ਔਖਾ ਏ ਦੂਰ ਰਹਿਣਾ ਨੇੜੇ ਆ ਵੀ ਨੀ ਸਕਦੇ,
ਤੇਰੇ ਨਾਲ ਮੁੱਹਬਤ ਅਹਿਸਾਸ ਕਰਾ ਵੀ ਨੀ ਸਕਦੇ,-
ਕੁੱਝ ਜ਼ਿਆਦਾ ਹੱਸਣ ਦੀ ਆਦਤ ਸੀ,
ਸਾਨੂੰ ਹੱਸਣ ਦੀ ਆਦਤ ਲੈ ਬਹਿ ਗਈ,
ਸਾਡੀ ਜਿੰਦਗੀ ਹਾਸਾ ਬਣ ਕੇ ਰਹਿ ਗਈ,-
ਅਜੀਬ ਮੋੜ ਤੇ ਜਿੰਦਗੀ ਮੇਰੀ,
ਜਿੱਥੇ ਦਿਲ ਵਿੱਚ ਬਹੁਤ ਕੁੱਝ ਏ,
ਪਰ ਦੀਪ ਕੁੱਝ ਸਮਝ ਨੀ ਪਾਉਂਦੀ,
ਕਲਮ ਨੂੰ ਵੀ ਚਲਾਉਣਾ ਚਾਹੁੰਦੀ,
ਪਰ ਅਲਫ਼ਾਜਾ ਨੂੰ ਲਿਖ ਨੀ ਪਾਉਂਦੀ,-
ਸੱਜਣਾਂ ਸਾਡੇ ਤੂੰ ਭੁੱਲ ਨਹੀਂ ਹੋਣਾ,
ਅਸੀਂ ਤੈਨੂੰ ਦਿਲ ਤੋਂ ਚਾਹਿਆ ਸੀ,
ਹੋਰ ਖੁਆਬ ਹੋਣ ਬੁਣ ਨਹੀਂ ਹੋਣਾ,
ਜੋ ਤੇਰੇ ਨਾਲ ਅਸਾਂ ਸਜਾਇਆ ਸੀ,-
ਕੱਲ ਜੀਂਦੇ ਲਈ ਖਾਸ ਸੀ,
ਅੱਜ ਅਸੀਂ ਆਮ ਜਿਹੇ ਹੋਗੇ,
ਕੱਲ ਜੀਂਦੇ ਲਈ ਅਸੀਂ ਹੀਰੇ ਸੀ,
ਅੱਜ ਅਸੀਂ ਕੱਚ ਸਮਾਨ ਜਿਹੇ ਹੋਗੇ,-
ਸਿੱਖ ਦਿਲਾਂ ਇੱਕਲਾ ਰਹਿਣਾ,
ਬਹੁਤਿਆਂ ਵਿੱਚ ਰੁਲ ਜਾਵੇਗਾ,
ਨਾ ਲੱਭ ਦਿਲਾ ! ਗਵਾਚਿਆਂ ਨੂੰ,
ਤੂੰ ਖ਼ੁਦ ਹੀ ਭਟਕਦਾ ਰਹਿ ਜਾਵੇਗਾ,-
ਜਿਨ੍ਹਾਂ ਦੇ ਮੂੰਹ ਤੇ ਮਿਠਾਸਾਂ,
ਦਿਲ ਵਿੱਚ ਭਰੀਆਂ ਖਾਰਾਂ ਨੇ,
ਕਹਿਣ ਲਈ ਤਾਂ ਸਾਰੇ ਸਾਡੇ ਆਪਣੇ ਨੇ,
ਪਿੱਠ ਪਿੱਛੇ ਜਹਿਰੀਲੀਆ ਘੁਨਿਆਰਾਂ ਨੇ ,-
ਅੰਤ ਨੂੰ ਅੱਤ ਤੇ ਅੱਤ ਨੂੰ ਅੰਤ ਸਮਝ ਬੈਠੀ,
ਟਿੱਪੀ ਤੇ ਅੱਧਕ ਦਾ ਫ਼ਰਕ ਹੀ ਨਾ ਸਮਝ ਪਾਈ,-
ਮਾਂ ਦੇ ਹੱਥ ਦੀ ਰੋਟੀ ,,
ਬਾਪੂ ਦੇ ਸਿਰ ਤੇ ਐਸ਼,,
ਭੈਣ-ਭਰਾ ਦਾ ਪਿਆਰ,,
ਨਸੀਬਾਂ ਵਾਲਿਆਂ ਨੂੰ ਮਿਲਦਾ,,-