Ajmer Chana   (katane_wala_chana)
14 Followers · 23 Following

ਤੁੱਕੇਬਾਜ਼ ਸ਼ਾਇਰ
Joined 15 August 2020


ਤੁੱਕੇਬਾਜ਼ ਸ਼ਾਇਰ
Joined 15 August 2020
14 APR 2022 AT 21:25

ਦੂਰ ਬੈਠਿਆਂ ਨੇ ਭੇਜੇ ਠੰਡੀ ਹਵਾ ਵਾਲੇ ਬੁੱਲੇ
ਮੇਰੇ ਆਉਂਦੇ ਜਾਂਦੇ ਸਾਹਾਂ ਨੂੰ ਚਲਾਉਣ ਵਾਸਤੇ
ਕੋਲ ਬੈਠਿਆਂ ਨੇ ਮਾਰੀਆਂ ਨੇ ਸੱਪ ਵਾਂਗੂੰ ਫੂਕਾਂ
ਮੇਰੀ ਜਿੰਦਗੀ ਦੇ ਦੀਵੇ ਨੂੰ ਬੁਝਾਉਣ ਵਾਸਤੇ

-


13 MAR 2022 AT 17:05

ਮੈਨੂੰ ਨੀ ਚਾਹੀਦੇ ਖੁਸ਼ੀ ਵਾਲੇ ਪਲ,
ਇਹ ਤਾਂ ਦੋ ਚਾਰ ਪਲ ਹੀ ਆਉਂਦੇ ਨੇ।
ਮੈਂ ਦੁੱਖਾਂ ਨਾਲ ਹੀ ਖੁਸ਼ ਹਾਂ,
ਜੋ ਟਿਕਵਾਂ ਸਾਥ ਤਾਂ ਨਿਭਾਉਂਦੇ ਨੇ

-


23 JAN 2022 AT 9:09

ਦਸਤੂਰ
ਜਿੰਨਾ ਮਰਜੀ ਗਲਤ ਕੰਮ ਕਰ ਦਿਓ
ਤੁਹਾਡੇ ਸਾਥੀਆਂ ਨੇ ਤੁਹਾਨੂੰ ਚੰਗਾ ਹੀ ਕਹਿਣਾ ਹੁੰਦੈ
ਜਿੰਨਾ ਮਰਜੀ ਚੰਗਾ ਕੰਮ ਕਰ ਦਿਓ
ਵਿਰੋਧੀਆਂ ਨੇ ਤੁਹਾਨੂੰ ਮਾੜਾ ਹੀ ਕਹਿਣਾ ਹੁੰਦੈ

-


13 DEC 2021 AT 10:01

ਹਾਰਿਆਂ ਨੂੰ ਜ਼ਿੰਦਗੀ `ਚ ਪੁੱਛਦਾ ਨੀਂ ਕੋਈ,
ਜਿੱਤਿਆਂ ਦੀ ਹੁੰਦੀ ਦੁਨੀਆਂ `ਚ ਚਰਚਾ
ਜਾਂਦਿਆਂ ਤੇ ਪਾਣੀਆਂ ਦੀਆਂ ਤੋਪਾਂ ਸੀ ਚਲਾਈਆਂ,
ਹੁਣ ਆਉਂਦਿਆਂ ਤੇ ਹੋਈ ਫੁੱਲਾਂ ਵਾਲੀ ਵਰਖਾ

-


24 NOV 2021 AT 18:53

ਗਲਤੀ ਦੁਨੀਆਂ ਦਾ ਹਰ ਬੰਦਾ ਕਰਦਾ ਪਰ
ਗਲਤੀ ਕਰਕੇ ਉਸ ਤੇ ਅੜਦਾ ਸਿਰਫ ਮੂਰਖ ਹੀ ਹੈ।

-


20 NOV 2021 AT 21:39

ਮਾੜੀਆਂ ਨੀਅਤਾਂ ਕਦੇ ਵੀ ਨਹੀਓਂ ਰੱਜਦੀਆਂ
ਅਕਲਾਂ ਬਾਜੋਂ ਨਕਲਾਂ ਵੀ ਨਹੀ ਵੱਜਦੀਆਂ

-


15 NOV 2021 AT 11:39

ਜ਼ਰੂਰੀ ਸੂਚਨਾ
ਅੱਪਰਾ ਜਾਂ ਅੱਪਰਾ ਇਲਾਕੇ ਦੇ ਕਿਸੇ ਵੀ ਪਿੰਡ ਦੀ ਸਕੂਲ ਪੜ੍ਹਦੀ ਕਿਸੇ ਬੱਚੀ ਕੋਲ ਜੇਕਰ ਸਾਈਕਲ ਨਹੀਂ ਹੈ ਤਾਂ ਹੇਠ ਦਿੱਤੇ ਨੰਬਰ ਤੇ ਡਿਟੇਲ ਵਟਸਐਪ ਕਰੋ।ਦਾਨੀ ਸੱਜਣ 40 ਸਾਈਕਲ ਦਾਨ ਕਰਨਾ ਚਾਹੁੰਦੇ ਹਨ।
ਫੋਨ: 9815764582

-


13 NOV 2021 AT 20:37

ਅਜੇ ਨਹੀਂ ਆਇਆ ਟਾਈਮ ਮੇਰਾ ਕੋਈ ਗੱਲ ਨੀ,
ਪਰ ਆਊਗਾ ਜਰੂਰ ਇਹੇ ਗੱਲ ਪੱਕੀ ਆ
ਪੱਲਾ ਮਿਹਨਤਾਂ ਦਾ ਛੱਡਿਆ ਨੀ ਨਾ ਹੀ ਛੱਡਣਾ
ਬਾਬੇ ਨਾਨਕ ਦੇ ਉਤੇ ਆਪਾਂ ਆਸ ਰੱਖੀ ਆ

-


1 NOV 2021 AT 12:04

ਪਿਆਰ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ
ਪਰ ਜੇ ਪਿਆਰ ਹੋਣ ਤੋ ਬਾਅਦ ਪੈਸੇ ਦੀ ਕਮੀ ਆ ਜਾਵੇ
ਤਾਂ ਪਿਆਰ ਤੇ ਖਤਰੇ ਦੇ ਬੱਦਲ ਜਰੂਰ ਮੰਡਰਾਉਣ ਲੱਗ ਪੈਂਦੇ ਨੇ

-


27 OCT 2021 AT 6:44

ਜਿਹੜੇ ਸੂਬੇ ਦੇ ਲੋਕ ਪੱਕੇ ਤੌਰ ‘ਤੇ ਵਿਦੇਸ਼ ਜਾਣ ਲੱਗੇ
ਖੁਸ਼ੀ ‘ਚ ਅਖੰਡ ਪਾਠ ਸਾਹਿਬ ਰਖਾਉਂਦੇ ਹੋਣ
ਉਸ ਸੂਬੇ ਦਾ ਭੋਗ ਪੈਣ ਤੋ ਕੋਈ ਰੋਕ ਨਹੀਂ ਸਕਦਾ

-


Fetching Ajmer Chana Quotes