵਾਲੀ ਜੋਤ ਹੈ ਤੂੰ।
-
ਕੀ ਹੋਇਆ ਜੇ ਅੱਜ ਜ਼ਿੰਦਗੀ ਚ ਮੁਸ਼ਕਿਲਾਂ ਨੇ
ਬਦਲਣਗੇ ਹਾਲਾਤ ਦਿਨ ਆਉਣਗੇ ਸੁਖਾਲੇ
ਰੱਬ ਤੇ ਰੱਖ ਭਰੋਸਾ ਖਿੱਚੀ ਚਲ ਕੰਮ ਨੂੰ
ਹੋਣਗੀਆਂ ਖੁਸ਼ੀਆਂ ਇੱਕ ਦਿਨ ਤੇਰੇ ਆਲੇ ਦੁਆਲੇ।
-
ਹੱਸਦਾ ਤੇਰਾ ਚੇਹਰਾ ਵੇਖ ਦੱਸ ਦੇਵੇ ਜੋ
ਕਿ ਤੂੰ ਅੱਜ ਕਿੰਨਾ ਕੁ ਹੈ ਰੋਈ
ਫ਼ਿਕਰ ਨਾ ਕਰਿਆ ਕਰ ਅੜੀਏ
ਤੇਰੇ ਬਾਰੇ ਤੇਰੇ ਤੋ ਬੇਹਤਰ ਜਾਣਦਾ ਹੈ ਕੋਈ।-
ਖੁਲ੍ਹੀਆਂ ਅੱਖਾਂ ਨਾਲ ਵੇਖੇ ਸੁਪਨੇ ਵੀ ਬੜੇ ਅਜੀਬ ਹੁੰਦੇ ਨੇ
ਨਾ ਤਾਂ ਮਰਦੇ ਨੇ ਤੇ ਨਾ ਹੀ ਭੁੱਲਦੇ ਨੇ
ਜਿਦਾਂ ਛੱਡ ਜਾਣ ਵਾਲੇ ਸੱਜਣ ਜੋ ਦਿਲ ਦੇ ਕਰੀਬ ਹੁੰਦੇ ਨੇ
ਨਾ ਤਾਂ ਯਾਦ ਕਰਦੇ ਨੇ ਤੇ ਨਾ ਹੀ ਮੁੜਦੇ ਨੇ।-
ਜੋ ਰੂਹ ਨੂੰ ਰੂਹ ਤੱਕ ਲੈ ਕੇ ਜਾਵੇ
ਉਹ ਰਾਹ ਬਣਨਾ ਚਾਉਂਦਾ ਹਾ ਮੈਂ
ਜੋ ਤੇਰੀਆਂ ਕਾਲੀਆਂ ਜ਼ੁਲਫ਼ਾਂ ਉਡਾਵੇ
ਉਹ ਹਵਾ ਬਣਨਾ ਚਾਉਂਦਾ ਹਾ ਮੈਂ
ਜਿੱਥੇ ਜਾਣ ਦੀ ਸੋਚੇ ਤੂੰ ਬਾਰ ਬਾਰ
ਉਹ ਥਾਂ ਬਣਨਾ ਚਾਉਂਦਾ ਹਾ ਮੈਂ
ਜਿੱਥੇ ਸਿਰ ਰੱਖ ਸੋਵੇਂ ਤੂੰ ਹਰ ਰਾਤ
ਉਹ ਬਾਂਹ ਬਣਨਾ ਚਾਉਂਦਾ ਹਾ ਮੈਂ।-
ਕੁਝ ਇਸ ਤਰ੍ਹਾਂ ਨਾਲ ਚਲ ਰਿਹਾ ਹੈ ਮੇਰਾ ਤੇ ਕਿਸਮਤ ਦਾ,
ਕੇ ਕਿਸਮਤ ਕਦੇ ਵੀ ਫੇਰ ਤੋਂ ਮੇਰੀ ਮਹਿਬੂਬਾ ਬਣ ਸਕਦੀ ਹੈ।-
ਬਸ ਕੁਝ ਕੁ ਦਿਨਾਂ ਦੀ ਗੱਲ ਹੋਰ ਦਿਲਾ ਮੇਰਿਆ,
ਬਦਲੇ ਨੇ ਹਾਲਾਤ ਤੇ ਮੁਕਾਮ ਨਵੇਂ ਹੋਣਗੇ,
ਲੌੜ ਪੈਣ ਉੱਤੇ ਜੋ ਛੱਡ ਗਏ ਨੇ ਸਾਥ ਸਾਡਾ,
ਯਾਦ ਰੱਖਣ ਲਿਸਟ ਨਵੀਂ ਚ ਫੇਰ ਨਾਮ ਨਵੇਂ ਹੋਣਗੇ।-